ਕਦੇ ਸਮਾਂ ਹੁੰਦਾ ਸੀ ਜਦੋ ਪਰਿਵਾਰ ਦੇ ਜੀਅ ਇਕੱਠੇ ਹੋ ਕੇ ਸੁਖ-ਦੁੱਖਾਂ ਦੀ ਸਾਂਝ ਪਾਉਂਦੇ ਸਨ ਪਰ ਹੁਣ ਕਿਸੇ ਵੀ ਵਿਅਕਤੀ ਕੋਲ ਇੰਨਾਂ ਸਮਾਂ ਨਹੀਂ ਕਿ ਉਹ ਇਕੱਠੇ ਬੈਠ ਕੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਉਣ। ਇਸ ਦੀ ਥਾਂ ਹੁਣ ਲੋਕ ਮੋਬਾਈਲ ਫ਼ੋਨਾਂ 'ਚ ਜ਼ਿਆਦਾ ਰੁੱਝੇ ਰਹਿੰਦੇ ਹਨ। ਇਹ ਸਥਿਤੀ ਸਿਰਫ ਨੌਜਵਾਨਾਂ ਤੱਕ ਹੀ ਸੀਮਿਤ ਨਹੀਂ ਬਲਕਿ ਮੱਧ ਉਮਰ ਵਰਗ ਤੋਂ ਲੈ ਕੇ ਬਿਰਧ ਲੋਕ ਵੀ ਇਸੀ ਆਦਤ ਦਾ ਸ਼ਿਕਾਰ ਹੋ ਚੁੱਕੇ ਹਨ। ਮਹਿਜ 4-5 ਇੰਚ ਸਕਰੀਨ ਵਾਲੇ ਇਸ ਯੰਤਰ ਨੇ ਇੰਨਸਾਨੀ ਦਿਮਾਗ 'ਤੇ ਅਜਿਹਾ ਜਾਦੂ ਕਰ ਦਿੱਤਾ ਹੈ ਕਿ ਨੌਜਵਾਨ ਹੁਣ ਪੂਰਾ ਦਿਨ ਰੋਟੀ ਖਾਏ ਬਿਨਾਂ ਤਾਂ ਰਹਿ ਸਕਦੇ ਹਨ ਪਰ ਮੋਬਾਈਲ ਬਿਨਾਂ ਨਹੀਂ। ਇਸ ਯੰਤਰ ਨੂੰ ਅਸੀਂ ਸਮਾਰਟ ਫ਼ੋਨ ਦੇ ਨਾਮ ਨਾਲ ਵੀ ਜਾਣਦੇ ਹਾਂ, ਭਾਵੇਂ ਸਮਾਰਟ ਫ਼ੋਨ ਵਿਚ ਅਨੇਕਾਂ ਖੂਬੀਆਂ ਹਨ ਪਰ ਇਨ•ਾਂ ਖੂਬੀਆਂ ਦੇ ਨਾਲ-ਨਾਲ ਇਸ ਦੇ ਕਈ ਬੁਰੇ ਪ੍ਰਭਾਵ ਵੀ ਹਨ ਜਿਨ•ਾਂ ਤੋਂ ਅਸੀਂ ਵੀ ਭਲੀ ਭਾਂਤੀ ਜਾਣੂ ਹਾਂ ਪਰ ਫਿਰ ਵੀ ਇਸ ਕਦਰ ਇਸ ਦੇ ਜਾਲ ਵਿਚ ਅਜਿਹਾ ਕਸੂਤਾ ਫਸੇ ਹਾਂ ਕਿ ਜੇਕਰ ਚਾਹੀਏ ਤਾਂ ਵੀ ਅਸੀਂ ਇਸ ਦੇ ਮਾਇਆਜਾਲ ਤੋਂ ਮੁਕਤ ਨਹੀਂ ਹੋ ਸਕਦੇ। ਹਾਲ ਹੀ ਵਿਚ ਭਾਰਤ ਸਰਕਾਰ ਅੱਗੇ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਪੂਰੇ ਦੇਸ਼ ਦੀ ਹਰ ਗਲੀ ਨੁੱਕੜ ਦੀਆਂ ਤਸਵੀਰਾਂ ਨੂੰ ਸੈਟੇਲਾਈਟ ਦੁਆਰਾ ਇੱਕ ਆਨਲਾਈਨ ਐਪ ਦਾ ਰੂਪ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਜਿਸ ਨਾਲ ਜੀ.ਪੀ.ਐਸ. (ਗਲੋਬਲ ਪੋਜੀਸ਼ਨਿੰਗ ਸਿਸਟਮ) ਤਕਨੀਕ ਹੋਰ ਸੁਚਾਰੂ ਹੋਣ ਦਾ ਦਾਅਵਾ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਜੀ.ਪੀ.ਐਸ. ਤਕਨੀਕ ਦੀ ਮਦਦ ਨਾਲ ਅਸੀਂ ਅਣਚਾਹੇ ਰਾਹਾਂ 'ਤੇ ਵੀ ਆਪਣੇ ਸਮਾਰਟ ਫ਼ੋਨ ਦੁਆਰਾ ਅਸਾਨੀ ਨਾਲ ਆਪਣੀ ਮੰਜਿਲ 'ਤੇ ਪਹੁੰਚ ਸਕਦੇ ਹਾਂ। ਸਰਕਾਰ ਦੇ ਸ਼ਲਾਘਾਯੋਗ ਫ਼ੈਸਲੇ ਨੇ ਉਸ ਕੰਪਨੀ ਦੇ ਪ੍ਰਸਤਾਵ ਨੂੰ ਨਾ ਮੰਜੂਰ ਕਰ ਦਿੱਤਾ। ਤਰਕ ਸੀ ਕਿ ਇਸ ਤਕਨੀਕ ਦੇ ਹੋਰ ਸੁਚਾਰੂ ਹੋਣ ਨਾਲ ਭਾਵੇਂ ਆਮ ਲੋਕਾਂ ਯਾ ਯਾਤਰੂਆਂ ਨੂੰ ਸਹੂਲਤ ਤਾਂ ਹੋਵੇਗੀ ਪਰ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਹੋਰ ਵੀ ਖਤਰਾ ਪੈਦਾ ਹੋ ਜਾਵੇਗਾ। ਜਿਸ ਦੇ ਮੱਦੇਨਜ਼ਰ ਇਹ ਇੱਕ ਚੰਗਾ ਫ਼ੈਸਲਾ ਸੀ। ਗੱਲ ਜੇਕਰ ਸ਼ੋਸ਼ਲ ਨੈਟਵਰਕਿੰਗ ਸਾਈਟਾਂ ਦੀ ਕਰੀਏ ਜਾਂ ਫਿਰ ਮੋਬਾਈਲ ਮੈਸੇਜ਼ਰਾਂ ਦੀ ਤਾਂ ਇਹ ਤਾਂ ਇੰਨਸਾਨਾਂ ਵਿਚ ਇੱਕ ਨਸ਼ੇ ਵਾਗੂੰ ਜਾਪਣ ਲੱਗ ਪਿਆ ਹੈ। ਇਸ ਦੀ ਮਾਰ ਹੇਠ ਸਿਰਫ਼ ਨੌਜਵਾਨ ਹੀ ਨਹੀਂ ਬਲਕਿ ਜ਼ਿਆਦਾ ਉਮਰ ਵਾਲੇ ਲੋਕ ਵੀ ਆ ਚੁੱਕੇ ਹਨ। ਇਹ ਗੱਲ ਸਹੀ ਹੈ ਕਿ ਭਾਵੇਂ ਦੂਰ ਦੁਰਾਡੇ ਬੈਠੇ ਲੋਕ ਆਪਣੇ ਸਾਕ ਸਬੰਧੀਆਂ ਦੇ ਹੋਰ ਨਜ਼ਦੀਕ ਆ ਗਏ ਹਨ ਅਤੇ ਉਦਯੋਗਾਂ ਵਿਚ ਵੀ ਇਹ ਐਪਲੀਕੇਸ਼ਨ ਆਪਣਾ ਸਾਰਥਕ ਰੋਲ ਨਿਭਾ ਰਹੀਆਂ ਹਨ ਪਰ ਫਿਰ ਵੀ ਇੰਨਸਾਨ ਜ਼ਿਆਦਾਤਰ ਇੰਨ•ਾਂ 'ਤੇ ਹੀ ਨਿਰਭਰ ਹੋ ਕੇ ਰਹਿ ਗਿਆ ਹੈ। ਕਈ ਲੋਕ ਮੋਬਾਈਲ ਫ਼ੋਨ ਕਾਰਣ ਆਪਣਾ ਮਾਨਸਿਕ ਸੰਤੁਲਨ ਬਿਗਾੜ ਚੁੱਕੇ ਹਨ। ਸਕਰੀਨ ਦੇ ਨਾਲ-ਨਾਲ ਇੱਕ ਹੋਰ ਚੀਜ਼ ਵੀ ਹੁਣ ਸਾਡੇ ਉੱਤੇ ਭਾਰੂ ਹੁੰਦੀ ਜਾ ਰਹੀ ਹੈ ਇਸ ਨੂੰ ਅਸੀਂ 'ਹੈਡਫ਼ੋਨ' ਦੇ ਨਾਂਅ ਨਾਲ ਜਾਣਦੇ ਹਾਂ। ਭਾਂਵੇ ਡਾਕਟਰਾਂ ਵੱਲੋਂ ਮਿਊਜਿਕ ਨੂੰ ਇੱਕ ਥੈਰੇਪੀ ਵਜੋਂ ਵੀ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਪਰ ਫਿਰ ਵੀ ਹੁਣ ਇਹ ਨੌਜਵਾਨਾਂ ਨੂੰ ਡਿਪਰੈਸ਼ਨ ਦਾ ਹੋਰ ਸ਼ਿਕਾਰ ਬਣਾਉਣ ਲੱਗ ਪਏ ਹਨ ਕਿਉਂਕਿ ਨੌਜਵਾਨ ਇਨ•ਾਂ ਦਾ ਇਸਤੇਮਾਲ ਕਰਨਾ ਜਾਣਦੇ ਹਨ ਪਰ ਸਹੀ ਤਰੀਕੇ ਨਾਲ ਨਹੀਂ, ਜ਼ਿਆਦਾ ਉਂਚੀ ਆਵਾਜ਼ ਵਿਚ, ਹਾਈ ਬੇਸ 'ਤੇ ਮਿਊਜਿਕ ਕੁਝ ਚਿਰ ਲਈ ਤਾਂ ਜੋਸ਼ ਪੈਦਾ ਕਰਦਾ ਪਰ ਕੁੱਝ ਸਮੇਂ ਮਗਰੋਂ ਇਹ ਸਿਰ ਦਰਦ ਦਾ ਕਾਰਣ ਬਣ ਜਾਂਦਾ ਹੈ, ਕੰਨਾਂ ਦੀ ਸੁਣਨ ਦੀ ਸਮਰਥਾ ਨੂੰ ਘਟਾ ਦਿੰਦਾ ਹੈ ਅਤੇ ਵਿਦਿਆਰਥੀ ਜੀਵਨ ਵਿਚ ਇਕਾਗਰਤਾ ਭੰਗ ਕਰ ਦਿੰਦਾ ਹੈ। ਪਹਿਲਾਂ ਵਿਦਿਆਰਥੀਆਂ ਵਿਚ ਕੁੱਝ ਨਵਾਂ ਸਿੱਖਣ ਦੀ ਰੂਚੀ ਹੁੰਦੀ ਸੀ ਭਾਵੇਂ ਹੁਣ ਵੀ ਹੈ ਪਰ ਹੁਣ ਇਸ ਰੂਚੀ ਵਿਚ ਕਾਫ਼ੀ ਕਮੀ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਜ਼ਿਆਦਾਤਰ ਵਿਦਿਆਰਥੀ ਹੁਣ ਵਧੇਰਾ 'ਗੂਗਲ ਬਾਬਾ' 'ਤੇ ਨਿਰਭਰ ਹੋ ਗਏ ਹਨ। ਸਾਰੀ ਪੜਾਈ ਇੱਕ ਗੂਗਲ ਦੀ 'ਸਰਚ' 'ਤੇ ਆ ਕੇ ਰੁੱਕ ਜਾਂਦੀ ਹੈ। ਜਿਸ ਨਾਲ ਵਿਦਿਆਰਥੀ ਵਰਗ ਦੀ ਖੁਦ ਦੀ ਸੋਚਣ ਦੀ ਸ਼ਕਤੀ ਵਿਚ ਕਮੀ ਆ ਗਈ ਹੈ ਅਤੇ ਸਿੱਖਣ ਦੀ ਬਜਾਏ ਉਹ ਇਸ ਨੂੰ ਇੱਕ ਡਿਕਸ਼ਨਰੀ ਵਜੋਂ ਮੰਨਣ ਲੱਗ ਪਏ ਹਨ ਜੋ ਕਦੇ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ। ਨੌਜਵਾਨ ਆਪਣੀ ਉਮਰ ਦਾ ਕੀਮਤੀ ਸਮਾਂ ਇਸ ਯੰਤਰ 'ਤੇ ਬਰਬਾਦ ਕਰਨ ਲੱਗ ਪਏ ਹਨ ਜਿਸ ਨੂੰ ਰੋਕਣਾ ਸਮੇਂ ਦੀ ਮੰਗ ਬਣਦਾ ਜਾ ਰਿਹਾ ਹੈ। ਸਰਵੇਖਣਾਂ ਤੋਂ ਵੀ ਪਤਾ ਲੱਗਦਾ ਹੈ ਛੋਟੀ ਉਮਰ ਦੇ ਬੱਚੇ ਨਹਿਰਾਂ, ਪਹਾੜੀਆਂ ਆਦਿ ਸਥਾਨਾਂ 'ਤੇ ਆਪਣੀ 'ਸੈਲਫੀਆਂ' ਲੈਂਦੇ ਜਾਨਾਂ ਗਵਾਂ ਚੁੱਕੇ ਹਨ, ਸੜ•ਕੀ ਹਾਦਸਿਆਂ ਦਾ ਜ਼ਿਆਦਾਤਰ ਕਾਰਣ ਵੀ ਇਹੀ ਹਨ। ਇਨ•ਾਂ ਸਭ ਤੋਂ ਨਿਰਸੰਦੇਹ ਇਹੀ ਕਹਿ ਸਕਦੇ ਹਾਂ ਕਿ ਸਾਡੀ ਪੂਰੀ ਜਿੰਦਗੀ ਇਨ•ਾਂ 4-5 ਇੰਚ ਦੀ ਸਕਰੀਨਾਂ 'ਤੇ ਹੀ ਨਿਰਭਰ ਹੋ ਚੁੱਕੀ ਹੈ।
-
ਅਭੀਮਨੀਊ ਸਿੰਘ ਚੌਧਰੀ,
abhibal1992@gmail.com
88724-96683
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.