ਰੇਲ ਗੱਡੀਆਂ ਚੋਂ ਚੋਰੀਆਂ ਕਰਨ ਵਾਲਾ ਨੌਜਵਾਨ ਰੇਲਵੇ ਪੁਲਿਸ ਨੇ ਕੀਤਾ ਗਿਰਫਤਾਰ
ਰੋਹਿਤ ਗੁਪਤਾ , ਗੁਰਦਾਸਪੁਰ
ਰੇਲਵੇ ਪੁਲਿਸ ਗੁਰਦਾਸਪੁਰ ਨੇ ਰੇਲ ਗੱਡੀ ਆ ਵਿੱਚੋਂ ਮੋਬਾਈਲ ਫੋਨ ਅਤੇ ਯਾਤਰੀਆਂ ਦਾ ਹੋਰ ਹੋਰ ਸਮਾਨ ਚੋਰੀ ਕਰਨ ਵਾਲੇ ਨੌਜਵਾਨੋ ਗ੍ਰਿਫਤਾਰ ਕੀਤਾ ਹੈ ਅਤੇ ਉਸ ਕੋਲੋਂ ਚੋਰੀ ਦਾ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਇਹ ਮੋਬਾਇਲ ਕੁਝ ਦਿਨ ਪਹਿਲਾਂ ਟਾਟਾ ਮੋਰੀ ਟ੍ਰੇਨ ਵਿੱਚੋਂ ਮਹਾਰਾਸ਼ਟਰ ਦੇ ਇੱਕ ਯਾਤਰੀ ਦਾ ਚੋਰੀ ਕੀਤਾ ਗਿਆ ਸੀ।
ਗੁਰਦਾਸਪੁਰ ਦੇ ਰੇਲਵੇ ਚੌਂਕੀ ਇੰਚਾਰਜ ਏਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਸੀਸ ਨਾਮ ਦੇ ਇਸ ਨੌਜਵਾਨ ਨੂੰ ਚੋਰੀਆ ਕਰਨ ਦੀ ਆਦਤ ਹੈ ਅਤੇ ਇਸ ਦੇ ਖਿਲਾਫ ਪਹਿਲਾਂ ਵੀ ਚੋਰੀਆਂ ਦੇ ਮਾਮਲੇ ਦਰਜ ਹਨ। ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਇੱਕ ਯਾਤਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਬੈਗ ਵਿੱਚ ਬੰਦ ਉਸ ਦਾ ਮੋਬਾਈਲ ਕਿਸੇ ਚੋਰ ਵੱਲੋਂ ਟਾਟਾ ਮੋਰੀ ਰੇਲ ਗੱਡੀ ਚੋਂ ਚੋਰੀ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਤਫਤੀਤ ਦੌਰਾਨ ਉਕਤ ਨੌਜਵਾਨ ਨੂੰ ਗਿਰਿਫਤਾਰ ਕਰਕੇ ਉਸ ਕੋਲੋਂ ਚੋਰੀ ਕੀਤਾ ਗਿਆ ਮੋਬਾਈਲ ਬਰਾਮਦ ਕਰ ਲਿਆ ਗਿਆ ਹੈ।