ਪਿਛਲੇ ਸਾਲ ਦੀ ਲੜਕੇ ਵਰਗ ਦੀ ਜੇਤੂ ਹਾਕੀ ਟੀਮ ਨਾਲ ਪੰਜਾਬੀ ਗਾਇਕ ਪੰਮੀ ਬਾਈ, ਊਧਮ ਸਿੰਘ ਹੁੰਦਲ ਤੇ ਹੋਰ ਪ੍ਰਬੰਧਕ।
ਹਾਕੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ ਤੇ ਦੇਸ਼ ਹੀ ਸਗੋਂ ਵਿਦੇਸ਼ਾਂ ਦੀ ਧਰਤੀ ਤੇ ਵੀ ਪੰਜਾਬੀਆਂ ਨੇ ਇਸ ਖੇਡ ਝੰਡੇ ਬੁਲੰਦ ਰੱਖੇ ਹਨ ਤੇ ਆਪਣੀ ਰੁਝੇਵਿਆਂ ਭਰੀ ਜਿੰਦਗੀ ਦੇ ਵਿੱਚੋਂ ਸਮਾਂ ਕੱਢਕੇ ਇਸ ਖੇਡ ਨੂੰ ਉਤਸ਼ਾਹਿਤ ਕਰਦੇ ਹਨ ਤੇ ਇਸ ਦੀ ਮਿਸਾਲ ਸਾਡੇ ਸਾਹਮਣੇ ਹੈ ਕਿ ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾ ਦੀਆਂ ਟੀਮਾਂ ਦੇ ਵਿੱਚ ਪੰਜਾਬੀ ਉਲੰਪਿਕ ਖੇਡਾਂ ਦੇ ਵਿੱਚ ਹਿੱਸਾ ਲੈ ਰਹੇ ਹਨ। ਕੈਨੇਡਾ 'ਚ ਮਿੰਨੀ ਪੰਜਾਬ ਦੇ ਨਾਮ ਨਾ ਜਾਂਣੇ ਜਾਦੇ ਸਰੀ (ਬ੍ਰਿਟਿਸ਼ ਕੋਲੰਬੀਆਂ) ਦੇ ਵਿੱਚ ਵੈਸਟ ਕੋਸਟ ਕਿੰਗਜ ਫੀਲਡ ਹਾਕੀ ਸੁਸਾਇਟੀ ਵਲੋਂ ਵੀ ਹਰ ਸਾਲ ਕੌਮਾਂਤਰੀ ਹਾਕੀ ਟੂਰਨਾਮੈਂਟ ਕੈਨੇਡਾ ਕੱਪ ਜੁਲਾਈ ਮਹੀਨੇ ਦੇ ਵਿੱਚ ਕਰਵਾਇਆ ਜਾਂਦਾ ਇਹ ਟੂਰਨਾਮੈਂਟ ਜੋ ਖੇਡ ਪ੍ਰਮੋਟਰ ਊਧਮ ਸਿੰਘ ਹੁੰਦਲ ਦੀ ਟੀਮ ਨੇ 2011 ਤੋਂ ਸ਼ੁਰੂ ਕੀਤਾ ਸੀ ਤੇ ਇਸ ਵਾਰ ਇਸ ਵਾਰ 6ਵਾਂ ਕੌਮਾਂਤਰੀ ਹਾਕੀ ਟੂਰਨਾਮੈਂਟ 15 ਤੋਂ 17 ਜੁਲਾਈ ਤੱਕ ਸਰੀ ਦੇ ਤਮਾਨਾਵਿਸ ਹਾਕੀ ਫੀਲਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ। 20 ਹਜਾਰ ਡਾਲਰ ਦੇ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦੇ ਵਿੱਚ 40 ਦੇ ਕਰੀਬ ਹਾਕੀ ਟੀਮਾਂ ਨਾਰਥ ਅਮਰੀਕਾ, ਵੈਨਕੋਵਰ, ਬਰਨਵਈ, ਐਬਸਫੋਰਡ, ਰਿਚਮੰਡ, ਸਰੀ, ਨਾਮਧਾਰੀ ਇਲੈਵਨ, ਸਿੰਘ ਸਭਾ ਹਾਕੀ ਕਲੱਬ ਤੇ ਹੋਰ ਦੇਸ਼ਾਂ ਤੋਂ ਵੀ ਹਾਕੀ ਅਧਿਕਾਰੀ ਤੇ ਖਿਡਾਰੀ ਇਸ ਦੇ ਵਿੱਚ ਹਿੱਸਾ ਲੈਣ ਲਈ ਬੜੇ ਹੀ ਚਾਅ ਨਾਲ ਆਂਉਦੇ ਹਨ। ਇਸ ਹਾਕੀ ਟੂਰਨਾਮੈਂਟ ਨੂੰ ਵੇਖਣ ਲਈ ਤੇ ਇਸ ਦੇ ਵਿੱਚ ਹਿੱਸਾ ਲੈਣ ਲਈ ਖਿਡਾਰੀ ਤੇ ਹਾਕੀ ਆਫੀਸ਼ਲ ਸਾਰਾ ਸਾਲ ਇੰਤਜਾਰ ਕਰਦੇ ਰਹਿੰਦੇ ਹਨ ਤੇ ਸੁਸਾਇਟੀ ਦੇ ਮੈਂਬਰ ਇਸ ਹਾਕੀ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਵਾਲੇ ਖੇਡ ਪ੍ਰੇਮੀਆਂ ਨੂੰ ਪੂਰੀ ਤਰਾਂ ਦੇ ਨਾਲ ਆਉ ਭਗਤ ਕਰਦੇ ਹਨ ਤੇ ਉਹਨਾਂ ਨੂੰ ਸਪਾਂਸਰ ਭੇਜ ਕੇ ਇਸ ਦੇ ਵਿੱਚ ਹਿੱਸਾ ਲੈਣ ਲਈ ਸੱਦਾ ਪੱਤਰ ਭੇਜਦੇ ਹਨ। ਇਸ ਹਾਕੀ ਕੱਪ ਨੇ ਥੋੜੇ ਜਿਹੇ ਅਰਸੇ ਦੇ ਵਿੱਚ ਇਕ ਵਿਸ਼ਵ ਪੱਧਰੀ ਪਛਾਣ ਬਣਾ ਲਈ ਹੈ ਤੇ ਇਹ ਵਿਸ਼ਵ ਦੇ ਨਾਮੀ ਹਾਕੀ ਟੂਰਨਾਮੈਂਟ ਦੇ ਵਿੱਚ ਆਪਣੀ ਹਾਜਰੀ ਦਰਜ਼ ਕਰਵਾ ਚੁੱਕਾ ਹੈ ਤੇ ਇਸ ਵੇਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਟਰੂਡੋ ਵੀ ਇਸ ਦੇ ਵਿੱਚ ਉਚੇਚੇ ਤੌਰ ਤੇ ਹਾਜਰੀ ਲਵੱ ਚੁਕੇ ਹਨ। ਇਸ ਤੋਂ ਨਾਮੀ ਕੈਨੇਡਾ ਸਰਕਾਰ ਦੀਆਂ ਨਾਮੀ ਹਸਤੀਆਂ ਵੀ ਸਮੇਂ ਸਮੇਂ ਤੇ ਇਸ ਹਾਕੀ ਟੂਰਨਾਮੈਂਟ ਦੇ ਵਿੱਚ ਸ਼ਿਰਕਤ ਕਰਦੀਆਂ ਰਹਿੰਦੀਆਂ ਹਨ। ਇਸ ਹਾਕੀ ਸੁਸਾਇਟੀ ਵਲੋਂ ਟੂਰਨਾਮੈਂਟਾਂ ਤੋਂ ਇਲਾਵਾ ਹਾਕੀ ਲੀਗ, ਹਾਈ ਸਕੂਲ ਦੇ ਖਿਡਾਰੀਆਂ ਨੂੰ ਟਰੇਨਿੰਗ, ਸਕਾਲਰਸ਼ਿਪ ਤੇ ਹੋਰ ਸਹੂਲਤਾਂ ਵੀ ਸਾਰਾ ਸਾਲ ਦਿੱਤੀਆਂ ਜਾਂਦੀਆਂ ਹਨ ਤੇ ਕਲੱਬ ਦੀ ਟੀਮ ਦੇ ਪ੍ਰਧਾਨ ਤਰਨਜੀਤ ਸਿੰਘ ਹੇਅਰ, ਚਮਕੌਰ ਸਿੰਘ ਗਿੱਲ, ਜੱਸੀ ਮਾਂਗਟ, ਹਰਪ੍ਰੀਤ ਬਾਗੜੀ, ਤਰਲੋਕ ਸਿੰਘ ਭੁੱਲਰ, ਹਰਵਿੰਦਰ ਸਰਾਂ, ਸੁਖਵਿੰਦਰ ਕੁਲਾਰ, ਰਾਣਾ ਕੁਲਾਰ, ਚਮਕੌਰ ਸਿੰਘ, ਮਲਕੀਤ ਸਿੰਘ, ਨਰਿੰਦਰ ਨਿੱਝਰ, ਗਗਨਦੀਪ ਸਿੰਘ ਤੁੰਗ, ਨਵੀ ਦਿਉਲ, ਹਰਜਿੰਦਰ ਬੈਂਸ, ਬੌਬੀ ਸੋਹੀ, ਪ੍ਰੀਤ ਢੱਟ, ਸੁੱਖ ਗਿੱਲ, ਬੱਬਲ ਬੈਂਸ, ਕਿਰਪਾਲ ਸਿੰਘ ਸੰਘੇੜਾ ਤੇ ਜਨਰਲ ਸਕੱਤਰ ਊਧਮ ਸਿੰਘ ਹੁੰਦਲ ਵਲੋਂ ਦਿਨ ਰਾਤ ਇੱਕ ਕਰਕੇ ਇਸ ਹਾਕੀ ਕੱਪ ਨੂੰ ਸਫਲ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਵਲੋਂ ਵੀ ਵੈਸਟ ਕੋਸਟ ਕਿੰਗਜ਼ ਹਾਕੀ ਸੁਸਾਇਟੀ ਨੂੰ ਹਰ ਪ੍ਰਕਾਰ ਦੀ ਮਦਦ ਦਿੱਤੀ ਜਾ ਰਹੀ ਹੈ ਤੇ ਇਸ ਟੂਰਨਾਮੈਂਟ ਨੂੰ ਹੋਰ ਬੁੰਲਦੀਆਂ ਤੇ ਲਿਜਾਣ ਦੇ ਵਿੱਚ ਉਪਲ ਬ੍ਰਦਰਜ਼, ਥਿੰਦ ਪ੍ਰਾਪਰਟੀ, ਵੈਨਸਿਟੀ ਫਰੇਟਲਿੰਗ, ਦੇਸਜਾਰਡਿਵਾਇਨਜ, ਖਾਲਸਾ ਕਰੈਡਿਟ .ਯੂਨੀਅਨ ਵਲੋਂ ਵੀ ਇਸ ਟੂਰਨਾਮੈਂਟ ਨੂੰ ਸਪਾਂਸਰ ਕਰਕੇ ਹਾਕੀ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਕਰ ਰਹੇ ਹਨ ਤੇ ਇਸ ਟੂਰਨਾਮਂੈਂਟ ਦੌਰਾਨ ਗੁਰੂ ਕਾ ਅਤੁੱਟ ਲੰਗਰ ਸਾਰੇ ਦਿਨ ਚਲਦਾ ਰਹਿੰਦਾ ਹੈ ਤੇ ਇਕ ਤਰਾਂ ਦੇ ਨਾਲ ਹਾਕੀ ਦਾ ਵੱਡਾ ਖੇਡ ਮੇਲਾ ਸਰੀ ਦੀ ਧਰਤੀ ਤੇ ਲੱਗਦਾ ਹੈ ਪਿਛਲੇ ਸਾਲ ਕਰਵਾਏ ਗਏ ਇਸ ਟੂਰਨਾਮੈਂਟ ਦੇ ਵਿੱਚ ਪੰਜਾਬ ਤੋਂ ਪਦਮਸ਼੍ਰੀ ਪ੍ਰਗਟ ਸਿੰਘ, ਪੰਜਾਬੀ ਗਾਇਕਾ ਸਤਵਿੰਦਰ ਬਿੱਟੀ, ਪੰਜਾਬੀ ਗਾਇਕ ਪੰਮੀ ਬਾਈ ਉਚੇਚੇ ਤੌਰ ਤੇ ਹਾਜਰੀ ਲਵਾ ਚੁੱਕੇ ਹਨ ਤੇ ਇਸ ਦੇ ਪਿਛਲੇ ਸਾਲ ਅੰਡਰ 15 ਸਾਲ ਵਰਗ ਦੇ ਵਿੱਚ ਪੈਂਥਰ ਫੀਲਡ ਹਾਕੀ ਕਲੱਬ ਨੇ ਪਹਿਲਾ, ਗੋਬਿੰਦ ਸਰਵਰ ਕਲੱਬ ਨੇ ਦੂਜਾ। ਸ਼ੋਸ਼ਲ ਡਵੀਜ਼ਨ ਵਰਗ 'ਚੋ ਯੂਨਾਈਟਿਡ ਬ੍ਰਦਰਜ਼ ਨੇ ਪਹਿਲਾ, ਬਰਨੀ ਲੇਕ ਕਲੱਬ ਨੇ ਦੂਜਾ, ਵੁਮੈਨ ਪ੍ਰੀਮੀਅਰ ਡਵੀਜ਼ਨ 'ਚੋ ਐਪਰੀਕੋਟ ਕੈਲੀਫੋਰਨੀਆਂ ਨੇ ਪਹਿਲਾ ਤੇ ਇੰਡੀਅਨ ਫੀਲਡ ਹਾਕੀ ਕਲੱਬ ਨੇ ਦੂਜਾ। ਮੈਨ ਪ੍ਰੀਮੀਅਰ ਉਪਨ ਵਰਗ 'ਚੋ ਵੈਸਟ ਕੋਸਟ ਕਿੰਗਜ਼ ਫੀਲਡ ਨੇ ਪਹਿਲਾ ਤੇ ਇੰਡੀਆਂ ਹਾਕੀ ਫੀਲਡ ਨੇ ਦੂਜਾ ਸਥਾਨ ਹਾਸਿਲ ਕੀਤਾ ਤੇ ਸਰਵੋਤਮ ਗੋਲਕੀਪਰ ਨਵੀ ਦਿਉਲ, ਡਿਫੈਂਡਰ ਬਿੰਦੀ ਕੁਲਾਰ, ਫਾਰਵਰਡ ਡੈਨੀਅਲ ਤੇ ਸਰਵੋਤਮ ਸਕੋਰਰ ਥਿਜਾ ਹਦੇਮਾ ਨੂੰ ਐਲੈਨਿਆ ਗਿਆ ਸੀ। ਖੇਡ ਪ੍ਰਮੋਟਰ ਜਲੰਧਰ ਕੈਂਟ ਨਿਵਾਸੀ ਊਧਮ ਸਿੰਘ ਹੁੰਦਲ ਨੇ ਜੋ ਸੁਪਨਾ ਹਾਕੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਵੇਖਿਆ ਸੀ ਉਹ ਆਪਣੀ ਸਾਰੀ ਟੀਮ ਦੇ ਸਦਕਾ ਅੱਜ ਉਹ ਪੂਰਾ ਹੋ ਰਿਹਾ ਹੈ ਤੇ ਵਾਹਿਗੁਰੂ ਇਸ ਨੂੰ ਹੋਰ ਬੁੰਲਦੀਆਂ ਤੇ ਲੈ ਕੇ ਜਾਵੇ ਤੇ ਇਹ ਹਾਕੀ ਦੀ ਸੇਵਾ ਇਸੇ ਤਰਾਂ ਹੀ ਕਰਦੇ ਰਹਿਣ।
-
ਬਲਜੀਤ ਕੌਰ,
indo@direct.ca
9878788233
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.