ਮੋਲੂ ਰਾਮ ਨਮਿੱਤ ਸਰਧਾਂਜਲੀ ਸਮਾਰੋਹ 'ਚ ਵੱਖ-ਵੱਖ ਆਗੂਆਂ ਨੇ ਲਵਾਈ ਹਾਜ਼ਰੀ
ਮਲਕੀਤ ਸਿੰਘ ਮਲਕਪੁਰ
ਲਾਲੜੂ 2 ਨਵੰਬਰ 2025: ਲਾਲੜੂ ਤੋਂ ਸੀਨੀਅਰ ਪੱਤਰਕਾਰ ਤੇ ਸੀਪੀਆਈ (ਐਮ) ਜ਼ਿਲ੍ਹਾ ਮੋਹਾਲੀ ਦੇ ਜਨਰਲ ਸਕੱਤਰ ਕਾਮਰੇਡ ਚੰਦਰਪਾਲ ਅੱਤਰੀ ਦੇ ਪਿਤਾ ਮੋਲੂ ਰਾਮ (78) ਨਮਿੱਤ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਵੱਖ-ਵੱਖ ਸਿਆਸੀ- ਸਮਾਜਿਕ ਆਗੂਆਂ ਦੇ ਨਾਲ-ਨਾਲ ਪੱਤਰਕਾਰ ਭਾਈਚਾਰੇ ਤੇ ਧਾਰਮਿਕ ਧਿਰਾਂ ਨੇ ਪੁੱਜ ਕੇ ਮੋਲੂ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਕਿ ਮੋਲੂ ਰਾਮ ਲੰਘੀ 20 ਅਕਤੂਬਰ ਨੂੰ ਦਿਲ ਦੀ ਬਿਮਾਰੀ ਦੇ ਚਲਦਿਆਂ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ, ਜਿਨ੍ਹਾਂ ਦਾ ਸ਼ਰਧਾਂਜਲੀ ਸਮਾਰੋਹ ਅੱਜ ਮਹਾਰਾਣਾ ਪ੍ਰਤਾਪ ਭਵਨ ਲਾਲੜੂ ਵਿਖੇ ਕਰਵਾਇਆ ਗਿਆ। ਪਰਿਵਾਰ ਵੱਲੋਂ ਵਿਸ਼ੇਸ਼ ਧੰਨਵਾਦ ਸੀਪੀਆਈ (ਐਮ) ਦੇ ਸੂਬਾਈ ਆਗੂ ਕਾਮਰੇਡ ਸ਼ਿਆਮ ਲਾਲ ਹੈਬਤਪੁਰ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਲੂ ਰਾਮ ਇੱਕ ਸਮਾਜਿਕ ਸਰੋਕਾਰਾਂ ਨਾਲ ਜੁੜੀ ਸ਼ਖ਼ਸੀਅਤ ਸਨ , ਜਿਨ੍ਹਾਂ ਵਧੀਆ ਜ਼ਿੰਦਗੀ ਗੁਜ਼ਾਰ ਕੇ ਪਰਿਵਾਰ ਨੂੰ ਸਮਾਜਿਕ ਸਫ਼ਾ ਵਿਚ ਸਥਾਪਿਤ ਕੀਤਾ ਹੈ । ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਸਪੁੱਤਰ ਗੁਰਸਹਿਜ ਰੰਧਾਵਾ, ਕਾਂਗਰਸ ਦੇ ਹਲਕਾ ਡੇਰਾਬੱਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਪੰਜਾਬ ਇੰਨਫੋਟੈਕ ਦੇ ਸਾਬਕਾ ਚੇਅਰਮੈਨ ਐਸਐਮਐਸ ਸੰਧੂ, ਭਾਜਪਾ ਆਗੂ ਮਨਪ੍ਰੀਤ ਸਿੰਘ ਬਨੀ ਸੰਧੂ, ਸੀਪੀਆਈ (ਐਮ ) ਦੇ ਸੂਬਾਈ ਸਕੱਤਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਡਾਕਟਰ ਦਲੇਰ ਸਿੰਘ ਮੁਲਤਾਨੀ ,ਲਾਭ ਸਿੰਘ ,ਕੌਲ ਸਿੰਘ, ਬਲਬੀਰ ਸਿੰਘ ਮੁਸਾ ਮੁਸਫ਼ਿਰ, ਕੁਲਦੀਪ ਸਿੰਘ ਚੰਡੀਗੜ੍ਹ, ਪਰਮਜੀਤ ਸਿੰਘ ਖਿਜਰਾਬਾਦ,ਮਨਜੀਤ ਸਿੰਘ ਮਲਕਪੁਰ,ਜਿੰਦਰ ਸਿੰਘ ਤੁਰਕਾ,ਅਮਰੀਕ ਸਿੰਘ ਮਲਕਪੁਰ,ਸੁਰਿੰਦਰ ਸਿੰਘ ਧਰਮਗੜ੍ਹ,ਪੱਤਰਕਾਰ ਭਾਈਚਾਰੇ ਤੋਂ ਮਨੋਜ ਰਾਜਪੂਤ,ਕ੍ਰਿਸ਼ਨਪਾਲ ਸ਼ਰਮਾ, ਰਣਬੀਰ ਸਿੰਘ ਪੜ੍ਹੀ, ਹਰਜੀਤ ਸਿੰਘ ਲੱਕੀ, ਸੁਖਵਿੰਦਰ ਸਿੰਘ ਜੀਰਕਪੁਰ, ਰਾਜਬੀਰ ਸਿੰਘ ਰਾਣਾ, ਵਿੱਦਿਆ ਸਾਗਰ, ਰਾਜਬੀਰ ਸੈਣੀ, ਸੁਰਜੀਤ ਸਿੰਘ ਕੁਹਾੜ, ਮਲਕੀਤ ਸਿੰਘ ਮਲਕਪੁਰ, ਪਵਨ ਕੁਮਾਰ, ਸੁਰਿੰਦਰ ਪੁਰੀ ਤੇ ਲੋਹਿਤ ਸੈਣੀ ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ਕੁਲਦੀਪ ਸਿੰਘ ਸਰਸੀਣੀ, ਬਖਸੀਸ਼ ਸਿੰਘ ਭੱਟੀ, ਜਸਵਿੰਦਰ ਸਿੰਘ ਟਿਵਾਣਾ, ਪ੍ਰੇਮ ਸਿੰਘ ਰਾਣਾ, ਸੁਭਾਸ਼ ਰਾਣਾ ਸਮੇਤ ਵੱਡੀ ਮੋਹਤਬਰ ਹਾਜ਼ਰ ਹਨ। ਦੇਸ਼ ਸੇਵਕ ਮੈਨੇਜਮੈਂਟ ਤੇ ਬ੍ਰਾਹਮਣ ਸਭਾ ਨੇ ਸੋਗ ਮਤਾ ਭੇਜ ਕੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਜਦਕਿ ਭਾਰਤੀ ਕਿਸਾਨ ਯੂਨੀਅਨ ਲੱਖੈਵਾਲ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਉਨ੍ਹਾਂ ਦੇ ਪੁੱਤਰ ਜਗਪਾਲ ਸਿੰਘ ਤੇ ਚੰਦਰਪਾਲ ਅੱਤਰੀ ਨੂੰ ਸਿਰੋਪਾਓ ਭੇਟ ਕੀਤੇ।