ਦੁਨੀਆ 'ਚ ਇੱਕੋ-ਇੱਕ ਵਚਿੱਤਰ ਦੇਸ਼ ਹੈ ਭਾਰਤ ਮਹਾਨ, ਜਿੱਥੇ ਇੱਕ ਜਾਨਵਰ (ਜੀਵ) ਦੀ ਰੱਖਿਆ ਲਈ ਤਾਂ ਕਨੂੰਨ ਬਣੇ ਹੋਏ ਹਨ, ਪਰ ਮਨੁੱਖੀ ਜੀਵ, ਖ਼ਾਸ ਕਰ ਕੇ ਦਲਿਤ ਅਤੇ ਮੁਸਲਿਮ, ਦੀ ਇਸ ਜੀਵ ਕਾਰਨ ਬਲੀ ਹੀ ਚੜਾ ਦਿੱਤੀ ਜਾਂਦੀ ਹੈ। ਹਰਿਆਣੇ ਸੂਬੇ ਦੇ ਝੱਜਰ ਹਲਕੇ 'ਚ ਇੱਕ ਦਲਿਤ ਨੂੰਅਟਲ ਬਿਹਾਰੀ ਵਾਜਪਾਈ ਦੇ ਰਾਜ ਵੇਲੇ ਇਸ ਕਰ ਕੇ ਮਾਰ ਦਿੱਤਾ ਗਿਆ ਸੀ ਕਿ ਉਹ ਇੱਕ ਮਰੀ ਹੋਈ ਗਾਂ ਦੀ ਖੱਲ ਉਤਾਰ ਰਿਹਾ ਸੀ। ਹੁਣ ਨਰਿੰਦਰ ਮੋਦੀ ਦੇ ਰਾਜ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਦੀ ਇਸ ਕਰ ਕੇ ਬੁਰੀ ਤਰਾਂ ਮਾਰ-ਕੁੱਟ ਕਰ ਦਿੱਤੀ ਗਈ ਕਿ ਉਹ ਗੁਜਰਾਤ ਵਿੱਚ ਸ਼ੇਰ ਦੁਆਰਾ ਮਾਰੀਗਾਂ ਦੀ ਖੱਲ ਉਤਾਰ ਰਹੇ ਸਨ ਅਤੇ ਮੱਧ ਪ੍ਰਦੇਸ਼ 'ਚ ਦੋ ਔਰਤਾਂ ਦੀ ਇਸ ਕਰ ਕੇ ਬੁਰੀ ਗੱਤ ਕੀਤੀ ਗਈ ਕਿ ਉਹ ਮੱਝ ਦਾ ਮਾਸ ਚੁੱਕੀ ਤੁਰੀਆਂ ਆਪਣੇ ਘਰ ਨੂੰ ਜਾ ਰਹੀਆਂ ਸਨ। ਬੀਬੀ ਮਾਇਆਵਤੀ ਨੂੰ ਭੱਦੇ ਸ਼ਬਦਾਂ ਦਾ ਸਾਹਮਣਾ ਇਸ ਕਰ ਕੇ ਕਰਨਾ ਪਿਆ, ਕਿਉਂਕਿ ਉਹ ਦਲਿਤ ਭਾਈਚਾਰੇ ਨਾਲਸੰਬੰਧਤ ਹੈ।
ਜੇਕਰ ਸੰਘ ਪਰਵਾਰ ਦਿਲੋਂ-ਮਨੋਂ ਆਖਦਾ ਹੈ ਕਿ ਦਲਿਤ ਭਾਈਚਾਰਾ ਭਾਰਤੀ ਰਾਸ਼ਟਰ ਦਾ ਅਟੁੱਟ ਹਿੱਸਾ ਹੈ ਤਾਂ ਉਨਾਂ ਦੇ ਰਾਜ ਦੇ ਥੋੜੇ ਜਿਹੇ ਸਮੇਂ 'ਚ ਇਹੋ ਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ? ਕੀ ਦਲਿਤਾਂ ਦੀ ਚਮੜੀ ਗਾਂਵਾਂ ਦੀ ਖੱਲ ਦੇ ਤੁਲ ਹੈ? ਇਸ ਵਿਚਾਰਧਾਰਾ ਦੀਆਂ ਜੜਾਂ ਆਖ਼ਿਰ ਹੈਨਕਿੱਥੇ?
ਡਾ. ਬੀ ਆਰ ਅੰਬੇਡਕਰ ਅਤੇ ਦਲਿਤਾਂ ਦੇ ਸੰਘਰਸ਼ ਕਾਰਨ ਇਨਾਂ (20 ਕਰੋੜ) ਲੋਕਾਂ ਨੂੰ ਦੁਨੀਆ ਭਰ 'ਚ ਪਹਿਚਾਣ ਮਿਲੀ ਅਤੇ ਸਮਾਜਿਕ ਰੁਤਬਾ ਹਾਸਲ ਹੋਇਆ ਸੀ। ਜਦੋਂ 2001 'ਚ ਛੂਆ-ਛਾਤ, ਜਾਤ-ਬਰਾਦਰੀ ਦੇ ਵਿਤਕਰੇ, ਰੰਗ-ਨਸਲ ਦੇ ਵਖਰੇਵੇਂ ਸੰਬੰਧੀ ਯੂ ਐੱਨ ਓ ਵੱਲੋਂ ਕਾਨਫ਼ਰੰਸ ਕਰਕੇ ਇਸ ਦਾ ਹੱਲ ਲੱਭਣ ਦਾ ਉਪਰਾਲਾ ਹੋਇਆ ਤਾਂ ਉੱਚੀ ਜਾਤੀ ਦੇ ਲੋਕਾਂ ਨੇ ਵਾਹਵਾ ਹੋ-ਹੱਲਾ ਕੀਤਾ। ਉਸ ਵੇਲੇ ਦੀ ਐੱਨ ਡੀ ਏ ਸਰਕਾਰ ਨੇ ਇਸ ਮਸਲੇ ਨੂੰ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਇਸ ਨੂੰ ਭਾਰਤੀ ਸੰਵਿਧਾਨ ਅਨੁਸਾਰ ਸੁਲਝਾਇਆ ਜਾਵੇਗਾ।
ਉਸ ਵੇਲੇ ਗ਼ੈਰ-ਹਿੰਦੂ ਜਾਤਾਂ ਦੇ ਬੁੱਧੀਜੀਵੀਆਂ, ਜਿਹੜੇ ਵਿਚਾਰਾਂ ਪੱਖੋਂ ਉਦਾਰ ਸੋਚ ਵਾਲੇ ਸਨ, ਨੇ ਇਹ ਗੱਲ ਜ਼ੋਰਦਾਰ ਸ਼ਬਦਾਂ 'ਚ ਕਹੀ ਸੀ ਕਿ ਜਾਤ ਅਤੇ ਛੂਆ-ਛਾਤ ਦੇ ਮਸਲੇ ਨੂੰ ਲੈ ਕੇ ਯੂ ਐੱਨ ਓ ਵਿੱਚ ਜਾਣਾ ਰਾਜਸੀ ਤੌਰ 'ਤੇ ਰਾਸ਼ਟਰੀ ਹਿੱਤਾਂ ਦੇ ਵਿਰੁੱਧ ਹੈ। ਕਾਂਗਰਸ ਪਾਰਟੀ, ਜੋ ਉਸ ਵੇਲੇ ਦੇਸ਼ਦੀ ਵਿਰੋਧੀ ਧਿਰ ਸੀ, ਨੇ ਵੀ ਇਨਾਂ ਹੀ ਵਿਚਾਰਾਂ ਦੀ ਪ੍ਰੋੜਤਾ ਕੀਤੀ।
ਦੁੱਖ ਭਰੀ ਗੱਲ ਇਹ ਸੀ ਕਿ ਕਾਂਗਰਸ ਨੇ ਹੀ ਗਊ ਰੱਖਿਆ ਦੇ ਹੱਕ 'ਚ ਵੱਖੋ-ਵੱਖਰੇ ਰਾਜਾਂ 'ਚ ਕਨੂੰਨ ਬਣਾਉਣੇ ਆਰੰਭੇ, ਜਿਨਾਂ ਨਾਲ ਦਲਿਤ ਅਤੇ ਮੁਸਲਿਮ ਭਾਈਚਾਰੇ ਦੀ ਰੋਜ਼ੀ-ਰੋਟੀ ਖੋਹੀ ਗਈ। ਕਾਂਗਰਸ ਨੇ ਕੇਂਦਰ 'ਚ ਹਾਕਮ ਹੁੰਦਿਆਂ ਇਸ ਕਨੂੰਨ ਨੂੰ ਲਾਗੂ ਨਾ ਕੀਤਾ। ਪੁਲਸ ਨੂੰ ਵੀ ਇਹ ਕਨੂੰਨ ਲਾਗੂਕਰਨ ਲਈ ਸੰਜਮ ਵਰਤਣ ਲਈ ਕਿਹਾ ਗਿਆ। ਇਹ ਨਹੀਂ ਕਿ ਉਸ ਵੇਲੇ ਗਊ ਰੱਖਿਅਕ ਹਮਾਇਤੀ ਅਫ਼ਸਰਾਂ ਦੀ ਕਮੀ ਸੀ, ਜਿਨਾਂ ਨੇ ਇਹ ਕੇਸ ਗਊ-ਰੱਖਿਅਕ ਸਕੁਐਡਾਂ ਦੀ ਸਹਾਇਤਾ ਨਾਲ ਦਰਜ ਕਰਨੇ ਸਨ। ਕੁਝ ਅਫ਼ਸਰ ਇਹੋ ਜਿਹੇ ਸਨ, ਪਰ ਉਨਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰਸੀ।
ਐੱਨ ਡੀ ਏ ਦੀ ਦੂਜੀ ਪਾਰੀ 'ਚ ਗਊ-ਰੱਖਿਅਕਾਂ ਦੀ ਚੜ ਮੱਚ ਗਈ, ਕਿਉਂਕਿ ਬੀ ਜੇ ਪੀ ਦੇਸ਼ 'ਚ ਹਾਕਮ ਧਿਰ ਹੈ ਅਤੇ ਇਸ ਨੂੰ ਸਿਰੇ ਦੀ ਰਾਜਸੀ ਤਾਕਤ ਦਾ ਗਰੂਰ ਹੈ। ਇਸ ਵੇਰ ਗਊ ਰੱਖਿਆ ਦਾ ਅਰਥ ਦਲਿਤ ਭੱਖਸ਼ਕ ਬਣਾ ਦਿੱਤਾ ਗਿਆ ਹੈ। ਸੂਬਾ-ਦਰ-ਸੂਬਾ ਗਊ ਰੱਖਿਆ ਲਈ ਸਖ਼ਤ ਕਨੂੰਨਬਣਾ ਦਿੱਤੇ ਗਏ ਹਨ। ਇਸ ਅਮਲ ਨੇ ਦਲਿਤਾਂ ਅਤੇ ਮੁਸਲਮਾਨਾਂ ਦੇ ਰੁਜ਼ਗਾਰ ਅਤੇ ਆਰਥਿਕਤਾ ਨੂੰ ਤਕੜੀ ਸੱਟ ਮਾਰੀ ਹੈ।
ਸੰਘ ਪਰਵਾਰ ਦੇ ਪੈਰੋਕਾਰਾਂ ਦੇ ਟੋਲਿਆਂ ਦੇ ਟੋਲੇ ਪ੍ਰਾਈਵੇਟ ਫ਼ੌਜਾਂ, ਗਊ ਰੱਖਿਆ ਸੰਮਤੀਆਂ ਬਣਾ ਕੇ ਹੱਥ ਵਿੱਚ ਹਥਿਆਰ ਫੜ ਕੇ ਸ਼ਰੇਆਮ ਗਊ ਰੱਖਿਆ ਪ੍ਰੋਗਰਾਮ ਨੂੰ ਲਾਗੂ ਕਰਦੇ ਹਨ। ਉਨਾਂ ਹੱਥ ਦਲਿਤਾਂ ਨੂੰ ਕੁੱਟਣ ਲਈ ਡਾਂਗਾਂ ਹਨ। ਦਿਮਾਗ਼ੀ ਤੌਰ 'ਤੇ ਗਊ-ਰੱਖਿਅਕ ਬਣਨ ਦੀ ਟਰੇਨਿੰਗ ਨਾਲ ਲੈਸਉਹ ਬਿਨਾਂ ਕਿਸੇ ਡਰ-ਡੁੱਕਰ ਦੇ ਇਹ ਕੰਮ ਕਰਦੇ ਦੇਖੇ ਜਾਂਦੇ ਹਨ। ਅਸਲੋਂ, ਜੇ ਕੋਈ ਦਲਿਤ ਮਰੀ ਹੋਈ ਗਾਂ ਦੀ ਆਪਣੇ ਕਿੱਤੇ ਵਜੋਂ ਖੱਲ ਲਾਹੁੰਦਾ ਹੈ, ਤਾਂ ਗਊ-ਰੱਖਿਅਕਾਂ ਦੀਆਂ 'ਸਟਾਰਟ ਅੱਪ' ਟੀਮਾਂ ਉਨਾਂ ਦੀ ਉਦੋਂ ਤੱਕ ਬੇਰਹਿਮੀ ਨਾਲ ਕੁੱਟ-ਮਾਰ ਕਰਦੀਆਂ ਹਨ, ਜਦੋਂ ਤੱਕ ਉਨਾਂ ਨੌਜਵਾਨਾਂ ਦੀਚਮੜੀ ਨਾ ਉੱਧੜ ਜਾਏ। ਪਿਛਲੇ ਦੋ ਵਰਿਆਂ 'ਚ ਇੱਕ ਨਹੀਂ, ਦੋ ਨਹੀਂ, ਦਰਜਨਾਂ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ ਹਨ। ਦੇਸ਼ 'ਚ ਜਿਵੇਂ ਫ਼ਿਰਕੂ ਦੰਗਿਆਂ ਵੇਲੇ ਨਾਹਰਾ ਹੁੰਦਾ ਹੈ; ਮੌਤ ਲਈ ਮੌਤ, ਇਵੇਂ ਹੀ ਦੇਸ਼ 'ਚ ਗਊ-ਰੱਖਿਅਕਾਂ ਦਾ ਨਾਹਰਾ ਗੂੰਜਦਾ ਹੈ; ਗਊ ਚੰਮ ਉਧੇੜਨ ਵਾਲੇ ਦੀ ਆਪਣੀਚਮੜੀ ਉਧੇੜ ਦਿਉ।
ਜੇਕਰ ਇਨਾਂ ਪ੍ਰਾਈਵੇਟ ਸਕੁਐਡਾਂ ਦੀ ਇਸ ਅਨੋਖੀ, ਗ਼ੈਰ-ਮਨੁੱਖੀ ਬਿਰਤੀ ਦੀ ਕੋਈ ਵਿਰੋਧਤਾ ਕਰਦਾ ਹੈ ਤਾਂ ਉਸ ਨੂੰ ਗਊ ਮਾਤਾ-ਵਿਰੋਧੀ ਅਤੇ ਭਾਰਤ ਮਾਤਾ-ਵਿਰੋਧੀ ਗਰਦਾਨਿਆ ਜਾਂਦਾ ਹੈ। ਅਜੋਕੀ ਸਮਾਜਿਕ ਵਿਵਸਥਾ ਵਿੱਚ ਇਹ ਵਰਤਾਰੇ ਇੱਕ ਗੰਦੀ ਗਾਲ਼-ਮਾਤਰ ਉੱਭਰ ਕੇ ਸਾਹਮਣੇ ਆਏ ਹਨ।
ਅੰਗਰੇਜ਼ੀ ਟੀ ਵੀ ਚੈਨਲਾਂ ਉੱਤੇ ਮੈਂ ਉਨਾਂ ਲੋਕਾਂ ਦਾ ਵਿਰੋਧ ਕਰਦਾ ਹਾਂ, ਜਿਹੜੇ ਗਊ-ਰੱਖਿਅਕ ਫ਼ੋਰਸ ਅਤੇ ਜਮਹੂਰੀਅਤ ਦੀ ਰਾਖੀ ਕਰਨ ਦੀ ਦਾਅਵੇਦਾਰ ਪਾਰਟੀ ਦੇ ਆਪਸੀ ਸੰਬੰਧਾਂ ਤੋਂ ਇਨਕਾਰੀ ਹੁੰਦੇ ਹਨ। ਉਨਾਂ ਦੇ ਅੰਗਰੇਜ਼ੀ ਬੋਲਣ ਵਾਲੇ ਲੋਕ ਸੋਹਣੇ, ਸੁਲਝੇ, ਨਰਮ ਸ਼ਬਦਾਂ ਨਾਲ ਆਪਣੀ ਗੱਲਕਹਿੰਦੇ ਹਨ, ਜਦੋਂ ਕਿ ਦੂਜੀਆਂ ਬਹੁਤੀਆਂ ਭਾਸ਼ਾਵਾਂ ਦੇ ਬੁਲਾਰੇ ਉੱਚੀ ਸੁਰ 'ਚ ਬੋਲ ਕੇ ਬਹਿਸਾਂ ਕਰਦੇ ਹਨ। ਟੀ ਵੀ ਚੈਨਲਾਂ ਦੇ ਮਾਲਕ ਇਸ 'ਤੇ ਖੁਸ਼ੀ ਪ੍ਰਗਟਾਉਂਦੇ ਹਨ, ਕਿਉਂਕਿ ਜਿੰਨਾ ਵੱਧ ਰੌਲਾ-ਰੱਪਾ ਪੈਂਦਾ ਹੈ, ਓਨੇ ਵੱਧ ਲੋਕ ਉਹਨਾਂ ਦਾ ਚੈਨਲ ਦੇਖਦੇ ਹਨ ਤੇ ਇੰਜ ਉਹ ਹਰਮਨ-ਪਿਆਰੇ ਹੋਣ ਦਾਹਾਸਲ ਪ੍ਰਾਪਤ ਕਰਦੇ ਹਨ। ਇਸ ਤਰਾਂ ਦਲਿਤਾਂ ਦਾ ਭਕਸ਼ਣ ਪੱਕਾ ਹੋ ਨਿੱਬੜਦਾ ਹੈ। ਇਹੋ ਜਿਹੀ ਬਹਿਸ ਵਾਲੇ ਮੂੜ ਵਿੱਚ ਜੇਕਰ ਕੋਈ ਟੀ ਵੀ 'ਤੇ ਬਹਿਸ ਕਰਨ ਲਈ ਉਨਾਂ ਨਾਲ ਉੱਤਰਦਾ ਹੈ, ਭਾਵੇਂ ਉਹ ਨਰਿੰਦਰ ਮੋਦੀ ਹੀ ਕਿਉਂ ਨਾ ਹੋਵੇ, ਜੇਕਰ ਉਹ ਗਊ ਮਾਤਾ ਦਾ ਵਿਰੋਧ ਕਰਦਾ ਹੈ ਤਾਂ ਸਮਝੋ ਉਸਦੀ ਸ਼ਾਮਤ ਆਈ ਕਿ ਆਈ!
ਖੱਲ ਬਦਲੇ ਖੱਲ ਵਾਲਾ ਵਤੀਰਾ ਖ਼ਤਰਨਾਕ ਤੇ ਸ਼ਰਮਨਾਕ ਹੈ, ਪਰ ਗਊ ਰਾਖੇ ਇਹ ਮੰਨਦੇ ਹਨ ਕਿ ਗਊ ਮਾਤਾ ਗਣਤੰਤਰ ਵਰਗਾ ਹੋਰ ਕੁਝ ਵੀ ਨਹੀਂ। ਇਹੋ ਉਨਾਂ ਦਾ ਸੱਭਿਆਚਾਰ ਹੈ ਅਤੇ ਇਹੋ ਉਨਾਂ ਦੀ ਵਿਰਾਸਤ। ਉਹ ਕਹਿੰਦੇ ਹਨ ਕਿ ਭਾਰਤੀ ਗਣਤੰਤਰ ਹੀ ਗਊ-ਮਾਤਾ ਦਾ ਧਾਰਨੀ ਹੈ। ਜੇਕਰ ਡਾ.ਅੰਬੇਡਕਰ ਵੀ ਹੁਣ ਜਿਉਂਦੇ ਹੁੰਦੇ ਅਤੇ ਇਸ ਗਊ-ਰੱਖਿਅਕ ਕਨੂੰਨ ਦੀ ਵਿਰੋਧਤਾ ਕਰਦੇ ਤਾਂ ਉਹਨਾ ਨੂੰ ਵੀ ਗਊ ਮਾਤਾ-ਵਿਰੋਧੀ ਅਤੇ ਭਾਰਤ ਮਾਤਾ-ਵਿਰੋਧੀ ਐਲਾਨਿਆ ਜਾਂਦਾ।
ਨਰਿੰਦਰ ਮੋਦੀ ਚੋਣਾਂ ਜਿੱਤਣ ਤੋਂ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਸਾਂਭਣ ਪਿੱਛੋਂ ਬਦਲਿਆ-ਬਦਲਿਆ ਹੋਇਆ ਦਿੱਸਦਾ ਹੈ। ਉਸ ਨੇ ਆਪਣੀ ਮੁਹਿੰਮ ਦੇਸ਼ ਦੇ ਵਿਕਾਸ ਨਾਲ ਜੋੜ ਕੇ 'ਸਬ ਕਾ ਸਾਥ, ਸਬ ਕਾ ਵਿਕਾਸ' ਉੱਤੇ ਕੇਂਦਰਤ ਕਰ ਦਿੱਤੀ ਹੈ। ਇਹ ਹੀ ਕਾਰਨ ਸੀ ਕਿ ਬਹੁਤੇ ਦਲਿਤਾਂਅਤੇ ਮੁਸਲਮਾਨਾਂ ਨੇ ਉਸ ਨੂੰ ਵੋਟਾਂ ਦਿੱਤੀਆਂ, ਪਰ ਇਹ ਪ੍ਰਾਈਵੇਟ ਗਊ ਰੱਖਿਅਕ ਸਕੁਐਡ ਉਸ ਦੇ ਰਾਜ ਵਿੱਚ ਬੇਰੋਕ-ਟੋਕ ਕਿਉਂ ਤੁਰੇ ਫਿਰਦੇ ਹਨ?
ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸ਼ਰੇਆਮ ਇਹ ਕਹਿੰਦੇ ਹਨ ਕਿ ਪਿਛਲੇ 10 ਵਰਿਆਂ ਦੇ ਯੂ ਪੀ ਏ ਦੇ ਸ਼ਾਸਨ ਕਾਲ ਵਿੱਚ ਭਾਰਤ 'ਪ੍ਰਧਾਨ ਮੰਤਰੀ' ਤੋਂ ਵਿਰਵਾ ਸੀ ਅਤੇ ਸਾਡੇ ਤਕੜੇ ਚੌੜੀ ਛਾਤੀ ਵਾਲੇ ਪ੍ਰਧਾਨ ਮੰਤਰੀ ਦੀ ਛਤਰੀ ਹੇਠ ਭਾਰਤ ਦਾ ਹਰ ਨਾਗਰਿਕ ਹੁਣ ਸੁਰੱਖਿਅਤ ਹੈ (ਉਹ ਦਲਿਤਾਂ ਤੇਮੁਸਲਮਾਨਾਂ ਦਾ ਵੀ ਪ੍ਰਧਾਨ ਮੰਤਰੀ ਹੈ), ਪਰ ਕਿੱਥੇ ਹੁੰਦਾ ਹੈ ਇਹ ਤਾਕਤਵਰ ਪ੍ਰਧਾਨ ਮੰਤਰੀ, ਜਦੋਂ ਦਿਨ-ਪ੍ਰਤੀ-ਦਿਨ 'ਖੱਲ ਲਾਹੁਣ ਬਦਲੇ ਖੱਲ ਲਾਹ ਦਿਉ' ਦੇ ਅਪ੍ਰੇਸ਼ਨ ਹੁੰਦੇ ਹਨ? ਕੀ ਇਹ ਏਜੰਡਾ ਸਮੁੱਚੇ ਸੰਘ ਪਰਵਾਰ ਦਾ ਹੈ?
ਸੰਘ ਪਰਵਾਰ ਦੇ ਕਾਰਕੁਨਾਂ ਨੂੰ ਕਦੇ ਵੀ ਆਰਥਿਕ ਵਿਕਾਸ ਅਤੇ ਹੋਰ ਮੁੱਦਿਆਂ ਪ੍ਰਤੀ ਟਰੇਨਿੰਗ ਨਹੀਂ ਮਿਲਦੀ, ਬਜਾਏ ਕੁਝ ਅੰਗਰੇਜ਼ੀ ਪੜੇ ਬੁਲਾਰਿਆਂ ਦੇ। ਉਨਾਂ ਨੂੰ ਤਾਂ ਕੇਵਲ ਗਊ ਰੱਖਿਆ ਲਈ ਟਰੇਂਡ ਕੀਤਾ ਜਾਂਦਾ ਹੈ। ਹੁਣ ਕੁਝ ਪਰਵਾਸੀ ਭਾਰਤੀ ਵਿਚਾਰਵਾਨਾਂ ਨੇ ਵਿਦੇਸ਼ਾਂ ਤੋਂ ਵਿਕਾਸ ਤੇ ਰੱਖਿਆ ਦੇਮੁੱਦਿਆਂ ਬਾਰੇ ਟਰੇਨਿੰਗ ਲਈ ਹੈ, ਖ਼ਾਸ ਕਰ ਕੇ ਅਮਰੀਕਾ ਤੋਂ, ਪਰ ਸੰਘ ਪਰਵਾਰ ਦੇ ਪੈਰੋਕਾਰਾਂ ਨੂੰ ਕਦੇ ਵੀ ਇਹ ਸਿਖਲਾਈ ਨਹੀਂ ਦਿੱਤੀ ਗਈ ਕਿ ਵਿਕਾਸ ਦਾ ਧੁਰਾ ਮਨੁੱਖ ਹੈ ਤੇ ਉਸ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ।
ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਹੈ, ਖੱਲ ਲਾਹੁਣ ਬਦਲੇ ਖੱਲ ਲਾਹੁਣ, ਦਲਿਤਾਂ ਨੂੰ ਗਾਲੀ-ਗਲੋਚ ਅਤੇ ਕੁਟਾਪੇ ਦੇ ਹੱਕਦਾਰ ਹੋਣ ਦਾ ਵਰਤਾਰਾ ਸ਼ੁਰੂ ਹੋ ਜਾਂਦਾ ਹੈ। ਘੱਟੋ-ਘੱਟ ਹੁਣ ਜਦੋਂ ਕਿ ਇਨਾਂ ਗਾਲਾਂ-ਕੁੱਟਾਂ ਖਾਣ ਵਾਲੇ ਲੋਕਾਂ ਨੇ ਭਾਜਪਾ ਨੂੰ ਹਾਕਮ ਬਣਾਉਣ ਲਈ ਆਪਣੀ ਵੋਟ ਦਿੱਤੀ ਹੈ, ਤਦ ਕੀਇਹ ਸੰਭਵ ਨਹੀਂ ਕਿ ਸੰਘ ਪਰਵਾਰ ਆਪਣੇ ਕਾਡਰ ਨੂੰ ਇਹ ਟਰੇਨਿੰਗ ਦੇਵੇ ਕਿ ਪਸ਼ੂਆਂ ਨਾਲੋਂ ਮਨੁੱਖਾਂ ਨੂੰ ਵੱਧ ਆਦਰ-ਸਤਿਕਾਰ ਦਿੱਤਾ ਜਾਣਾ ਬਣਦਾ ਹੈ?
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.