ਝੁੰਗੇ ਵਿੱਚ ਮਿਲੀ ਜਿੰਦਗਾਨੀ
ਇੱਕ ਟਟੀਹਰੀ ਦੀ ਆਤਮ ਕਥਾ
ਅੱਜ ਨਾਲ ਦੇ ਖੇਤ ਵਾਲੇ ਨੇ ਖੇਤਵਿੱਚ ਨਾੜ ਨੂੰ ਅੱਗ ਲਗਾ ਦਿੱਤੀ। ਜੇਕਰ ਅੱਜ ਅੱਗ ਆਲ੍ਹਣੇ ਦੇ ਕੋਲ ਆਈ ਤਾਂ ਛੋਟੇ ਬੱਚੇ ਚੁੱਕ ਕੇ ਕਿਧਰੇ ਭੱਜ ਵੀ ਨਹੀਂ ਸਕਦੀ ,ਮੈਨੂੰ ਡਰ ਸਤਾਉਣ ਲੱਗਾ। ਕੱਲ ਨਾਲ ਦੇ ਖੇਤ ਵਿੱਚ ਵੀ ਮੇਰੀ ਭੈਣ ਆਪਣੇ ਛੋਟੇ ਛੋਟੇ ਬੱਚਿਆਂ ਸਮੇਤ ਸੜ ਕੇ ਮਾਰੀ ਗਈ । ਵਾੜ ਦੀਆਂ ਥੋਹਰਾਂ ਨੂੰ ਅੱਗ ਪੈਣ ਕਰਕੇ ਘੁੱਗੀਆਂ ਦਾ ਆਲ੍ਹਣਾ ਵੀ ਆਂਡਿਆਂ ਸਮੇਤ ਸੜ ਕੇ ਸੁਆਹ ਹੋ ਗਿਆ। ਬੇਵਸ ਘੁੱਗੀਆਂ ਆਪਣੀ ਅੱਖੀਂ ਸਭ ਕੁਝ ਵੇਖਦੀਆਂ ਰਹਿ ਗਈਆਂ। ਮੇਰੇ ਦਿਲ ਦੀ ਧੜਕਣ ਵਧਦੀ ਹੋਈ ਅੱਗ ਵੱਲ ਵੇਖ ਕੇ ਵਧਣ ਲੱਗੀ। ਮੈਂ ਕਦੇ ਛੋਟੇ ਛੋਟੇ ਬੱਚਿਆਂ ਵੱਲ ਤੇ ਕਦੇ ਉਹਨਾਂ ਵੱਲ ਆਉਂਦੀ ਹੋਈ ਅੱਗ ਨੂੰ ਵੇਖਾਂ। ਚੂਹੇ ਇੱਧਰ ਉੱਧਰ ਦੌੜ੍ਹ ਰਹੇ ਸਨ ਤੇ ਪੰਛੀ ਸੇਕ ਦੇ ਮਾਰੇ ਇੱਧਰ ਉੱਧਰ ਉੱਡ ਰਹੇ ਸਨ। ਇੰਨੇ ਨੂੰ ਮੀਂਹ ਦੀਆਂ ਕਣੀਆਂ ਲੱਗ ਗਈਆਂ ਤੇ ਮੈਂ ਸੁੱਖ ਦਾ ਸਾਹ ਲਿਆ। ਪੰਛੀ ਆਪਣੇ- ਆਪਣੇ ਆਲ੍ਹਣਿਆਂ ਵਿੱਚ ਲੁਕ ਕੇ ਬੈਠ ਗਏ। ਰੱਬ ਦਾ ਸ਼ੁਕਰ ਕਰਦੇ ਹੋਏ ਮੈਂ ਵੀ ਆਪਣੇ ਬੱਚਿਆਂ ਨਾਲ ਰਾਤ ਕੱਟੀ। ਇੱਕ ਰਾਤ ਦੀ ਇਹ ਜ਼ਿੰਦਗੀ ਮੈਨੂੰ ਝੁੰਗੇ ਵਿੱਚ ਮਿਲੀ ਉਮਰਾਂ ਦੀ ਜਿੰਦਗਾਨੀ ਵਾਂਗ ਲੱਗ ਰਹੀ ਸੀ।
-
ਦਵਿੰਦਰ ਕੌਰ ਹਾਜੀਪੁਰ, ਲੇਖਕ
............
9815764383
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.