ਇਜ਼ਰਾਇਲ, ਈਰਾਨ, ਰੂਸ, ਯੂਕ੍ਰੇਨ, ਭਾਰਤ-ਕਨੇਡਾ, ਨੇਪਾਲ-ਚੀਨ, ਦਖਣੀ ਤੇ ਉਤਰੀ ਕੋਰੀਆ, ਅਮਰੀਕਾ ਸਭ ਬਰੂਦ ਦੇ ਢੇਰ ਤੇ ਬੈਠ ਕੇ ਮੌਤਨਾਮੀ ਬਾਰੂਦ ਨਾਲ ਖੇਡ ਰਹੇ ਹਨ ਇਹ ਕਿਸੇ ਵੇਲੇ ਵੀ ਵਿਸ਼ਵ ਯੁੱਧ ਵਲ ਵੱਧ ਸਕਦੇ ਹਨ, ਹਰੇਕ ਦੇਸ਼ ਨੂੰ ਪ੍ਰਮਾਣੂ ਸ਼ਕਤੀ ਦਾ ਵਿਸਫੋਟ ਹੋ ਜਾਣ ਦਾ ਡਰ ਹੈ। ਅਜੇ ਜ਼ਮੀਨੀ ਤੇ ਅਸਮਾਨੀ ਲੜਾਈ ਜਾਰੀ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਉਸ ਦੀ ਪਤਨੀ ਤੇ ਈਰਾਨ ਦੇ ਸਮਰਥਕ ਬਿਲਨਾਨ ਵੱਲੋਂ ਡ੍ਰੋਨ ਹਮਲੇ ‘ਚ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਘਟਨਾ ਨੇ ਦੋਹਾਂ ਦੇਸ਼ਾਂ ਵਿੱਚ ਨਫਰਤ ਤੇ ਦੁਸ਼ਮਣੀ ਹੋਰ ਤੇਜ ਕਰ ਦਿੱਤੀ ਹੈ। ਨੇਤਨਯਾਹੂ ਨੇ ਲਿਬਨਾਨ ਵੱਲੋਂ ਕੀਤੇ ਗਏ ਡ੍ਰੋਨ ਹਮਲੇ ਦਾ ਜਿਕਰ ਕਰਦਿਆਂ ਪੂਰੇ ਰੋਸ ਲਹਿਜੇ ‘ਚ ਕਿਹਾ ਕਿ ਈਰਾਨ ਤੇ ਉਸ ਦੇ ਸਹਿਯੋਗੀ ਵੱਲੋਂ ਕੇਸਰੀਆ ਸ਼ਹਿਰ ਵਿਚ ਉਨ੍ਹਾਂ ਦੀ ਨਿੱਜੀ ਰਿਹਾਇਸ਼ ਨੂੰ ਨਿਸ਼ਾਨਾ ਬਨਾਇਆ ਗਿਆ ਹੈ। ਬਾਅਦ ‘ਚ ਫਿਰ ਡ੍ਰੋਨ ਰਾਹੀ ਸ਼ਹਿਰ ਦੇ ਇਕ ਹੋਰ ਘਰ ਤੇ ਹਮਲਾ ਕੀਤਾ ਗਿਆ, ਪਰ ਉਥੇ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲੇ ਸਮੇਂ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਹਮਲੇ ਵਾਲੀ ਨਿੱਜੀ ਰਿਹਾਇਸ਼ ਵਿਚ ਨਹੀਂ ਸਨ।
ਨੇਤਨਯਾਹੂ ਨੇ ਕਿਹਾ ਕਿ ਇਹ ਲੋਕ ਮੈਨੂੰ ਅਤੇ ਇਜ਼ਰਾਈਲ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਅਤੇ ਦੁਸ਼ਮਣਾਂ ਵਿਰੁੱਧ ਲੜਾਈ ਜਾਰੀ ਰੱਖਣ ਤੋਂ ਰੋਕ ਨਹੀਂ ਸਕਣਗੇ। ਮੈਂ ਈਰਾਨੀਆ ਅਤੇ ਉਸ ਦੇ ਸਹਿਯੋਗੀਆਂ ਨੂੰ ਕਹਿਣਾ ਚਾਹੰੁਦਾ ਹਾਂ ਕਿ ਜੇਕਰ ਈਰਾਨ ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਈਰਾਨ `ਤੇ ਕਿਸੇ ਵੀ ਇਜਰਾਈਲੀ ਹਮਲੇ ਦਾ ਮਤਲਬ ਖ਼ਤਰੇ ਦੀ ਲਾਈਨ ਨੂੰ ਪਾਰ ਕਰਨਾ ਹੋਵੇਗਾ। ਈਰਾਨ ਦੇ ਪ੍ਰਮਾਣੂ ਟਿਕਾਣਿਆਂ `ਤੇ ਕਿਸੇ ਨੇ ਵੀ ਹਮਲਾ ਕੀਤਾ ਤਾਂ ਇਸ ਦਾ ਕਰਾਰਾ ਜਵਾਬ ਦਿਤਾ ਜਾਵੇਗਾ।
ਦੂਜੇ ਪਾਸੇ ਉੱਤਰੀ ਗਾਜਾ ‘ਚ ਕਈ ਘਰਾਂ ``ਤੇ ਇਜ਼ਰਾਈਲੀ ਹਮਲਿਆਂ `ਚ ਕਈ ਲੋਕ ਮਾਰੇ ਗਏ ਜਾਂ ਲਾਪਤਾ ਹਨ। ਬੇਤਲਹੀਆ ਸ਼ਹਿਰ `ਤੇ 20 ਅਕਤੂਬਰ ਐਤਵਾਰ ਨੂੰ ਹੋਏ ਹਮਲਿਆਂ ‘ਚ 40 ਲੋਕ ਜਖ਼ਮੀ ਹੋਏ ਹਨ। ਈਰਾਨ ਲਿਬਨਾਨ ਵਿਚ ਹਮਾਸ ਅਤੇ ਹਿਜਬੁੱਲਾ ਅੱਤਵਾਦੀ ਸਮੂਹ ਦਾ ਸਮਰਥਨ ਕਰਦਾ ਹੈ, ਜਿੱਥੇ ਇਕ ਸਾਲ ਤੋਂ ਵੱਧ ਰਹੇ ਤਣਾਅ ਨੇ ਖ਼ਤਰਨਾਕ ਜੰਗ ਦਾ ਰੂਪ ਧਾਰ ਲਿਆ।
ਲਿਬਨਾਨ ਦੀ ਫੌਜ ਦਾ ਕਹਿਣਾ ਹੈ ਕਿ ਦੱਖਣੀ ਲਿਬਨਾਨ ਵਿਚ ਉਨ੍ਹਾਂ ਦੇ ਵਾਹਨਾਂ `ਤੇ ਇਜ਼ਰਾਈਲੀ ਹਮਲੇ ਹੋਏ ਹਨ ਤੇ ਕੁੱਝ ਵਿਅਕਤੀਆਂ ਦੀ ਮੌਤ ਹੋ ਗਈ ਹੈ। ਲਿਬਨਾਨ ਦੀ ਫੌਜ ਇੰਨੀ ਮਜ਼ਬੂਤ ਨਹੀਂ ਹੈ ਕਿ ਉਹ ਹਿਜ਼ਬੁੱਲਾ ਉਪਰ ਆਪਣੀ ਮਰਜ਼ੀ ਥੋਪ ਸਕੇ ਜਾਂ ਇਜ਼ਰਾਈਲੀ ਹਮਲੇ ਤੋਂ ਦੇਸ਼ ਦੀ ਰੱਖਿਆ ਕਰ ਸਕੇ। ਰੂਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਐਤਵਾਰ ਨੂੰ ਦੇਸ਼ ਦੇ ਪੱਛਮੀ ਖੇਤਰ `ਚ 100 ਤੋਂ ਵੱਧ ਯੂਕ੍ਰੇਨੀ ਡ੍ਰੋਨ ਤਬਾਹ ਕਰ ਦਿਤੇ ਗਏ ਹਨ। ਦੂਜੇ ਪਾਸੇ ਯੂਕ੍ਰੇਨ ਦੇ ਕੀਵੀ ਸ਼ਹਿਰ ਵਿਚ ਬੈਲਿਸਟਿਕ ਮਿਜ਼ਾਈਲ ਹਮਲੇ ਵਿਚ 17 ਲੋਕ ਜ਼ਖ਼ਮੀ ਹੋ ਗਏ ਹਨ। ਮਰਨਵਾਲੇ ਤਾਂ ਆਮ ਨਾਗਰਿਕ ਹਨ ਜੰਗ ਕਿਸੇ ਵੀ ਦੇਸ਼ ਦੀ ਹੋਏ ਮਰਨਾ ਲੋਕਾਂ ਨੇ ਹੀ ਭਾਵੇਂ ਬਾਰਡਰ ਹੋਏ, ਭਾਵੇਂ ਮੈਦਾਨ।
ਇਜ਼ਰਾਈਲੀ ਸੈਨਾ ਨੇ ਐਤਵਾਰ ਨੂੰ ਲਿਬਨਾਨ ਦੀ ਰਾਜਧਾਨੀ ਬੈਰੂਤ `ਚ ਹਿਜ਼ਬੁੱਲਾ ਦੇ ਖੁਫੀਆ ਵਿੰਗ ਦੇ ਹੈੱਡਕੁਆਰਟਰ ਤੇ ਇੱਕ ਭੂਮੀਗਤ ਹਥਿਆਰਾਂ ਦੀ ਫੈਕਟਰੀ `ਤੇ ਹਮਲਾ ਕੀਤਾ ਸੀ। ਇਜ਼ਰਾਇਲੀ ਕਾਰਵਾਈ `ਚ ਹਿਜ਼ਬੁੱਲਾ ਦੇ ਤਿੰਨ ਕਮਾਂਡਰ ਅਲਹਾਜ ਅੱਬਾਸ ਸਾਲਾਮੇਹ, ਰਾਦਜਾ ਅੱਬਾਸ ਅਤੇ ਅਹਿਮਦ ਅਲੀ ਵੀ ਮਾਰੇ ਗਏ ਹਨ, ਜਦਕਿ ਹਿਜ਼ਬੁੱਲਾ ਵੱਲੋਂ ਇਜ਼ਰਾਈਲ `ਤੇ ਕਰੀਬ 100 -ਰਾਕੇਟ, ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ। ਇਨ੍ਹਾਂ ਹਮਲਿਆਂ ਕਾਰਨ ਹੋਏ ਨੁਕਸਾਨ ਦਾ ਵੇਰਵਾ ਹਾਲੇ ਪ੍ਰਾਪਤ ਨਹੀਂ ਲੱਗ ਸਕਿਆ। ਇਸ ਦੌਰਾਨ ਈਰਾਨ `ਤੇ ਇਜ਼ਰਾਈਲ ਦੇ ਹਮਲੇ ਦੀ ਗੁਪਤ ਯੋਜਨਾ ਅਮਰੀਕਾ ਤੋਂ ਜਾਰੀ ਹੋਣ ਦੀ ਸੂਚਨਾ ਹੈ। ਅਮਰੀਕਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਿਬਨਾਨੀ ਫੌਜ ਨੇ ਕਿਹਾ ਹੈ ਕਿ ਦੱਖਣ `ਚ ਇਜ਼ਰਾਈਲੀ ਹਮਲੇ `ਚ ਉਸਦੇ ਤਿੰਨ ਸੈਨਿਕ ਮਾਰੇ ਗਏ ਹਨ। ਇਹ ਸੈਨਿਕ ਆਪਣੀ ਗੱਡੀ `ਚ ਸਨ, ਜਦੋਂ ਉਹ ਨਿਸ਼ਾਨਾ ਬਣੇ। ਲਿਬਨਾਨੀ ਫੌਜ ਜੰਗ `ਚ ਸ਼ਾਮਲ ਨਹੀਂ ਹੈ। ਉੱਥੇ ਹੀ, ਇਜ਼ਰਾਇਲੀ `ਫੌਜ ਤੇ ਈਰਾਨ ਸਮਰਥਿਤ ਹਥਿਆਰਬੰਦ ਸੰਗਠਨ ਹਿਜ਼ਬੁੱਲਾ ਵਿਚਾਲੇ ਵਿਦੇਸ਼ ਮੰਤਰੀ ਇਜ਼ਰਾਈਲ ਕਾਜ਼ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਰਿਹਾਇਸ਼ `ਤੇ ਡ੍ਰੋਨ ਹਮਲੇ ਕਰਨ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਗਾਜ਼ਾ `ਚ ਇਜ਼ਰਾਇਲੀ ਹਮਲਿਆਂ `ਚ ਐਤਵਾਰ ਨੂੰ 87 ਲੋਕ ਮਾਰੇ ਗਏ ਤੇ 40 ਜ਼ਖਮੀ ਹੋ ਗਏ। ਵੀਰਵਾਰ ਨੂੰ ਹਮਾਸ ਦੇ ਮੁਖੀ ਯਾਹਿਆ ਸਿਨਵਰ ਦੇ ਮਾਰੇ ਜਾਣ ਦੀ ਖ਼ਬਰ ਜਨਤਕ ਹੋਣ ਤੋਂ ਬਾਅਦ ਗਾਜ਼ਾ `ਚ ਇਜ਼ਰਾਇਲੀ ਹਮਲੇ ਤੇਜ਼ ਹੋ ਗਏ ਹਨ। ਇਜ਼ਰਾਈਲ ਹਮਾਸ ਦੇ ਲੜਾਕਿਆਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰਨ ਦੀ ਕੋਸ਼ਿਸ਼਼ ਕਰ ਰਿਹਾ ਹੈ। ਤਾਜ਼ਾ ਹਮਲਿਆਂ `ਚ ਮਾਰੇ ਗਏ ਲੋਕਾਂ `ਚ ਕਈ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਗਾਜ਼ਾ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਮੁਨੀਰ ਅਲ-ਬਰਸ਼ ਨੇ ਟਵਿੱਟਰ `ਤੇ ਕਿਹਾ ਕਿ ਹਸਪਤਾਲਾਂ `ਚ ਇਲਾਜ ਲਈ ਜ਼ਰੂਰੀ ਵਸਤਾਂ ਦੀ ਕਮੀ ਦੇ ਵਿਚਕਾਰ ਵੱਡੀ ਗਿਣਤੀ `ਚ ਜ਼ਖਮੀ ਲੋਕਾਂ ਨੂੰ ਲਿਆਂਦੇ ਜਾਣ ਨੇ ਡਰਾਉਣੀ ਸਥਿਤੀ ਪੈਦਾ ਕਰ ਦਿੱਤੀ ਹੈ।
ਰੂਸੀ ਰੱਖਿਆ ਮੰਤਰਾਲੇ ਦੀ ਸੂਚਨਾ ਅਨੁਸਾਰ 20 ਅਕਤੂਬਰ ਦੀ ਰਾਤ ਰੂਸ ਦੇ ਸੱਤ ਖੇਤਰਾਂ ਵੱਲ ਭੇਜ ਗਏ 110 ਡ੍ਰੋਨਾਂ ਨੂੰ ਰਸਤੇ ਵਿਚ ਹੀ ਤਬਾਹ ਕਰ ਦਿੱਤਾ ਗਿਆ ਹੈ। ਜ਼ਿਆਦਾਤਰ ਉਨਾਂ ਨੇ ਰੂਸ ਦੇ ਸਰਹੱਦੀ ਖੇਤਰ ਕੁਰਕਸ ਨੂੰ ਨਿਸ਼ਾਨਾ ਬਣਾਇਆ, ਜਿੱਥੇ 43 ਹੋਰ ਡ੍ਰੋਨਾਂ ਨੂੰ ਨਸ਼ਟ ਕੀਤਾ ਗਿਆ। ਸੋਸ਼ਲ ਮੀਡੀਆ `ਤੇ ਸਾਹਮਣੇ ਆਈ ਵੀਡੀਓ ਫੁਟੇਜ `ਚ ਨਿਜ਼ਨੀ ਨੋਵਗੋਰੋਡ ਖੇਤਰ ਦੇ ਡਜ਼ਰਜਿਨਸਕ ਸ਼ਹਿਰ `ਤੇ ਹਵਾਈ ਰੱਖਿਆ ਪ੍ਰਣਾਲੀਆਂ ਡ੍ਰੋਨਾਂ ਨੂੰ ਤਬਾਹ ਕਰਦੀਆਂ ਦਿਖਾਈ ਦੇ ਰਹੀਆਂ ਹਨ। ਸਥਾਨਕ ਗਵਰਨਰ ਗਲੇਬ ਨਿਕਿਤਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ `ਤੇ ਲਿਖਿਆ ਕਿ ਰੋਜ਼ਰਜਿਨੋਸਕ ਉਦਯੋਗਿਕ ਖੇਤਰ `ਤੇ ਡ੍ਰੋਨ ਹਮਲੇ ਨੂੰ ਨਾਕਾਮ ਕਰਦਿਆਂ 4 ਲੜਾਕੇ ਜਖਮੀ ਹੋ ਗਏ ਹਨ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਇਸ ਦਰਮਿਆਨ ਅਧਿਕਾਰੀਆਂ ਨੇ 20 ਅਕਤੂਬਰ ਐਤਵਾਰ ਨੂੰ ਦੱਸਿਆ ਕਿ ਕੀਵੀ ਸ਼ਹਿਰ `ਤੋਂ ਰੂਸੀ ਬੈਲਿਸਟਿਕ ਮਿਜ਼ਾਈਲ ਹਮਲੇ `ਚ 17 ਲੋਕ ਜ਼ਖਮੀ ਹੋ ਗਏ ਹਨ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਾਸ ਵੇਗਾਸ ਵਿਚ ਇਕ ਸਮਾਗਮ ਦੌਰਾਨ ਡੈਮੋਕਰੇਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਹੈਰਿਸ ਪੂਰੀ ਤਰ੍ਹਾਂ ਤਿਆਰ ਹਨ। ਓਬਾਮਾ ਨੇ ਕਿਹਾ ਕਿ ਅਮਰੀਕੀਆਂ ਕੋਲ ਹੈਰਿਸ ਨੂੰ ਚੁਣ ਕੇ ਦੇਸ਼ ਦਾ ਭਵਿੱਖ ਬਣਾਉਣ ਦਾ ਮੌਕਾ ਹੈ। ਲੋਕਾਂ ਦਾ ਇਹ ਕਦਮ ਇੱਕ ਬਿਹਤਰ, ਮਜ਼ਬੂਤ, ਨਿਰਪੱਖ ਤੇ ਵਧੇਰੇ ਸਾਮਾਨ ਅਮਰੀਕਾ ਦੇ ਨਿਰਮਾਣ `ਚ ਮਦਦ ਕਰੇਗਾ।
ਉਨ੍ਹਾਂ ਕਿਹਾ ਕਿ ਅਮਰੀਕਾ ਪੰਨਾ ਪਲਟਣ ਲਈ ਤਿਆਰ ਹੈ। ਅਸੀਂ ਰਾਸ਼ਟਰਪਤੀ ਕਮਲਾ ਹੈਰਿਸ ਲਈ ਤਿਆਰ ਹਾਂ। ਚੰਗੀ ਖ਼ਬਰ ਇਹ ਹੈ ਕਿ ਹੈਰਿਸ ਕੰਮ ਲਈ ਤਿਆਰ ਹੈ। ਇਹ ਅਜਿਹੀ ਨੇਤਾ ਹੈ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਉਨ੍ਹਾਂ ਲੋਕਾਂ ਵੱਲੋਂ ਲੜਦਿਆਂ ਬਿਤਾਈ ਹੈ, ਜਿਨ੍ਹਾਂ ਨੂੰ ਚੈਂਪੀਅਨ ਦੀ ਜ਼ਰੂਰਤ ਹੈ। ਕੋਈ ਵਿਅਕਤੀ ਜੋ ਉਨ੍ਹਾਂ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਰੱਖਦਾ ਹੈ, ਜਿਨ੍ਹਾਂ ਨੇ ਇਸ ਦੇਸ਼ ਨੂੰ ਬਣਾਇਆ ਹੈ। ਇਸ ਦੌਰਾਨ ਉਨ੍ਹਾਂ -ਨੇ ਟਰੰਪ `ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਟਰੰਪ ਦੀ ਰਣਨੀਤੀ ਅਮਰੀਕੀਆਂ ਨੂੰ ਇਹ ਯਕੀਨ ਦਿਵਾਉਣ ਦੀ ਹੈ ਕਿ ਦੇਸ਼ ਡੂੰਘੀ ਤਰ੍ਹਾਂ ਵੰਡਿਆ ਹੋਇਆ ਹੈ। ਸਾਨੂੰ ਉਨ੍ਹਾਂ ਅਤੇ ਅਸਲ ਅਮਰੀਕੀਆਂ ਦੇ ਵਿਰੁੱਧ ਖੜ੍ਹੇ ਹੋਣ ਦੀ ਲੋੜ ਹੈ। ਇਸ ਦੌਰਾਨ ਐਲਨ ਮਸਕ ਨੇ ਪੈਨਸਿਲਵੇਨੀਆ `ਚ ਕਿਹਾ ਕਿ ਵੋਟਿੰਗ ਸਿਰਫ ਬੈਲਟ ਪੇਪਰ `ਤੇ ਹੁੰਦੀ ਹੈ। ਵੋਟਿੰਗ ਮਸ਼ੀਨਾਂ ਘਪਲੇ ਕਰਦੀਆਂ ਹਨ।
ਕੈਨੇਡਾ `ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਵਰਮਾ ਨੇ ਕਿਹਾ ਕਿ ਕੈਨੇਡੀਅਨ ਪਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋ ਪੱਖੀ ਸਿਆਸੀ ਸਬੰਧਾਂ ਨੂੰ ਖ਼ਰਾਬ ਕਰ ਦਿੱਤਾ ਹੈ। ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਕਤਲ ਕਾਂਡ ਨੂੰ ਲੈ ਕੇ ਵਿਵਾਦ ਵਧਣ ਤੋਂ ਬਾਅਦ ਭਾਰਤ ਸਰਕਾਰ ਨੇ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਇੱਕ ਇੰਟਰਵਿਊ `ਚ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਟਰੂਡੋ ਸਬੂਤਾਂ ਦੀ ਬਜਾਏ ਖੁਫੀਆ ਜਾਣਕਾਰੀ `ਤੇ ਭਰੋਸਾ ਕਰ ਰਹੇ ਹਨ। ਭਾਰਤ ਅਤੇ ਕੈਨੇਡਾ ਦੇ ਸਿਆਸੀ ਰਿਸ਼ਤੇ ਨੂੰ ਟਰੂਡੋ ਨੇ ਤਬਾਹ ਕਰ ਦਿੱਤਾ। ਨਿੱਝਰ ਦੀ ਹੱਤਿਆ ਦੇ ਬਾਰੇ ਪੁੱਛੇ ਜਾਣ `ਤੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਭਾਰਤ ਦਾ ਨਿੱਝਰ ਦੀ ਹੱਤਿਆ ਨਾਲ ਕੋਈ ਲੈਣ-ਦੇਣ ਨਹੀਂ ਹੈ। ਸਾਰੇ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਕੈਨੇਡੀਅਨ ਸਰਕਾਰ ਸਿਆਸੀ ਲਾਭ ਲਈ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼਼ ਕਰ ਰਹੀ ਹੈ। ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨਰ ਸਮੇਤ ਛੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ। ਕੈਨੇਡਾ ਨੇ ਵੀ ਛੇ ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ। ਟਰੂਡੋ ਨੇ ਨਿੱਝਰ ਦੇ ਕਤਲ ਕੇਸ `ਚ ਛੇ ਭਾਰਤੀ ਡਿਪਲੋਮੈਟਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਗੁੰਮਰਾਹ ਕੁੰਨ ਜਾਣਕਾਰੀ ਲੈਣ ਕਾਰਨ ਹੋ ਰਿਹਾ ਹੈ। ਅਸਲ ਤੱਥ ਇਹ ਬਿਲਕੁਲ ਨਹੀਂ ਹਨ।
-
ਦਿਲਜੀਤ ਸਿੰਘ ਬੇਦੀ, SGPC
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.