ਕੈਂਸਰ ਸਕਰੀਨਿੰਗ ਅਤੇ ਡਾਇਗਨੋਸਟਿਕ ਟੈਸਟਾਂ ਸਬੰਧੀ ਟ੍ਰੇਨਿੰਗ ਕਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ 18 ਫਰਵਰੀ 2026- ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਐਚਓ(ਕਮਿਊਨਿਟੀ ਹੈਲਥ ਅਫਸਰ) ਦੀ ਕੈਂਸਰ ਸਕਰੀਨਿੰਗ ਅਤੇ ਡਾਇਗਨੋਸਟਿਕ ਟੈਸਟਾਂ ਸਬੰਧੀ ਜਿਲਾ ਪੱਧਰੀ ਟ੍ਰੇਨਿੰਗ , ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਕਰਵਾਈ ਗਈ। ਇਸ ਦੌਰਾਨ ਜਿਲਾ ਗੁਰਦਾਸਪੁਰ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਕੰਮ ਕਰ ਰਹੇ ਸੀ ਐਚ ਓ ਨੂੰ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ , ਜਿਲਾ ਡੇਂਟਲ ਹੈਲਥ ਅਫ਼ਸਰ ਡਾਕਟਰ ਸੁਖਵਿੰਦਰ ਕੁਮਾਰ, ਡਾਕਟਰ ਜਯੋਤੀ, ਡਾਕਟਰ ਮਨਪ੍ਰੀਤ ਕੌਰ ਪੈਥੋਲੋਜਿਸਟ ਜਿਲਾ ਹਸਪਤਾਲ ,ਡੀਪੀਐਮ ਗੁਰਪ੍ਰੀਤ ਸਿੰਘ, ਨੇ ਵੱਖ ਵੱਖ ਵਿਸ਼ਿਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ ਨੇ ਦੱਸਿਆ ਕਿ ਸਮੂਹ ਸੀਐਚਓ ਨੂੰਕੈਂਸਰ ਸਕਰੀਨਿੰਗ ਅਤੇ ਜਰੂਰੀ ਟੈਸਟਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ।