ਤੁਸੀਂ ਇਹ ਗੱਲ ਸੁਣ ਕੇ ਮੇਰੇ ਗਲ਼ ਪਵੋਗੇ ਕਿ ਡਾਕਟਰ ਸਾਹਿਬ ਦਾ ਦਿਮਾਗ ਖਰਾਬ ਹੋ ਗਿਆ ਹੈ।
ਇਹ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਹਨ।
ਪਰ ਹੌਲੀ ਹੌਲੀ ਮੇਰੀਆਂ ਸਤਰਾਂ ਨੂੰ ਪੜਿਓ ਤੇ ਫਿਰ ਵਿਚਾਰਿਓ
ਇਹ ਮੇਰੇ ਵਿਸ਼ੇ ਤੁਸੀਂ ਕਦੇ ਵੀ। ਕਿਤੇ ਵੀ ਨਹੀਂ ਪੜ੍ਹੇ ਹੋਣਗੇ।
ਤੇ ਨਾ ਹੀ ਅਜਿਹੇ ਵਿਸ਼ੇ ਕਦੇ ਪੜੋਗੇ।
ਜਦ ਮੈਂ ਕਹਿੰਦਾ ਹਾਂ ਕਿ ਬੱਚਾ ਪਾਲਦਾ ਸਿਖਾਉਂਦਾ ਹੈ ਆਪਣੇ ਮਾਂ ਬਾਪ ਨੂੰ।
ਭੈਣਾਂ ਭਰਾਵਾਂ ਨੂੰ ਵੀ।
ਬੱਚੇ ਦੇ ਜਨਮ ਨਾਲ ਮਾਂ ਬਾਪ ਭੈਣਾਂ ਭਰਾਵਾਂ ਨੇੜੇ ਦੀਆਂ ਰਿਸ਼ਤੇਦਾਰੀਆਂ ਵਿੱਚ ਵੀ ਖੁਸ਼ੀਆਂ ਵਿੱਚ ਵਾਧਾ ਹੁੰਦਾ ਹੈ।
ਕੋਈ ਹੱਦ ਨਹੀਂ ਰਹਿੰਦੀ ਖੁਸ਼ੀਆਂ ਦੀ।
ਰਾਤ ਦਿਨ ਖੁਸ਼ੀ ਵਿੱਚ ਨੱਚਣ ਲੱਗ ਜਾਂਦਾ ਹਾਂ
ਇਹ ਸਾਰਾ ਕੁਝ ਉਸ ਪਹਿਲੀ ਕਿਲਕਾਰੀ ਨੇ ਹੀ ਕੀਤਾ ਹੈ ਸੀ
ਜਦੋਂ ਸ਼ਾਮ ਰਾਤ ਨੂੰ ਪਹਿਲਾ ਤਾਰਾ ਚੜਿਆ ਸੀ।
ਉਹਨੇ ਹੀ ਟੰਗੇ ਸਨ ਬੂਹਿਆਂ ਦਰਾਂ ਉੱਤੇ ਸ਼ਰੀਂਹ ਅੰਬ ਦੇ ਪੱਤੇ
ਉਹ ਮੁਸਕਾਨ ਨਾ ਲੈ ਕੇ ਆਉਂਦਾ ਤਾਂ ਸਾਰੇ ਪਿੰਡ ਨੂੰ ਨੱਚਣਾ ਹਸਣਾ ਗਾਉਣਾ ਨਹੀਂ ਸੀ ਆਉਣਾ।
ਉਹਨੇ ਅੱਖ ਖੋਲੀ ਤਾਂ ਹਵਾ ਵੀ ਗਾਉਣ ਲੱਗ ਪਈ ਸੀ।
ਘਰ ਦੀ ਹਰ ਇੱਕ ਚੀਜ਼ ਵਿੱਚ ਖੁਸ਼ੀ ਨਜ਼ਰ ਆਉਣ ਲੱਗ ਪਈ ਸੀ।
ਉਹਨੇ ਘਰ ਦੇ ਖਾਲੀ ਭੜੋਲੇ ਵੀ ਭਰ ਦਿੱਤੇ ਸਨ
ਚੁੱਪ ਚਾਪ ਬੈਠੇ ਬਰਤਣਾਂ ਨੂੰ ਉਹਨੇ ਕਿਹਾ ਚੁੱਲ੍ਹੇ ਤੇ ਚੜ੍ਹ ਕੇ ਸਾਨੂੰ ਕੁਝ ਬਣਾ ਕੇ ਵਿਖਾਵੋ ਤੇ ਸਾਰਿਆਂ ਨੂੰ ਖਵਾਵੋ।
ਵਿਹੜੇ ਨੂੰ ਨੱਚਣਾ ਬੱਚੇ ਨੇ ਸਿਖਾਇਆ ਸੀ ਪਹਿਲੀ ਵਾਰ ਜਦੋਂ ਵੀ ਉਸਨੇ ਅੱਖ ਖੋਲ੍ਹੀ।
ਬੱਚੇ ਦੇ ਜਨਮ ਲੈਂਦਿਆਂ ਸਾਰ ਹੀ ਸਾਰਿਆਂ ਦੇ ਚਿਹਰਿਆਂ ਤੇ ਮੁਸਕਰਾਟਾਂ ਆ ਛਾ ਵਿਛ ਜਾਂਦੀਆਂ ਹਨ।
ਬੱਚਾ ਮਾਂ ਦਾ ਰੁਤਬਾ ਉੱਚਾ ਕਰਦਾ ਹੈ।
ਕਬੀਲੇ ਵਿੱਚ ਬਾਪੂ ਬੜਕ ਮਾਰਨ ਜੋਗਾ ਹੋ ਜਾਂਦਾ ਹੈ।
ਬੱਚੇ ਨੇ ਮੁੱਛ ਨੂੰ ਤਾਅ ਦੇਣਾ ਵੀ ਸਿਖਾਇਆ। ਉਹ ਨਾ ਅੱਖ ਖੋਲਦਾ ਕਿਲਕਾਰੀ ਮਾਰਦਾ ਤਾਂ ਕਿਹਨੇ ਸਿੱਖਣੀਆਂ ਸੀ ਇਹ ਸਭ ਗੱਲਾਂ।
ਜਦੋਂ ਬੱਚੇ ਨੇ ਜਨਮ ਲਿਆ। ਦਰ ਘਰ ਰਾਹ ਵੀ ਖੁਸ਼ੀਆਂ ਨਾਲ ਭਰੇ ਗਏ ਸਨ।
ਉਹਨੇ ਆਪਣੇ ਪਹਿਲੇ ਪਲਾਂ ਨਾਲ ਹੀ ਅੱਖ ਖੋਲ੍ਹਦਿਆਂ ਮਾਂ ਬਾਪ ਦੀ ਦੁਨੀਆਂ ਬਦਲ ਕੇ ਰੱਖ ਦਿੱਤੀ ਸੀ।
ਘਰ ਵਿੱਚ ਦੋਸਤਾਂ ਮਿੱਤਰਾਂ ਦਾ ਆਉਣ ਜਾਣ ਵਧਿਆ ਤਰ੍ਹਾਂ ਤਰ੍ਹਾਂ ਦੇ ਭੋਜਨ ਪਦਾਰਥ ਬਣਨੇ ਸ਼ੁਰੂ ਹੋਏ ਮਿਠਿਆਈਆਂ ਲੱਡੂ ਵੰਡੇ ਗਏ।
ਇਹ ਸਭ ਨਵ ਜਨਮੀ ਰੂਹ ਨੇ ਹੀ ਕੀਤਾ ਹੁੰਦਾ ਹੈ
ਹਵਾਵਾਂ ਨੇ ਵੀ ਮੂੰਹ ਮਿੱਠਾ ਕੀਤਾ।
ਆਲੇ ਦੁਆਲੇ ਸਭ ਉਦਾਸੀਆਂ ਉਹਨੇ ਹੀ ਆ ਕੇ ਪੂੰਝੀਆਂ।
ਨੇੜੇ ਤੇੜੇ ਵਿਲਕਦੀਆਂ ਰੂਹਾਂ ਵੀ ਉਹਨੇ ਚੁੱਪ ਕਰਾ ਦਿੱਤੀਆਂ ਖੁਸ਼ੀਆਂ ਵਿੱਚ ਤਬਦੀਲ ਕਰ ਦਿੱਤੀਆਂ ਹਨ
ਉਸ ਘਰ ਜੋ ਵੀ ਆਇਆ ਉਹ ਵਧਾਈਆਂ ਲੈ ਕੇ ਆਇਆ। ਮੁਬਾਰਕਾਂ ਦੇਣ ਆਇਆ।
ਹੱਸਦੇ ਮੂੰਹ ਨਾਲ ਲੈ ਕੇ ਆਇਆ।
ਖੁਸ਼ੀਆਂ ਦਿੰਦਾ ਵੰਡਦਾ ਨੇੜੇ ਬੈਠਾ।
ਬੋਲੀ ਮੱਥੇ ਸਿਰ ਉਸਾਰਦੀ ਹੈ। ਜਦੋਂ ਉਹ ਹੌਲੀ ਹੌਲੀ ਕਿਲਕਾਰੀ ਮਾਰਦਾ ਹੈ।
ਬੱਚਾ ਜਦੋਂ ਜਨਮ ਲੈਂਦਾ ਹੈ ਕਿਲਕਾਰੀ ਮਾਰਦਾ ਹੈ। ਉਹ ਪਹਿਲੀ ਚੀਖ਼ ਕਿਸੇ ਕੋਲੋਂ ਸਿੱਖੀ ਨਹੀਂ ਹੁੰਦੀ।
ਉਹ ਭੁੱਖ ਪਿਆਸ ਦੀ ਪੂਰਤੀ ਲਈ ਤਲਾਸ਼ ਕਰਦਾ ਹੈ। ਹੱਥ ਪੈਰ ਮਾਰਨੇ ਸ਼ੁਰੂ ਕਰਦਾ ਹੈ।
ਹਾਲ ਪਾਹਰਿਆ ਪਾ ਦਿੰਦਾ ਹੈ ਆਲੇ ਦੁਆਲੇ ਜਦ ਤੀਕ ਸ਼ਹਿਦ ਗੁੜ੍ਹਤੀ ਨਾਲ ਜ਼ਰਾ ਐਨਰਜੀ ਨਹੀਂ ਮਿਲਦੀ।
ਦੁੱਧ ਦੇ ਤੁਪਕੇ ਨਹੀਂ ਅੰਦਰ ਜਾਂਦੇ।
ਉਹ ਆਲੇ ਦੁਆਲੇ ਸਫ਼ਾਈ ਰੱਖਣੀ ਸਿਖਾਉਂਦਾ ਹੈ। ਕਹਿਣਾ ਮੰਨਣਾ ਦੱਸਦਾ ਹੈ ਹੱਸਣਾ ਸਿਖਾਉਂਦਾ ਹੈ ਮੁਸਕਾਨਾਂ ਵੰਡਦਾ।
ਹੌਲੀ ਹੌਲੀ ਹੱਥ ਮਾਰਨਾ ਸ਼ੁਰੂ ਕਰਦਾ ਹੈ ਉਹ। ਉਹਨੂੰ ਕਿਤੇ ਦੁੱਧ ਭੋਜਨ ਦਿਸਦਾ ਹੈ।
ਅੱਖਾਂ ਖੋਲੀਆਂ ਸੰਸਾਰ ਦੇਖਿਆ ਮਾਂ ਦੀ ਹਿੱਕ ਨੂੰ ਨਿੱਘ ਉਹਨੇ ਬਖਸ਼ਿਆ ।
ਮਾਣ ਦਿੱਤਾ।
ਅਸਲ ਵਿੱਚ ਉਹਦੇ ਨਾਲ ਖੁਸ਼ੀਆਂ ਘਰ ਵਿੱਚ ਆਉਂਦੀਆਂ ਹਨ।
ਮਾਂ ਬਾਪ ਦਾ ਖੂਨ ਵਧਦਾ ਹੈ। ਉਹਨੇ ਇਹ ਇੱਕ ਮਹਾਨ ਕਾਰਵਾਈ ਸ਼ੁਰੂ ਕੀਤੀ।
ਇਹ ਹੋਰ ਕੋਈ ਵੀ ਦੁਨੀਆਂ ਦਾ ਬੰਦਾ ਨਹੀਂ ਸੀ ਸ਼ੁਰੂ ਕਰ ਸਕਦਾ।
ਇਹ ਸਭ ਬੱਚੇ ਨੇ ਸ਼ੁਰੂ ਕੀਤਾ ਸੀ ਪਹਿਲਾਂ।
ਘਰ ਵਿੱਚ ਰਿਸ਼ਤੇਦਾਰਾਂ ਵਿੱਚ ਖੁਸ਼ੀਆਂ ਹੁੰਦੀਆਂ ਆਈਆਂ। ਉਹ ਸਾਰੀ ਬੱਚੇ ਦੀ ਹੀ ਦੇਣ ਹੁੰਦੀ ਹੈ।
ਬੱਚੇ ਦਾ ਜਨਮ ਹੁੰਦਾ ਹੈ ਫਿਰ ਹੌਲੀ ਹੌਲੀ ਉਹ ਤੁਹਾਨੂੰ ਬੋਲਣਾ ਸਿਖਾਉਂਦਾ ਹੈ।
ਤੁਸੀਂ ਉਹਨੂੰ ਨੋਨਾ ਕਹਿੰਦੇ ਹੋ ਉਹ ਸੋਹਣਾ ਸੋਹਣਾ ਦੱਸਦਾ ਹੈ।
ਉਹ ਤੁਹਾਨੂੰ ਉਦਾਸੀ ਵਿੱਚ ਵੀ ਹੱਸਣਾ ਸਿਖਾਉਂਦਾ ਹੈ ਜਦੋਂ ਇੱਕ ਮਿੱਠੀ ਜਿਹੀ ਮੁਸਕਾਨ ਦਿੰਦਾ ਹੈ।
ਬੱਚੇ ਦੀਆਂ ਕੁਤਕਤਾਰੀਆਂ ਹਾਸੇ ਨਿੱਕੀਆਂ ਨਿੱਕੀਆਂ ਮੁਸਕਰਾਟਾਂ ਮਾਂ ਬਾਪ ਦੀਆਂ ਖੁਸ਼ੀਆਂ ਵਿੱਚ ਖੇੜੇ ਲੈ ਕੇ ਵੰਡਦੀਆਂ ਹਨ।
ਇਹ ਕਿਲਕਾਰੀਆਂ ਮੁਸਕਾਨਾਂ ਨਾ ਹੁੰਦੀਆਂ ਜਨਮਦੀਆਂ ਤਾਂ ਇਹ ਆਲਮ ਨਹੀਂ ਸੀ ਵਸਣਾ
ਬੰਦੇ ਨੇ ਇਹਨਾਂ ਚੀਜ਼ਾਂ ਤੋਂ ਵਾਂਝੇ ਭਟਕਦਿਆਂ ਤੁਰ ਜਾਣਾ ਸੀ
ਬੱਚੇ ਦੀ ਪਹਿਲੀ ਕਿਲਕਾਰੀ ਨੇ ਦੁਨੀਆਂ ਵਸਾਈ ਸੀ। ਵਸਣ ਜੋਗੇ ਕੀਤਾ ਸੀ।
ਜਦੋਂ ਉਸਨੇ ਪਹਿਲੜੀ ਮੁਸਕਰਾਟ ਦਿੱਤੀ ਸੀ ਤਾਂ ਦੁਨੀਆਂ ਚੋਂ ਉਦਾਸੀਆਂ ਪੂੰਝੀਆਂ ਗਈਆਂ ਸਨ
ਖਿੜ ਖਿੜਾ ਕੇ ਹੱਸਣਾ ਤੁਹਾਨੂੰ ਬੱਚਾ ਹੀ ਦੱਸਦਾ ਹੈ-ਡਾਕਟਰ ਅਮਰਜੀਤ ਟਾਂਡਾ
ਰਾਤ ਦਿਨ ਵਿਚ ਸੁੱਖ ਵਰਤਾਉਂਦੀ ਹੈ ਉਹ ਨਿੱਕੀ ਜਿਹੀ ਰੂਹ।
ਖੁਸ਼ੀਆਂ ਵਿੱਚ ਨੱਚਣਾ ਸਿਖਾਉਂਦਾ ਹੈ ਇਹ ਨਵਾਂ ਸੰਸਾਰ
ਤੁਸੀਂ ਗੀਤ ਗਾਉਣੇ ਸਿੱਖ ਜਾਂਦੇ ਹੋ।
ਗੀਤ ਲੋਰੀਆਂ ਉਹ ਸਿਖਾਉਂਦਾ ਹੈ ਗਾਉਣੀਆਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਦਾਦੀਆਂ ਨੂੰ ਨਾਨੀਆਂ ਨੂੰ ਤਾਈਆਂ ਚਾਚੀਆਂ ਨੂੰ।
ਉਹ ਰੋਂਦਾ ਭੁੱਖ ਲਈ ਹੈ। ਭੁੱਖ ਪਿਆਸ ਦਾ ਹੱਲ ਤੁਹਾਨੂੰ ਦੱਸਦਾ ਹੈ।
ਤੇ ਤਰ੍ਹਾਂ ਤਰ੍ਹਾਂ ਦੇ ਪ੍ਰਬੰਧ ਕਰਨੇ ਭੁੱਖ ਦੁੱਖ ਦੇ
ਖਿੜ ਖਿੜਾ ਕੇ ਹੱਸਣਾ ਤੁਹਾਨੂੰ ਬੱਚਾ ਹੀ ਦੱਸਦਾ ਹੈ ਤੁਸੀਂ ਨਹੀਂ ਕਦੀ ਦੱਸਦੇ
ਤ੍ਰਿਪਤ ਹੋ ਕੇ ਖੁਸ਼ੀ ਮਨਾਉਂਦਾ ਹੈ ਤੁਹਾਨੂੰ ਵੀ ਦੱਸਦਾ ਹੈ ਖਿੜ ਖਿੜ ਹੱਸਣਾ।
ਉਹ ਤੁਹਾਨੂੰ ਤੁਹਾਡਾ ਸਾਰਾ ਬਚਪਨ ਯਾਦ ਕਰਵਾ ਦਿੰਦਾ ਹੈ
ਗਾਂ ਵੱਛੜੇ ਨੂੰ ਵੀ ਚੁੰਮਦੀ ਚੱਟਦੀ ਹੈ।
ਪਰ ਉਹ ਦੁੱਧ ਦੇ ਥਣਾਂ ਵੱਲ ਨੂੰ ਆਪ ਜਾਂਦਾ ਹੈ ਆਪ ਲੱਭਦਾ ਹੈ ਭੁੱਖ ਦੀ ਤ੍ਰਿਪਤੀ ਕਰਦਾ ਹੈ।
ਆਪ ਸਿੱਖਦਾ ਹੈ ਦੁੱਧ ਚੁੰਘਣਾ ਉਹਨੂੰ ਕੋਈ ਨਹੀਂ ਸਿਖਾਉਂਦਾ।
ਇਹੀ ਬੱਚੇ ਦੇ ਵਿੱਚ ਹੈ ਸਾਰਾ ਕੁਝ ਕੁਦਰਤ ਵੱਲੋਂ।
ਉਹ ਭੁੱਖ ਪਿਆਸ ਦਾ ਹੱਲ ਲੱਭਣਾ ਦੱਸਦਾ ਹੈ।
ਉਹਦੀ ਤ੍ਰਿਪਤੀ ਨਾਲ ਦਿਮਾਗ ਵੀ ਬਣਦਾ ਰੌਸ਼ਨ ਹੁੰਦਾ ਹੈ।
ਮਾਂ ਥੋੜੀ ਬਹੁਤੀ ਕੋਸ਼ਿਸ਼ ਕਰਦੀ ਹੈ। ਪਰ ਉਹ ਛੇਤੀ ਹੀ ਆਪਣੇ ਆਪ ਲੱਭਣ ਲੱਗ ਜਾਂਦਾ ਹੈ ਦੁੱਧ ਨਾਲ ਭਰੀਆਂ ਛਾਤੀਆਂ ਨੂੰ।
ਨਿਪਲਾਂ ਨੂੰ ਟਾਟੋਲਣ ਲੱਗ ਜਾਂਦਾ ਹੈ। ਨਿਪਲਾਂ ਨੂੰ ਬੁੱਲੀਆਂ ਵਿੱਚ ਪਾਉਂਦਾ ਮਾਂ ਨੂੰ ਵੀ ਤ੍ਰਿਪਤ ਕਰਦਾ ਹੈ। ਮਾਂ ਦੀ ਭੁੱਖ ਇਹ ਸਾਰਾ ਦ੍ਰਿਸ਼ ਦੇਖ ਕੇ ਹੀ ਮਰ ਜਾਂਦੀ ਹੈ। ਉਹ ਅੰਬਰਾਂ ਵਿੱਚ ਉੱਡਣ ਲੱਗ ਜਾਂਦੀ ਹੈ ਇਹ ਦੁਨੀਆ ਉਸਰੀ ਦੇਖ।
ਮਾਂ ਨੇ ਤਾਂ ਲਾਡ ਨਾਲ ਚੱਕ ਕੇ ਛਾਤੀ ਨਾਲ ਹੀ ਲਾਇਆ ਸੀ। ਉਹਨੇ ਨਿੱਘ ਪਿਆਰ ਮਾਂ ਨੂੰ ਦਿੱਤਾ ਸੀ।
ਮਾਂ ਬਾਪ ਬਹੁਤ ਕੁਝ ਸਿੱਖਦੇ ਹਨ ਬੱਚੇ ਕੋਲੋਂ।
ਅਸੀਂ ਤਾਂ ਐਵੇਂ ਹੀ ਕਹਿਣ ਲੱਗ ਜਾਂਦੇ ਹਾਂ ਕਿ ਅਸੀਂ ਬੱਚੇ ਨੂੰ ਪਾਲਿਆ ਸਿਖਾਇਆ ਹੈ ਬੋਲਣਾ।
ਅਸੀਂ ਤਾਂ ਲਾਡ ਵਿੱਚ ਬੱਚੇ ਨੂੰ ਨੋਨਾ ਨੋਨਾ ਕਹਿੰਦੇ ਹਾਂ। ਨਾ ਮੇਰਾ ਨੋਨਾ ਬੱਚਾ। ਬੱਚੇ ਨੇ ਦੁੱਧੂ ਪੀਣਾ। ਨੋਟੀ ਖਾਣੀ। ਨੋਨੇ ਨੂੰ ਭੁੱਖੀ ਲੱਗੀ।
ਕਦੇ ਵੀ ਸੋਹਣਾ ਸੋਹਣਾ ਨਹੀਂ ਕਹਿੰਦੇ।
ਮੇਰਾ ਬੱਚਾ ਸੋਹਣਾ ਸੋਹਣਾ। ਕਦੇ ਵੀ ਨਹੀਂ ਕਹਿੰਦੇ।
ਬੱਚਾ ਪਾਲਦਾ ਸਿਖਾਉਂਦਾ ਹੈ ਮਾਂ ਬਾਪ ਨੂੰ
ਬੋਲੀ ਭਾਸ਼ਾ ਵੀ ਮੱਥੇ ਸਿਰ ਨੂੰ ਉਸਾਰਦੀ ਹੈ।
ਫਿਰ ਤੁਸੀਂ ਤੋਤਲੇ ਹੋ ਕਿ ਉਹ
ਉਹ ਤੋਤਲਾ ਬੋਲਦਾ ਹੈ। ਤੁਸੀਂ ਤੋਤਲੇ ਬੋਲਾਂ ਚ ਹੀ ਕੁਝ ਕਹਿੰਦੇ ਹੋ ਉਹ ਹੌਲੀ ਹੌਲੀ ਤੁਹਾਨੂੰ ਸਿਖਾਉਂਦਾ ਹੈ
ਰਿੜ੍ਹਨ ਦੀ ਉਹ ਕੋਸ਼ਿਸ਼ ਕਰਦਾ ਹੈ ਖਿਡਾਉਣਿਆਂ ਕੋਲ ਜਾਣ ਲਈ।
ਤੁਸੀਂ ਨਾਲ ਰਿੜ੍ਹਦੇ ਹੋ ਕੂਹਣੀਆਂ ਭਾਰ।
ਤੁਸੀਂ ਝੂਠੀ ਮੂਠੀ ਵੀ ਰੋਂਦੇ ਹੋ ਉਹ ਤੁਹਾਨੂੰ ਚੁੱਪ ਕਰਾਉਂਦਾ ਹੈ। ਅੱਖਾਂ ਵੀ ਪੂੰਝਣ ਜਾਂਦਾ ਹੈ।
ਉਂਗਲੀ ਨਾਲ ਵੀ ਮਨਾ ਕਰਦਾ ਸਮਝਾਉਂਦਾ ਹੈ ਨੋਨਾ ਨਹੀਂ।
ਤੁਸੀਂ ਕੁਤਕਤਾਰੀਆਂ ਕੱਢਦੇ ਹੋ
ਹੱਸਣਾ ਖਿੜ ਖਿੜਾ ਕੇ ਹੱਸਣਾ ਉਹ ਤੁਹਾਨੂੰ ਦੱਸਦਾ ਹੈ।
-
-ਡਾ ਅਮਰਜੀਤ ਟਾਂਡਾ, writer
drtanda193@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.