ਦੇਸ ਅਜਾਦ ਹੋਣ ਤੋਂ ਪਹਿਲਾਂ ਕੋਈ ਪੱਕੀ ਨਿਸaਨਦੇਹੀ ਨਹੀ ਸੀ।ਪਿੰਡ ਦੇ ਨਂਦੀਕ ਜਾਂ ਖੂਹਾ ਦੇ ਨੇੜੇ ਹੀ ਜਮੀਨਾ ਆਬਾਦ ਕੀਤੀਆਂ ਹੋਈਆਂ ਸਨ। ਰਾਹਗੀਰ ਜਿਸ ਪਾਸੇ ਨੂੰ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਨੇੜੇ ਤੇ ਸਿੱਧਾ ਰਸਤਾ ਪੈਂਦਾ, ਉਸ ਪਾਸੇ ਡੰਡੀ ਜਾ ਰਸਤੇ ਬਣਾ ਲੈਂਦੇ ਸਨ।ਪ੍ਰੰaਤੂ ਦੇਸa ਆਾਂਦ ਹੋਣ ਤੋਂ ਬਾਅਦ ਜਦੋਂ ਮੁਰੱਬੇਬੰਦੀ ਹੋਈ ਉਸ ਸਮੇਂ ਪਿੰਡਾਂ ਦੇ ਲੋਕਾਂ ਨੇ ਬੈਠ ਕੇ ਪ੍ਰਸaਾਸਨ ਦੇ ਸਹਿਯੋਗ ਨਾਲ ਖੇਤਾਂ ਨੂੰ ਜਾਣ ਵਾਲੇ ਰਸਤੇ, ਇੱਕ ਪਿੰਡ ਨੂੰ ਦੂਜੇ ਪਿੰਡ ਨਾਲ ਜੋੜਨ ਵਾਲੇ ਰਸਤੇ, ਛੱਪੜਾਂ ਲਈ ਥਾਂ ਸaਮਸaਾਨਘਾਟ/ਕਬਰੀਸਤਾਨ,ਹੱਡਾ_ਰੂੜੀ,ਪਖਾਨਿਆਂ,ਰੂੜੀਆਂ,ਸਕੂਲਾਂ,ਧਰਮਸaਾਲਾ,ਗੁਰਦੁਆਰਾ ਸਾਹਿਬ, ਪਿੰਡਾ ਦੇ ਚਾਰ ਛੁਪੇਰੇ ਫਿਰਨੀਆਂ, ਪਸaੂਆਂ ਲਈ ਚਾਰਾਂਦਾ, ਖੂਹਾਂ ਦੇ ਆਲੇ ਦੁਆਲੇ ਥਾਂ, ਰਜਵਾਹਿਆਂ ਅਤੇ ਖੂਹਾਂ ਦਾ ਪਾਣੀ ਖੇਤਾਂ ਨੂੰ ਲਾਉਣ ਲਈ ਖਾਲ ਅਤੇ ਪਿੰਡ ਦੇ ਵਿਕਾਸ ਲਈ ਸaਾਮਲਾਟ ਜਮੀਨਾ ਅਤੇ ਹੋਰ ਧਾਰਮਿਕ ਸਥਾਨਾਂ ਲਈ ਸਾਂਝੀਆਂ ਥਾਂਵਾ ਛੱਡੀਆਂ ਗਈਆਂ, ਤਾਂ ਕੀ ਆਉਣ ਵਾਲੀ ਪੀੜੀ ਨੂੰ ਕਿਸੇ ਕਿਸਮ ਦੀ ਪ੍ਰੇਸaਾਨੀ ਦਾ ਸਾਹਮਣਾਂ ਨਾਂ ਕਰਨਾ ਪਵੇ।ਇੱਥੇ ਉਸ ਪੀੜੀ ਦੀ ਸਰਹਾਨਾ ਕਰਨੀ ਬਣਦੀ ਹੈ।ਕਿਉਂਕਿ ਅੱਜ ਦੀ ਪੀੜੀ ਦੇ ਮੁਤਾਬਕ ਪੜੇ ਲਿਖੇ ਵੀ ਘੱਟ ਸਨ।ਨਾਂ ਕੋਈ ਅਜਿਹੀ ਕਿਸਮ ਦੇ ਸਾਧਨ ਜਿਵੇਂ ਕਿ ਟਰੱਕ,ਬੱਸਾਂ,ਕਾਰਾਂ, ਜੀਪਾਂ,ਮੋਟਰ ਸਾਈਕਲ, ਸਕੂਟਰ ਆਦਿ ਹੋਰ ਸਾਧਨ ਇੰਨੀ ਤਾਦਾਦ ਵਿੱਚ ਨਹੀਂ ਸਨ।ਪ੍ਰੰਤੂ 69 ਸਾਲ ਬਾਅਦ ਵੀ ਅੱਜ ਪੀੜ੍ਹੀ ਲਿਖੀ ਪੀੜ੍ਹੀ ਹੋਣ ਦੇ ਬਾਵਜੂਦ ਤੇ ਸਾਧਨਾਂ ਵਿੱਚ ਹਾਂਰਾਂ ਗੁਣਾਂ ਦਾ ਵਾਧਾ ਹੋਣ ਤੋਂ ਬਾਅਦ ਵੀ ਅੱਜ ਦੀ ਪੀੜ੍ਹੀ ਦੀ ਸੋਚ ਉਹਨਾਂ ਬੁਂਰਗਾਂ ਦੇ ਮੁਤਾਬਕ ਬਹੁਤ ਛੋਟੀ ਤੇ ਸੋੜੀ ਸੋਚ ਨਂਰ ਪੈ ਰਹੀ ਹੈ।ਅੱਜ ਜਿਹੜੇ ਰਸਤੇ ਖੇਤਾਂ ਨੂੰ ਜਾਣ ਵਾਸਤੇ,ਫਸਲਾਂ ਦੇ ਢੋਆ_ਢੁਆਈ ਵਾਸਤੇ 5,4 ਜਾਂ 3 ਗੱਠੇ ਦੇ ਕਾਗਜਾਂ ਵਿੱਚ ਹਨ, ਉਹ ਰਸਤੇ ਕਿਸਾਨਾਂ ਨੇ ਆਪਣੀਆਂ ਜਮੀਨਾਂ ਵਿੱਚ ਦੋਨੇ ਪਾਸੇ ਤੋਂ ਮਿਲਾ ਲਏ ਹਨ,ਜਿਸ ਕਾਰਨ ਸੁੰਗੜ ਕੇ ਛੋਟੇ ਹੋ ਗਏ ਹਨ ਅਤੇ ਪਿੰਡਾਂ ਵਿੱਚ ਵੜਨ ਤੋਂ ਪਹਿਲਾਂ ਫਿਰਨੀ ਉੱਪਰ ਪਾਥੀਆਂ,ਗੁਹਾਰੇ ਅਤੇ ਰੂੜੀਆਂ ਦੀ ਭਰਮਾਰ ਹੋਣ ਕਰਕੇ ਇਥੇ ਕਈ ਪਿੰਡਾ ਵਿੱਚ ਰਸਤੇ ਇੰਨੇ ਤੰਗ ਹੋ ਚੁੱਕੇ ਹਨ ਕਿ ਇੱਕੋ ਸਮੇਂ ਦੋ ਵਾਹਨ ਲੰਗਣੇ ਵੀ ਮੁਸaਕਲ ਹਨ।ਪਰ ਜਿੱਥੇ ਇਹਨਾਂ ਥਾਂਵਾ ਤੇ ਨਜਾਇਜ ਕਬਜੇ ਹੋ ਰਹੇ ਹਨ,ਉੱਥੇ ਝਗੜੇ ਅਤੇ ਮਾਰੋ_ਮਾਰੀ ਵੀ ਨਜਾਇਜ ਕਬਜੇ ਕਰਨ ਪਿੱਛੇ ਚੱਲ ਰਹੀ ਹੈ ਅਤੇ ਸਾਡੀ ਆਪਸੀ ਭਾਈਚਾਰਕ ਵਿੱਚ ਵੀ ਦਿਨ ਪ੍ਰਤੀ ਦਿਨ ਵੀ ਤਰੇੜਾਂ ਪੈ ਰਹੀਆਂ ਹਨ।ਅੱਜ ਇਹ ਸਾਰਾ ਕੁੱਝ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀ ਕਿੱਥੇ ਗਲਤੀ ਕਰ ਰਹੇ ਹਾਂ ਤੇ ਆਪਣੀ ਜੁੰਮੇਵਾਰੀ ਤੋਂ ਭੱਜ ਰਹੇ ਹਾਂ ਜਿਹੜੀਆਂ ਥਾਵਾਂ ਸਾਡੇ ਬਜੁਰਗਾਂ ਨੇ ਸਾਡੀ ਭਲਾਈ ਲਈ ਅਤੇ ਪਿੰਡ ਦੇ ਸਾਂਝੇ ਕਾਰਜਾਂ ਲਈ ਛੱਡੀਆਂ ਸਨ ਅਸੀ ਉਹਨਾਂ ਤੇ ਨਾਂਇਜ ਕਬਜੇ ਕਰਕੇ ਸੋੜੀ ਸੋਚ ਨੂੰ ਜਾਹਿਰ ਕਰ ਰਹੇ ਹਾਂ,ਜਿਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾਂ ਕਰਨਾ ਪਵੇਗਾ।ਇਸ ਕਰਕੇ ਸਾਡਾ ਫਰਜ ਬਣਦਾ ਹੈ ਕਿ ਜਿਸ ਕਾਰਜ ਲਈ ਜੋ ਸਥਾਨ ਛੱਡਿਆ ਗਿਆ ਹੈ ਅਸੀਂ ਉਸ ਵਿੱਚ ਦਖਲ ਅੰਦਾਜੀ ਨਾਂ ਕਰੀਏ ਅਤੇ ਸਮੂਹ ਗ੍ਰਾਮ ਪੰਚਾਇਤਾਂ ਪਾਰਟੀਬਾਜੀ ਅਤੇ ਗੁੱਟਬੰਦੀ ਤੋਂ ਉੱਪਰ ਉੱਠ ਕੇ ਇਸ ਲੋਕ ਹਿੱਤ ਮਸਲੇ ਵੱਲ ਤੁਰੰਤ ਧਿਆਨ ਦੇ ਕੇ ਨਜਾਇਜ ਕਬਜੇ ਹਟਾਉਣ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਮੱਸਿਆ ਦਾ ਸਾਹਮਣਾ ਨਾਂ ਕਰਨਾ ਪਵੇ ਅਤੇ ਇਹਨਾਂ ਸਾਂਝੀਆਂ ਥਾਵਾਂ ਦੀ ਸਹੀ ਢੰਗ ਨਾਲ ਵਰਤੋ ਹੋ ਸਕੇ ਅਤੇ ਪਿੰਡਾਂ ਦੀ ਦਿੱਖ ਹੋਰ ਵੀ ਚੰਗੀ ਬਣੇ।
-
ਬਲਜੀਤ ਸਿੰਘ ਭੁੱਟਾ,
baljeetbhutta@gmail.com
7508000016
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.