ਖ਼ਬਰ ਹੈ ਕਿ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਦਾਲ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਲੋਂ ਦਿੱਤੀਆਂ ਜ਼ਿੰਮੇਵਾਰੀਆਂ ਨਿਭਾਅ ਸਕਣ ਵਿੱਚ ਫੇਲ ਸਾਬਤ ਹੋਏ ਹਨ ਅਤੇ ਇਹ ਦੋਵੇਂਹੁਣ ਹਵਾਈ ਕਿਲੇ ਬਣਾਕੇ ਲੋਕਾਂ ਨੂੰ ਗੁਮਰਾਹ ਕਰਨ ਦੇ ਯਤਨਾਂ ਵਿੱਚ ਹਨ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਦੀ ਸਸਤੀ ਆਟਾ-ਦਾਲ ਸਕੀਮ ਦਾ ਮਜ਼ਾਕ ਉਡਾਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਸਸਤੇ ਆਟਾ-ਦਾਲ ਦੇ ਨਾਲ-ਨਾਲਸਸਤੀ ਖੰਡ ਦੇ ਚਾਹਪੱਤੀ ਦੀ ਯਾਦ ਆ ਗਈ ਹੈ, ਜਦਕਿ ਇਹ ਅਮਰਿੰਦਰ ਦਾ ਸਿਆਸੀ ਸਟੰਟ ਹੈ। ਉਨਾਂ ਕਿਹਾ ਕਿ ਕਾਂਗਰਸ ਨੇ ਵਿੱਤੀ, ਧਾਰਮਿਕ ਤੇ ਸਿਆਸੀ ਤੌਰ 'ਤੇ ਹਮੇਸ਼ਾ ਪੰਜਾਬ ਨੂੰ ਪਿੱਛੇ ਸੁੱਟਿਆ ਹੈ।
ਵੇਖੋ ਨਾ ਆਪਣੇ ਸਤਿਕਾਰਯੋਗ ਬਜ਼ੁਰਗ, ਪੰਜਵੀਂ ਵਾਰ ਪੰਜਾਬ ਦੇ ਮੁੱਖਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਨੇ, ਪੂਰਾ ਪੰਜਾਬ ਗਾਹ ਮਾਰਿਆ,ਕਿਧਰੇ ਸੰਗਤ ਦਰਸ਼ਨ ਕੀਤੇ ਅਤੇ ਕਿਧਰੇ ਸੰਗਤਾਂ ਨੂੰ ਦਰਸ਼ਨ ਕਰਵਾਏ। ਰੁੱਗਾਂ ਦੇ ਰੁੱਗ, ਆਪ ਆਪਣੇ ਢੁੱਠਾਂ ਵਾਲਿਆਂ ਨੂੰ ਵੰਡੇ ਅਤੇਉਨਾਂ ਦੇ ਘਰਾਂ- ਹਵੇਲੀਆਂ 'ਚ ਲਹਿਰਾਂ-ਬਹਿਰਾਂ ਲਗਾ ਦਿੱਤੀਆਂ। ਰਾਤੀ ਦੇਰ ਨਾਲ ਸੌਂ ਕੇ, ਸਵੇਰੇ ਸੁਵੱਖਤੇ ਉੱਠਕੇ, ਪੰਜਾਬ 'ਚ ਐਸੀ ਗੇੜੀ ਤੇ ਗੇੜੀ ਮਾਰੀ ਕਿ ਬਸ ਪੰਜਾਬ 'ਚ ਤਾਂ ਭਾਈ ਇੱਕੋ ਨਾ ਬੋਲਦਾ ਬਾਦਲਾਂ ਦਾ, ਚੰਗੇ ਲਈ ਵੀ ਬਾਦਲ ਮੰਦੇ ਲਈ ਵੀ ਬਾਦਲ। ਨਾ ਬੋਲੇਵੀ ਕਿਉਂ ਨਾ ਹੋਰ ਕਿਸੇ ਨੂੰ ਖੰਘਣ ਹੀ ਨੀਂ ਦਿੱਤਾ, ਬਾਪੂ ਨੇ। ਜਿਹੜਾ ਆਕੜਿਆ, ਪਹਿਲਾਂ ਉਹਨੂੰ ਘੂਰੀ ਵੱਟੀ, ਨਹੀਂ ਸੁਧਰਿਆ ਤਾਂ ਪੱਠੇ ਪਾਏ, ਫਿਰ ਵੀ ਨਹੀਂ ਕਾਬੂ ਆਇਆ ਤੇ ਇਹ ਆਖ ''ਚੱਲ ਪੱਠਿਆ ਬਾਹਰ, ਤੇਰੇ ਵਰਗੇ ਹੋਰ ਵਿਹੜਕੇ ਬਥੇਰੇ'' ਅਗਲੇ ਰਾਹ ਪਾ ਦਿੱਤਾ।
ਬਥੇਰਾ ਬਾਪੂ ਪੰਜਾਬ 'ਚ ਤੁਰਿਆ ਜਾਂਦਾ ਕਾਂਗਰਸੀਆਂ ਦੇ ਕੱਖਕਾਨ ਚੁਗੀ ਜਾਂਦਾ, ਬਸਪਾ ਵਾਲਿਆਂ ਨੂੰ ਪਤਿਆਈ ਜਾਂਦਾ। ਪਰ ਆਹ ਦਿੱਲੀ ਵਾਲੀ ਵਿਜ ਪਤਾ ਨਹੀਂ ਕਿਥੇ ਬਾਦਲਾਂ ਦੁਆਲੇ ਆ ਪਈ, ਆਖੀ ਜਾਂਦੀ ਆ, ਪੰਜਾਬ ਤਾਂ ਬਾਦਲਾਂ ਖਾ ਲਿਆ, ਪੰਜਾਬ ਤਾਂ ਬਾਦਲਾਂਤਬਾਹ ਕਰਤਾ, ਪੰਜਾਬ ਤਾਂ ਬਾਦਲਾਂ ਕੈਲੇਫੋਰਨੀਆ ਬਨਾਉਣਾ ਸੀ ਨਰਕ ਬਣਾਤਾ। ਉਨਾਂ ਦੇ ਆਖੇ ਲੱਗ, ਆਹ ਪੰਜਾਬ ਦੇ ਮੁੰਡੇ ਵਿਗੜੇ ਫਿਰਦੇ ਆ, ਕਵੀ ਬਾਵੇ ਬਲਵੰਤ ਦੀਆਂ ਕਵਿਤਾ ਦੀਆਂ ਸਤਰਾਂ ਗੁਣਗੁਣਾਈ ਜਾਂਦੇ ਆ, ''ਮੈਂ ਹਰ ਥਾਂ ਨਵਾਂ ਯੁੱਗ ਵਰਤਾ ਦਿਆਂਗਾ, ਮੈਂਇੱਟ ਨਾਲ ਇੱਟ 'ਹੁਣ' ਦੀ ਖੜਕਾ ਦਿਆਂਗਾ।''
ਅਤੇ ਆਹ ਆਪਣਾ ਕੈਪਟਨ, ਜਿਹੜੇ ਮਹਿਲੋਂ ਕਦੇ ਜੋੜੇ ਪਾਉਣ ਬਿਨਾਂ ਬਾਹਰ ਨਹੀਂ ਸੀ ਨਿਕਲਿਆ, ਨੰਗੇ ਪੈਰੀਂ ਪੰਜਾਬ ਦੇ ਕੋਨੇ-ਕੋਨੇ ਤੁਰਿਆ ਫਿਰਦਾ, ਆਂਹਦਾ ਆ ''ਅਕਾਲੀਆਂ ਨੂੰ ਸਬਕ ਸਿਖਾਉ, ਜੇ ਆ ਗਿਆ ਤਾਂ ਅਕਾਲੀਆਂ ਨੂੰ ਲੰਮੇ ਪਾਉ।''
ਦਿਨ ਰਾਤ ਅੱਖਾਂ 'ਚ ਲੰਘਾਉਣ ਵਾਲਾ ਬਾਪੂ ਬਥੇਰਾ ਆਂਹਦਾ ਆ ਮੈਂ ਹੀ ਆਂ ਤੁਹਾਡਾ ਰਖਵਾਲਾ, ਕੈਪਟਨ, ਕੇਜਰੀਵਾਲ ਭਾਈ ਪੰਜਾਬੀਓ ਹੈਗੇ ਆ ਲਿਫਾਫੇਬਾਜ਼। ਇਨਾਂ ਥੋਡਾ ਪਾਣੀ ਵੀ ਖੋਹ ਲੈਣਾ ਤੇ ਅਜ਼ਾਦੀ ਵੀ ਪਰ ਲੋਕੀ ਤਾਂ ਭਾਈ ਵਿੰਗੇ ਹੋ ਪਏ ਆ, ਸੰਗਤ ਦਰਸ਼ਨਾਂ 'ਚ'ਕੱਠੇ ਹੁੰਦੇ ਆ, ਪੋਟਲੀਆਂ 'ਚ ਬੰਨੇ ਪੈਸੇ ਫੜਦੇ ਆ, ਰਾਹੇ ਪੈਂਦੇ ਆ, ਤੇ ਆਂਹਦੇ ਆ, ''ਬਾਪੂ ਵੋਟਾਂ ਦਾ ਵੇਲਾ ਆਊ ਤਾਂ ਵੇਖੀ ਜਾਊ'' ਅਤੇ ਫਿਕਰਾਂ 'ਚ ਡੁੱਬਾ ਪਹਿਲਾਂ ਤਾਂ 'ਕੱਲਾ ਇਕਹਰਾ ਬਾਪੂ ਹੀ ਸੰਗਤਾਂ ਦੇ ਦਰਸ਼ਨ ਕਰਦਾ ਸੀ, ਹੁਣ ਕਾਕੇ ਸੁਖਬੀਰ ਨੂੰ ਵੀ ਉਸੇ ਰਾਹ ਤੌਰਦਿੱਤਾ ਇਹ ਆਖਕੇ ਮੈਂ ਇਕੱਲਾ ਭਾਈ ਕਾਕਾ, ''ਕਿਥੇ ਬੈਠ ਪਟਾਰੀ ਖੋਲਾਂ ਮੇਰੇ ਫਿਕਰ ਅਨੇਕ (ਹੁੰਦਲ)।''
ਝੂਠੇ ਤਾਲ ਤਰੰਗ
ਖ਼ਬਰ ਹੈ ਕਿ ਆਮ ਆਦਮੀ ਪਾਰਟੀ ਵਲੋਂ ਪਹਿਲੇ ਪੜਾਅ ਵਿੱਚ ਪੰਜਾਬ ਵਿਧਾਨ ਸਭਾ ਚੋਣਾ ਲਈ 25 ਉਮੀਦਵਾਰਾਂ ਦਾ ਐਲਾਨ ਕਰਨ ਦੀ ਤਿਆਰੀ ਕੱਸ ਲਈ ਗਈ ਹੈ। ਪਹਿਲੀ ਸੂਚੀ ਵਿੱਚ ਪ੍ਰਮੁੱਖ ਖਿਡਾਰੀ, ਪੁਲਿਸ ਅਤੇ ਸਿਵਲ ਅਧਿਕਾਰੀ, ਕਲਾਕਾਰ ਅਤੇ ਕੁਝ ਹੋਰਪਾਰਟੀਆਂ ਤੋਂ ਆਏ ਆਗੂ ਸ਼ਾਮਲ ਹੋਣਗੇ। ਪਾਰਟੀ ਸੂਤਰਾ ਅਨੁਸਾਰ ਅਰਵਿੰਦ ਕੇਜਰੀਵਾਲ ਦੇ 18 ਜੁਲਾਈ ਨੂੰ ਭੁੱਲ ਬਖਸ਼ਾਉਣ ਲਈ ਵੀ ਹਰਿੰਮਦਰ ਸਾਹਿਬ ਅੰਮ੍ਰਿਤਸਰ ਆਉਣ ਦੇ ਪ੍ਰੋਗਰਾਮ ਤੋਂ ਬਾਅਦ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ। ਇਸ ਤੋਂਇਲਾਵਾ ਆਪ ਵਲੋਂ ਹੋਰ ਪਾਰਟੀਆਂ ਦੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਨ ਦਾ ਸਿਲਸਿਲੱਾ ਵੀ 18 ੁਜਲਾਈ ਤੋਂ ਬਾਅਦ ਸ਼ੁਰੂ ਕਰਨ ਦੇ ਸੰਕੇਤ ਮਿਲੇ ਹਨ, ਜਿਸ ਦੌਰਾਨ ਕਈ ਸਿਆਸੀ ਧਮਾਕੇ ਹੋ ਸਕਦੇ ਹਨ।
ਵਾਹ ਜੀ ਵਾਹ, ਕਮਾਲ ਹੋ ਜਾਊ, ਕਮਾਲ। ਪੰਜਾਬ ਅਸੰਬਲੀ 'ਚ ਕਿਧਰੇ ਕਲਾਕਾਰਾਂ ਦੀ ਲੱਗੂ ਮਹਿਫਲ, ਕਿਧਰੇ ਕਬੱਡੀ-ਕਬੱਡੀ ਹੋਊ, ਕਿਧਰੇ ਡੰਡ ਬੈਠਕਾਂ ਕੱਢੀਆਂ ਜਾਣਗੀਆਂ, ਕਿਧਰੇ ਆਹ ਆਪਣੇ ਅਫਸਰ ਵੱਡੀਆਂ ਵੱਡੀਆਂ ਕਲਮਾਂ ਲੈਕੇ ਇੱਕ ਦੂਜੇ ਦੇ ਦੰਦੀਆਂਵੱਢਣਗੇ ਤੇ ਆਪਣੀ ਸਿਆਣਪ ਦਾ ਸਬੂਤ ਦੇਣਗੇ ਅਤੇ ਅਸੰਬਲੀ ਅੰਦਰ ਜੇਕਰ ਕਿਧਰੇ ਹੋਜੂ ਝਗੜਾ ਤਾਂ ਆਹ ਆਪਣੇ ਪੁਲਿਸ ਵਾਲੇ ਵੀ ਤਾਂ ਬੈਠੇ ਆ, ਆਪੇ ਆਪਣਿਆਂ ਨੂੰ ਘੂਰੀ ਵੱਟ ਦਿਆ ਕਰਨਗੇ। ਹੁਣ ਵਾਲੀ ਅਸੰਬਲੀ 'ਚ ਤਾਂ ਭਾਈ ਇਕੋ ਮੁਹੰਮਦ ਸਦੀਕ ਆ,ਜਿਹੜਾ ਵਿਚਾਰਾ ਮਸਾਂ ਇਕੋ ਵਾਰ ਤੂੰਬੀ ਖੜਕਾ ਸਕਿਆ ਚਾਦਰਾ ਬੰਨਕੇ, ਅੰਦਰਲਿਆਂ ਸੀਟੀਆਂ ਜਿਹੀਆਂ ਮਾਰਕੇ, ਘੂਰਕੇ ਚੁੱਪ ਕਰਾ ਦਿੱਤਾ। ਉਂਜ ਭਾਈ ਆਹ ਆਪਣੇ ਝੂਠੇ ਤਾਲ ਤਰੰਗ ਵਾਲਿਆਂ ਦਾ ਖਿਆਲ ਰੱਖਿਓ ਕਿਧਰੇ ਇਹ ਨਾ ਹੋਵੇ ਜਿੱਤ ਕੇ ਭੇਜਣ ਲੋਕ ਅਤੇ ਘੁੱਗੀਜਾਕੇ “ਵੱਡਿਆਂ” ਦੇ ਚੁਬਾਰੇ ਚੜਕੇ ਗੁਟਰਗੂੰ, ਗੁਟਰਗੂੰ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.