14 ਮਈ 1989 ਨੂੰ ਸਾਡਾ ਬਹੁਤ ਹੀ ਪਿਆਰਾ ਸਾਥੀ ਕਾ: ਗੁਰਮੇਲ ਸਿੰਘ ਹੂੰਝਣ ਪਿੰਡ ਪੰਧੇਰ ਖੇੜੀ ਵਿਖੇ ਦਹਿਸ਼ਤਗਰਦਾਂ ਹੱਥੋਂ ਸ਼ਹੀਦ ਹੋ ਗਿਆ । ਇਸਦੇ ਨਾਲ ਹੀ ਸ਼ਹੀਦ ਹੋਇਆ ਕਾ: ਜੁਗਿੰਦਰ ਸਿੰਘ । ਇਹ ਸਮਾਂ ਪੰਜਾਬ ਵਿੱਚ ਬਹੁਤ ਮਾੜਾ ਸੀ । ਹਜਾਰਾਂ ਹੀ ਲੋਕਾਂ ਨੂੰ ਇਸ ਡੂੰਘੀ ਸਾਜਿਸ਼ ਦਾ ਸ਼ਿਕਾਰ ਹੋਣਾ ਪਿਆ । ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਖੜਾ ਹੋਇਆ ।ਪੰਜਾਬ ਦਾ ਵਿਕਾਸ ਰੁੱਕਿਆ । ਭਾਈਚਾਰਕ ਸਾਂਝ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ । ਅਜਿਹੇ ਖਤਰਨਾਕ ਸਮੇਂ ਵਿੱਚ ਇਨ•ਾਂ ਬਹਾਦੁਰ ਸਾਥੀਆਂ ਨੇ ਇਨ•ਾਂ ਕੋਝੀਆਂ ਸਾਜਿਸ਼ਾਂ ਦਾ ਪਰਦਾਫਾਸ਼ ਕੀਤਾ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਇਕਮੁੱਠ ਹੋਣ ਦਾ ਸੁਨੇਹਾ ਦਿੱਤਾ । ਆਖਰ ਵਿੱਚ ਆਪਣਾ ਸੁੱਚਾ ਲਹੂ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਲਈ ਡੋਲਿ•ਆ । ਇਨ•ਾਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਅਮਨ ਚੈਨ ਦੀ ਜਿੰਦਗੀ ਜੀਅ ਰਹੇ ਹਨ । ਇਨ•ਾਂ ਸਾਥੀਆਂ ਦੀ ਬੇਗਰਜ਼ ਕੀਤੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਹਰ ਸਾਲ 14 ਮਈ ਨੂੰ ਪਿੰਡ ਪੰਧੇਰ ਖੇੜੀ ਜਿਲ•ਾ ਲੁਧਿਆਣਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇੱਕਠੇ ਹੋ ਕੇ ਇਨ•ਾਂ ਸਾਥੀਆਂ ਨੂੰ ਯਾਦ ਕਰਦੇ ਹਨ ਅਤੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਪ੍ਰਣ ਦੁਹਰਾਉਂਦੇ ਹਨ। 'ਹੂੰਝਣ ਤੇਰਾ ਕਾਰਜ ਅਧੂਰਾ, ਲਾਕੇ ਜਿੰਦਗੀਆਂ ਕਰਾਂਗੇ ਪੂਰਾ', '14 ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ', 'ਪੰਧੇਰ ਖੇੜੀ ਦੀਏ ਧਰਤੀਏ ਤੈਨੂੰ ਲਾਲ ਸਲਾਮ' ।
ਕਾ: ਗੁਰਮੇਲ ਸਿੰਘ ਹੂੰਝਣ ਇਕ ਬਹੁਤ ਹੀ ਹੋਣਹਾਰ ਨੌਜ਼ਵਾਨ ਸਾਥੀ ਸੀ।ਇਹ ਉਘੇ ਸੁਤੰਤਰਤਾ ਸੈਲਾਨੀ ਅਤੇ ਕਮਿਊਨਿਸਟ ਆਗੂ ਕਾ: ਚੰਨਣ ਸਿੰਘ ਬਰੋਲਾ ਦਾ ਛੋਟਾ ਪੁੱਤਰ ਸੀ । ਸਮਾਜ ਸੇਵਾ ਦੀ ਗੁੜਤੀ ਇਸਨੂੰ ਘਰ ਵਿੱਚੋਂ ਹੀ ਮਿਲੀ । ਬਹੁਤ ਹੀ ਤੰਦਰੁਸਤ ਸਿਹਤ, ਖੇਡਾਂ ਵੱਲ ਵਧੇਰੇ ਰੂਚੀ, ਉਚ-ਪੱਧਰ ਦੀ ਪੜ•ਾਈ ਕਰਨ ਦੀ ਪੂਰੀ ਖਿੱਚ, ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਕੋਹਾਂ ਦੂਰ, ਲੋਕ ਸੇਵਾ ਲਈ ਵਧੇਰੇ ਕੁੱਝ ਕਰ ਸਕਣ ਦਾ ਜੇਰਾ, ਇਕ ਉਦੇਸ਼ ਪੂਰਵਕ ਜੀਵਨ ਜਿਸਨੇ ਆਪਣੀ ਜਿੰਦਗੀ ਦਾ ਇਕ ਪੱਲ ਵੀ ਅਜਾਈਂ ਨਹੀਂ ਗੁਆਇਆ । ਇਸਨੇ ਪੱਕਾ ਧਾਰ ਲਿਆ ਸੀ ਕਿ ਮੈਂ ਥੋੜਚਿਰੀ ਜਿੰਦਗੀ ਵਿੱਚ ਆਖਰੀ ਸਮੇਂ ਤੋਂ ਪਹਿਲਾਂ ਮੀਲਾਂ ਦਾ ਸਮਾਜ ਸੇਵਾ ਦਾ ਸਫਰ ਤੈਅ ਕਰਨਾ ਹੈ। ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨੀ ਹੈ । ਇਨ•ਾਂ ਨੂੰ ਵਧੇਰੇ ਲਾਮਬੰਧ ਕਰਕੇ ਸਮਾਜਿਕ ਅਤੇ ਆਰਥਿਕ ਬੰਦ ਖਲਾਸੀ ਵਾਸਤੇ ਸੰਘਰਸ਼ ਲਈ ਤਿਆਰ ਕਰਨਾ ਹੈ । ਉਦੋਂ ਤੱਕ ਹਿੰਮਤ ਨਾਲ ਲੜਦੇ ਰਹਿਣਾ ਹੈ, ਜਦੋਂ ਤੱਕ ਮੰਜਿਲ ਪ੍ਰਾਪਤ ਨਹੀਂ ਹੁੰਦੀ । ਕਾ: ਗੁਰਮੇਲ ਇਕ ਮਿਸ਼ਨਰੀ ਕਿਸਮ ਦਾ ਕਮਿਊਨਿਸਟ ਆਗੂ ਸੀ ਅਤੇ ਇਸਦੀ ਜਿੰਦਗੀ ਲੋਕਾਂ ਲਈ ਸਮਰਪਿਤ ਜਿੰਦਗੀ ਸੀ । ਇਹ ਕਿਰਤ ਨੂੰ ਪਿਆਰ ਕਰਨ ਵਾਲਾ ਹਿੰਮਤੀ ਅਤੇ ਦਲੇਰ ਸਾਥੀ ਸੀ । ਮਾਨਵਤਾ ਦੀ ਸੇਵਾ ਇਸਦੇ ਰੋਮ-ਰੋਮ ਵਿੱਚ ਰਚੀ ਹੋਈ ਸੀ । ਇਹ ਸਟੇਜ ਦਾ ਇਕ ਪ੍ਰਭਾਵਸ਼ਾਲੀ ਬੁਲਾਰਾ ਸੀ । ਜੱਥੇਬੰਦੀ ਦਾ ਇਕ ਵਧੀਆ ਆਰਗੇਨਾਈਜ਼ਰ ਸੀ । ਅਫਸਰਾਂ ਨੂੰ ਮਿਲਣ ਲੱਗਿਆਂ ਇਸਦੀ ਖੱਲ ਵਿੱਚ ਜਰਾ ਜਿਨ•ਾਂ ਵੀ ਡਰ ਨਹੀਂ ਸੀ। ਮਾੜੀਆਂ ਆਦਤਾਂ ਛੱਡਦੇ ਜਾਣਾ ਅਤੇ ਚੰਗੇ ਗੁਣ ਅਪਣਾਉਂਦੇ ਜਾਣਾ, ਇਸਦੇ ਸੁਭਾਅ ਦਾ ਹਿੱਸਾ ਸੀ । ਛੋਟੇ ਛੋਟੇ ਕੰਮਾਂ ਵਿੱਚ ਘੁੱਸ ਜਾਣਾ ਉਹਨਾਂ ਦੀ ਮਹਾਰਤ ਹਾਸਲ ਕਰਨੀ, ਖੁਦ ਜਾਣਕਾਰੀ ਲੈ ਕੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਇਸਨੂੰ ਵਧੇਰੇ ਸਮਝ ਸੀ ।ਮਤਭੇਦ ਹੋਣ ਦੇ ਬਾਵਜੂਦ ਉਸਨੇ ਵੱਡਿਆਂ ਦਾ ਸਤਿਕਾਰ ਕਦੇ ਨਹੀਂ ਗੁਆਇਆ, ਜਿੱਧਰ ਵੀ ਜਾਣਾ ਆਪਣੀ ਦੋਸਤੀ ਦਾ ਦਾਇਰਾ ਵਿਸ਼ਾਲ ਕਰਦੇ ਜਾਣਾ । ਉਸਦੀ ਸਖਸ਼ੀਅਤ ਦੀ ਚੁੰਬਕੀ ਖਿੱਚ ਕਰਕੇ ਹੀ ਉਹ ਇਲਾਕੇ ਦਾ ਇਕ ਹਰਮਨ ਪਿਆਰਾ ਆਗੂ ਅਤੇ ਨਾਮਵਰ ਸਖਸ਼ੀਅਤ ਬਣ ਗਿਆ ਅਤੇ ਇਲਾਕੇ ਦੇ ਲੋਕਾਂ ਲਈ ਇਕ ਪ੍ਰੇਰਨਾ ਦਾ ਸੋਮਾ ਬਣ ਗਿਆ । ਇਸਦੇ ਕਰਕੇ ਹੀ ਕਹਿੰਦੇ ਹਨ ਕਿ ਅਜਿਹੇ ਇਨਸਾਨ ਕਦੇ ਕਦਾਈਂ ਹੀ ਜੰੰਮਦੇ ਹਨ ।
ਅਸੀਂ ਇਕੋ ਪਿੰਡ ਦੇ ਹੋਣ ਕਰਕੇ ਕਾ: ਗੁਰਮੇਲ ਹੂੰਝਣ ਅਤੇ ਕਾ: ਜੁਗਿੰਦਰ ਨੂੰ ਵਧੇਰੇ ਨੇੜੇ ਹੋ ਕੇ ਦੇਖਣ ਅਤੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ । ਇਹ ਪਿੰਡ ਵਿਕਾਸ ਪੱਖੋਂ ਬਹੁਤ ਪਛੜਿਆ ਹੋਇਆ ਸੀ । ਕਾ: ਗੁਰਮੇਲ ਨੇ ਪੜ•ਾਈ ਸਮੇਂ ਹੀ ਕਾਲਜ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਬਣਾਈ । ਸਸਤੀ, ਲਾਜਮੀ ਅਤੇ ਮਿਆਰੀ ਵਿੱਦਿਆ ਤੇ ਜੋਰ ਦਿੱਤਾ । ਵਿੱਦਿਆ ਨੂੰ ਰੁਜ਼ਗਾਰ ਨਾਲ ਜੋੜਨ ਦੀ ਮੰਗ ਕੀਤੀ। ਵਧੇਰੇ ਹੁਨਰ ਵਧਾ ਕੇ ਲੋਕਾਂ ਨੂੰ ਮੁਕੰਮਲ ਰੁਜ਼ਗਾਰ ਦੇਣ ਤੇ ਜੋਰ ਦਿੱਤਾ । ਸਸਤੇ ਬਸ ਪਾਸਾਂ ਦੀ ਲੜਾਈ ਲਗਾਤਾਰ ਲੜੀ । ਬਾਅਦ ਵਿੱਚ ਸਰਵ ਭਾਰਤ ਨੌਜ਼ਵਾਨ ਸਭਾ ਪਿੰਡ ਪਿੰਡ ਖੜੀ ਕੀਤੀ ਅਤੇ ਇਨ•ਾਂ ਨੌਜ਼ਵਾਨਾਂ ਨੂੰ ਜਾਗ੍ਰਿਤ ਕਰਕੇ ਰੁਜਗਾਰ ਨੂੰ ਬੁਨਿਆਦੀ ਅਧਿਕਾਰਾਂ 'ਚ ਸ਼ਾਮਿਲ ਕਰਨ ਵਾਸਤੇ ਬਹੁਤ ਸਾਰੇ ਘੋਲ ਲੜੇ । ਗਰੀਬ ਲੋਕਾਂ ਲਈ ਮਕਾਨ, ਅੰਨ-ਸੁਰੱਖਿਆ ਅਧੀਨ ਸਸਤਾ ਅਨਾਜ, ਸਮਾਜਿਕ ਸੁਰੱਖਿਆ ਅਧੀਨ ਪੈਨਸ਼ਨ, ਖੇਤ ਮਜ਼ਦੂਰਾਂ ਲਈ ਵਧ ਤੋਂ ਵਧ ਸਹੂਲਤਾਂ ਲੈਣ ਲਈ ਸਿਰਫ ਰਾਤ ਦਾ ਵਿਹਲਾ ਸਮਾਂ ਹੀ ਨਹੀਂ ਬਲਕਿ ਸਾਰੀ ਜਿੰਦਗੀ ਸਮਰਪਿਤ ਕੀਤੀ, ਕੰਮਾਂ ਦੀ ਵੱਡੀ ਲਕੀਰ ਖਿੱਚੀ । ਫਿਰ ਕਿਸਾਨਾਂ ਵਿੱਚ ਵੱਧ ਚੜ ਕੇ ਕੰੰਮ ਕੀਤਾ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਆਤਮ-ਹਤਿਆਵਾਂ ਬਾਰੇ ਉਸਨੇ ਵਧੇਰੇ ਜੋਰ ਨਾਲ ਕਿਹਾ ਕਿ ਲੜੀਦਾ ਹਲਾਤਾਂ ਨਾਲ ਖੁਦ ਨੂੰ ਨਹੀਂ ਮਾਰੀਦਾ, ਚੰਗੇ ਮੰਦੇ ਸਮੇਂ ਆਉਂਦੇ ਰਹਿੰਦੇ ਹਨ, ਔਖ-ਸੌਖ ਨਾਲ ਬੱਚੇ ਪੱਲ ਜਾਂਦੇ ਹਨ, ਖੁਦਕੁਸ਼ੀ ਕਰ ਲੈਣਾ ਸੰਘਰਸ਼ਾਂ ਭਰੀ ਜਿੰਦਗੀ ਤੋਂ ਹਾਰ ਮੰਨਣੀ ਹੁੰਦੀ ਹੈ, ਖੁਦਕੁਸ਼ੀ ਮੁਸ਼ਕਿਲਾਂ ਦਾ ਕੋਈ ਹੱਲ ਨਹੀਂ। ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਖਿਲਾਫ ਲੜਨਾ ਵੀ ਹੈ ਅਤੇ ਆਪਣੇ ਆਪ ਨੂੰ ਮਜ਼ਬੂਤ ਵੀ ਰੱਖਣਾ ਹੈ । ਉਸਦਾ ਸਖਤੀ ਨਾਲ ਕਹਿਣਾ ਸੀ ਕਿ ਆਪਣੀ ਵਡਮੁੱਲੀ ਜਿੰਦਗੀ ਨੂੰ ਨਸ਼ਿਆਂ ਵਿਚ ਨਹੀਂ ਡੁਬਾਉਣਾ । ਜੇਕਰ ਕੰਮ ਕਰਦਿਆਂ ਇਕ ਦਰਵਾਜਾ ਬੰਦ ਹੋ ਜਾਵੇ ਤਾਂ ਦੂਜਾ ਖੁੱਲ ਜਾਂਦਾ ਹੈ । ਸੰਘਰਸ਼ ਕਰਦੇ ਰਹਿਣਾ ਹੀ ਜਿੰਦਗੀ ਦਾ ਨਾਮ ਹੈ । ਸਮਾਂ ਕਦੇ ਵੀ ਖੜ ਕੇ ਨਹੀਂ ਉਡੀਕਦਾ । ਸਮੇਂ ਦੀ ਸਹੀ ਵੰਡ ਉਸਦੇ ਹਮੇਸ਼ਾ ਏਜੰਡੇ ਤੇ ਰਹਿੰਦੀ । ਇਸੇ ਕਰਕੇ ਹੀ ਕਾ: ਹੂੰਝਣ ਦੇ ਕਦਮਾਂ ਵਿੱਚ ਫੁਰਤੀ ਅਤੇ ਤਬਦੀਲੀ ਦੀ ਤਾਂਘ ਸੀ ।
ਕਾ: ਗੁਰਮੇਲ ਨੇ ਆਪਣੇ ਸਮੇਂ ਜਿਹੜੇ ਸਵਾਲ ਉਠਾਏ ਅੱਜ ਉਹ ਦੇਸ਼ ਦੇ ਕੌਮੀ ਏਜੰਡੇ ਤੇ ਹਨ। ਕੋਈ ਵੀ ਰਾਜਨੀਤਿਕ ਧਿਰ ਇਨ•ਾਂ ਸਵਾਲਾਂ ਨੂੰ ਬਾਈਪਾਸ ਕਰਨ ਦੀ ਹਿੰਮਤ ਨਹੀਂ ਕਰ ਸਕਦੀ।ਭਾਵੇਂ ਰੁਜ਼ਗਾਰ ਦਾ ਸਵਾਲ ਹੋਵੇ । ਇੱਥੇ ਮਨਰੇਗਾ ਆਇਆ । ਅੱਜ ਵੀ ਹੁਨਰ ਵਧਾ ਕੇ ਰੁਜ਼ਗਾਰ ਦੇਣ ਦੀ ਮੰਗ ਮੁੱਖ ਏਜੰਡੇ ਤੇ ਹੈ। ਇਸ ਲਈ ਜੱਦੋ-ਜਹਿਦ ਜਾਰੀ ਹੈ । ਅੰਨ-ਸੁਰੱਖਿਆ ਦਾ ਕਾਨੂੰਨ ਬਣਿਆ, ਵਿੱਦਿਆ ਦਾ ਅਧਿਕਾਰ ਕਾਨੂੰਨ ਪਾਸ ਹੋਇਆ, ਸਮਾਜਿਕ ਸੁਰੱਖਿਆ ਅਧੀਨ ਪੈਨਸ਼ਨ ਦੀ ਗੱਲ ਪੂਰੇ ਜੋਰ ਨਾਲ ਤੁਰੀ, 2022 ਤੱਕ ਹਰੇਕ ਲਈ ਮਕਾਨ ਦੇਣ ਦੀ ਗੱਲ ਚਰਚਾ ਅਧੀਨ ਹੈ, ਸਸਤੇ ਇਲਾਜ ਦੇਣ ਦੀਆਂ ਸਕੀਮਾਂ ਦਾ ਐਲਾਨ ਵੀ ਹੋਇਆ । ਨਵੀਂ ਖੇਤੀ ਨੀਤੀ ਬਣਾਉਣ ਦੇ ਉਪਰਾਲੇ ਵੀ ਹੋ ਰਹੇ ਹਨ । ਦੇਸ਼ ਵਿੱਚ ਫਿਰਕੁ ਸਾਂਝ ਵਧੇਰੇ ਮਜ਼ਬੂਤ ਬਣਾਉਣ ਦੀ ਲੋੜ ਬਣੀ । ਭਾਵੇਂ ਇਨ•ਾਂ ਮੁੱਖ ਮੁੱਦਿਆਂ ਪ੍ਰਤੀ ਸਰਕਾਰ ਦੇ ਅੰਦਰੋਂ ਅਤੇ ਬਾਹਰੋਂ ਖਤਰੇ ਬਣੇ ਹੋਏ ਹਨ । ਕਹਿਣੀ ਅਤੇ ਕਰਨੀ ਵਿੱਚ ਭਾਰੀ ਪਾੜਾ ਹੈ । ਇਹ ਖਤਰੇ ਦੇਸ਼ ਭਗਤ ਲੋਕਾਂ ਲਈ ਗੰਭੀਰ ਚੁਣੌਤੀ ਹਨ ।
ਅਜਿਹੇ ਸਮੇਂ ਵਿੱਚ ਕਾ: ਗੁਰਮੇਲ ਹੂੰਝਣ ਅਤੇ ਕਾ: ਜੁਗਿੰਦਰ ਦੀ ਕੁਰਬਾਨੀ ਸਾਨੂੰ ਵਧੇਰੇ ਇਕਮੁੱਠ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੰਦੀ ਹੈ । ਆਪਣੇ ਪਰਿਵਾਰ ਪਿੰਡ ਅਤੇ ਸਮਾਜ ਪ੍ਰਤੀ ਬਣਦੀ ਜਿੰਮੇਂਵਾਰੀ ਦਾ ਅਹਿਸਾਸ ਕਰਵਾਉਂਦੀ ਹੈ । ਇਨ•ਾਂ ਜਿੰਮੇਂਵਾਰੀਆਂ ਤੋਂ ਅਸੀਂ ਪਾਸਾ ਨਹੀਂ ਵੱਟ ਸਕਦੇ । ਗਰੀਬੀ ਅਤੇ ਬੇਕਾਰੀ ਦੀ ਪੰਡ ਅਸੀਂ ਆਪਣੇ ਬੱਚਿਆਂ ਦੇ ਮੋਢਿਆਂ ਤੇ ਧਰ ਕੇ ਜਹਾਨ ਤੋਂ ਤੁਰਦੇ ਲਗੀਏ, ਇਹ ਕਾ: ਹੂੰਝਣ ਦਾ ਸੁਨੇਹਾ ਨਹੀਂ ਸੀ । ਕਿਰਤੀ ਲੋਕਾਂ ਦੀ ਏਕਤਾ ਨੂੰ ਪਾੜਨ ਦਾ ਕੰਮ ਕਾ: ਹੂੰਝਣ ਨੇ ਕਦੇ ਨਹੀਂ ਕੀਤਾ ਬਲਕਿ ਇਕਮੁੱਠ ਹੋ ਕੇ ਤਾਕਤ ਨੂੰ ਇਕੱਠਿਆਂ ਕਰਨ ਤੇ ਹੀ ਜੋਰ ਦਿੱਤਾ । ਇਨ•ਾਂ ਦੋਹਾਂ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਵਿਸ਼ਾਲ ਤੋਂ ਵਿਸ਼ਾਲ ਦਾਇਰਾ ਕਾਇਮ ਕਰਕੇ ਆਪਣੀਆਂ ਮੰਗਾਂ ਅਤੇ ਪੰਜਾਬ ਦੇ ਭਲੇ ਲਈ ਜੱਦੋ-ਜਹਿਦ ਕਰਨ ਦਾ ਪ੍ਰਣ ਦੁਹਰਾਉਂਦੇ ਹੋਏ ਅਗਲੀ ਬਰਸੀ ਲਈ ਵਧੇਰੇ ਲਾਮਬੰਦੀ ਕਰੀਏ ।
-
ਗੁਲਜ਼ਾਰ ਗੋਰੀਆ,
goriagulzar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.