ਚੰਡੀਗੜ੍ਹ ਟ੍ਰੈਫਿਕ ਐਡਵਾਈਜ਼ਰੀ- ਮੈਰਾਥਨ ਕਾਰਨ ਕਈ ਰਸਤੇ ਰਹਿਣਗੇ ਬੰਦ
1 ਮਾਰਚ ਨੂੰ ਸਵੇਰੇ 3:00 ਵਜੇ ਤੋਂ 11:00 ਵਜੇ ਤੱਕ ਲਾਗੂ ਰਹਿਣਗੀਆਂ ਪਾਬੰਦੀਆਂ; ਜਾਣੋ ਬਦਲਵੇਂ ਰੂਟ
ਕੁਲਜਿੰਦਰ ਸਰਾ
ਚੰਡੀਗੜ੍ਹ, 26 ਫਰਵਰੀ 2026: 1 ਮਾਰਚ 2026 ਨੂੰ ਸ਼ਹਿਰ ਵਿੱਚ ਹੋਣ ਵਾਲੀ 'ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ' ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਹ ਪਾਬੰਦੀਆਂ ਸਵੇਰੇ 3:00 ਵਜੇ ਤੋਂ ਸਵੇਰੇ 11:00 ਵਜੇ ਤੱਕ ਲਾਗੂ ਰਹਿਣਗੀਆਂ।
ਮੁੱਖ ਰੋਡ ਅਤੇ ਬੰਦ ਰਹਿਣ ਵਾਲੇ ਰਸਤੇ
ਕੈਮਬਾਲਾ ਅਤੇ ਕਾਂਸਲ ਵਾਲੇ ਪਾਸੇ ਤੋਂ ਉੱਤਰ ਮਾਰਗ (ਸੁਖਨਾ ਝੀਲ ਵੱਲ) ਜਾਣ ਵਾਲੀਆਂ ਸੜਕਾਂ ਬੰਦ ਰਹਿਣਗੀਆਂ। ਸੈਕਟਰ 4, 5 ਅਤੇ ਐਮ.ਐਲ.ਏ. ਹੋਸਟਲ ਗੇਟ ਤੋਂ ਉੱਤਰ ਮਾਰਗ ਵੱਲ ਜਾਣ ਵਾਲਾ ਰਸਤਾ ਬੰਦ ਰਹੇਗਾ। ਸੈਕਟਰ 27/28 ਲਾਈਟ ਪੁਆਇੰਟ ਤੋਂ ਗ੍ਰੇਨ ਮਾਰਕੀਟ ਚੌਕ ਤੱਕ ਆਵਾਜਾਈ ਪ੍ਰਭਾਵਿਤ ਰਹੇਗੀ। ਮੱਧ ਮਾਰਗ (ਟ੍ਰਾਂਸਪੋਰਟ ਲਾਈਟ ਪੁਆਇੰਟ ਤੋਂ PGI ਤੱਕ) 'ਤੇ ਪਾਬੰਦੀਆਂ ਹੋਣਗੀਆਂ, ਜਿੱਥੇ ਇੱਕ ਪਾਸਾ ਦੌੜਾਕਾਂ ਲਈ ਰਾਖਵਾਂ ਹੋਵੇਗਾ।
ਬਦਲਵੇਂ ਰੂਟ ਅਤੇ ਪਾਰਕਿੰਗ
ਕਾਂਸਲ ਅਤੇ ਕੈਮਬਾਲਾ ਤੋਂ ਆਉਣ ਵਾਲੀ ਟ੍ਰੈਫਿਕ ਨਵਾਂਗਾਓਂ - PGI ਗੇਟ ਨੰਬਰ 3 ਰਾਹੀਂ ਸ਼ਹਿਰ ਵਿੱਚ ਦਾਖਲ ਹੋ ਸਕਦੀ ਹੈ। ਵਾਰ ਮੈਮੋਰੀਅਲ ਅਤੇ ਲੇਕ ਕਲੱਬ ਪਾਰਕਿੰਗ ਵਿੱਚ ਵਾਹਨ ਖੜ੍ਹੇ ਕਰਨ ਦੀ ਮਨਾਹੀ ਹੋਵੇਗੀ। ਸ਼ਰਧਾਲੂਆਂ ਅਤੇ ਆਮ ਜਨਤਾ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰੋਗਰਾਮ ਦੌਰਾਨ ਜਨ ਮਾਰਗ ਅਤੇ ਮੱਧ ਮਾਰਗ ਦੀ ਵਰਤੋਂ ਕਰਨ ਤੋਂ ਬਚਣ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਮੈਰਾਥਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।

Click to Follow Babushahi Facebook Page →