ਡਿੰਪੀ ਢਿੱਲੋਂ ਦਾ ਅਸਤੀਫ਼ਾ -ਅਕਾਲੀ ਦਲ ਦੇ ਹੋਰ ਖਿੰਡਾਅ ਦੇ ਸੰਕੇਤ-ਬਾਗ਼ੀ ਅਕਾਲੀ ਵੀ ਖ਼ੁਸ਼ਫਹਿਮੀ ਚ ਨਾ ਰਹਿਣ
ਤਿਰਛੀ ਨਜ਼ਰ / ਬਲਜੀਤ ਬੱਲੀ
ਕੁਝ ਦਿਨ ਪਹਿਲਾਂ ਬਠਿੰਡੇ ਤੋਂ ਸਾਡੇ ਸਾਥੀ ਅਤੇ ਮੇਰੇ ਮਿੱਤਰ ਅੰਮ੍ਰਿਤ ਬਰਾੜ ਸਿੱਧੂ ਦਾ ਫ਼ੋਨ ਆਇਆ . ਕਹਿਣ ਲੱਗੇ -ਸੁਖਬੀਰ ਬਾਦਲ ਗਿੱਦੜਬਾਹਾ ਤੋਂ ਚੋਣ ਲੜਨ ਦੀ ਸਕੀਮ ਬਣਾ ਰਿਹੈ . ਮੈਂ ਥੋੜ੍ਹੀ ਹੈਰਾਨੀ ਜ਼ਾਹਿਰ ਕੀਤੀ ਤੇ ਕਿਹਾ -ਜੂਆ ਖੇਡਣਾ ਉਨ੍ਹਾਂ ਨੇ ? ਉਹ ਕਹਿਣ ਲੱਗੇ ਲਗਦਾ ਤਾਂ ਇਹ ਹੈ ਪਰ ਉਹ ਬੜੇ ਭਰੋਸੇ ਚ ਨੇ .ਇਸ ਤੋਂ ਬਾਅਦ ਸੁਖਬੀਰ ਬਾਦਲ ਦੇ ਹਲਕੇ ਦੇ ਦੌਰਿਆਂ ਦੀਆਂ ਖ਼ਬਰਾਂ ਆਉਣ ਲੱਗੀਆਂ ਤੇ ਇਹ ਚਰਚਾ ਵੀ ਕਿ ਸੁਖਬੀਰ ਬਾਦਲ ਵੱਲੋਂ ਹੀ ਗਿੱਦੜਬਾਹਾ ਜ਼ਿਮਨੀ ਚੋਣ ਲੜਨ ਦੀ ਸਕੀਮ ਹੈ .ਪੱਤਰਕਾਰਾਂ ਨੇ ਸੁਖਬੀਰ ਨੂੰ ਸਵਾਲ ਵੀ ਕੀਤੇ ਪਰ ਉਹ ਜਵਾਬ ਗੋਲ ਮੋਲ ਕਰ ਗਾਏ।
ਅੱਜ ਭਾਵ 25 ਅਗਸਤ ਨੂੰ ਮੇਰੇ ਇੱਕ ਅਜ਼ੀਜ਼ ਸਾਥੀ ਪੱਤਰਕਾਰ ਦਾ ਫ਼ੋਨ ਆਇਆ ਕਿ ਪਤਾ ਲੱਗਾ ਹੈ ਕਿ ਮਨਪ੍ਰੀਤ ਬਾਦਲ ਅਕਾਲੀ ਦਲ ਚ ਵਾਪਸ ਆ ਰਿਹਾ ਹੈ ਜਿਸ ਦਾ ਮਤਲਬ ਸੀ ਕਿ ਅਕਾਲੀ ਦਲ ਉਸ ਨੂੰ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਬਣਾ ਸਕਦੈ .
ਥੋੜ੍ਹੀ ਦੇਰ ਬਾਅਦ ਉਸੇ ਪੱਤਰਕਾਰ ਦਾ ਫ਼ੋਨ ਆਇਆ ਕਿ ਡਿੰਪੀ ਢਿੱਲੋਂ ਅਕਾਲੀ ਦਲ ਛੱਡ ਕੇ ਆਪ 'ਚ ਜਾ ਸਕਦੈ . ਤੇ ਕੁਝ ਮਿੰਟਾਂ ਬਾਅਦ ਹੀ ਡਿੰਪੀ ਢਿੱਲੋਂ ਦੇ ਅਸਤੀਫ਼ੇ ਦੀ ਖ਼ਬਰ ਆ ਆ ਗਈ . ਨਾਲ ਇਹ ਵੀ ਕਿਆਸ ਅਰਾਈਂ ਕਿ ਉਹ ਆ ਵਿਚ ਸ਼ਾਮਲ ਹੋ ਕੇ ਗਿੱਦੜਬਾਹਾ ਤੋਂ ਉਮੀਦਵਾਰ ਬਣ ਸਕਦੈ .
ਡਿੰਪੀ ਦਾ ਅਸਤੀਫ਼ਾ ਅਤੇ ਅਤੇ ਉਸ ਦਾ ਵੀਡੀਓ ਵੀ ਇਹੀ ਸੰਕੇਤ ਕਰਦਾ ਹੈ ਕਿ ਉਹ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਵੇਗਾ। ਸੁਖਬੀਰ ਬਾਦਲ ਅਤੇ ਅਕਾਲੀ ਦਲ ਲਈ ਇਹ ਬਹੁਤ ਵੱਡਾ ਸਿਆਸੀ ਝਟਕਾ ਹੈ ਕਿ ਉਨ੍ਹਾਂ ਦੇ ਆਪਣੇ ਗੜ੍ਹ ਵਿਚ ਇਹ ਭਾਣਾ ਵਾਪਰ ਗਿਆ . ਬੇਸ਼ੱਕ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਫ਼ਾਈ ਵੀ ਦਿੱਤੀ ਹੈ ਪਰ ਇਸ ਤੋਂ ਪਹਿਲਾਂ ਹੀ ਡਿੰਪੀ ਆਪਣਾ ਐਲਾਨ ਕਰ ਚੁੱਕਾ ਸੀ .
ਡਿੰਪੀ ਦੇ ਅਸਤੀਫ਼ੇ ਤੇ ਬਾਗ਼ੀ ਅਕਾਲੀ ਭਾਵ ਅਕਾਲੀ ਸੁਧਾਰ ਲਹਿਰ ਵਾਲੇ ਕੱਛਾਂ ਵਜਾ ਰਹੇ ਨੇ . ਗੁਰਪ੍ਰਤਾਪ ਵਡਾਲਾ ਨੇ ਬਿਆਨ ਵੀ ਦਾਗਿਆ ਹੈ.
ਮੇਰੀ ਰਾਏ ਇਹ ਹੈ ਕਿ ਜਿੱਥੇ ਅਕਾਲੀ ਦਲ ਅਜੇ ਹੋਰ ਖਿੰਡਾਅ ਦਾ ਸ਼ਿਕਾਰ ਹੋਣ ਹੋਵੇਗਾ , ਸੁਖਬੀਰ ਬਾਦਲ ਅਤੇ ਬਾਦਲ ਪਰਿਵਾਰ ਦੀ ਪਕੜ ਅਕਾਲੀ ਦਲ ਤੇ ਹੋਰ ਢਿੱਲੀ ਹੋਵੇਗੀ. ਇਹ ਵੀ ਹੋ ਸਕਦੈ ਕਿ ਸੁਖਬੀਰ ਬਾਦਲ ਲਈ ਕਿਸੇ ਸਟੇਜ ਤੇ ਪ੍ਰਧਾਨਗੀ ਵੀ ਛੱਡਣੀ ਪਈ ਸਕਦੀ ਹੈ . 30 ਅਗਸਤ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੀ ਤਲਵਾਰ ਅਜੇ ਲਟਕ ਰਹੀ ਹੈ . ਉੱਥੇ ਦੂਜੇ ਪਾਸੇ ਪੱਲੇ ਬਾਗ਼ੀ ਅਕਾਲੀ ਧੜੇ ਦੇ ਵੀ ਕੁਝ ਨੀ ਪੈਣਾ. ਉਨ੍ਹਾਂ ਨੂੰ ਵੀ ਖ਼ੁਸ਼ਫਹਿਮੀ ਚਾਹੀਦਾ ਨਹੀਂ ਰਹਿਣਾ ਚਾਹੀਦਾ .
ਅਕਾਲੀ ਦਲ ਦੀ ਦਿਨੋਂ ਦਿਨ ਪਤਲੀ ਹੋ ਰਹੀ ਹਾਲਤ ਦਾ ਫ਼ੌਰੀ ਲਾਹਾ ਤਾਂ ਜਲੰਧਰ ਜ਼ਿਮਨੀ ਚੋਣ ਵਾਂਗ ਰਾਜ ਕਰ ਰਹੀ ਪਾਰਟੀ ਅਤੇ ਭਗਵੰਤ ਮਾਨ ਨੂੰ ਹੋ ਸਕਦੈ ਪਰ ਲੰਮੇ ਦਾਅ ਤੋਂ ਕਿਸ ਦਾ ਸਿਆਸੀ ਫ਼ਾਇਦਾ ਹੋਵੇਗਾ ਇਹ ਸਮਾਂ ਹੀ ਦੱਸੇਗਾ .
August 25, 2024
-
Baljit Balli, Editor-in-Chief, Babushahi Network
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.