ਪੰਜਾਬੀ ਸੱਭਿਆਚਾਰ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕਵਾਇਦ ਅੱਜ ਭਾਵੇਂ ਬੜੀ ਤੇ॥ੀ ਨਾਲ ਰਾਤੋ-ਰਾਤ ਵਧਣ-ਫੁੱਲਣ ਦੀ ਕਗਾਰ 'ਤੇ ਪਹੁੰਚ ਕੇ ਨਿੱਤ ਦਿਨ ਨਵੇਂ ਕੀਰਤੀਮਾਨ ਸਥਾਪਤ ਕਰੀਂ ਜਾ ਰਹੀ ਐ। ਇੱਕ ਪਾਸੇ ਜਿੱਥੇ ਮਾੜਾ ਗਾਉਣ ਵਾਲਿਆਂ ਦੀ ਗਿਣਤੀ ਅਮਰ ਵੇਲ ਦੀ ਤਰ੍ਹਾਂ ਵਧ ਰਹੀ ਹੈ, ਦੂਜੇ ਪਾਸੇ ਕੁਝ ਕੁ ਇਨਸਾਨ ਉਹ ਵੀ ਨੇ ਜਿਹੜੇ ਮਾੜੀ ਗਾਇਕੀ ਦਾ ਵਿਰੋਧ ਕਰਨ ਦੀ ਕੋਸ਼ਿਸ਼ ਵੀ ਆਪਣਾ ਪੱਲਾ-ਫੂਕ ਕੇ ਕਰਨ ਦੀ ਹਿੰਮਤ ਰੱਖਦੇ ਨੇ। ਸ਼ਾਬਾਸ਼ੀ ਦੇਣੀ ਬਣਦੀ ਹੈ ਉਨ੍ਹਾਂ ਹਸਤੀਆਂ ਨੂੰ ਜਿਹੜੀਆਂ ਭੀੜ ਦੇ ਵਿਰੋਧ ਵਿੱਚ ਵੀ ਬਾਹਾਂ ਖੜ੍ਹੀਆਂ ਕਰਕੇ ਗਲਤ ਨੂੰ ਗਲਤ ਕਹਿੰਦੀਆਂ ਹਨ।
ਲੰਘੇ ਦਿਨੀਂ ਅਜਿਹੇ ਹੀ ਇੱਕ ਸੱਜਣ ਦਾ ਫ਼ੋਨ ਆਇਆ, ਕਹਿੰਦਾ ਕੀ ਅੱਗ ਲਾਵਾਂਗੇ ਅਜਿਹੀ ਗਾਇਕੀ ਨੂੰ ਜਿਹੜੀ ਰਿਸ਼ਤਿਆਂ ਨੂੰ ਹੀ ਤਾਰ-ਤਾਰ ਕਰ ਅੰਨ੍ਹੇ ਖੂਹ ਵਿੱਚ ਧੱਕ ਦੇਵੇ। ਉਸ ਦਾ ਗੁੱਸਾ ਵੀ ਵਾਜਬ ਸੀ ਅਖੇ ਮੈਂ ਤੇ ਮੇਰੀ ਭੈਣ ਦੇ ਬਸ ਸਫ਼ਰ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਕਿ ਉਸ ਘਟਨਾ ਨੇ ਮੇਰੇ ਮਨ 'ਤੇ ਡੂੰਘੀ ਸੱਟ ਮਾਰੀ। ਸਫ਼ਰ ਕਰਦੇ ਸਮੇਂ ਬਸ ਦਾ ਕੰਡਕਟਰ ਮੁੜ-ਮੁੜ ਇੱਕੋ ਗੀਤ ਲਾਈਂ ਜਾਵੇ, ਉਸ ਗੀਤ ਦੇ ਬੋਲ ਮੇਰੇ ਕਾਲਜੇ ਛੁਰੀ ਵਾਂਗ ਉੱਤਰ ਗਏ। ਕਿਸੇ ਬੇਸੁਰੇ ਗਵੱਈਏ ਵੱਲੋਂ ਗਾਏ ਗੀਤ ਦੀਆਂ ਤੁਕਾਂ ਵੇਖੋ, 'ਤੇਰੇ ਨੀਲੇ ਨੈਣਾਂ ਦੇ ਮਾਰੇ, ਤੇਰੇ ਇਸ਼ਕ ਕੀਤਾ ਤਬਾਹ ਮੈਨੂੰ', ਸ਼ਰਮ ਦੀ ਗੱਲ ਹੈ ਕਿ ਇਸ ਗੀਤ ਨੂੰ ਅੱਧਿਓਂ ਵੱਧ ਫ਼ਿਲਮਾਇਆ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਗਿਐ। ਇਸ ਨੂੰ ਗਾਇਕੀ ਆਖਣਾ ਕਿੰਨਾ ਕੁ ਜਾਇ॥ ਹੈ। ਭਾਵੇਂ ਮੇਰੇ ਵੀਰ ਵੱਲੋਂ ਇਸ ਸਬੰਧੀ ਕੰਡਕਟਰ ਪਾਸ ਇਤਰਾਜ ਵੀ ਜਤਾਇਆ ਗਿਆ ਪਰ ਅਫ਼ਸੋਸ ...................
ਪਰ ਕੀ ਇਸ ਤਰ੍ਹਾਂ ਸਾਡੀ ॥ਿੰਦਗੀ ਅੰਦਰ ਹੋਣ ਵਾਲੀਆਂ ਘਟਨਾਵਾਂ ਜੇਕਰ ਕਿਸੇ ਝਗੜੇ ਦਾ ਰੂਪ ਧਾਰਨ ਕਰਦੀਆਂ ਨੇ ਤਾਂ ਉਸ ਦਿਨ ਵੱਡਾ ਬਵਾਲ ਉੱਠਦੈ। ਅੱਜ ਗਾਇਕੀ ਅੰਦਰ ਨਵਾ ਰੁਝਾਨ ਪੈਦਾ ਹੋਇਐ ਮਾੜੇ ਗੀਤਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਫ਼ਿਲਮਾਉਣ ਦਾ। ਭਾਵੇਂ ਇਨ੍ਹਾਂ ਗੁਰੂ ਘਰਾਂ ਵਿੱਚੋਂ ਬਹੁਤੇ ਇਤਿਹਾਸਕ ਨਾ ਹੋ ਕੇ ਲੋਕਲ ਗੁਰਦੁਆਰਾ ਕਮੇਟੀਆਂ ਦੇ ਘੇਰੇ ਅੰਦਰ ਆਉਂਦੇ ਹਨ ਪਰ ਅਜਿਹੇ ਅਤਿ-ਮਾੜੇ ਬੋਲਾਂ ਨੂੰ ਆਸਥਾ ਦੇ ਕੇਂਦਰ ਅੰਦਰ ਤਿਆਰ ਕਰਨਾ ਸਿਰਿਓਂ ਘਟੀਆ ਸੋਚ ਦੀ ਨਿਸ਼ਾਨੀ ਹੈ। ਆਸ਼ਿਕੀ-ਮਾਸ਼ੂਕੀ ਵਾਲੇ ਗੀਤਾਂ ਨੇ ਪੰਜਾਬ ਦੀ ਜੁਆਨੀ ਨੂੰ ਕੱਖੋਂ-ਹੌਲੇ ਕਰ ਦਿੱਤੈ।
ਹੁਣ ਕੁਝ ਲੋਕ ਇੱਕ ਸਾ॥ਿਸ਼ ਤਹਿਤ ਮਾੜੇ ਗੀਤਾਂ ਨੂੰ ਗੁਰਦੁਆਰਿਆਂ ਤੱਕ ਲੈ ਕੇ ਪਹੁੰਚ ਗਏ। ਇੱਕ ਨਹੀਂ ਅਜਿਹੇ ਕਿੰਨੇ ਗੀਤ ਨੇ ਜਿਨ੍ਹਾਂ ਨੂੰ ਗੁਰੂ-ਘਰਾਂ ਅੰਦਰ ਸ਼ੂਟ ਕੀਤਾ ਹੁੰਦੈ। ਪਤਾ ਨਹੀਂ ਕਿਉਂ ਸਾਡੀ ਜਨਤਾ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਇਸ ਸਿਰੇ ਦੇ ਘਟੀਆ ਵਰਤਾਰੇ ਦੌਰਾਨ ਦੋ ਸ਼ਬਦ ਬੋਲਣ ਨੂੰ ਤਿਆਰ ਨਹੀਂ ਅਤੇ ਸਾਡੇ ਜੱਥੇਦਾਰ ਸਾਹਿਬ ਅਤੇ ਸਿੱਖ ਜੱਥੇਬੰਦੀਆਂ ਦੇ ॥ੁਬਾਨ ਜਿਵੇਂ ਉੱਪਰੋਂ ਆਏ ਹੁਕਮ ਦੀ ਪਾਬੰਦ ਹੈ। ਗੱਲ-ਗੱਲ 'ਤੇ ਕੱਪੜੇ ਪਾੜਨ ਵਾਲੇ ਗਰਮ ਖ਼ਿਆਲੀਆਂ ਨੂੰ ਜਿਵੇਂ ਇਹ ਸਾਰਾ ਕੁਝ ਦਿਖਾਈ ਹੀ ਨਹੀਂ ਦਿੰਦਾ। ਦਸਤਾਰਾਂ ਸ॥ਾ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਮਾੜੀ ਗਾਇਕੀ ਰਾਹੀਂ ਨੂੰ ਢਾਅ ਲਾਉਣ ਦੀ ਜਿਹੜੀ ਪਿਰਤ ਅੱਜ ਦੇ ਅਖੌਤੀ ਗਵੱਈਆਂ ਵੱਲੋਂ ਪਾਈ ਜਾ ਰਹੀ ਹੈ ਉਸ ਨੂੰ ਨੱਥ ਜੁੱਤੀ ਨਾਲ ਹੀ ਪਾਈ ਜਾ ਸਕਦੀ ਹੈ, ਗੱਲਾਂ ਨਾਲ ਕਦੇ ਵੀ ਕਿਲੇ ਸਰ ਨਹੀਂ ਕੀਤੇ ਜਾ ਸਕਦੇ।
ਗੱਲ-ਗੱਲ 'ਤੇ ਹੁਕਮਨਾਮੇ ਜਾਰੀ ਕਰਨ ਵਾਲੇ ਹੁਣ ਗੁਰੂ ਘਰਾਂ ਅੰਦਰ ਚਿੱਟੇ ਦਿਨੀਂ ਹੋ ਰਹੀ ਬੇਇੱ॥ਤੀ 'ਤੇ ਚੁੱਪ ਕਿਉਂ ਨੇ ? ਸੱਤ ਮੀਟਰ ਦੀ ਪੱਗ ਬੰਨ੍ਹ ਜਦੋਂ ਇੱਕ ਅਣਸਿੱਖ ਜਿਹਾ ਕਲਾਕਾਰ ਕੁੜੀ ਨੂੰ ਕਹਿੰਦੈ, 'ਤੂੰ ਛੇਤੀ ਕਰ ਵਕੀਲ ਬਣ ਜਾ, ਮੇਰੇ ਕੇਸ ਲੜੀਂ', ਪਤਾ ਨਹੀਂ ਇਹ ਗਾਇਕ ਵੀਰ ਆਪਣੇ ਆਪ ਨੂੰ ਜਿਉਣ-ਮੌੜ ਹੀ ਮੰਨੀ ਬੈਠੇ, ਜੀਹਦੇ 'ਤੇ ਦਰਜਨਾਂ ਕੇਸ ਚੱਲਦੇ ਹੋਣੇ ਨੇ। ਇੱਕ ਤੋਂ ਬਾਅਦ ਇੱਕ ਗੀਤਾਂ ਰਾਹੀਂ ਕੱਚ-ਘਰੜ ਗਵੱਈਆਂ ਵੱਲੋਂ ਲੰਮੀਆਂ-ਲੰਮੀਆਂ ਪੱਗਾਂ ਬੰਨ੍ਹ ਬਿਨਾਂ ਡਰ ਭੈਅ ਤੋਂ ਆਪਣਾ ਰਾਗ ਅਲਾਪਿਆ ਜਾ ਰਿਹੈ। ਇੱਕ ਹੋਰ ਕਹਿੰਦੈ, 'ਤੂੰ ਵਲੈਤਣ ਐਂ ਸਕਾਟ ਦੀ, ਜੱਟ ਪਊਏ ਵਰਗਾ ਦੇਸੀ ਐ', ਨਾਲ ਦੀ ਨਾਲ ਪਿੰਡਾਂ ਵਾਲਿਆਂ ਨੂੰ ਆਸ਼ਕੀ ਵਿੱਚ ਲਾਈ ਯਾਰੀ ਨੂੰ ਨਿਭਾਉਣ ਲਈ ਮੁੱਲ ਮੋੜਨ ਦੀ ਗੱਲ ਵੀ ਕਰ ਰਿਹੈ ਇਹ ਗਾਇਕ।
ਅਗਲਾ ਕੁੜੀ ਨੂੰ ਦੇਸੀ ਦਾਰੂ ਆਖ ਆਪਣਾ ਮੂੜ ਵਿਗੜਨ ਦੀ ਗੱਲ ਐਂਂ ਹਿੱਕ ਠੋਕ ਕੇ ਕਰ ਰਿਹੈ ਜਿਵੇਂ ॥ਿੰਦਗੀ ਦੀ ਕੋਈ ਵੱਡੀ ਜੰਗ ਜਿੱਤੀ ਹੋਵੇ। ਜਿਹੜੇ ਕੁਝ ਧਰਮ ਕਰਮ ਦੀ ਗੱਲ ਕਰਦੇ ਨੇ, ਉਨ੍ਹਾਂ ਨੂੰ ਸਾਡੀਆਂ ਧਾਰਮਿਕ ਸੰਸਥਾਵਾਂ ਵੱਲੋਂ ਕਦੇ ਵੀ ਬਣਦੇ ਮਾਣ ਦੀ ਗੱਲ ਨਹੀਂ ਕੀਤੀ ਗਈ ਅਤੇ ਨਾ ਹੀ ਸੁਹਿਰਦ ਹੋ ਇਨ੍ਹਾਂ ਵੱਲ ਧਿਆਨ ਦਿੱਤੈ। ਪਰ ਇੱਥੇ ਤਾਂ ਆਵਾ ਹੀ ਊਤਿਆ ਪਿਐ। ਜਿਸ ਚੈਨਲ ਨੇ ਦਰਬਾਰ ਸਾਹਿਬ ਤੋਂ ਸੰਗਤ ਨੂੰ ਨਿੱਤ ਦਾ ਸੰਦੇਸ਼ ਦੇਣਾ ਹੁੰਦੈ ਜਦ ਉਹੀ ਸਾਰੀ ਦਿਹਾੜੀ ਗੰਦ-ਮੰਦ ਨੂੰ ਤਰ॥ੀਹ ਦਿੰਦੈ, ਫਿਰ ਬਾਕੀ ਕੀ ਕਰਨ ?
ਇੱਕ ਫੁਕਰਾ ਜੋ ਆਪਣੇ ਆਪ ਨੂੰ ॥ੈਲਦਾਰ ਵੀ ਅਖਵਾਉਂਦੈ ਨੇ ਮੁੜ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰਦਿਆਂ ਆਪਣਾ ਸੰਘ ਪਾੜ੍ਹਿਐ ਅਖੇ, 'ਕੁੜੀ-ਕੁੜੀ ਮਟਕ ਜਾਂਦੀ, ਪਤਾ ਨੀਂ ਕਿਸ ਦੀ ਬਣੂ ਚਾਂਦੀ'।
ਵਾਹ ਓਏ ਕਲਾਕਾਰ ਵੀਰੋ ! ਤੁਸੀਂ ਸਾਰੀਆਂ ਸੰਗਾਂ-ਸ਼ਰਮਾਂ ਹੀ ਲਾਹ ਦਿੱਤੀਆਂ। ਸਾਡੀ ਸ਼੍ਰੋਮਣੀ ਕਮੇਟੀ ਨੂੰ ਆਪਣੀ ਨੀਂਦ 'ਚੋਂ ਜਾਗਦਿਆਂ ਪਿੰਡਾਂ ਦੀਆਂ ਲੋਕਲ ਗੁਰਦੁਆਰਾ ਕਮੇਟੀਆਂ ਨੂੰ ਆਖ ਸਹੀ ਅਤੇ ਗਲਤ ਨੂੰ ਵਾਚਦਿਆਂ ਦਸਤਾਰਾਂ ਸ॥ਾ ਆਏ ਦਿਨ ਧਰਮ ਤੇ ਕੌਮ ਦੇ ਧਾਰਮਿਕ ਚਿੰਨ੍ਹਾਂ ਦੀ ਦੁਰਗਤੀ ਕਰਨ ਵਾਲਿਆਂ ਨੂੰ ਲੰਮੇ ਹੱਥੀਂ ਲੈਣ ਦੀ ਲੋੜ ਐ।
ਮੈਂ ਕਈ ਵਰ੍ਹੇ ਪਹਿਲਾਂ ਤੋਂ ਆਖਦਾ ਆ ਰਿਹਾਂ ਕਿ ਇਹ ਲੋਕ ਜੁੱਤੀ ਦੇ ਯਾਰ ਨੇ, ਇਨ੍ਹਾਂ ਨਾਲ ਡਾਂਗ ਨਾਲ ਨੱਥ ਪਾਓ, ਲੱਤਾਂ ਦੇ ਭੂਤ ਕਦੇ ਬਾਤਾਂ ਨਾਲ ਸੂਤ ਨਹੀਂ ਆਉਂਦੇ। ਸਿੱਖ ਸੰਸਥਾਵਾਂ ਚਿਮਟੇ ਵਾਲੇ ਬਾਬਿਆਂ ਨੂੰ ਹੱਥ ਬੰਨ੍ਹ ਬੇਨਤੀ ਹੈ ਕਿ ਜੇਕਰ ਹੁਣ ਵੀ ਅਸੀਂ ਇਕੱਠੇ ਹੋ ਕੇ ਮੈਦਾਨ ਵਿੱਚ ਨਾ ਆਏ ਤਾਂ ਅਵਾਰਾ ਪਸ਼ੂਆਂ ਦੇ ਝੁੰਡਾਂ ਦੀ ਤਰ੍ਹਾਂ ਜਿੰਨਾ ਗੰਦ, ਜੀਹਦੇ ਮੂਹ ਆਇਆ ਇਹ ਲੋਕ ਬਕਦੇ ਰਹਿਣਗੇ ਤੇ ਅਸੀਂ ਮਰੀਆਂ ਹੋਈਆਂ ॥ਮੀਰਾਂ ਵਾਲਿਆਂ ਦੀ ਤਰ੍ਹਾਂ ਕਿੰਨਾ ਚਿਰ ਇਨ੍ਹਾਂ ਵੱਲ ਵੇਖਦੇ ਰਹਾਂਗੇ।
ਇੱਕ ਹੋਰ ਕਲਾਕਾਰ, ਇੱਕ ਖਾਸ ਵਰਗ ਦੀ ਤਰ੍ਹਾਂ ਦਾੜ੍ਹੀ ਵਧਾ, ਪਹਿਲਾਂ 'ਪਊਏ ਜਿੱਡੇ ਕੱਦ ਵਾਲੀਏ' ਤੇ ਹੁਣ 'ਕਾਲੀ ਕਮਾਰੋ' ਜਿਹੇ ਬੇਸੁਰੇ ਤੇ ਬੇਤੁਕੇ ਗੀਤਾਂ ਰਾਹੀਂ ਨੌਜੁਆਨੀ ਨੂੰ ਗਲਤ ਕਰਨ ਲਈ ਉਕਸਾ ਰਿਹੈ।
ਆਓ ਮਾਂ ਬੋਲੀ ਦੇ ਹੋ ਰਹੇ ਘਾਣ 'ਤੇ ਚਿੰਤਾ ਕਰਦਿਆਂ ਧਰਮ ਤੇ ਕੌਮ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੁਝ ਸੋਚਣ ਦਾ ਯਤਨ ਕਰੀਏ। ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਬਿਨਾਂ ਦੇਰੀ ਕਾਰਵਾਈ ਕਰਨੀ ਚਾਹੀਦੀ ਐ।
-
ਮਨਜਿੰਦਰ ਸਿੰਘ ਸਰੌਦ,
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.