ਸਪੋਰਟਸ ਵਿੰਗ ਸਕੂਲਾਂ ਡੇ ਸਕਾਲਰ ਅਤੇ ਰੈਜੀਡੈਂਸਲ ਵਿੱਚ ਹੋਣਹਾਰ ਖਿਡਾਰੀਆਂ /ਖਿਡਾਰਨਾਂ ਨੂੰ ਦਾਖਲ ਕਰਨ ਲਈ ਟਰਾਇਲ
ਟਰਾਇਲ 4 ਤੋਂ 6 ਅਪ੍ਰੈਲ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਥਾਨਾਂ ਉਪਰ ਕਰਵਾਏ ਜਾ ਰਹੇ ਹਨ
ਰੋਹਿਤ ਗੁਪਤਾ
ਗੁਰਦਾਸਪੁਰ, 2 ਅਪ੍ਰੈਲ
ਖੇਡ ਵਿਭਾਗ,ਪੰਜਾਬ ਵੱਲੋਂ ਸਾਲ 2026-27 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ ਡੇ ਸਕਾਲਰ ਅਤੇ ਰੈਜੀਡੈਂਸਲ ਵਿੱਚ ਹੋਣਹਾਰ ਖਿਡਾਰੀਆਂ /ਖਿਡਾਰਨਾਂ ਨੂੰ ਦਾਖਲ ਕਰਨ ਲਈ ਟਰਾਂਇਲ ਕਰਵਾਏ ਜਾਣੇ ਹਨ।
ਇਸ ਦੀ ਜਾਣਕਾਰੀ ਦਿੰਦਿਆਂ ਸਿਮਰਨਜੀਤ ਸਿੰਘ ਜਿਲ੍ਹਾ ਖੇਡ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਵੱਖ ਵੱਖ ਗੇਮਾਂ ਨੂੰ ਪ੍ਰਮੋਟ ਕਰਨ ਅਤੇ ਵੱਖ-ਵੱਖ ਗੇਮਾ ਵਿੱਚ ਖਿਡਾਰੀ/ਖਿਡਾਰਨਾਂ ਨੂੰ ਦਾਖਲ ਕਰਨ ਲਈ ਡੇ ਸਕਾਲਰ/ਰੈਜੀਡੈਂਸਲ ਸਪੋਰਟਸ ਵਿੰਗ (ਸਕੂਲ) ਵਿੱਚ ਸਾਮਿਲ ਕੀਤਾ ਜਾਣਾ ਹੈ।
ਇਸ ਸਬੰਧੀ ਸਪੋਰਟਸ ਵਿੰਗ ਸਕੂਲਜ ਲੜਕੇ ਅਤੇ ਲੜਕੀਆਂ ਸਥਾਪਿਤ ਕਰਨ ਲਈ ਸਿਲੈਕਸਨ ਟਰਾਇਲ ਉਮਰ ਵਰਗ ਅੰਡਰ:- 14,17,19 ਵਿੱਚ ਕਰਵਾਏ ਜਾਣੇ ਹਨ।
ਇਹ ਟਰਾਇਲ 4 ਤੋਂ 6 ਅਪ੍ਰੈਲ ਤੱਕ ਜਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਥਾਨਾਂ ਉਪਰ ਕਰਵਾਏ ਜਾ ਰਹੇ ਹਨ। ਜਿਸ ਵਿੱਚ ਐਥਲੇਟਿਕਸ, ਫੁੱਟਬਾਲ, ਜਿਮਨਾਸਟਿਕ, ਹਾਕੀ, ਜੂਡੋ, ਕੁਸ਼ਤੀ, ਬੈਡਮਿੰਟਨ ਅਤੇ ਹੈਂਡਬਾਲ, ਗੇਮਾ ਦੇ ਲੜਕੇ/ਲੜਕੀਆ ਦੇ ਟਰਾਇਲ ਲਏ ਜਾਣਗੇ। ਜਿਸ ਵਿੱਚ ਜੂਡੋ ਦੇ ਟਰਾਇਲ ਲੜਕੇ/ਲੜਕੀਆ ਸ.ਸ.ਸ.ਸਕੂਲ ਲੜਕੇ ਗੁਰਦਾਸਪੁਰ, ਕੁਸ਼ਤੀ ਦੇ ਟਰਾਇਲ ਲੜਕੇ/ਲੜਕੀਆਂ ਐਸ.ਐਸ.ਐਮ ਕਾਲਜ ਦੀਨਾਨਗਰ, ਬੈਡਮਿੰਟਨ ਦੇ ਟਰਾਇਲ ਨਿਊ ਜਿਮਨੇਜੀਅਮ ਹਾਲ ਗੁਰਦਾਸਪੁਰ, ਜਿਮਨਾਸਟਿਕ ਨਿਊ ਜਿਮਨੇਜੀਅਮ ਹਾਲ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਐਥਲੈਟਿਕਸ ਦੇ ਟਰਾਇਲ ਮਿਤੀ ਕੋਚਿੰਗ ਸੈਂਟਰ ਖੁਜਾਲਾ ਵਿਖੇ ਕਰਵਾਏ ਜਾਣਗੇ । ਹਾਕੀ ਦੇ ਟਰਾਇਲ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ। ਫੁੱਟਬਾਲ ਦੇ ਟਰਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਅਫਗਾਨਾ ਵਿਖੇ ਕਰਵਾਏ ਜਾਣਗੇ। ਹੈਂਡਬਾਲ ਦੇ ਟਰਾਇਲ ਨੂੰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ, ਵੇਟ ਲਿਫਟਿੰਗ ਦੇ ਟਰਾਇਲ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸ.ਸ.ਸਕੂਲ ਧਾਰੀਵਾਲ ਵਿਖੇ ਹੋਣਗੇ। ਟਰਾਇਲਾ ਦੇ ਸਬੰਧ ਵਿੱਚ ਕਿਸੇ ਵੀ ਜਾਣਕਾਰੀ ਲਈ ਇਹਨਾ ਨੰਬਰਾ ਉਪਰ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀਮਤੀ ਪਰਮਜੀਤ ਕੌਰ ਐਥਲੈਟਿਕਸ ਕੋਚ (8727973629), ਰਵੀ ਕੁਮਾਰ ਜੂਡੋ ਕੋਚ (9855677471), ਸ਼੍ਰੀਮਤੀ ਕੋਮਲ ਵਰਮਾ ਜਿਮਨਾਸਟਿਕ ਕੋਚ (8558013227), ਹਰਦੇਵ ਸਿਂਘ ਫੁੱਟਬਾਲ ਕੋਚ, (7888602166) ਅਕਾਸ਼ ਵਰਮਾ ਕੁਸ਼ਤੀ ਕੋਚ (7888339332), ਕੁਲਵਿੰਦਰ ਸਿੰਘ ਹਾਕੀ ਕੋਚ (7889262602), ਲਖਵਿੰਦਰ ਸਿੰਘ ਹੈਂਡਬਾਲ ਕੋਚ (9988730666), ਰਾਕੇਸ਼ ਕੁਮਾਰ ਬੈਡਮਿੰਟਨ ਕੋਚ (9855369322) |
ਉਨ੍ਹਾਂ ਦੱਸਿਆ ਕਿ ਸਪੋਰਟਸ ਵਿੰਗਾਂ ਵਿੱਚ ਦਾਖਲੇ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ-14 ਲਈ 1 ਜਨਵਰੀ 2012, ਅੰਡਰ-17 ਲਈ 1 ਜਨਵਰੀ 2009, ਅੰਡਰ-19 ਲਈ 1 ਜਨਵਰੀ 2007 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਖਿਡਾਰੀ ਵੱਲੋ ਜਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚੋ ਕੋਈ ਇਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋ ਸਟੇਟ ਪੱਧਰ ਕੰਪੀਟੀਸਨ ਵਿੱਚ ਭਾਗ ਲਿਆ ਹੋਵੇ।
ਯੋਗ ਖਿਡਾਰੀ ਉਪਰੋਕਤ ਦਰਸਾਈਆ ਮਿਤੀਆਂ ਨੂੰ ਸਬੰਧਤ ਟਰਾਇਲ ਸਥਾਨ ਉੱਤੇ ਸਵੇਰੇ 8.00 ਵਜੇ ਰਜਿਸਟਰੇਸਨ ਲਈ ਸਬੰਧਤ ਗੇਮਾਂ ਦੇ ਸਥਾਨਾਂ ਤੇ ਰਿਪੋਰਟ ਕਰਨ। ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਸਬੰਧਤ ਜ਼ਿਲ੍ਹਾ ਖੇਡ ਦਫਤਰ ਤੋਂ ਮੁਫਤ ਲਏ ਜਾ ਸਕਦੇ ਹਨ। ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਆਪਣਾ ਜਨਮ ਮਿਤੀ ਦਾ ਅਸਲ ਸਰਟੀਫਿਕੇਟ,ਅਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀ ਤਸਦੀਕ ਸੁਦਾ ਫੋਟੋ ਕਾਪੀਆਂ ਅਤੇ 2 ਤਾਜ਼ਾ ਪਾਸਪੋਰਟ ਸਾਈਜ ਫੋਟੋਆਂ ਨਾਲ ਲੈ ਕੇ ਆਉਣ। ਚੁਣੇ ਗਏ ਰੈਜੀਡੈਂਸ਼ਲ ਖਿਡਾਰੀਆ ਨੂੰ 225/-ਰੁ: ਅਤੇ ਡੇ-ਸਕਾਲਰ ਨੂੰ 125/- ਰੁ: ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਸਮੇਤ ਮੁਫਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵੱਲੋ ਕੋਈ ਟੀ.ਏ/ਡੀ.ਏ ਨਹੀ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਿਲੈਕਟ ਕੀਤੇ ਗਏ ਖਿਡਾਰੀ/ਖਿਡਾਰਨਾ ਨੂੰ ਵਿਭਾਗ ਦੇ ਕੋਚਾਂ ਦੁਆਰਾ ਚਲਾਏ ਜਾ ਰਹੇ ਕੋਚਿੰਗ ਸੈਂਟਰਾ ਵਿੱਚ ਟ੍ਰੇਨਿੰਗ ਕਰਨੀ ਲਾਜ਼ਮੀ ਹੋਵੇਗੀ।