ਆਜਾਦੀ ਦੇ 78ਵੇ ਤੱਕ ਆਸ ਬੜੀ ਸੀ ਰੱਖੀ
ਨੱਬਿਆਂ ਨੂੰ ਢੁੱਕ ਕੇ ਸਭ ਦੇਖ ਲਿਆ ਹੁਣ ਅੱਖੀ
ਨੇਤਾ ਦਿਆ ਲਾਰਿਆਂ ਦੀ ਬਣ ਗਈ ਵੱਡੀ ਗੁੱਛੀ
ਹੁੰਦੀ ਕੀ ਆਜ਼ਾਦੀ ਇਹਨਾ ਬਜੁਰਗਾ ਤੋ ਪੁੱਛੀ
ਹੱਕੀ ਮੰਗਾਂ ਵਾਸਤੇ ਧਾਲੀਵਾਲ ਜੇ ਬਾਰਡਰ ਤੇ ਬੈਠਾ
ਕੇਂਦਰ ਨੂੰ ਲੱਗਦਾ ਇਹ ਕਰਦਾ ਫਿਰੇ ਚਹੇਡਾਂ
ਮਾਪੇ ਤਰਸਣ ਦਵਾ-ਦਾਰੂ ਨੂੰ ਪੈਲ਼ੀਓ ਬਚਦੀ ਨਾ ਦੁੱਕੀ
ਹੁੰਦੀ ਕੀ ਆਜ਼ਾਦੀ ਇਹਨਾ ਕਿਸਾਨਾ ਤੋ ਪੁੱਛੀ
ਲੰਘ ਗਿਆ ਵਿਦੇਸ਼ੀ ਬਹੁਤੇ ਕਰਨ ਕਮਾਈਆਂ
ਚਾਰ ਦਿਨ ਪਹਿਲਾਂ ਜਿਹਨਾਂ ਲਾਵਾਂ ਸੀ ਪੜਾਈਆਂ
ਰੱਖੜੀ ਤੇ ਰੋਵੇ ਵੀਰਾ ਭੈਣ ਇੰਡੀਆ ਚ ਰੁੱਸੀ
ਹੁੰਦੀ ਕੀ ਆਜ਼ਾਦੀ ਇਹਨਾ ਵੀਰਾ ਤੋ ਪੁੱਛੀ
ਖੁੱਲ ਗਏ ਵਿਦੇਸ਼ੀ ਮੋਲ ਦੁਕਾਨਾਂ ਲੱਗੀਆ ਨੇ ਖੂੰਜੇ
ਰੁਪਿਆ 20 ਲੱਖਾ ਲਾਇਆ ਹੰਝੂ ਕੌਣ ਹੁਣ ਪੂੰਝੇ
ਵਪਾਰ ਬਣੇ ਕਾਲ ਬਜਾਰੀ ਰੋਟੀ ਖਾਈਏ ਕਿੱਥੋਂ ਸੁੱਚੀ
ਹੁੰਦੀ ਕੀ ਆਜ਼ਾਦੀ ਇਹਨਾ ਵਪਾਰੀਆ ਤੋ ਪੁੱਛੀ
ਚੌਕ ਚ ਬੈਠਾ ਮਜ਼ਦੂਰ ਸਮਾਂ ਦੇਖ ਦੇਖ ਝੂਰੇ
ਮਰ ਗਈ ਦਿਹਾੜੀ ਆਟੇ ਵਾਲਾ ਢੋਲ ਘੂਰੇ
ਵਰਦੀ ਕਿਥੋ ਲੈਣੀ ਫੀਸ ਕੀਤੀ ਜੇਬ ਪੁੱਠੀ
ਹੁੰਦੀ ਕੀ ਆਜ਼ਾਦੀ ਇਹਨਾਂ ਮਜਦੂਰਾ ਤੋ ਪੁੱਛੀ
ਬਚਪਨ ਚੰਗਾ ਲੰਘਿਆ ਜਵਾਨੀ ਮਸਤੀ ਵਿੱਚ ਉੜਾਈ
ਪ੍ਰਾਈਵੇਟ ਨੌਕਰੀਆਂ ਨਾਲ ਬਸ ਹੁੰਦੀ ਡੰਗ ਟਪਾਈ
ਖੁਸ਼ੀਆਂ ਖੇੜੇ ਮਿਲਨਾ ਗਿਲਨਾ ਸਭ ਤੇ ਵੱਜ ਗਈ ਕੂਚੀ
ਹੁੰਦੀ ਕੀ ਆਜ਼ਾਦੀ ਇਹਨਾਂ ਨੌਜਵਾਨਾ ਤੋ ਪੁੱਛੀ
ਹੁੰਦੀ ਕੀ ਆਜ਼ਾਦੀ ਇਹਨਾਂ ਸਾਰਿਆ ਤੋ ਪੁੱਛੀ
ਹੁੰਦੀ ਕੀ ਆਜ਼ਾਦੀ ਇਹਨਾਂ ਸਾਰਿਆ ਤੋ ਪੁੱਛੀ
-
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ
Adv.dhaliwal@gmail.com
78374 90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.