ਮੇਰੀ ਪਹਿਚਾਣ ਮੇਰਾ ਆਈ ਕਾਰਡ
ਆਈ ਕਾਰਡ ਬਨਾਮ ਪਹਿਚਾਣ ਪੱਤਰ, ਉਹ ਕਾਰਡ ਜਿਸ ਵਿੱਚ ਕਿਸੇ ਕਰਮਚਾਰੀ ਸਬੰਧੀ ਮੁੱਢਲੀ ਜਾਣਕਾਰੀ ਜਿਵੇਂ ਉਸਦਾ ਨਾਮ, ਪਿਤਾ ਦਾ ਨਾਮ, ਅਹੁਦਾ, ਜਨਮ ਮਿਤੀ, ਬਲੱਡ ਗਰੁੱਪ, ਰਿਹਾਇਸ਼ੀ ਪਤਾ, ਮੋਬਾਈਲ ਨੰਬਰ, ਆਈ ਕਾਰਡ ਨੰਬਰ ਆਈ. ਕਾਰਡ ਨੰਬਰ,ਸੰਸਥਾ ਦਾ ਨਾਮ, ਸੰਸਥਾ ਦੀ ਮੋਹਰ ਅਤੇ ਮੁਖੀ ਦੇ ਹਸਤਾਖਰ ਆਦਿ ਮਹਤਵਪੂਰਨ ਵੇਰਵੇ ਦਰਜ ਹੁੰਦੇ ਹਨ। ਹਰ ਸੰਸਥਾ ਵੱਲੋਂ ਆਪਣੇ ਕਰਮਚਾਰੀਆਂ ਨੂੰ ਇੱਕ ਪਹਿਚਾਣ ਪੱਤਰ ਜਾਰੀ ਕੀਤਾ ਜਾਂਦਾ ਹੈ, ਜਿਸਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਇਹ ਕਰਮਚਾਰੀ ਕੌਣ ਹੈ, ਇਸ ਦੀ ਕੀ ਪਹਿਚਾਣ ਹੈ। ਆਈ ਕਾਰਡ ਕੇਵਲ ਕਰਮਚਾਰੀਆਂ ਲਈ ਨਾ ਹੁੰਦਿਆਂ ਹੋਇਆਂ, ਵੱਖ-ਵੱਖ ਸੰਸਥਾਂਵਾਂ ਵੱਲੋਂ ਆਪਣੇ ਵਿਦਿਆਰਥੀਆਂ ਲਈ ਵੀ ਜਾਰੀ ਕੀਤੇ ਜਾਂਦੇ ਹਨ। ਵਿਦਿਆਰਥੀ ਦੇ ਆਈ ਕਾਰਡ ਉੱਪਰ ਵਿਦਿਆਰਥੀ ਦਾ ਨਾਮ, ਪਿਤਾ ਦਾ ਨਾਮ, ਮਾਤਾ ਦਾ ਨਾਂ,ਕਲਾਸ, ਪਤਾ, ਮੋਬਾਈਲ ਨੰਬਰ, ਸੰਸਥਾ ਦਾ ਨਾਮ ਆਦਿ ਬਾਰੇ ਜਾਣਕਾਰੀ ਹੁੰਦੀ ਹੈ। ਆਈ ਕਾਰਡ ਉੱਪਰ ਹਰ ਸਾਲ ਵਿਦਿਆਰਥੀ ਦੀ ਕੇਵਲ ਕਲਾਸ ਹੀ ਬਦਲੀ ਜਾਂਦੀ ਹੈ ਅਤੇ ਬਾਕੀ ਜਾਣਕਾਰੀ ਇਸੇ ਤਰ੍ਹਾਂ ਹੀ ਰਹਿੰਦੀ ਹੈ। ਪੁਰਾਤਨ ਸਮੇਂ ਵਿੱਚ ਕਿਸੇ ਦਾ ਕੋਈ ਪਹਿਚਾਣ ਪੱਤਰ ਨਹੀਂ ਸੀ ਹੁੰਦਾ। ਫਿਰ ਹੌਲੀ-ਹੌਲੀ ਸਮੇਂ ਦੇ ਬਦਲਣ ਨਾਲ ਰਾਸ਼ਨ ਕਾਰਡ ਹੋਂਦ ਵਿੱਚ ਆਏ, ਜਿਨ੍ਹਾਂ ਵਿੱਚ ਕਿਸੇ ਪਰਿਵਾਰ ਦੇ ਮੈਂਬਰਾਂ ਸਬੰਧੀ ਲੋੜੀਂਦੀ ਜਾਣਕਾਰੀ ਦਰਜ ਹੁੰਦੀ ਸੀ। ਇਹ ਰਾਸ਼ਨ ਕਾਰਡ ਵੀ ਇੱਕ ਤਰ੍ਹਾਂ ਦੀ ਪਹਿਚਾਣ ਪੱਤਰ ਦਾ ਕੰਮ ਕਰਦੀ ਸੀ ਅਤੇ ਸਰਕਾਰੀ ਦਫਤਰਾਂ ਦੇ ਵਿੱਚ ਇਸ ਦੀ ਵਰਤੋਂ ਬਹੁਤ ਹੁੰਦੀ ਸੀ। ਇਸ ਤਰ੍ਹਾਂ ਹੀ ਰਾਸ਼ਨ ਕਾਰਡ ਤੋਂ ਬਾਅਦ ਆਧਾਰ ਕਾਰਡ ਬਣਨੇ ਸ਼ੁਰੂ ਹੋਏ। ਹੁਣ ਇਹ ਆਧਾਰ ਕਾਰਡ ਭਾਰਤ ਵਾਸੀਆਂ ਦੇ ਰਾਸ਼ਟਰੀ ਪਹਿਚਾਣ ਪੱਤਰ ਵਜੋਂ ਵਿਕਸਿਤ ਹੋ ਚੁੱਕੇ ਹਨ। ਹੁਣ ਦੇ ਸਮੇਂ ਵਿੱਚ ਆਧਾਰ ਕਾਰਡ ਹੀ ਹਰ ਭਾਰਤੀ ਨਾਗਰਿਕ ਦੀ ਪਹਿਚਾਣ ਹਨ। ਚਾਹੇ ਉਹ ਨੌਕਰੀ ਕਰਦਾ ਹੈ ਜਾਂ ਨਹੀਂ ਕਰਦਾ, ਵੱਡਾ ਹੈ ਜਾਂ ਛੋਟਾ ਹੈ, ਸਭ ਦਾ ਆਪਣਾ ਆਈ ਕਾਰਡ ਆਧਾਰ ਕਾਰਡ ਹੀ ਹੈ ਅਤੇ ਹਰ ਸਰਕਾਰੀ ਅਰਧ ਸਰਕਾਰੀ ਵਿਭਾਗ ਦੇ ਵਿੱਚ ਆਧਾਰ ਕਾਰਡ ਇੱਕ ਪਹਿਚਾਣ ਵਜੋਂ ਜਾਣਿਆ ਜਾਂਦਾ ਹੈ।
-
ਪ੍ਰਿੰਸੀਪਲ ਰੰਧਾਵਾ ਸਿੰਘ, ਪ੍ਰਿੰਸੀਪਲ - ਸਰਕਾਰੀ ਹਾਈ ਸਕੂਲ, ਬਾਲਪੁਰ
............
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.