ਆਮ ਆਦਮੀ ਪਾਰਟੀ, ਆਪਣੇ ਹਰ ਇੱਕ ਵਲੰਟੀਅਰ ਦੇ ਮਾਣ ਸਨਮਾਨ ਲਈ ਵਚਨਬੱਧ-ਰਮਨ ਬਹਿਲ
ਰਮਨ ਬਹਿਲ ਨੇ ਹਰਦੀਪ ਸਿੰਘ ਬੈਂਗੂਰਾ ਨੂੰ ਬੀ.ਸੀ ਵਿੰਗ ਹਲਕਾ ਕੁਆਰਡੀਨੇਟਰ ਲੱਗਣ 'ਤੇ ਕੀਤਾ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ, 26 ਫਰਵਰੀ ਆਮ ਆਦਮੀ ਪਾਰਟੀ ਆਪਣੇ ਹਰ ਇੱਕ ਵਲੰਟੀਅਰ ਦੇ ਮਾਣ ਸਨਮਾਨ ਲਈ ਵਚਨਬੱਧ ਹੈ ਅਤੇ ਆਮ ਘਰਾਂ ਦੇ ਵਰਕਰਾਂ ਤੇ ਵਲੰਟੀਅਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਹਲਕਾ ਇੰਚਾਰਜ ਰਮਨ ਬਹਿਲ ਨੇ ਹਰਦੀਪ ਸਿੰਘ ਬੈਂਗੂਰਾ ਨੂੰ ਬੀ.ਸੀ ਵਿੰਗ ਹਲਕਾ ਕੁਆਰਡੀਨੇਟਰ ਲੱਗਣ 'ਤੇ ਸਨਮਾਨਿਤ ਕਰਨ ਉਪਰੰਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁੱਚਾ ਸਿੰਘ ਮੁਲਤਾਨੀ, ਬਲਾਕ ਪ੍ਰਧਾਨ, ਰਘੁਬੀਰ ਸਿੰਘ ਟੋਨੀ ਖ਼ਾਲਸਾ, ਬਲਾਕ ਪ੍ਰਧਾਨ ਵਿਕਾਸ ਮਹਾਜਨ , ਟਰੇਡ ਵਿੰਗ ਹਲਕਾ ਚੇਅਰਮੈਨ ਰਜਿੰਦਰ ਨੰਦਾ, ਬਲਾਕ ਪ੍ਰਧਾਨ ਰਿਸ਼ੀ ਕਾਂਤ, ਅਵਤਾਰ ਸਿੰਘ ਭੋਗਲ
ਬਲਵਿੰਦਰ ਸਿੰਘ ਐੱਮ ਸੀ, ਸੇਵਾਮੁਕਤ ਪ੍ਰੋਫੈਸਰ ਜਗਦੀਸ਼ ਸਿੰਘ, ਸਤਬੀਰ ਸਿੰਘ, ਜਤਿੰਦਰ ਪਾਲ ਸਿੰਘ, ਪ੍ਰਿਤਪਾਲ ਸਿੰਘ, ਮਨਦੀਪ ਸਿੰਘ, ਸੇਵਾਮੁਕਤ
ਪ੍ਰਿੰਸੀਪਲ ਬਲਬੀਰ ਸਿੰਘ,ਅਸ਼ੋਕ ਮਹਾਜਨ, ਬਲਾਕ ਪ੍ਰਧਾਨ ਮਾਸਟਰ ਸ਼ਸ਼ੀ ਸਮੇਤ ਪਾਰਟੀ ਦੇ ਵਰਕਰ ਤੇ ਆਗੂ ਮੌਜੂਦ ਸਨ।
ਰਮਨ ਬਹਿਲ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਪਾਰਟੀ ਹਮੇਸ਼ਾ ਆਪਣੇ ਵਰਕਰਾਂ ਤੇ ਵਲੰਟੀਅਰ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਪਾਰਟੀ ਵਲੋਂ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪਹਿਲਾਂ ਵੀ ਆਪਣੇ ਵਲੰਟੀਅਰ ਨੂੰ ਅਹਿਮ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਗਿਆ ਹੈ ਅਤੇ ਭਵਿੱਖ ਵਿੱਚ ਵੀ ਵਰਕਰਾਂ ਨੂੰ ਮਾਣ ਸਤਿਕਾਰ ਦਿੱਤਾ ਜਾਵੇਗਾ।
ਆਪ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਲਈ ਹਰਦੀਪ ਸਿੰਘ ਬੈਂਗੂਰਾ, ਬੀ.ਸੀ ਵਿੰਗ ਹਲਕਾ ਕੁਆਰਡੀਨੇਟਰ ਨੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਖਾਸਕਰਕੇ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਮਨ ਬਹਿਲ ਵਲੋਂ ਹਮੇਸ਼ਾ ਪਾਰਟੀ ਵਲੰਟੀਅਰਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਹ ਭਰੋਸਾ ਦਿੰਦੇ ਹਨ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸਨੂੰ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ।
Click to Follow Babushahi Facebook Page →