9 ਜੁਲਾਈ 1992 ਨੂੰ ਰਾਵਲਪਿੰਡੀ ਜਾ ਰਹੀ ਮੁਸਾਫਰ ਰੇਲ ਗੱਡੀ ਘੋਟਕੀ ਸਟੇਸaਨ ਤੇ ਖਲੋਤੀ ਮਾਲਗੱਡੀ ਨਾਲ ਜਾ ਟਕਰਾਈ। ਮਾਲਗੱਡੀ ਵਿਚ ਫਾਸਫੇਟ ਲੱਦਿਆ ਹੋਇਆ ਸੀ। ਸੈਂਕੜੇ ਜaਖਮੀ ਹੋਏ, ਸੈਂਕੜੇ ਮਾਰੇ ਗਏ। ਇਸ ਦੁਰਘਟਨਾ ਵਿਚ ਮੱਦਦ ਕਰਨ ਵਾਸਤੇ ਈਦੀ ਨੂੰ ਹੈਲੀਕਾਪਟਰ ਲੈਣ ਆ ਗਿਆ। ਸਟਾਫ ਸਮੇਤ ਉਹ ਹੈਲੀਕਾਪਟਰ ਵੱਲ ਤੁਰ ਪਿਆ। ਸਿਰ ਵਿਚ ਕੋਈ ਖਿਆਲ ਨਹੀਂ, ਲੱਤਾਂ ਵਿਚ ਜਾਨ ਨਹੀਂ, ਸਭ ਕੁੱਝ ਸੁੰਨ ਮਸੁੰਨ ਸੀ। ਉਸਨੂੰ ਲੱਗਾ- ਕੋਈ ਮੁਰਦਾ ਨਵੀਆਂ ਪੀੜਾਂ ਲੈ ਕੇ ਕਬਰ ਵਿਚੋਂ ਉਠ ਕੇ ਤੁਰ ਪਿਆ ਹੋਵੇ। ਪਾਇਲਟ ਸੁਨੇਹੇ ਲੈ ਰਿਹਾ ਸੀ, ਸੁਨੇਹੇ ਦੇ ਰਿਹਾ ਸੀ। ਤੁਰਨ ਤੋਂ ਪਹਿਲਾਂ ਨਰਸਾਂ, ਡਾਕਟਰ, ਦਵਾਈਆਂ, ਐਂਂਬੂਲੈਂਸਾਂ ਅਤੇ ਕੱਫਣ ਲੈ ਕੇ ਗੱਡੀਆਂ ਦਾ ਕਾਰਵਾਂ ਸੜਕ ਰਾਹੀਂ ਤੋਰ ਦਿਤਾ ਸੀ।
ਦੋ ਘੰਟਿਆਂ ਦੀ ਉਡਾਣ ਬਾਦ ਪਾਇਲਟ ਨੇ ਈਦੀ ਨੂੰ ਪੁੱਛਿਆ- ਤੁਹਾਡਾ ਕੋਈ ਦੋਹਤਾ ਹਸਪਤਾਲ ਵਿਚ ਹੈ ਮੌਲਾਨਾ ੈ ਈਦੀ ਕੰਬ ਗਿਆ- ਹਾਂ ਹੈ, ਕਿਉਂ ੈ ਦਸਿਆ- ਉਹ ਚਲਾ ਗਿਐ। ਹਵਾਈ ਸਟਾਫ ਨੇ ਈਦੀ ਨਾਲ ਰਲ ਕੇ ਦੁਆ ਕਰਨ ਲਈ ਅਸਮਾਨ ਵੱਲ ਹੱਥ ਫੈਲਾਏ।ਪਾਇਲਟ ਨੇ ਪੁੱਛਿਆ- ਵਾਪਸ ਚੱਲੀਏੈ ਈਦੀ ਨੇ ਕਿਹਾ- ਨਹੀਂ, ਪਹਿਲਾਂ ਹੀ ਲੇਟ ਹਾਂ। ਕੰਮ ਬਹੁਤ ਜਿaਆਦਾ ਹੈ। ਮੇਰੀ ਬੀਵੀ ਬਿਲਕੀਸ ਨੂੰ ਕਹਿ ਦਿਉ ਕਿ ਦਫਨ ਕਰ ਦੇਵੇ, ਮੈਨੂੰ ਉਡੀਕੇ ਨਾ। ਵਿਆਹ ਤੋਂ ਪਹਿਲਾਂ ਉਸਨੇ ਆਪਣੀ ਬੀਵੀ ਨੂੰ ਕਹਿ ਦਿਤਾ ਸੀ, ਮੈ ਸਾਰੇ ਦਾ ਸਾਰਾ ਤੇਰੇ ਵਾਸਤੇ ਹਾਂ, ਪਰ ਕੋਈ ਵੱਡਾ ਦੁਖ ਦੇਖਾਂਗਾ ਤਾਂ ਸਾਰੇ ਦਾ ਸਾਰਾ ਵਜੂਦ ਤੇਰੇ ਤੋਂ ਵਾਪਸ ਲੈ ਲਿਆ ਕਰਾਂਗਾ। ਠੀਕ ਹੈ ੈ ਬੋਲੀ- ਠੀਕ ਹੈ।
ਧੀ ਨੇ ਬਿਲਾਲ ਨੂੰ ਜਨਮ ਦਿਤਾ ਤਾਂ ਈਦੀ ਨੂੰ ਲੱਗਾ- ਦੋਹਤਾ ਮੇਰੇ ਲਈ ਜਹਾਨ ਵਿਚ ਆਇਆ ਹੈ। ਦੇਖੋ ਕਿੰਨਾ ਕੰਮ ਹੈ। ਮੇਰੇ ਨਾਲ ਹੱਥ ਵਟਾਏਗਾ। ਜਿਵੇਂ ਦੇਰ ਤੋਂ ਇਕ ਦੂਜੇ ਨੂੰ ਲਭ ਰਹੇ ਹੋਈਏ ਤੇ ਮਿਲ ਜਾਈਏ। ਇਕੱਠੇ ਬਰੇਕਫਾਸਟ ਕਰਦੇ। ਨਾਨਾ ਆਪਣੀ ਬਾਸੀ ਰੋਟੀ ਵਿਚੋਂ ਇਕ ਬੁਰਕੀ ਦਿੰਦਾ ਤਾਂ ਦੋਹਤਾ ਪੁਛਦਾ- ਨਾਨਾ ਕੀ ਤੁਸੀਂ ਵਾਕਈ ਗਰੀਬ ਹੈ ਈਦੀ ਹੱਸ ਪੈਂਦਾ - ਗਰੀਬ ਨਹੀਂ ਹਾਂ ਪੁੱਤਰ, ਬਾਸੀ ਰੋਟੀ ਇਸ ਲਈ ਖਾਂਨਾ ਤਾਂ ਕਿ ਮੈਨੂੰ ਗਰੀਬੀ ਯਾਦ ਰਹੇ।
ਈਦ ਦੇ ਦਿਨ ਰੌਣਕਾਂ ਹੁੰਦੀਆਂ। ਬਿਲਾਲ ਵਾਸਤੇ ਖਿਡੌਣੇ ਤੇ ਕੱਪੜੇ ਆਉਂਦੇ। ਖੁਸa ਹੋ ਹੋ ਪੈਕਟ ਖੋਲ੍ਹਦਾ। ਇਹ ਅੱਜ ਖਾਵਾਂਗਾ, ਇਹ ਕੱਲ੍ਹ ਇਹ ਪਰਸੋਂ। ਨਾਨਾ ਆਖਦਾ- ਬਿਲਾਲ ਤੈਨੂੰ ਪਤੈ ਕੁੱਝ ਬੱਚਿਆਂ ਕੋਲ ਕੱਪੜੇ ਹੁੰਦੇ ਈ ਨੈ ਬਿਲਾਲ ਹਸਦਾ ਹੋਇਆ ਬਾਹਾਂ ਛੁੜਾ ਕੇ ਕੱਪੜਿਆਂ ਦੀ ਅਲਮਾਰੀ ਕੋਲ ਜਾ ਕੇ ਆਖਦਾ-
ਪਰ ਮੇਰੇ ਕੋਲ ਤਾਂ ਹੈਗੇ ਨੇ।
ਈਦੀ ਦੀ ਨਿਗਰਾਨੀ ਵਿਚ ਮਨੋਰੋਗਣ ਜੁਆਨ ਕੁੜੀ ਨੂਰਮਾਲ ਜੇaਰੇ ਇਲਾਜ ਸੀ। ਠੀਕ ਹੋ ਰਹੀ ਸੀ। ਬਿਲਾਲ ਨਾਲ ਖੇਡਦੀ ਰਹਿੰਦੀ। ਨੁਹਾਉਂਂਦੀ, ਕੱਪੜੇ ਪਹਿਨਾਉਂਦੀ। ਇਕ ਸਵੇਰ ਬਗੈਰ ਠੰਢਾ ਪਾਣੀ ਮਿਲਾਏ, ਬਗੈਰ ਕੋਸਾ ਕਰਨ ਦ,ੇ ਉਬਲਦੇ ਪਾਣੀ ਦੀ ਬਾਲਟੀ ਬਿਲਾਲ ਉਪਰ ਸੁੱਟ ਦਿਤੀ। ਚੀਕ ਮਾਰ ਦੇ ਬਿਲਾਲ ਥਾਏਂ ਢੇਰੀ ਹੋ ਗਿਆ। ਹਸਪਤਾਲ ਲੈ ਗਏ। ਮੌਤ ਦੀ ਖਬਰ ਮਿਲੀ।
ਈਦੀ ਦੁਰਘਟਨਾ ਗ੍ਰਸਤ ਥਾਂ ਤੇ ਪੁੱਜ ਕੇ ਕੰਮ ਦੀ ਤਕਸੀਮ ਕਰਨ ਲੱਗਾ, ਟੁਕੜੀਆਂ ਵਿਚ ਵੰਡਣ ਲੱਗਾ। ਲੋਕਾਂ ਨੇ ਈਦੀ ਪਛਾਣ ਲਿਆ, ੌਉਨਾਂ ਨੇ ਮੇਰਾ ਲੜਕਾ ਨੀ ਲੱਭਿਆ ਈਦੀ ...... ਅਹੁ ਦੇਖੋ ਮੇਰਾ ਅੱਬੂ, ਤੁਰਤ ਹਸਪਤਾਲ ਨਾ ਪੁਚਾਇਆ ਮਰ ਜਾਏਗਾ ........, ਅੱਲਾਹ ਦਾ ਸaੁਕਰ ਈਦੀ ਤੁਸੀਂਂ ਆ ਗਏ। ਮੇਰੇ ਬੱਚੇ ਲੱਭੋ, ਕਿਥੇ ਨੇ ਉਹੈ।।।।।।ਮੇਰੇ ਬੱਚੇ ਮਰ ਗਏ ਹਨ ਈਦੀ, ਉਨ੍ਹਾਂ ਦੀ ਮਾਂ ਦਾ ਲਹੂ ਬਹੁਤਾ ਵਗ ਗਿਐ, ਉਹ ਮਰ ਰਹੀ ਐ, ਬਚਾਉ।ੌ
ਈਦੀ ਨੂੰ ਯਾਦ ਆਇਆ, ਸੜੇ ਜਿਸਮ ਨਾਲ ਹਸਪਤਾਲ ਦੇ ਬੈੱਡ ਤੇ ਪਏ ਦੋਹਤੇ ਬਿਲਾਲ ਦੀਆਂ ਅੱਖਾਂ ਵਿਚ ਇਹੋ ਉਮੀਦ ਸੀ ......ਨਾਨਾ ਹੈ ਨਾ। ਹੁਣ ਮੈਨੂੰ ਕੋਣ ਮਾਰ ਸਕਦੈ ੈ ਇਹੀ ਉਮੀਦ ਹੁਣ ਈਦੀ ਨੂੰ ਦੇਖਣ ਸਾਰ ਸੈਂਕੜੇ ਅੱਖਾਂ ਵਿਚ ਪੈਦਾ ਹੋ ਗਈ। ਇਕ ਜੁਆਨ ਰੋਂਦਾ ਆਇਆ- ਬਾਪੂ ਤਾਂ ਲੱਭ ਲਿਆ, ਮਾਂ ਕਿਥੇ ਹੈ ੈ ਬਾਪੂ ਦੀ ਲਾਸa ਲੱਭਣ ਤੋਂ ਬਾਦ ਉਹ ਮਾਂ ਦੀ ਲਾਸa ਤਲਾਸa ਰਿਹਾ ਸੀ, ੌ ਕੋਈ ਵੀ ਉਹਦੇ ਵਰਗੀ ਨੀਂ ਲਗਦੀ। ੌ
ਕੰਮ ਵਿਚ ਰੁਝੇ ਈਦੀ ਸਾਹਮਣੇ ਬਿਲਾਲ ਆ ਖਲੋਂਦਾ। ਕਦੀ ਨਾਨਾ, ਕਦੀ ਨਾਨੀ ਇਸ ਨਾਲ ਲੁਕਣ-ਮੀਟੀ ਖੇਡਦੇ, ਫੜੇ ਨਾ ਜਾਈਏ, ਦੌੜਦੇ, ਬਿਲਾਲ ਸੰਦੂ±ਕ ਤੇ ਲੁਕਦਾ, ਕਦੀ ਮੰਜੀ ਹੇਠ, ਫੜੇ ਜਾਣ ਤੇ ਖੁਸaੀ ਨਾਲ ਚੀਕਾਂ ਮਾਰਦਾ। ਨਾਨੀ ਹੱਥੀਂ ਇਕ ਇਕ ਬੁਰਕੀ ਵੱਖਰੇ ਵਖਰੇ ਨਾਮ ਲੈਕੇ ਖੁਲਾਉਦੀ- ਉਹ ਕੁਤਬ ਲਈ ਹੈ ... ਇਹ ਕੁਬਰਾ ਲਈ, ਹੁਣ ਇਹ ਫੈਸਲ ਲਈ ਹੈ .... ਇਹ ਅਲਮਾਸ ਲਈ।
ਰੇਲਵੇ ਸਟੇਸaਨ ਤੇ ਲੱਤਾਂ, ਬਾਹਾਂ, ਸਿਰ, ਇਧਰ ਉਧਰ ਖਿਲਰੇ ਪਏ ਸਨ। ਚਾਰੇ ਪਾਸੇ ਤਾਜaੇ ਲਹੂ ਦੀ ਦੁਰਗੰਧ। ਲਾਉਡ ਸਪੀਕਰ ਲਹੂਦਾਨ ਵਾਸਤੇ ਅਪੀਲਾਂ ਕਰ ਰਹੇ ਸਨ। ਹਸਪਤਾਲ ਭਰ ਚੁਕੇ ਸਨ। ਬਾਕੀ ਮਸਜਿਦਾਂ ਵੱਲ ਤੋਰੇ ਜਾਣ ਲੱਗੇ। ਇਦੀ ਫਾਉੂਂਡੇਸaਨ ਦੀਆਂ 75 ਐਬੂਲੈਂਸਾਂ ਜaਖਮੀਆਂ ਅਤੇ ਮੁਰਦਿਆਂ ਨੂੰ ਲੈ ਲੈ ਵੱਖ ਵੱਖ ਦਿਸaਾਵਾਂ ਵੱਲ ਦੌੜ ਰਹੀਆਂ ਸਨ।
ਇਸ ਹੌਲਨਾਕ ਹਾਲਤ ਵਿਚ ਵੀ ਇਖਲਾਕੋਂ ਗਿਰੇ ਬੰਦੇ ਪੁੱਜ ਗਏ ਸਨ। ਇਕ ਜੁਆਨ ਨੇ ਲਾਸa ਪਛਾਣੀ, ਕਾਗਜa ਤੇ ਦਸਖਤ ਕਰਕੇ ਐਂਬੂਲੈਂਸ ਰਾਹੀਂ ਘਰ ਲੈ ਗਿਆ। ਘਰਦਿਆਂ ਨੇ ਲਾਸa ਲੈਣ ਤੋਂ ਇਨਕਾਰ ਕਰ ਦਿਤਾ ਕਿ ਸਾਡਾ ਤਾਂ ਕੋਈ ਜੀ ਮਰਿਆ ਈ ਨੀ। ਮੁੰਡਾ ਦੌੜ ਕੇ ਕਿਧਰੇ ਛੁਪ ਗਿਆ। ਸਰਕਾਰ ਤੋਂ ਮੁਆਵਜaਾ ਲੈਣ ਵਾਸਤੇ ਡਰਾਮਾ ਕੀਤਾ ਸੀ। ਐਂਬੂਲੈਂਸ ਲਾਸa ਵਾਪਸ ਲੈ ਆਈ।
ਇਸ ਐਕਸੀਡੈਂਟ ਵਿਚ ਕੋਟਲੀ ਪਿੰਡ ਦੇ ਇਕ ਪਰਿਵਾਰ ਦੇ ਨੌ ਮੈਂਬਰ ਮਾਰੇ ਗਏ ਸਨ। ਇਨ੍ਹਾਂ ਦੀਆਂ ਲਾਸaਾ ਕੋਣ ਲੈਕੇ ਜਾਏਗੈ ਏਨੀਆਂ ਲਾਸaਾਂ ਦੇਖਕੇ ਕਿੰਨੇ ਬੰਦੇ, ਔਰਤਾਂ, ਬੱਚੇ ਰੁਦਨ ਕਰਨਗੇ। ਈਦੀ ਨੇ ਕਿਹਾ- ਮੈਂ ਜਾਵਾਂਗਾ, ਮੇਰੇ ਉਪਰ ਚੀਕਾਂ ਦਾ ਅਸਰ ਨਹੀਂ ਹੋਵੇਗਾ ਕਿਉਂਕਿ ਮੈ ਬਿਲਾਲ ਵਾਸਤੇ ਰੋਵਾਂਗਾ, ਇਧਰਲੀਆਂ ਲਾਸaਾਂ ਵੱਲ ਮੇਰਾ ਧਿਆਨ ਈ ਨੀਂ ਜਾਏਗਾ। ਪਰ ਸਾਰਿਆਂ ਦੇ ਘਾਟੇ ਮਿਲਕੇ ਕਿੰਨਾ ਵੱਡਾ ਘਾਟਾ ਬਣਾ ਦੇਣਗੈ
ਈਦੀ ਨੇ ਪ੍ਰਾਰਥਨਾ ਕਰਦਿਆਂ ਕਿਹਾ- ਮਾਲਕ, ਤੈਨੂੰ ਪਿਆਰ ਕਰਦਾ ਹਾਂ ਮੈਂ। ਜਦੋਂ ਦੁਖ ਦੇਖਦਾ ਹਾਂ, ਤੈਨੂੰ ਭੁੱਲ ਕੇ ਦੁਖੀ ਬੰਦੇ ਨੂੰ ਪਿਆਰ ਕਰਨ ਲੱਗ ਜਾਨਾ।
ਇਕ ਬਜaੁਰਗ ਕੰਬਦਾ ਹੋਇਆ ਈਦੀ ਕੋਲ ਆਇਆ, ੌਈਦੀ, ਮੇਰਾ ਇਕੋ ਪੁੱਤਰ ਸੀ। ਹੋਰ ਮੇਰਾ ਕੋਈ ਨਹੀ। ਮੈਂ ਇਕੱਲਾ ਹਾਂ ਈਦੀ, ਬਿਲਕੁਲ ਇਕੱਲਾ। ਕਿਸੇ ਨੂੰ ਮੇਰੇ ਦੁਖ ਦਾ ਪਤਾ ਨਹੀਂ।ੌ ਈਦੀ ਨੇ ਰੋਂਦਿਆਂ ਕਿਹਾ- ਮੈਨੂੰ ਪਤਾ ਹੈ ਭਰਾ, ਮੈਂ ਤੇਰਾ ਦੁਖ ਜਾਣਦਾਂ। ਆਦਿ ਕਾਲ ਤੋਂ ਜਾਣਦਾਂ। ੌ
ਈਦੀ ਦਾ ਕੰਮ ਦਿਨ ਛਿਪਣ ਨਾਲ ਖਤਮ ਹੋਇਆ। ਹੱਥਾਂ ਪੈਰਾਂ ਤੇ ਜਮ ਕੇ ਲਹੂ ਸੁੱਕ ਗਿਆ ਸੀ, ਮਸਾਂ ਉਤਾਰਿਆ। ਲਹੂ ਲੁਹਾਣ ਕੱਪੜੇ ਬਦਲੇ। ਘਰ ਵਾਪਸੀ ਵਾਸਤੇ ਹੈਲੀਕਾਪਟਰ ਵਿਚ ਬੈਠ ਗਿਆ। ਸੀਟ ਬੈਲਟਾਂ ਕਸ ਲਈਆਂ। ਜਹਾਜa ਉਡਣ ਲੱਗਾ। ਮਨ ਵਿਚ ਬਿਲਾਲ ਆ ਰਿਹਾ ਸੀ, ੌਜਦੋਂ ਮੈ ਚੁਰਸਤੇ ਵਿਚ ਮੰਗਣ ਲਈ ਬੈਠਦਾ, ਬਿਲਾਲ ਨੂੰ ਚਾਅ ਚੜ੍ਹ ਜਾਂਦਾ। ਇਹ ਕੰਮ ਉਸਨੂੰ ਸਭ ਤੋਂ ਵਧੀਆ ਲਗਦਾ। ਸਿੱਕੇ ਗਿਣਦਾ ਜਾਂਦਾ। ਕੋਈ ਲੋੜਵੰਦ ਮੰਗਣ ਆ ਜਾਂਦਾ, ਈਦੀ ਕਹਿ ਦਿੰਦਾ- ਦੇ ਦੇਹ ਬਿਲਾਲ। ਕੁਝ ਪੈਸੇ ਦੇ ਦੇ ਇਹਨੂੰ। ਬਿਲਾਲ ਪੁਛਦਾ- ਨਾਨਾ ਤੁਹਾਨੂੰ ਇਹਦੀ ਕਹਾਣੀ ਸੱਚੀ ਲਗਦੀ ਹੈ ੈ ਕਿਤੇ ਝੂਠ ਤਾਂ ਨਹੀਂ ਮਾਰਦੈ
- ਤਾਂ ਵੀ ਪੈਸੇ ਦੇ ਈ ਦੇਹ ਬਿਲਾਲ। ੌ
ਜਹਾਜ-ਘਰ ਤੋਂ ਐਂਬੁਲੈਂਸ ਰਾਹੀਂ ਕਬਰਸਤਾਨ ਹੋਕੇ ਈਦੀ ਘਰ ਪਹੁੰਚਾ। ਬੀਵੀ ਅਤੇ ਖਾਵੰਦ ਇਕ ਦੂਜੇ ਤੋਂ ਲੁਕਣਾ ਚਾਹ ਰਹੇ ਸਨ। ਬੈਠ ਗਏ। ਨਿਕੇ ਨਿਕੇ ਬੂਟ ਪਏ ਸਨ। ਉਨ੍ਹਾਂ ਵੱਲ ਦੇਖਣ ਲੱਗੇ। ਨਿਕੇ ਨਿਕੇ ਕਮੀਜaਾਂ, ਨਿੱਕਰਾਂ ਵਿਚ ਚਿਹਰਾ ਛੁਪਾ ਕੇ ਖੂਬ ਰੋਏ। ਧੀ ਕੁਬਰਾ ਕਮਜaੋਰ, ਬੇਜaਬਾਨ ਖਲੋਤੀ ਰਹੀ। ਨਾ ਜਿਸਮ ਤੇ ਕਾਬੂ ਨਾ ਲਫਜaਾਂ ਉਪਰ। ਈਦੀ ਨੇ ਕਿਹਾ- ੌਅੱਜ ਜੋ ਗਲ ਬਿਲਾਲ ਬਾਰੇ ਕਰਨੀ ਹੈ ਕਰ ਲੈ ਧੀਏ। ਫੇਰ ਮੁੜ ਕੇ ਉਸਦਾ ਨਾਂ ਨੀ ਲੈਣਾ ਆਪਾਂ। ਠੀਕ ੈ ੌ ਉਸ ਨੇ ਕੁਝ ਨਾ ਕਿਹਾ।
ਈਦੀ ਦੇ ਪੂਰਵਜ ਸਿੰਧੀ ਹਿੰਦੂ ਸਨ ਜੋ ਨਿਕੀ ਮੋਟੀ ਕਿਸਾਨੀ ਦਾ ਕੰਮ ਕਰਦੇ ਸਨ। ਤਿੰਨ ਸਦੀਆਂ ਪਹਿਲਾਂ ਮੁਸਲਮਾਨ ਹੋ ਗਏ।ਇਨ੍ਹਾਂ ਨੂੰ ਮੋਮਿਨ ਕਿਹਾ ਜਾਂਦਾ ਰਿਹਾ ਪਰ ਇਹੋ ਨਾਮ ਪਤਾ ਨਹੀਂ ਕਿਵੇਂ ਵਿਗੜ ਗਿਆ, ਮੈਮਨ ਹੋ ਗਿਆ। ਈਦੀ ਪਰਿਵਾਰ ਭਾਰਤੀ ਗੁਜਰਾਤ ਦੇ ਕਾਠੀਆਵਾੜ ਇਲਾਕੇ ਵਿਚ ਵਸ ਕੇ ਵਪਾਰ ਕਰਨ ਲੱਗਾ। ਗੁਜਰਾਤੀ ਵਿਚ ਈਦੀ ਮਾਇਨੇ ਆਲਸੀ ਹੁੰਦਾ ਏ ਪਰ ਇਹ ਬੜਾ ਹਿੰਮਤੀ ਪਰਿਵਾਰ ਸੀ। ਮੁਹੰਮਦ ਅਲੀ ਜਿਨਾਹ ਨੇ ਮੈਮਨਾ ਦੀ ਮੱਦਦ ਨਾਲ ਹੀ ਬੰਬਈ ਵਿਚ ਹਬੀਬ ਬੈਂਕ ਖੋਲਿਆ ਸੀ। ਮੈਮਨ ਵੱਡੇ ਵਪਾਰੀ ਘਰਾਣਿਆਂ ਦੇ ਮਾਲਕ ਸਨ ਜਿਨਾਂ੍ਹ ਦਾ ਮੁਕਾਬਲਾ ਕੇਵਲ ਪਾਰਸੀ ਕਰ ਸਕਦੇ ਸਨ, ਹੋਰ ਨਹੀਂ। ਪ੍ਰਸaਾਸਨਿਕ ਜਿਮੇਵਾਰੀਆਂ ਮੈਮਨਾ ਕੋਲ ਤੇ ਮੁਲਾਜaਮਤ ਆਮ ਹਿੰਦੁਸਤਾਨੀਆਂ ਨੂੰ ਦਿਤੀ ਜਾਂਦੀ। ਪਿਤਾ ਦਾ ਨਾਮ ਅਬਦੁਲ ਸaਕੂਰ ਈਦੀ ਤੇ ਮਾਂ ਗੁਰਬਾ ਸੀ। ਜੂਨਾਗੜ੍ਹ ਦੇ ਨੇੜੇ ਬੰਟਵਾ ਨਾਮ ਦੇ 25 ਹਜaਾਰ ਆਬਾਦੀ ਵਾਲੇ ਕਸਬੇ ਵਿਚ 20 ਹਜaਾਰ ਮੈਮਨ ਸਨ।
ਮਾਂ ਦਿਆਲੂ ਸੀ। ਵਪਾਰਕ ਦੌਰੇ ਤੇ ਗਿਆ ਪਿਤਾ ਕਈ ਵਾਰ ਸਾਲ ਸਾਲ ਨਾ ਪਰਤਦਾ। ਸੁੱਕੇ ਮੇਵਿਆਂ ਦੀਆਂ ਪੇਟੀਆਂ ਭੇਜਦਾ ਰਹਿੰਦਾ। ਮਾਂ ਇਨ੍ਹਾਂ ਦੇ ਨਿਕੇ ਨਿਕੇ ਪੈਕਟ ਬਣਾ ਕੇ ਈਦੀ ਨੂੰ ਗਰੀਬ ਬਸਤੀਆਂ ਵਿਚ ਵੰਡਣ ਲਈ ਫੜਾ ਦਿੰਦੀ। ਸਕੂਲ ਜਾਣ ਵੇਲੇ ਹਰ ਰੋਜ ਦੋ ਪੈਸੇ ਦੇ ਕੇ ਮਾਂ ਆਖਦੀ - ਇਕ ਪੈਸਾ ਤੇਰਾ ਹੈ, ਇਕ ਕਿਸੇ ਲੋੜਵੰਦ ਦਾ। ਦੂਜਾ ਉਸ ਨੂੰ ਦੇਈਂ ਜੋ ਤੈਨੂੰ ਮੁਥਾਜ ਲੱਗੇ। ਉਹ ਚਿਹਰਾ ਪੜ੍ਹ ਕੇ ਹੀ ਸਮਝ ਜਾਂਦੀ ਜਦੋਂ ਈਦੀ ਦੋਵੇਂ ਪੈਸੇ ਛਕ ਆਉਂਦਾ, ੌਕਿੰਨਾ ਖੁਦਗਰਜa ਐਂ ਤੂੰ। ਕਿਸ ਤਰਾਂ ਦਾ ਪੱਥਰ ਦਿਲ ਹੈ ਤੇਰੈ ਏਨੀ ਛੋਟੀ ਉਮਰ ਵਿਚ ਹੀ ਤੂੰ ਗਰੀਬਾਂ ਨੂੰ ਲੁੱਟਣਾ ਸaੁਰੂ ਕਰ ਦਿਤੈ ੈ ਵੱਡਾ ਹੋ ਕੇ ਕੀ ਕੀ ਕਰੇਂਗਾ, ਪਤਾ ਨਹੀਂ।ੌ ਸaਰਮਸਾਰ ਈਦੀ ਨੀਵੀਂ ਪਾਈ ਖਲੋਤਾ ਰਹਿੰਦਾ।
ਸਕੂਲ ਜਾਂਦਿਆਂ ਉਸਨੇ ਦੇਖਿਆ ਮੁੰਡਿਆਂ ਦੀ ਇਕ ਟੋਲੀ ਪਾਗਲ ਨੂੰ ਘੇਰੀ ਖਲੋਤੀ ਹੈ। ਛਟੀਆਂ ਨਾਲ ਛੇੜ ਛਾੜ ਕਰ ਰਹੇ ਸਨ। ਖਿਲਰੇ ਵਾਲਾਂ ਵਾਲੇ ਪਾਗਲ ਦੀ ਨਜaਰ ਅਜਿਹੀ, ਜਿਵੇਂ ਸੱਪ ਡੰਗ ਮਾਰ ਰਹੇ ਹੋਣ। ਈਦੀ ਉਨ੍ਹਾਂ ਕੋਲ ਆ ਕੇ ਗੱਜਿਆ, ੌ ਸaਰਮ ਨੀ ਆਉਂਦੀ ਤੁਹਾਨੂੰ ੈ ਇਹਦੀ ਮਦਦ ਨੀਂ ਕਰ ਸਕਦੇ ਤਾਂ ਘੱਟੋ- ਘੱਟ ਰਹਿਮ ਤਾਂ ਕਰੋ। ੌ ਬੱਚਿਆਂ ਨੇ ਦੇਖਿਆ, ਇਹ ਮਾੜਚੂ ਜਿਹਾ ਮੁੰਡਾ ਕਿਵੇਂ ਹੁਕਮ ਚਾੜ੍ਹ ਰਿਹਾ ਹੈ। ਪਾਗਲ ਤੋਂ ਹਟ ਕੇ ਇਸ ਵੱਲ ਹੋ ਗਏ, ਖੂਬ ਕੁਟਾਈ ਕੀਤੀ। ਘਰ ਆਕੇ ਮਾਂ ਨੂੰ ਦੱਸਿਆ। ਮਾਂ ਨੇ ਜaਖਮ ਧੋਏ।ਦਵਾਈ ਲਾਈ, ਅਸੀਸਾਂ ਦਿੰਦਿਆਂ ਕਿਹਾ- ਤੂੰ ਉਸ ਦੀ ਆਵਾਜa ਬਣਿਆਂ ਜਿਸ ਦੀ ਕੋਈ ਆਵਾਜa ਨਹੀਂ ਸੀ, ਬੇਸਹਾਰੇ ਦਾ ਸਹਾਰਾ। ਰੱਬ ਤੇਰਾ ਭਲਾ ਕਰੇਗਾ ਪੁੱਤਰ, ਚੰਗੇ ਕੰਮ ਵਾਸਤੇ ਕੁੱਟ ਖਾਣੀ ਪਵੇ ਝਿਜਕੀਂ ਨਾਂਹ।
ਪੜਾ੍ਹਈ ਵਿਚ ਚੰਗਾ ਨਾ ਨਿਕਲਿਆ। ਪੰਜ ਜਮਾਤਾਂ ਪਾਸ ਕਰਕੇ ਕੱਪੜੇ ਦੇ ਵਪਾਰੀ ਕੋਲ ਪੰਜ ਰੁਪਏ ਮਹੀਨੇ ਦੀ ਨੌਕਰੀ ਤੇ ਲੱਗ ਗਿਆ। ਉਥੇ ਹੋਰ ਲੜਕੇ ਵੀ ਨੌਕਰ ਸਨ। ਈਦੀ ਨੇ ਦੋ ਲੜਕਿਆਂ ਵਿਰੁੱਧ ਪੈਸੇ ਚੋਰੀ ਕਰਨ ਬਾਬਤ ਦੱਸ ਦਿਤਾ। ਉਨ੍ਹਾਂ ਵਿਚੋਂ ਇਕ ਨੇ ਕਿਹਾ- ਈਦੀ ਵੀ ਸਾਡੇ ਨਾਲ ਸaਾਮਲ ਸੀ। ਸੇਠ ਗਰਜਿਆ- ਖਬਰਦਾਰ ਜੇ ਹੋਰ ਬਕਵਾਸ ਕੀਤਾ। ਹਾਜੀ ਸaਕੂਰ ਦਾ ਪੁੱਤਰ ਚੋਰ ਨਹੀਂ ਹੋ ਸਕਦਾ।
ਸੋਚਿਆ ਕਰਦਾ- ਮੈਂ ਤੀਲਾਂ ਦੀਆਂ ਡੱਬੀਆਂ ਤੇ ਪੈਨਸਲਾਂ ਗਲੀਆਂ ਵਿਚ ਵੇਚਿਆ ਕਰਾਂਗਾ, ਆਮਦਨ ਵਿਚੋਂ ਸaੇਅਰ ਖਰੀਦਾਂਗਾ, ਹੋਰ ਬਚਤ ਹੋਵੇਗੀ ਤਾਂ ਹਸਪਤਾਲ ਉਸਾਰਾਂਗਾ, ਇਕ ਫੈਕਟਰੀ ਵੀ, ਜਿਥੇ ਕੇਵਲ ਗਰੀਬਾਂ ਨੂੰ ਰੁਜਗਾਰ ਮਿਲੇ। ਅੰਗਹੀਣਾ ਵਾਸਤੇ ਵੱਖਰਾ ਪਿੰਡ ਵਸਾਵਾਂਗਾ। ਹਮਉਮਰ ਬੱਚੇ ਹੱਸਦੇ- ਤੂੰ ਸੁਫਨ ਸਾਜa ਹਂੈ, ਸੇਖਚਿਲੀ, ਹਵਾਈ ਮਹਿਲ ਉਸਾਰਦਾ ਰਹਿੰਨੈ। ਈਦੀ ਆਖਦਾ - ਹਾਲੇ ਕੰਮ ਮੈਂ ਘੱਟ ਕਰ ਸਕਦਾ ਹਾਂ, ਪਰ ਸੋਚਾਂ ਕਿਉਂ ਘੱਟ ੈ ਜਿੰਨੀ ਦੂਰ ਤੱਕ ਸੋਚਿਆ ਜਾ ਸਕਦੈ, ਸੋਚਾਂਗਾ।
ਦੇਸ ਵੰਡ ਵੇਲੇ ਮੈਮਨ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਸਨ। ਇਕ ਤਾਂ ਜਿਨਾਹ ਨੇ ਵਾਸਤਾ ਪਾਇਆ- ਮੈਮਨਾ ਬਗੈਰ ਪਾਕਿਸਤਾਨ ਦਾ ਵਪਾਰ ਠੱਪ ਹੋ ਜਾਏਗਾ, ਦੂਜੇ ਵੱਲਭ ਭਾਈ ਪਟੇਲ ਨੇ ਬੰਟਵਾ ਤੇ ਹਮਲਾ ਕਰਵਾ ਦਿੱਤਾ। ਉਸਦਾ ਇਰਾਦਾ ਮੈਮਨਾ ਦਾ ਕਾਰੋਬਾਰ ਹਥਿਆਉਣ ਦਾ ਸੀ। ਦੰਗੇ ਹੋਣ ਲੱਗੇ ਤਾਂ ਅਮਨ ਪਸੰਦ ਮੈਮਨ ਹਿਜਰਤ ਕਰਨ ਲਗੇ । ਕਰਾਚੀ ਦੀ ਇਕ ਸੁੰਨੀ ਹਵੇਲੀ ਵਿਚ ਇਨ੍ਹਾਂ ਦਾ ਉਤਾਰਾ ਹੋਇਆ। ਬੇਸaਕ ਵਧੇਰੇ ਲੋਕ ਉੱਜੜੀਆਂ ਹਿੰਦੂ ਜਾਇਦਾਦਾਂ ਉਪਰ ਕਬਜaੇ ਕਰਦੇ ਗਏ, ਈਦੀ ਦਾ ਪਿਤਾ ਇਸ ਦੇ ਖਿਲਾਫ ਸੀ। ਇਕ ਕਮਰਾ ਕਿਰਾਏ ਤੇ ਲਿਆ ਜਿਸ ਵਿਚ ਪਰਿਵਾਰ ਵਸ ਗਿਆ ਤੇ ਦੁਕਾਨ ਕਿਰਾਏ ਤੇ ਲੈਕੇ ਆਪ ਕਮਿਸaਨ ਏਜੰਟ ਦਾ ਕੰਮ ਕਰਨ ਲੱਗਾ। ਈਦੀ ਨੇ ਪਹਿਲਾਂ ਨਿਕਸੁਕ ਰੇਹੜੀ ਤੇ ਵੇਚਿਆ, ਮੁਨਾਫਾ ਹੋ ਗਿਆ ਤਾਂ ਪਾਨ ਦੀ ਨਿੱਕੀ ਜਿਹੀ ਦੁਕਾਨ ਖੋਲ੍ਹ ਲਈ।
ਪਿਤਾ ਨੂੰ ਲੋਕ ਆਖਦੇ- ਤੇਰੇ ਕੋਲ ਪੈਸੇ ਦੀ ਘਾਟ ਨਹੀਂ। ਮੁੰਡੇ ਨੂੰ ਚੱਜ ਦਾ ਕਾਰੋਬਾਰ ਸਿਖਾ, ਵੱਡੀ ਦੁਕਾਨ ਲੈ ਦੇਹ। ਪਿਤਾ ਆਖਦਾ- ਹੇਠਾਂ ਤੋਂ ਸaੁਰੂ ਕਰੇਗਾ ਕਾਮਯਾਬ ਹੋਏਗਾ। ਇਹਨੂੰ ਆਦਮੀ ਦੀ ਫਿਤਰਤ ਅਤੇ ਪੈਸੇ ਦੀ ਕੀਮਤ ਦਾ ਪਤਾ ਲੱਗਣਾ ਚਾਹੀਦੈ। ਪਹਿਲੋਂ ਹੀ ਉਪਰ ਚੜ੍ਹ ਜਾਵੇ ਤਾਂ ਬੱਚਾ ਹੇਠਲੀ ਸਚਾਈ ਤੋਂ ਵਾਕਫ ਨਾ ਹੋਣ ਕਾਰਨ ਫੇਲ੍ਹ ਹੋ ਜਾਂਦੈ। ਹੇਠੋਂ ਉਪਰ ਜਾਏਗਾ, ਨਹੀਂ ਡਿਗੇਗਾ।
1948 ਵਿਚ ਮੈਮਨਾ ਨੇ ਦਾਨ ਰਾਸaੀ ਰਾਹੀਂ ਚੱਲਣ ਵਾਲੀ ਡਿਸਪੈਂਸਰੀ ਖੋਲੀ੍ਹ। ਵਾਲੰਟੀਅਰ ਮੰਗੇ ਗਏ। ਈਦੀ ਨੇ ਨਾਮ ਲਿਖਵਾ ਦਿਤਾ। ਕੁੱਲ ਅੱਠ ਵਲੰਟੀਅਰਾਂ ਵਿਚੋ ਈਦੀ ਸਭ ਤੋਂ ਛੋਟਾ ਸੀ। ਅੱਬੂ ਨੂੰ ਲੋਕ ਪੁਛਦੇ- ਤੂੰ ਕਿੰਨਾ ਦਾਨ ਦਿੱਤਾ ਭਰੈ ਅੱਬਾ ਈਦੀ ਵੱਲ ਉਂਗਲ ਕਰਕੇ ਆਖਦਾ- ਸਭ ਕੁੱਝ।
ਈਦੀ ਨੇ ਦੇਖਿਆ, ਬਿਮਾਰਾਂ ਨਾਲ ਵਿਤਕਰਾ ਹੋ ਰਿਹਾ ਸੀ। ਮੈਮਨਾ ਨੂੰ ਦਵਾਈ ਦਿਤੀ ਜਾਵੇਗੀ। ਜੇ ਬਚੀ ਤਾਂ ਹੋਰਾਂ ਨੂੰ । ਈਦੀ ਸਾਰਾ ਦਿਨ ਨੌਕਰੀ ਕਰਕੇ ਅੱਧੀ ਰਾਤ ਤੱਕ ਡਿਸਪੈਂਸਰੀ ਵਿਚ ਮੁਫਤ ਡਿਊਟੀ ਦਿੰਦਾ ਪਰ ਬਾਕੀ ਵਾਲੰਟੀਅਰ ਪੰਜ ਘੰਟਿਆਂ ਬਾਦ ਬੂਹਾ ਬੰਦ ਕਰਕੇ ਚਲੇ ਜਾਂਦੇ। ਐਕਸਰੇ ਕਰਨ ਵਾਲੇ ਮੁੰਡੇ ਸaਰੇਆਮ ਰਿਸaਵਤ ਲੈਂਦੇ। ਪ੍ਰਬੰਧਕਾਂ ਦੀ ਮੀਟਿੰਗ ਹੋਈ, ਇਕ ਅਮੀਰ ਦੂਜੇ ਨੂੰ ਵਡਿਆ ਰਿਹਾ ਸੀ। ਚਾਪਲੂਸੀ ਦੇ ਸਾਰੇ ਵਾਕ ਖਤਮ ਹੋਏ ਤਾਂ ਈਦੀ ਖਲੋ ਗਿਆ, ਕਿਹਾ ਮੈਂ ਵੀ ਕੋਈ ਗੱਲ ਕਰਨੀ ਹੈ। ਇਹ ਕੀ ਗੱਲ ਕਰੇਗੈ ਹੱਸਣ ਲੱਗੇ, ਤਾਅਨੇ ਦੇਣ ਲੱਗੇ, ਨਾ ਹਟਿਆ ਤਾਂ ਚੁੱਪ ਕਰਕੇ ਸੁਣਨ ਲਗੇ। ਈਦੀ ਨੇ ਸਾਰੀਆਂ ਚੋਰ ਮੋਰੀਆਂ, ਕਮਜੋaਰੀਆਂ ਦਾ ਪਰਦਾ ਫਾਸa ਕਰ ਦਿਤਾ। ਮੁੱਕੇ ਹਵਾ ਵਿਚ ਉਲਰੇ, ਹੱਥੋਪਾਈ ਹੋਈ, ਈਦੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਤਾ, ਕੋਈ ਮਦਦਗਾਰ ਨਾ ਬਹੁੜਿਆ। ਕਿਸੇ ਨੇ ਈਦੀ ਨੂੰ ਕਿਹਾ- ਮਾੜਾ ਹੋਇਆ, ਤੇਰੀ ਬੇਇਜaਤੀ ਹੋਈ ਈਦੀ। ਈਦੀ ਨੇ ਕਿਹਾ- ਬਿਲਕੁਲ ਨਹੀਂ, ਮੇਰੀ ਬੇਇਜaਤੀ ਕੋਈ ਕਰ ਈ ਨੀ ਸਕਦਾ। ਮੈਨੂੰ ਕੁਝ ਪ੍ਰੇਸaਾਂਨ ਕੀਤਾ ਹੈ ਉਨ੍ਹਾਂ ਨੇ। ਬੇਇਜaਤੀ ਤਾਂ ਉਨ੍ਹਾਂ ਦੀ ਹੋਈ ਜਿਹੜੇ ਚੋਰ ਨੇ, ਝੂਠੇ ਨੇ। ਪਿਤਾ ਨੇ ਸaਾਬਾਸa ਦਿਤੀ ਤੇ ਕਿਹਾ- ਤੂੰ ਸਖਤ ਮਿਹਨਤ ਅਤੇ ਈਮਾਨਦਾਰੀ ਨਾਲ ਉਨ੍ਹਾਂ ਨੂੰ ਪਛਾੜੇਗਾ। ਨਜaਰਅੰਦਾਜa ਕਰੀ ਚਲ, ਆਪਣਾ ਰਸਤਾ ਨਾ ਛੱਡੀ।
1951 ਵਿਚ ਅਪਣੀ ਬੱਚਤ ਕੀਤੀ ਰਕਮ 2300 ਰੁਪਏ ਵਿਚੋਂ ਉਸਨੇ ਮੀਠਾਦਾਰ ਵਿਚ ਡਿਸਪੈਂਸਰੀ ਖੋਲ੍ਹੀ। ਸਿੱਧੀਆ ਕੰਪਨੀ ਤੋਂ, ਘਟ ਪੈਸੇ ਨਾਲ ਦਵਾਈਆਂ ਖਰੀਦਦਾ, ਇਕ ਡਾਕਟਰ ਰੱਖ ਲਿਆ ਨੌਕਰੀ ਤੇ। ਖੁਦ ਫਾਰਮੇਸੀ ਅਤੇ ਵਹੀਖਾਤੇ ਦੀ ਸਿਖਲਾਈ ਲੈਂਦਾ ਰਹਿੰਦਾ, ਰਾਤ ਨੂੰ ਦੁਕਾਨ ਅੱਗੇ ਪੱਥਰ ਦੇ ਬੈਂਚ ਉਪਰ ਸੌ ਜਾਂਦਾ, ਰਾਤ ਨੂੰ ਮਰੀਜa ਆਉਂਦਾ ਤਾਂ ਫਸਟ ਏਡ ਦੇ ਦਿੰਦਾ। ਬੇਸaਕ ਇਲਾਜ ਦੀ ਫੀਸ ਬਹੁਤ ਥੋੜ੍ਹੀ ਸੀ ਪਰ ਬੱਚਤ ਹੋਣ ਲੱਗੀ। ਇਸ ਬੱਚਤ ਸਦਕਾ ਉਸਨੇ ਦੁਨੀਆਂ ਦੇਖਣੀ ਚਾਹੀ। ਬਸ ਰਾਹੀਂਂ 1956 ਵਿਚ ਈਰਾਨ, ਤੁਰਕੀ ਯੂਨਾਨ, ਬਲਗਾਰੀਆਂ ਵਿਚੋਂ ਲੰਘਦਾ ਹੋਇਆ ਯੋਗੋਸਲਾਵੀਆ ਤੱਕ ਅੱਪੜਿਆ, ਫਰਾਂਸ ਅਤੇ ਤੁਰਕੀ ਦੇਖੇ। ਇਮੀਗਰੇਸaਨ ਵਾਲੇ ਸਰਹੱਦ ਤੇ ਰੋਕ ਕੇ ਤਲਾਸaੀ ਲੈਂਦੇ, ਸਿਵਾਇ ਦੋ ਜੋੜੇ ਕੱਪੜਿਆ ਦੇ ਤੇ ਕੁਝ ਖਾਣ ਦੇ ਸਾਮਾਨ ਦੇ, ਕੱਪੜੇ ਦੇ ਝੋਲੇ ਵਿਚ ਕੁੱਝ ਨਾ ਹੁੰਦਾ ਤਾਂ ਗਰੀਬ ਯਾਤਰੀ ਸਮਝ ਕੇ ਦਾਨੀ ਅਫਸਰ ਪੈਸੇ ਦੇ ਦਿੰਦੇ। ਦੁਆਵਾਂ ਦਿੰਦਾ ਲੰਘ ਜਾਂਦਾ।
ਦੇਖਦਾ, ਪੱਛਮੀ ਦੇਸਾਂ ਦੇ ਲੋਕ ਕਿੰਨੀ ਤੇਜa ਚਾਲ ਚਲਦੇ ਹਨ। ਕਿੰਨੀ ਸਖਤ ਮਿਹਨਤ ਕਰਦੇ ਹਨ। ਪਾਕਿਸਤਾਨ ੈ ਪਾਕਿਸਤਾਨ ਇਨ੍ਹਾਂ ਨਾਲ ਕਿਵੇਂ ਰਲੇਗਾ। ਜਿਨਾਹ ਨੇ ਪਹਿਲੇ ਦੌਰ ਵਿਚ ਜਿਹੜੀ ਬਾਜaੀ ਜਿੱਤੀ, ਦੂਜੇ ਦੌਰ ਵਿਚ ਹਾਰੀ ਜਾ ਰਹੀ ਦਿਸਦੀ ਸੀ।ਸੋਚਦਾ, ਦੇਸ ਆਪੇ ਈ ਆਪਣੇ ਖਿਲਾਫa ਹੋਈ ਜਾ ਰਿਹਾ ਹੈ।
ਲੋਕ ਉਸ ਨੂੰ ਖਾਣ ਲਈ ਕੁਝ ਦੇ ਦਿੰਦੇ, ਖਾ ਲੈਂਦਾ। ਰੇਲਵੇ ਸਟੇਸaਨ ਤੇ ਸੌ ਗਿਆ। ਸਵੇਰੇ ਦੇਖਿਆ ਬੈਂਚ ਹੇਠੋਂ ਜੁੱਤੀ ਗਾਇਬ। ਕੋਈ ਗੱਲ ਨਹੀਂ। ਨੰਗੇ ਪੈਰੀਂ ਕਿਹੜਾ ਤੁਰਿਆ ਨਹੀਂ ਜਾਂਦਾ। ਇਕ ਔਰਤ ਨੇ ਪੁਰਾਣੇ ਬੂਟਾਂ ਦਾ ਜੋੜਾ ਦੇ ਦਿਤਾ, ਵੱਡਾ ਸਾਈਜa ਸੀ, ਉਸੇ ਨਾਲ ਯਾਤਰਾ ਜਾਰੀ ਰਹੀ। ਇੰਗਲੈਂਡ ਜਾਕੇ ਆਪਣੇ ਪੁਰਾਣੇ ਗੁਜਰਾਤੀ ਮਿੱਤਰ ਸਿਦਕ ਈਦੀ ਦਾ ਘਰ ਲੱਭ ਲਿਆ। ਉਹ ਚੰਗੀ ਨੌਕਰੀ ਤੇ ਸੀ। ਈਦੀ ਨੂੰ ਕਿਹਾ- ਤੈਨੂੰ ਵੀ ਚੰਗੀ ਕਮਾਈ ਵਾਲੀ ਨੌਕਰੀ ਮਿਲ ਸਕਦੀ ਹੈ ਇਥੇ, ਜਿੰਨੀ ਮਿਹਨਤ ਕਰੋ, ਉਨੀ ਕਮਾਈ। ਈਦੀ ਨੇ ਕਿਹਾ- ਮੇਰੇ ਬਿਨਾ ਪਾਕਿਸਤਾਨ ਕਿਵੇਂ ਚਲੇਗੈ ਜਿਹੋਂ ਜਿਹਾ ਇੰਗਲੈਂਡ ਹੈ, ਮੈਂ ਪਾਕਿਸਤਾਨ ਉਸ ਤਰਾਂ ਦਾ ਬਣਾਉਣਾ ਹੈ।
ਗੈਰਹਾਜaਰੀ ਵਿਚ ਈਦੀ ਵਿਰੁੱਧ ਅਫਵਾਹਾਂ ਉਡਾਈਆਂ ਗਈਆਂ ਕਿ ਉਹ ਦਾਨ ਦੇ ਪੈਸੇ ਲੈਕੇ ਵਿਦੇਸa ਭੱਜ ਗਿਆ ਹੈ। ਡਿਸਪੈਂਸਰੀ ਵਾਲਿਆਂ ਪ੍ਰਚਾਰ ਕੀਤਾ- ਤਾਂ ਹੀ ਤਾਂ ਅਸੀ ਉਸ ਚੋਰ ਨੂੰ ਕੱਢਿਆ ਸੀ।
ਵਾਪਸ ਆ ਕੇ ਦੁਕਾਨ ਦੇ ਉਪਰਲਾ ਕਮਰਾ ਕਿਰਾਏ ਤੇ ਲੈਕੇ ਜੱਚਾ ਬੱਚਾ ਸਿਖਲਾਈ ਕੇਂਦਰ ਖੋਲ੍ਹਣ ਦਾ ਐਲਾਨ ਕਰ ਦਿਤਾ। ਕੋਰਸ ਸਿਖਣ ਲਈ ਅਰਜੀਆਂ ਦਾ ਹੜ੍ਹ ਆ ਗਿਆ। ਆਲੋਚਕਾਂ ਨੇ ਪ੍ਰਚਾਰ ਕੀਤਾ- ਇਹ ਦੁਰਾਚਾਰੀ ਹੈ, ਮਾੜੇ ਕੰਮਾਂ ਲਈ ਨਵੀ ਦੁਕਾਨ ਖੋਲ੍ਹੀ ਹੈ, ਇਹ ਮੁਸਲਮਾਨ ਨਹੀਂ। ਵਗੈਰਾ ਵਗੈਰਾ। ਜਿਹੜੀਆਂ ਕੁੜੀਆਂ ਪਹਿਲੇ ਬੈਚ ਵਿਚ ਡਰਦੀਆਂ ਦਾਖਲ ਨਾ ਹੋਇਆ ਉਹ ਅਗਲੇ ਬੈਚ ਵਿਚ ਆ ਗਈਆਂ। ਦਾਨ-ਡੱਬੇ ਵਿਚ ਦਾਨੀ ਲੋਕ ਵਧੀਕ ਪੈਸੇ ਪਾਉਣ ਲੱਗੇ। ਕਿਉਂਕਿ ਮਾਲਕੀ ਇਕੱਲੇ ਦੀ ਸੀ, ਸੁਸਤ, ਕਮਜੋਰ ਮੁਲਾਜaਮਾਂ ਨੂੰ ਹਟਾ ਕੇ ਹਿੰਮਤੀ ਬੰਦੇ ਰੱਖ ਲੈਂਦਾ।
1951 ਵਿਚ ਹਾਂਗਕਾਂਗ ਫਲੂ ਦੀ ਬਿਮਾਰੀ ਉਠੀ, ਵਡੀ ਗਿਣਤੀ ਵਿਚ ਮੌਤਾਂ ਹੋਣ ਲੱਗੀਆ। ਸਲਾਹਕਾਰਾਂ ਦੀ ਸਲਾਹ ਦੇ ਉਲਟ, ਈਦੀ ਨੇ ਸੇਵਾ ਕਰਨ ਦਾ ਫੈਸਲਾ ਲਿਆ। ਸaਹਿਰ ਦੇ ਚਾਰੇ ਪਾਸੇ ਤੇਰਾਂ ਟੈਂਟ ਬਾਹਰਵਾਰ ਲਾ ਕੇ ਐਲਾਨ ਕਰ ਦਿਤਾ ਕਿ ਮਰੀਜa ਆਉਣ। ਦਵਾਇਆਂ ਦਾ ਬੰਦੋਬਸਤ ਜੋ ਹੋ ਸਕਦਾ ਸੀ ਕੀਤਾ। ਦਾਨ-ਬਕਸੇ ਰੱਖ ਕੇ ਉਪਰ ਲਿਖਿਆ- ਦੇਣ ਲਈ ਕੁਝ ਹੈ ਦਿਉ, ਨਹੀਂ ਤਾਂ ਨਾ ਸਹੀ। ਈਦੀ ਦਾ ਸਭ ਕੁਝ ਤੁਹਾਡਾ ਹੈ। ਤੁਹਾਡਾ- ਈਦੀ।
ਇਕ ਮੈਮਨ ਵਪਾਰੀ ਕਈ ਦਿਨ ਈਦੀ ਦਾ ਕੰਮ ਢੰਗ ਬਰੀਕੀ ਨਾਲ ਦੇਖਦਾ ਰਿਹਾ। ਉਸਨੇ ਇਕੋ ਵਾਰ ਵੀਹ ਹਜaਾਰ ਦਾਨ ਦੇ ਦਿਤਾ। ਉਸੇ ਸaਾਮ ਪੁਰਾਣੀ ਵੈਗਨ ਸੱਤ ਹਜaਾਰ ਰੁਪਏ ਦੀ ਲੈਕੇ ਪੇਂਟ ਕਰਵਾਇਆ, ਉਪਰ ਲਿਖ ਦਿਤਾ- ਗਰੀਬ ਦੀ ਮੋਟਰ। ਇਸ ਪਿਛੋਂ ਕਦੀ ਧਨ ਦੀ ਕਮੀ ਨਾਂ ਆਈ। ਸਾਰੇ ਸਿੰਧ ਵਿਚ ਪੰਜ ਐਂਬੂਲੈਂਸ ਗੱਡੀਆ ਸਨ ਜੋ ਲੋੜ ਪੈਣ ਤੇ ਨਾਂ ਮਿਲਦੀਆਂ, ਈਦੀ ਹਾਜaਰ ਹੁੰਦਾ, ਇਥੋ ਤੱਕ ਕਿ ਪੁਲਸ ਮਹਿਕਮੇ ਨੂੰ ਵੀ ਜਵਾਬ ਨਾ ਦਿੰਦਾ। ਕਿਸੇ ਨੂੰ ਇਨਕਾਰ ਨਹੀਂ। ਹੁਣ ਤਕ ਦਾਨ ਕੇਵਲ ਗਰੀਬਾਂ ਨੇ ਦਿਤਾ ਸੀ, ਪਹਿਲੀ ਵਾਰ ਅਮੀਰ ਆਦਮੀ ਵਲੋਂ ਦਾਨ ਮਿਲਿਆ। ਇਸ ਪਿਛੋਂ ਤਿੰਨ ਲੱਖ ਰੁਪਏ ਇਕ ਸੇਠ ਨੇ ਦਿੱਤੇ ਜਿਸ ਨਾਲ ਪੁਰਾਣੀ ਐਕਸਰੇ ਦੀ ਮਸaੀਨ ਖਰੀਦੀ, ਪਲਾਟ ਖਰੀਦਿਆ ਦੋ ਡਾਕਟਰ ਹੋਰ ਰੱਖ ਲਏ, ਦੋ ਹਾਲ, ਤਿੰਨ ਵਰਾਂਡੇ ਚਾਰ ਕਮਰੇ ਮੈਟਰਨਿਟੀ ਯੂਨਿਟ ਦੇ ਪਿਛੇ ਕਿਰਾਏ ਤੇ ਲੈ ਲਏ।
ਉਸਨੇ ਫੁੱਟਪਾਥਾਂ ਤੇ ਪਏ, ਸੀਵਰ ਪਾਈਪਾਂ ਵਿਚ ਪਏ ਗਰੀਬ ਲੋਕਾਂ ਨੂੰ ਛੱਤ ਹੇਠ ਲਿਆਂਦਾ। ਅਮੀਰ ਚੀਕਦੇ- ਦੇਖੋ, ਉਹ ਬਿਮਾਰਾਂ ਨੂੰ ਕਿੰਨੀ ਘਟੀਆ ਖੁਰਾਕ ਦਿੰਦੈ। ਈਦੀ ਆਖਦਾ- ਤੁਸੀਂ ਇਨ੍ਹਾਂ ਨੂੰ ਆਪਣੇ ਮਹਿਲਾਂ ਵਿਚ ਲੈ ਜਾਓ, ਸੇਵਾ ਕਰੋ, ਅੱਲਾਹ ਖੁਸa ਹੋਵੇਗਾ। ਮਦਦ ਨਹੀਂ ਕਰਨੀ ਨਾ ਸਹੀ, ਮੈਨੂੰ ਰੋਕੋ ਤਾਂ ਨਾ।
ਉਸਨੇ ਦੇਖਿਆ- ਝੁੱਗੀਆਂ ਝੌਪੜੀਆਂ ਵਿਚੋਂ ਆਉਂਦੇ ਬੰਦਿਆਂ ਵਿਚੋ ਬਦਬੂ ਆਉਂਦੀ। ਵਾਲੰਟੀਅਰ ਮਰੀਜa ਨੂੰ ਨੁਹਾ ਦਿੰਦੇ ਤਾਂ ਫਟਾ ਫਟ ਆਪ ਸਾਬਣ ਨਾਲ ਰਗੜ ਰਗੜ ਪਿੰਡਾ ਮਲ ਕੇ ਨਹਾਉਂਦੇ। ਕੱਪੜੇ ਧੋਕੇ ਕੀਟਨਾਸaਕ ਘੋਲ ਵਿਚ ਪਾ ਦਿੰਦੇ, ਕਈ ਤਾਂ ਫੇਰ ਵੀ ਸੁਕੇ ਕੱਪੜੇ ਦਾਨ ਕਰ ਦਿੰਦੇ। ਈਦੀ ਨੇ ਇਸ ਐਲਰਜੀ ਤੋਂ ਛੁਟਕਾਰਾ ਪਾਉਣ ਲਈ ਲਾਵਾਰਸ ਲਾਸaਾਂ ਦਾ ਸਸਕਾਰ ਕਰਨ ਦਾ ਕੰਮ ਆਰੰਭਿਆ। ਖੂਹਾਂ ਵਿਚ ਬਦਬੂ ਮਾਰਦੀਆਂ ਲਾਸaਾਂ, ਸਮੁੰਦਰ ਵਿਚ ਤੈਰਦੀਆਂ ਕਾਲੀਆਂ ਲਾਸaਾਂ, ਹੱਥ ਲਾਉਣ ਤੇ ਹੀ ਮਾਸ ਖੁਰ ਜਾਂਦਾ।ਟੈਲੀਫੋਨ ਲੱਗ ਗਿਆ ਤਾਂ ਕੰਮ ਕਈ ਗੁਣਾ ਵਧ ਗਿਆ, ਦਿਨ ਰਾਤ ਚਲ ਸੋ ਚੱਲ। ਉਹ ਜaਖਮੀਆਂ ਨੂੰ ਪਹਿਲਾਂ ਚੁਕਦਾ, ਲਾਸaਾਂ ਬਾਦ ਵਿਚ।
ਸੇਠਾਂ ਨੇ ਪੈਸੇ ਦੀ ਦੁਰਵਰਤੋਂ ਦੇ ਫਿਰ ਸੋaੋਸaੇ ਛੱਡੇ, ਈਦੀ ਨੇ ਬਿਆਨ ਛਪਵਾਇਆ ੌਜਿਹੜਾ ਮੈਨੂੰ ਪੈਸੇ ਦਿੰਦਾ ਹੈ, ਉਹ ਮੈਥੋਂ ਹਿਸਾਬ ਮੰਗਣ ਦਾ ਹੱਕਦਾਰ ਹੈ। ਜਿਸ ਨੂੰ ਦਾਨ ਦੇਣ ਪਿਛੋਂ ਪਛਤਾਵਾ ਹੋਇਆ, ਉਹ ਆਏ ਤੇ ਪੈਸੇ ਵਾਪਸ ਲੈ ਜਾਵੇ। ਹਰੇਕ ਦਾਨੀ ਨੂੰ ਰਸੀਦ ਦਿਆ ਕਰਾਂਗਾ, ਰਸੀਦ ਦਿਖਾਏ ਤੇ ਪੈਸੇ ਲੈ ਜਾਵੇ। ਜਿਸ ਨੇ ਕੋਈ ਦਾਨ ਨਹੀਂ ਦਿਤਾ, ਉਸ ਨੂੰ ਨਾ ਹਿਸਾਬ ਦਿਆਂਗਾ, ਨਾਂ ਪ੍ਰਵਾਹ ਕਰਾਂਗਾ। ੌ
1958 ਵਿਚ ਪਿਤਾ ਨੇ ਦੋਵਾਂ ਭਰਾਵਾਂ ਵਿਚ ਜਾਇਦਾਦ ਵੰਡੀ ਤਾਂ ਈਦੀ ਲੱਖਪਤੀ ਬਣ ਗਿਆ। ਬੈਂਕ ਵਿਚ ਜਮ੍ਹਾ ਕਰਵਾ ਕੇ ਆਪਣਾ ਨਿੱਜੀ ਖਰਚਾ ਇਸ ਦੇ ਵਿਆਜ ਵਿਚੋਂ ਕਰਨ ਲੱਗਾ, ਜੋ ਬਚ ਜਾਂਦਾ, ਸaੇਅਰ ਖਰੀਦ ਲੈਂਦਾ। ਈਦੀ ਵਿਰੁੱਧ ਸਭ ਤੋਂ ਵਧੀਕ ਮੰਦਾ ਬੋਲਣ ਵਾਲੇ ਸੇਠ ਦਾ ਬੱਚਾ ਛੱਤ ਤੋਂ ਡਿਗ ਪਿਆ। ਐਂਬੁਲੈਂਸ ਨਾ ਮਿਲੀ। ਈਦੀ ਨੂੰ ਪਤਾ ਲੱਗਾ, ਗੱਡੀ ਦੋੜਾਈ, ਮੌਕੇ ਤੇ ਪੁੱਜਾ।ਜaਮੀਨ ਤੇ ਪਿਆ ਬੱਚਾ ਛਾਤੀ ਨਾਲ ਲਾਇਆ, ਦੁਸaਮਣਾ ਨੂੰ ਗੱਡੀ ਵਿਚ ਬਿਠਾ ਕੇ ਹਸਪਤਾਲ ਵੱਲ ਦੌੜਿਆ, ਹਸਪਤਾਲ ਦਾਖਲ ਕਰਵਾਕੇ ਪਰਤਦਿਆਂ ਮਾਂ ਦੇ ਬੋਲ ਯਾਦ ਆਏ- ਜਿੰਨਾ ਪਿਆਰ ਤੁਹਾਨੂੰ ਮੈਂ ਕੀਤਾ, ਉੱਨਾ ਪਿਆਰ ਕਰੀਂਂ ਮਨੁੱਖਾਂ ਨੂੰ। ਅੱਲਾਹ ਨੇ ਆਪਣੇ ਆਪ ਨੂੰ ਐਵੇਂ ਤਾਂ ਨਹੀਂ ਰੱਬੁੱਲਆਲਮੀਨ (ਸਾਰੇ ਸੰਸਾਰਾਂ ਦਾ ਸਾਂਝਾ ਰੱਬ) ਕਿਹਾ। ਬੱਚਾ ਬਚ ਨਾ ਸਕਿਆ। ਸੇਠ ਦੀ ਔਰਤ ਹਰ ਮਹੀਨੇ ਜaਕਾਤ ਦੇ ਪੈਸੇ ਈਦੀ ਕੋਲ ਭੇਜਦੀ।
ਇਕ ਦਿਨ ਈਦੀ ਬੱਸ ਵਿਚ ਸਫਰ ਕਰ ਰਿਹਾ ਸੀ। ਉਸ ਦਾ ਗੋਡਾ ਇਕ ਸੂਟਡ ਬੂਟਡ ਬਾਬੂ ਦੇ ਗੋਡੇ ਨੂੰ ਛੁਹ ਗਿਆ। ਬਾਬੂ ਚਿੱਲਾਇਆ- ਮੁਝੇ ਮਤ ਛੂ। ਤੂ ਗੰਦਾ ਆਦਮੀ ਹੈ। ਪੰਜ ਸਤ ਜੁਆਨ ਉਠੇ, ਬਾਬੂ ਨੂੰ ਕਿਹਾ- ਦੁਰਭਾਗਵਸ ਜੇ ਤੂੰ ਲਾਵਾਰਿਸ ਮਰ ਗਿਆ, ਇਸ ਤੋਂ ਬਿਨਾ ਤੈਨੂੰ ਕੌਣ ਦਫਨ ਕਰੇਗੈ ਈਦੀ ਨੇ ਸਭ ਨੂੰ ਸaਾਂਤ ਕੀਤਾ।
ਈਦੀ ਦੇਖ ਰਿਹਾ ਸੀ, ਜਿਨ੍ਹਾਂ ਮੈਮਨਾ ਨੂੰ ਜਿਨਾਹ ਨੇ ਪਾਕਿਸਤਾਨ ਜਾਣ ਲਈ ਮਨਾਇਆ ਸੀ, ਨਹੀਂ ਤਾਂ ਵਪਾਰ ਡੁੱਬ ਜਾਵੇਗਾ, ਉਹ ਭਰਿਸaਟ ਹੋ ਗਏ ਸਨ। ਧਨ ਅਤੇ ਚਾਪਲੂਸੀ ਨਾਲ ਚੋਣ ਲੜਨ ਵਾਲੇ ਲੋਕਾਂ ਦੀ ਮਦਦ ਕਰਦੇ ਤੇ ਫਿਰ ਵਪਾਰ ਵਿਚ ਹੱਥ ਰੰਗਦੇ। ਪੈਸੇ ਦੇ ਜੋਰ ਮੁਜਰਿਮ ਬਰੀ ਹੋ ਜਾਂਦੇ। ਇਸ ਹਨੇਰਨਗਰੀ ਖਿਲਾਫ ਲੜਨ ਲਈ 1962 ਦੇ ਸਾਲ ਪਾਰਲੀਮੈਂਟ ਚੋਣ ਲਈ ਕਾਗਜa ਭਰ ਦਿਤੇ।
ਪਹਿਲੋਂ ਮਨਾਉਣ ਦੇ ਯਤਨ ਹੋਏ, ਫਿਰ ਧਮਕੀਆਂ ਮਿਲੀਆਂ, ਕਾਗਜa ਵਾਪਸ ਨਾ ਲਏ ਤਾਂ ਫਿਰ ਕੂੜ ਪਰਚਾਰ ਦਾ ਦੌਰ ਚੱਲਿਆ।ਖਬਰਾਂ ਛਪਣੀਆਂ ਸaੁਰੂ, ੌਈਦੀ ਦੇ ਹਸਪਤਾਲ ਵਿਚੋਂ ਜਿਹੜੀਆਂ ਚਾਰ ਕੁੜੀਆਂ ਗਾਇਬ ਹੋਈਆਂ ਸਨ, ਪਤੈ ਉਹ ਕਿਸ ਕਿਸ ਨੂੰ ਕਿੰਨੇ ਕਿੰਨੇ ਦੀਆਂ ਵੇਚੀਆਂੈ ਪਤੈ ਈਦੀ ਨੇ ਕਿੰਨੇ ਲੱਖ ਦਾ ਗਬਨ ਕੀਤੌ
ਈਦੀ ਸੁੰਨ ਹੋ ਗਿਆ। ਇਹ ਕੀ ਹੋਇਆੈ ਜਾਣਨ ਲਈ ਕਿ ਕੋਈ ਮੈਨੂੰ ਪਸੰਦ ਕਰਦਾ ਹੈ ਕਿ ਨਾ, ਕਾਗਜa ਭਰੇ। ਇਹ ਤਾਂ ਨੇਕੀ ਵਾਲਾ ਕਾਰੋਬਾਰ ਹੀ ਬੰਦ ਕਰ ਦੇਣਗੇ। ਉਸਨੂੰ ਨਾਸਤਕ, ਚੋਰ, ਵਿਭਚਾਰੀ ਅਤੇ ਅਨਪੜ੍ਹ, ਮੂਰਖ ਦੇ ਖਿਤਾਬ ਮਿਲੇ। ਨਾ ਉਸਦੀ ਕੋਈ ਪਾਰਟੀ, ਨਾ ਉਸਨੇ ਪਰਚਾਰ ਕੀਤਾ, ਕਿਉਂ ਖਾਹਮਖਾਹ ਪੈਸਾ ਰੋਹੜੈ ਵੋਟਾਂ ਪਈਆ ਨਤੀਜਾ ਆਇਆ, 29 ਸਾਲ ਦਾ ਜੁਆਨ ਰਿਕਾਰਡ ਤੋੜ ਵੋਟ ਲੈ ਕੇ ਜਿੱਤਿਆ।
1965 ਦੀ ਭਾਰਤ-ਪਾਕਿ ਜੰਗ ਲੱਗੀ। ਬੰਬਾਰੀ ਹੁੰਦੀ, ਚੀਖਾਂ ਚਿੱਲਾਹਟਾਂ। ਈਦੀ ਕੋਲ ਸੈਂਕੜਿਆਂ ਦੀ ਗਿਣਤੀ ਵਿਚ ਜੁਆਨ, ਵਾਲੰਟੀਅਰ ਭਰਤੀ ਹੋਣ ਲੱਗੇ। ਈਦੀ ਨੇ ਪਹਿਲੇ ਦਿਨ ਸਮਝਾ ਦਿਤੇ- ਲੀਡਰਾਂ ਦੀ ਰੀਸ ਨਹੀਂ ਕਰਨੀ ਮੁਕਾਬਲਾ ਨਹੀਂ ਕਰਨਾ, ਇਨ੍ਹਾਂ ਵਰਗੀ ਸਿਆਸਤ ਨਹੀਂ ਕਰਨੀ। ਉੱਚਾ ਉਠਣਾ ਹੈ ਤਾਂ ਮੇਰੀ ਸਿਆਸਤ ਕਰੋ, ਧਰਮ ਦੀ, ਹਮਦਰਦੀ ਦੀ ਸਿਆਸਤ। ਸaੱਕ ਹੈ ਤਾਂ ਪਹਿਲਾ ਇਨ੍ਹਾਂ ਨਾਲ ਤੁਰ ਪਵੋ। ਇਕ ਦਿਨ ਆਵੇਗਾ, ਇਨ੍ਹਾਂ ਨੂੰ ਛੱਡ ਕੇ ਫੇਰ ਤੁਸੀਂ ਮੇਰੇ ਕੋਲ ਆ ਜਾਓਗੇ।ਮੇਰੀ ਸਿਆਸਤ ਥਿਰ ਹੈ, ਜਿਥੇ ਹੈ, ਉਥੋਂ ਕੋਈ ਨਹੀਂ ਹਿਲਾ ਸਕਦਾ। ਸੇਵਾ ਦੀ ਸਿਆਸਤ ਕਰੋ।
ਛੇ ਵਿਧਵਾਵਾਂ, ਤਲਾਕ-aਸੁaਦਾ ਔਰਤਾਂ ਕੋਲ ਈਦੀ ਨੇ ਵਿਆਹ ਦੀ ਪੇਸaਕਸa ਭੇਜੀ, ਕਿਸੇ ਨੇ ਪ੍ਰਵਾਨ ਨਾ ਕੀਤੀ, ੌਸੀਮਿੰਟ ਦਾ ਬੈਂਚ ਇਸ ਦਾ ਹਨੀਮੂਨ ਬੈੱਡ ਹੋਏਗਾ। ਮੁਰਦੇ ਇਸਦੀ ਜੰਨ ਚੜ੍ਹਨਗੌ, ਵਰਗੀਆਂ ਟਿੱਪਣੀਆਂ ਕਰਕੇ ਕੁੜੀਆਂ ਬੁੜ੍ਹੀਆਂ ਹੱਸਦੀਆਂ। ਪੰਦਰਾਂ ਸਾਲ ਦੀ ਬਿਲਕੀਸ ਦਾ ਵਿਆਹ ਹੋਇਆ ਸੀ ਤਾਂ ਦੇਸ ਵੰਡ ਵਕਤ ਉਹ ਵਿਧਵਾ ਹੋ ਗਈ, ਉਨੀ ਸਾਲ ਦੀ ਨੂੰ ਉਸਦੀ ਮਾਸੀ ਈਦੀ ਦੇ ਨਰਸਿੰਗ ਹੋਮ ਵਿਚ ਕੰਮ ਦਿਵਾਣ ਆਈ। ਕੁੜੀ ਖੁਸa ਮਿਜਾਜa ਸੀ, ਕੰਮ ਕਰਨ ਵਿਚ ਫੁਰਤੀ ਤੇ ਨਿਮਰਤਾ ਦੋਵੇਂ।ਉਸ ਨੂੰ ਦੇਖ ਕੇ ਈਦੀ ਦਾ ਕੁਰੱਖਤ ਸੁਭਾ ਮਿੱਠਾ ਹੋ ਜਾਂਦਾ, ਉਹ ਧੀਮਾ ਹੋਣ ਦਾ ਯਤਨ ਕਰਦਾ, ਕਦੀ ਹੋਠਾਂ ਤੇ ਮੁਸਕਾਨ ਆ ਜਾਂਦੀ। ਇਕ ਕੁੜੀ ਨੇ ਈਦੀ ਵੱਲ ਇਸaਾਰਾ ਕਰਕੇ ਕਿਹਾ- ਦੇਖੋ ਈਦੀ ਹੱਸ ਰਿਹਾ ਹੈ ਤੇ ਚੀਕਣ ਦੀ ਥਾਂ ਗੱਲਾਂ ਕਰ ਰਿਹਾ ਹੈ। ਬਿਲਕੀਸ ਬੋਲੀ, ੌ ਅਜੇ ਜਿਉਂਦਾ ਹੈ। ੌ ਈਦੀ ਨੇ ਇਹ ਕੁਮੈਂਟ ਸੁਣਕੇ ਕਿਹਾ, ੌ ਮੈਂ ਇਮਾਰਤ ਉਚੀ ਉਸਾਰਨੀ ਚਾਹੁੰਦਾ ਸਾਂ। ਪੁੱਟੀ ਜਾ ਰਿਹਾ ਹਾਂ, ਚੌਦਾਂ ਸਾਲ ਤੋਂ ਮੌਤਾਂ ਵਿਚਕਾਰ ਘਿਰਿਆ ਬੰਦਾ ਜਿਉਂਦਾ ਹੋਣ ਦਾ ਦਾਅਵਾ ਕਿਵੇਂ ਕਰੇ ੈ ਸaੁਕਰ ਹੈ ਕਿਸੇ ਨੂੰ ਲੱਗਿਆ ਕਿ ਮੈਂ ਜਿਉਂਦਾ ਹਾਂ।ੌ
ਉਸ ਦੀ ਸੁਹਰਤ ਵਧਣ ਲੱਗੀ। ਚੁਰਸਤੇ ਵਿਚ ਠੂਠਾ ਰੱਖ ਕੇ ਬੈਠ ਜਾਂਦਾ। ਦਾਨੀਆਂ ਦੀ ਭੀੜ ਲੱਗ ਜਾਂਦੀ, ਟਰੈਫਿਕ ਜਾਮ ਹੋ ਜਾਂਦਾ। ਅਖਬਾਰ ਵਾਲੇ ਪੁਛਦੇ, ੌਈਦੀ ਤੇਰੇ ਕੋਲ ਪੈਸੇ ਘੱਟ ਹਨ ਜੋ ਚੁਰਸਤੇ ਵਿਚ ਬੈਠ ਜਾਨੌ ਆਖਦਾ- ਨਹੀਂ ਲੋੜ ਜੋਗੇ ਹਨ। ਕੁਝ ਬੰਦੇ ਹਨ, ਜੋ ਸੋਚਦੇ ਹਨ ਕਿ ਮੇਰੇ ਮੁਲਾਜaਮਾ ਦੀ ਥਾਂ ਮੈਨੂੰ ਦਾਨ ਦੇਣਗੇ, ਇਸ ਦਾ ਵਧੀਕ ਪੁੰਨ ਲੱਗੇਗਾ। ਮੇਰੇ ਕੋਲ ਹੁਣ ਪੰਜ ਐਂਬੁਲੈਂਸਾਂ, ਵੱਡਾ ਨਰਸਿੰਗ ਹੋਮ, ਵੱਡਾ ਯਤੀਮਖਾਨਾ ਤੇ ਲੋੜ ਜੋਗੇ ਪੈਸੇ ਹਨ। ਤਾਂ ਵੀ ਮੈਨੂ ਠੂਠਾ ਇਹ ਯਾਦ ਕਰਵਾਉਂਦਾ ਰਹਿੰਦਾ ਹੈ ਕਿ ਈਦੀ, ਅਸਲ ਵਿਚ ਤੂ ਮੰਗਤਾ ਹੈ। ਇਹ ਹੈ ਤੇਰੀ ਸਹੀ ਔਕਾਤ। ਨਾ ਮੈ ਮੌਲਵੀ ਹਾਂ ਨਾ ਸੰਤ। ਮੇਰੀ ਹੈਸੀਅਤ, ਮੰਗਤੇ ਦੀ ਹੈਸੀਅਤ ਮੈਨੂ ਭੁੱਲਣੀ ਨਹੀਂ ਚਾਹੀਦੀ।ਹੁਣ ਤਾਂ ਲੋਕ ਬਿਨਾ ਰਸੀਦ ਮੰਗਣ ਦੇ ਧੜਾ ਧੜ ਪੈਸੇ ਸੁੱਟੀ ਜਾਂਦੇ। ਈਦੀ ਰੱਬ ਦਾ ਸaੁਕਰਾਨਾ ਕਰਦਿਆਂ ਆਖਦਾ- ਇਹ ਹੈ ਖਰਾ ਇਸਲਾਮ। ਮਨੁੱਖ, ਮਨੁੱਖ ਦੀ ਬਾਂਹ ਫੜੇ, ਦੁਖੀ ਦੀ ਦਾਰੂ ਬਣੇ।
ਬਿਲਕੀਸ ਨਾਲ ਮੰਗਣਾ ਹੋਇਆ ਤਾਂ ਮੈਮਨਾ ਨੇ ਸੁਨੇਹਾ ਭੇਜਿਆ- ਜੇ ਤੂੰ ਬਿਆਨ ਦੇ ਦੇਵੇਂ ਕਿ ਤੈਨੂੰ ਈਦੀ ਨੇ ਛੇੜਿਆ ਹੈ, ਬਲੈਕਮੇਲ ਕੀਤਾ ਹੈ ਤਾਂ ਪੱਚੀ ਹਜaਾਰ ਦੇ ਦਿਆਂਗੇ ।ਬਿਲਕੀਸ ਨਾਲ ਉਸਦਾ ਨਿਕਾਹ ਹੋ ਗਿਆ। ਕੋਈ ਇਕੱਠ ਨਹੀਂ, ਦਿਖਾਵਾ ਨਹੀਂ, ਰੀਤਾਂ ਰਸਮਾ ਨਹੀਂ। ਈਦੀ ਹੱਸ ਕੇ ਕਿਹਾ ਕਰਦਾ ਸੀ- ਭਾਰਤੀ ਹੀਰੋਆਂ, ਦਲੀਪ ਕੁਮਾਰ ਜਾਂ ਰਾਜਕਪੂਰ ਵਰਗਾ ਨਹੀਂ ਮੈਂ, ਪਰ ਫਿਲਮਾਂ ਵਿਚ ਜਿਵੇਂ ਉਨ੍ਹਾਂ ਦਾ ਰੁਮਾਂਸ ਅਤੇ ਵਿਆਹ ਹੁੰਦਾ ਹੈ, ਮੇਰਾ ਉਸੇ ਤਰਾਂ ਹੋ ਗਿਆ। ਉਨ੍ਹਾਂ ਦਾ ਨਕਲੀ, ਮੇਰਾ ਅਸਲੀ। ਕੁੜੀਆਂ ਨੂੰ ਜਦੋਂ ਬਿਲਕੀਸ ਦੀ ਮੰਗਣੀ ਬਾਰੇ ਖਬਰ ਮਿਲੀ ਤਾਂ ਉਨਾਂ ਕਿਹਾ- ਬਿਲਕੀਸ ਕੀ ਕਰ ਰਹੀਂ ਹੈ ਤੂੰੈ ਸਾਡੇ ਖਾਵੰਦ ਸਾਨੂੰ ਜਦੋਂ ਪਹਾੜੀਆਂ ਤੇ ਘੁਮਾਉਣ ਫਿਰਾਉਣ ਲਿਜਾਇਆ ਕਰਨਗੇ, ਇਹ ਤੈਨੂੰ ਕਬਰਸਤਾਨ ਵਿਖਾਉਣ ਲੈ ਜਾਏਗਾ। ਬਿਲਕੀਸ ਵੀ ਖੂਬ ਹਸਦੀ। ਕੋਈ ਕੁੜੀ ਈਦੀ ਵਰਗੀ ਮੋਟੀ ਆਵਾਜ ਕੱਢਦੀ, ੌ ਬਿਲਕੀਸ ਲਾਸaਾਂ ਨੂੰ ਨੁਹਾ ਦਿਤਾ ੈ ਬਿਲਕੀਸ ਪਾਗਲਾਂ ਦੇ ਵਾਲਾਂ ਵਿਚੋਂ ਜੂਆਂ ਕੱਢ ਦਿੱਤੀਆਂੈ ਜਦੋਂ ਅਸੀਂ ਮੇਕਅੱਪ ਕਰਿਆ ਕਰਾਂਗੀਆਂ, ਤੂੰ ਮੁਰਦਿਆ ਨੂੰ ਮੱਲ੍ਹਮ ਤੇ ਸੈਂਟ ਲਾਇਆ ਕਰੇਂਗੀ। ੌ
ਸੜਕ ਕਿਨਾਰੇ ਕੋਈ ਨਵਜਾਤ ਬੱਚਾ ਸੁੱਟ ਗਿਆ। ਈਦੀ ਨੇ ਬਿਲਕੀਸ ਨੂੰ ਫੜਾ ਕੇ ਕਿਹਾ- ਇਹ ਆਪਣਾ ਹੈ। ਖਬਰਾਂ ਉਡੀਆਂ- ਇਹ ਈਦੀ ਦਾ ਨਾਜਾਇਜa ਬੱਚਾ ਹੈ ਜੋ ਨਿਕਾਹ ਤੋਂ ਪਹਿਲਾਂ ਦੀ ਕਰਤੂਤ ਦਾ ਨਤੀਜਾ ਹੈ।ਈਦੀ ਨੂੰ ਮਾਰ ਦਿਉ, ਉਹ ਬਦਮਾਸa ਹੈ, ਗੁਨਾਹਗਾਰ ਹੈ।
ਨਵਾਂ ਨਵਾਂ ਵਿਆਹ, ਕੁਰਸੀ ਤੇ ਬੈਠੀ ਬਿਲਕੀਸ ਕੋਈ ਕੰਮ ਕਰ ਰਹੀਂ ਹੁੰਦੀ ਤਾਂ ਗਲੀ ਵਿਚੋਂ ਦੀ ਲੰਘਦਾ ਕੋਈ ਸaਰਾਰਤੀ ਮੁੰਡਾ ਇਹ ਕਹਿ ਕੇ ਦੌੜ ਜਾਂਦਾ- ਦੇਖੋ, ਮੰਗਤੇ ਕੁਰਸੀਆਂ ਤੇ ਬੈਠੇ ਦੇਖੋ। ਜਦੋਂ ਪਹਿਲੀ ਵਾਰ ਗਰਭਵਤੀ ਹੋਈ, ਉਲਟੀਆਂ ਸaਰੂ ਹੋ ਗਈਆਂ। ਈਦੀ ਆਪਣੇ ਬੁੱਕ ਵਿਚ ਉਸ ਦੀ ਉਲਟੀ ਸੰਭਾਲਦਾ। ਇਹ ਉਸ ਨੂੰ ਇਕ ਤਰਾਂ ਸਬਕ ਸਿਖਾਉਣ ਵਾਂਗ ਸੀ ਕਿ ਈਦੀ ਨੂੰ ਦੁਖੀ ਬੰਦੇ ਦੀ ਕੋਈ ਚੀਜa ਬੁਰੀ ਨਹੀ ਲਗਦੀ। ਮੈਮਨ ਸਮਾਜ ਬੇਇਜaਤੀ ਕਰਦਾ ਕਰਦਾ ਥੱਕ ਗਿਆ ਸੀ, ਈਦੀ ਹੱਸ ਕੇ ਕਿਹਾ ਕਰਦਾ- ਉਸ ਬੰਦੇ ਨੂੰ ਕੋਈ ਬੇਇਜaਤ ਕਿਵੇਂ ਕਰੇ ਜਿਸ ਦੀ ਇਜaਤ ਹੈ ਈ ਨਹੀਂੈ
ਅਮੀਨਾ ਦੀ ਮੱਦਦ ਨਾਲ ਬਿਲਕੀਸ ਦੇ ਪੁੱਤਰ ਪੈਦਾ ਹੋਇਆ। ਬਿਲਕੀਸ ਨੇ ਪੁੱਛਿਆ- ਇਹ ਕਿਸ ਦਾ ਬੱਚਾ ਮੇਰੀ ਗੋਦ ਵਿਚ ਦੇ ਦਿਤੈਂੈ ਅਮੀਨਾ ਹੱਸ ਪਈ- ਇਉਂ ਸਮਝ, ਕਿਸੇ ਦਾ ਹੋਵੇ ਭਾਵੇਂ, ਤੂੰ ਇਸ ਨੂੰ ਪਾਲੇਂਗੀ। ਮੰਨ ਲੈ ਕਿ ਤੂੰ ਇਸ ਦੀ ਮਾਂ ਹੈ। ਈਦੀ ਦਾ ਅੱਬਾ ਆਇਆ- ਪੋਤੇ ਦਾ ਨਾਮ ਕੁਤਬ ਰੱਖਿਆ।
ਆਪਣੇ ਬੱਚੇ ਨਾਲ ਗੱਲਾਂ ਕਰਦੀ ਬਿਲਕੀਸ ਆਖਦੀ- ਅੱਜ ਨਵੇਂ ਕੱਪੜੇ ਪਾਕੇ ਫਲਾਣੀ ਸਹੇਲੀ ਦੇ ਘਰ ਚੱਲੀਏੈ ਈਦੀ ਚੁੱਪ ਕਰ ਜਾਂਦਾ ਤਾਂ ਆਖਦੀ- ਚਲੋ ਇਉ ਕਰਦੇ ਆਂ- ਸਮੁੰਦਰ ਕੰਢੇ ਚੱਲੀਏ। ਮੈਂ ਲਹਿਰਾਂ ਦੇਖਦੀ ਰਹਾਂਗੀ। ਤੁਸੀਂ ਲਹਿਰਾਂ ਵਿਚੋਂ ਮੇਰੀ ਲਾਸa ਲੱਭ ਲੈਣੀ। ਫਿਰ ਆਖਦੀ- ਸਾਡੇ ਰਿਸaਤੇਦਾਰ ਕਿੰਨੇ ਚੰਗੇ ਨੇ ਮਿਲਣਾ ਚਾਹੁੰਦੇ ਨੇ ਪਰ ਅਸੀਂ ਉਨ੍ਹਾਂ ਨੂੰ ਉਦੋਂ ਮਿਲਣ ਜਾਵਾਂਗੇ ਜਦੋਂ ਉਹ ਮਰ ਜਾਣਗੇ ।
ਇਕ ਗੁਸੈਲਾ ਬੰਦਾ ਦਫਤਰ ਵਿਚ ਆਕੇ ਚਿੱਲਾਣ ਲੱਗਾ- ਲਾਸaਾਂ ਦਾ ਵਪਾਰ ਠੀਕ ਨਹੀਂ ਹੈ।ਇਥੇ ਇਸ ਇਲਾਕੇ ਦੇ ਬੱਚੇ ਹਰ ਵਕਤ ਡਰੇ, ਹਰ ਵਕਤ ਸਹਿਮੇ ਰਹਿੰਦੇ ਨੇ। ਮੀਠਾਦਾਰ ਤੋ ਬਾਹਰ ਲੈ ਜਾਉ ਆਪਣਾ ਇਹ ਕਾਰਖਾਨਾ। ਸਭ ਸaਾਂਤ ਰਹੇ। ਉਹ ਉਚੀ ਉਚੀ ਬੋਲਦਾ ਵਾਪਸ ਚਲਾ ਗਿਆ। ਤਿੰਨ ਦਿਨ ਬਾਦ ਫਿਰ ਆਇਆ। ਕਿਹਾ- ਜੀ ਛੇਵੀਂ ਮੰਜaਲ ਤੇ ਮੇਰਾ ਭਰਾ ਦਿਲ ਫੇਲ ਹੋਣ ਕਾਰਨ ਮਰ ਗਿਆ ਹੈ। ਐਂਬੁਲੈਂਸ ਚਾਹੀਦੀ ਹੈ। ਈਦੀ ਐਂਬੁਲੈਂਸ ਲੈਕੇ ਚਲਾ ਗਿਆ।
ਖਿਝ ਕੇ ਬਿਲਕੀਸ ਚੀਕਦੀ- ਚੰਗਾ ਹੋਵੇ ਮੈਨੂੰ ਤਲਾਕ ਦੇ ਦਿਉ। ਰੱਬ ਕਰੇ ਮੈਥੋਂ ਬਾਦ ਤੁਹਾਨੂੰ ਪਤਨੀ ਨਾ ਲੱਭੇ। ਈਦੀ ਚੁਪ ਰਹਿੰਦਾ। ਫਿਰ ਚੀਕਦੀ- ਤੁਹਾਨੂੰ ਮੇਰੀ ਜਿਹੀ ਬੀਵੀ ਮਿਲੀ, ਕੀ ਅੱਲਾਹ ਦਾ ਸaੁਕਰਾਨਾ ਕੀਤਾ ੈ ਕਦੀ ਰੱਬ ਯਾਦ ਆਇਆ ੈ ਈਦੀ ਕੰਨਾਂ ਨੂੰ ਹੱਥ ਲਾਕੇ ਆਖਦਾ- ਰੱਬ ਨੂੰ ਕਦੋਂ ਭੁੱਲਿਆਂ ਮੈਂੈ ਮੇਰੇ ਕੋਲ ਰੱਬ ਅਤੇ ਤੈਥੋਂ ਇਲਾਵਾ ਹੋਰ ਹੈ ਕੈ ਹੋਰ ਕੁੱਝ ਮੈਨੂੰ ਚਾਹੀਦਾ ਵੀ ਨਹੀਂ।
ਈਦੀ ਤੋਂ ਜਦੋਂ ਕਦੀ ਗਲਤ ਫੈਸਲਾ ਹੋ ਜਾਂਦਾ ਤਾਂ ਬਿਲਕੀਸ ਆਖਦੀ- ਪਛਤਾਵਾ ਨਾ ਕਰੋ।ਗਲਤੀ ਹੋਈ, ਬੇਈਮਾਨੀ ਨਹੀਂ ਕੀਤੀ। ਘਾਟਾ ਬਰਦਾਸaਤ ਕਰੋ। ਬਹੁਤ ਵੱਡਾ ਨੁਕਸਾਨ ਨਹੀਂ ਹੋਇਆ। ਈਦੀ ਆਖਦਾ- ਔਰਤ ਚਾਹੇ ਤਾ ਚੰਗੇ ਭਲੇ ਬੰਦੇ ਨੂੰ ਨਿਕੰਮਾਂ ਕਰ ਸਕਦੀ ਹੈ, ਇਸੇ ਤਰਾਂ ਦਲੇਰ ਔਰਤ ਦਾ ਖਾਵੰਦ ਬੁਜaਦਿਲ ਨਹੀਂ ਹੋ ਸਕਦਾ।
ਬਿਲਕੀਸ ਪਾਗਲਾਂ ਦੀਆਂ ਗੱਲਾਂ ਸੁਣਦੀ ਰਹਿੰਦੀ। ਈਦੀ ਪੁਛਦਾ, ੌ ਇਹ ਝੂਠ ਮਾਰਦੇ ਹਨ, ਤੈਨੂੰ ਸੱਚ ਲਗਦੈ ੌ ਬਿਲਕੀਸ ਆਖਦੀ- ਚੰਗੇ ਭਲੇ ਬੰਦੇ ਝੂਠ ਮਾਰਨੋ ਨਹੀਂ ਹਟਦੇ। ਇਨ੍ਹਾਂ ਦਾ ਦਿਲ ਹਲਕਾ ਹੋ ਜਾਂਦਾ ਹੈ, ਮੇਰਾ ਕੀ ਘਟਦੈ
1971 ਵਿਚ ਭਾਰਤ-ਪਾਕਿ ਜੰਗ ਛਿੜਿਆ ਤਾਂ ਪਾਕਿਸਤਾਲ ਦੇ ਦੋ ਟੋਟੇ ਹੋ ਗਏ। ਬੰਗਲਾ ਦੇਸ ਵਿਚ ਵਸਦੇ ਪੰਜਾਬੀ ਵਪਾਰੀ ਬੰਗਾਲੀਆਂ ਦੀ ਨਫਰਤ ਤੋਂ ਡਰਕੇ ਪਾਕਿਸਤਾਨ ਭੱਜ ਆਏ। ਮਹਿੰਗੀਆਂ ਜਾਇਦਾਦਾਂ ਸਸਤੀਆਂ ਵੇਚ ਆਏ। ਇਧਰ ਆ ਕੇ ਕੋਈ ਕਾਰੋਬਾਰ ਫਟਾਫਟ ਕਿਵੇਂ ਚੱਲ ਸਕਦਾ ਸੀ? ਬਹੁਤ ਲੋਕਾਂ ਨੇ ਈਦੀ ਨੂੰ ਦਾਨ ਦਿੱਤਾ ਸੀ। ਉਹ ਰਸੀਦਾਂ ਲੈ ਕੇ ਆ ਗਏ ਕਿ ਪੈਸੇ ਵਾਪਸ ਚਾਹੀਦੇ ਹਨ। ਈਦੀ ਨੇ ਹਰੇਕ ਦੇ ਪੈਸੇ ਵਾਪਸ ਕੀਤੇ ਤੇ ਕਿਹਾ- ਜਦੋਂ ਤੱਕ ਕਾਰੋਬਾਰ ਠੀਕ ਨਹੀਂ ਹੁੰਦੇ ਇਥੇ ਰਹੋ। ਜਿਨ੍ਹਾਂ ਨੇ ਦਾਨ ਨਹੀਂ ਦਿੱਤਾ ਉਹ ਵੀ ਰਹੋ।
ਛੇ ਮੰ॥ਲੀ ਬਿਸਮਿੱਲਾ ਇਮਾਰਤ ਢਹਿ ਕੇ ਤੇਰਾਂ ਫੁੱਟ ਉਚੇ ਥੇਹ ਵਿਚ ਬਦਲ ਗਈ। ਵੀਹ ਪਰਿਵਾਰ ਮਾਰੇ ਗਏ। ਈਦੀ ਨੇ ਕਰੇਨਾ ਨੂੰ ਨਿਰਦੇਸ਼ ਦਿੱਤਾ, ਲਾਸ਼ਾਂ ਵਾਸਤੇ ਵੱਖ, ॥ਖਮੀਆਂ ਵਾਸਤੇ ਵੱਖ ਤੰਬੂ ਲਾਏ। ਢਾਈ ਸਾਲ ਦਾ ਬੱਚਾ ਬਾਹਰ ਖੇਡਦਾ ਹੋਣ ਕਰਕੇ ਬਚ ਗਿਆ, ਉਸ ਦੇ ਮਾਪੇ ਅਤੇ ਸੱਤ ਸਾਲ ਦਾ ਭਰਾ ਮਲਬੇ ਵਿਚ ਦਬੇ ਪਏ ਸਨ। ਇਕ ਪਾਸਿਉਂ ਬੱਚੇ ਦੀ ਆਵਾ॥ ਆਈ। ਭਾਰੀ ਬੀਮ ਹਟਾਇਆ ਗਿਆ ਤਾਂ ॥ਖਮੀ ਬੱਚਾ ਜਿਉਂਦਾ ਮਿਲ ਗਿਆ। ਸਿਰ ਉਪਰ ਸੱਟ, ਛਾਤੀ ਦੀਆਂ ਪੱਸਲੀਆਂ ਦਬੀਆਂ ਹੋਈਆਂ। ਹਸਪਤਾਲ ਵਿਚ ਉਸਨੇ ਦੱਸਿਆ- ਮਾਂ ਖਾਣਾ ਬਣਾ ਰਹੀ ਸੀ। ਕੋਈ ਚੀ॥ ਮੇਰੇ ਤੇ ਡਿੱਗੀ ਤੇ ਹਨੇਰਾ ਹੋ ਗਿਆ। ਮੈਂ ਮਾਂ ਦੀ ਅਵਾ॥ ਸੁਣੀ, ਸਾਨੂੰ ਦੋਹਾਂ ਭਰਾਵਾਂ ਨੂੰ ਆਵਾ॥ਾਂ ਮਾਰ ਰਹੀ ਸੀ....... ਇਮਰਾਨ......ਜਾਵੇਦ। ਬਹੁਤ ਦੇਰ ਤਕ ਇਹ ਅਵਾ॥ਾਂ ਸੁਣਦਾ ਰਿਹਾ। ਫਿਰ ਚੁਪ ਹੋ ਗਈ। ਮੈਂ ਸੋਚਿਆ ਮੈਂ ਮਰ ਗਿਆ ਹਾਂ। ਫੇਰ ਮੈਂ ਕਿਸੇ ਦਾ ਬੋਲ ਸੁਣਿਆਂ... ਕਿਸੇ ਨੇ ਈਦੀ ਨੂੰ ਵਾਜ ਮਾਰੀ, ਤਾਂ ਮੈਂ ਚੀਕਾਂ ਮਾਰਨ ਲੱਗਾ। ਮੈਨੂੰ ਈਦੀ ਦਾ ਨਾਂ ਸੁਣਕੇ ਲੱਗਾ ਮੈਂ ਮਰਿਆ ਨਹੀਂ। ਹੁਣੇ ਈਦੀ ਬਚਾ ਲਏਗਾ। ਦੋਵੇਂ ਯਤੀਮ ਬੱਚੇ ਦਾਦੀ ਕੋਲ ਪੁਚਾ ਦਿੱਤੇ। ਉਸ ਸਾਲ ਈਦ ਨਹੀਂ ਮਨਾਈ ਗਈ। ਭੁੱਟੋ ਮੌਕੇ ਤੇ ਆਇਆ, ਈਦੀ ਨੂੰ ਕਿਹਾ- ਮੈਂ ਮੱਦਦ ਕਰਾਂ ? ਈਦੀ ਨੇ ਕਿਹਾ- ਹੋਰ ਕੌਣ ਕਰੇਗਾ? ਫੌਰਨ ਰਾਹਤ ਭੇਜ। ਉਸਨੇ ਧਨ, ਰਾਸ਼ਣ ਅਤੇ ਦਵਾਈਆਂ ਤੁਰੰਤ ਭੇਜੀਆਂ।
ਇਕ ਆਦਮੀ ਇਹ ਦਸਦਾ ਹੋਇਆ ਰੋਂਦਾ ਰਹਿੰਦਾ- ਮੇਰੀ ਪਤਨੀ ਅਤੇ ਦੋ ਧੀਆਂ ਕੱਪੜੇ ਸੀ ਕੇ ਗੁ॥ਾਰਾ ਕਰਦੀਆਂ। ਸ਼ਾਮ ਪੈਣ ਤੇ ਮੈਂ ਜਬਰਨ ਉਨ੍ਹਾਂ ਤੋਂ ਪੈਸੇ ਖੋਹ ਕੇ ਸ਼ਰਾਬ ਪੀਂਦਾ। ਉਹ ਰੋਂਦੀਆਂ ਤੇ ਰੱਬ ਅੱਗੇ ਅਰਦਾਸ ਕਰਦੀਆਂ- ਸਾਨੂੰ ਮੌਤ ਦੇਹ। ਉਹ ਤਿੰਨੇ ਮਰ ਗਈਆਂ। ਮੈਂ ਕਦੋਂ ਮਰਾਂਗਾ? ਈਦੀ ਆਖਦਾ - ਤੂੰ ਕਿਉਂ ਮਰੇਂ ? ਜਿੰਨਾ ਸੰਤਾਪ ਉਨ੍ਹਾਂ ਨੇ ਝੱਲਿਆ, ਉਹ ਭੁਗਤ। ਤੇਰੀ ਫਰਿਆਦ ਸੁਣਨ ਵਾਲਾ ਕੋਈ ਨਹੀਂ।
ਦੋ ਪੁਤਰਾਂ ਤੇ ਦੋ ਧੀਆਂ ਦਾ ਪਿਤਾ ਈਦੀ, ਬੱਚਿਆਂ ਨੂੰ ਕਿਤੇ ਪਿਕਨਿਕ ਤੇ ਨਾ ਲਿਜਾ ਸਕਦਾ। ਉਹ ਟੂਰ ਤੇ ਜਾਣ ਦੀ ॥ਿਦ ਕਰਦੇ ਰਹਿੰਦੇ। ਇਕ ਦਿਨ ਸੁਨੇਹਾ ਮਿਲਿਆ ਕਿ ਦੂਰ ਸਿੰਧ ਵਿਚ ਲਾਸ਼ ਪੁਚਾਣੀ ਹੈ। ਬੀਵੀ ਨੇ ਕਿਹਾ - ਬੱਚਿਆਂ ਨੂੰ ਵੀ ਲੈ ਚੱਲ। ਹੋਰ ਕਿਤੇ ਨਹੀਂ ਲਿਜਾ ਸਕਦਾ ਕਬਰਸਤਾਨ ਈ ਦਿਖਾ ਲਿਆ। ਮਾਪੇ ਜਿਥੇ ਵੀ ਜਾਣ, ਬੱਚੇ ਉਨ੍ਹਾਂ ਨਾਲ ਜਾਣਾ ਚਾਹੁੰਦੇ ਨੇ, ਜਾ ਕੇ ਖੁਸ਼ ਹੁੰਦੇ ਨੇ। ਠੀਕ ਹੈ। ਈਦੀ ਨੇ ਆਗਿਆ ਦੇ ਦਿਤੀ। ਜਿਸ ਐਂਬੂਲੈਂਸ ਦੇ ਅਗਲੇ ਹਿਸੇ ਵਿਚ ਮਾਂ, ਧੀ ਦੀ ਲਾਸ਼ ਲਾਗੇ ਬੈਠੀ ਸੀ, ਬੱਚਿਆਂ ਨੇ ਪਿਛਲੇ ਪਾਸੇ ਖੁਸ਼ੀ ਖੁਸ਼ੀ ਛਾਲਾਂ ਲਾ ਦਿੱਤੀਆਂ ਤੇ ਚਹਿਕਣ ਲੱਗੇ।
ਦਿਨ ਦਾ ਸਫਰ ਬੀਤ ਗਿਆ। ਰਾਤ ਪੈ ਗਈ। ਕੁੜੀ ਦੀ ਮਾਂ ਰਸਤਾ ਭੁੱਲ ਗਈ। ਉਸਨੇ ਉਚੇ ਟਿੱਲੇ ਤੇ ਖਲੋ ਕੇ ਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵਾਜ ਦੀ ਗੂੰਜ ਵਾਪਸ ਪਰਤਦੀ ਪਰ ਹੁੰਗਾਰਾ ਕੋਈ ਨਹੀਂ। ਉਜਾੜ ਵਿਚ ਸੱਪਾਂ ਦੇ ਫੁੰਕਾਰੇ ਸੁਣਾਈ ਦਿੰਦੇ। ਈਦੀ ਨੇ ਗੱਡੀ ਦੀਆਂ ਲਾਈਟਾਂ ਬਾਲ ਦਿੱਤੀਆਂ। ਸਾਹਮਣੇ ਚਾਰ ਨਕਾਬਪੋਸ਼ ਘੋੜਸਵਾਰ ਬੰਦੂਕਾਂ ਲਈ ਖਲੋਤੇ ਦਿਸੇ। ਔਰਤ ਦੌੜਦੀ ਹੋਈ ਟਿੱਲੇ ਤੋਂ ਉਤਰ ਕੇ ਗੱਡੀ ਵਿਚ ਵੜ ਗਈ, ਦੱਸਿਆ- ਇਹ ਕੋਲਹਰੀ ਦੇ ਖਤਰਨਾਕ ਡਾਕੂ ਨੇ। ਪਹਿਲਾਂ ਗੋਲੀ ਮਾਰਦੇ ਨੇ ਫੇਰ ਦੇਖਦੇ ਨੇ ਜਿਸ ਨੂੰ ਗੋਲੀ ਵੱਜੀ ਉਹ ਕੌਣ ਸੀ।
ਨਕਾਬਪੋਸ਼ਾਂ ਨੇ ਗੱਡੀ ਘੇਰ ਲਈ। ਲਾਸ਼ ਦੇਖੀ, ਸਹਿਮੇ ਬੱਚੇ ਦੇਖੇ, ਪੁੱਛਿਆ ਕੌਣ ਹੋ। ਘੋੜੇ ਗੁੱਸੇ ਵਿਚ ਪੌੜ ਪਟਕ ਰਹੇ ਸਨ। ਈਦੀ ਨੇ ਦੱਸਿਆ - ਮੈਂ ਅਬਦੁਲ ਸੱਤਾਰ ਹਾਂ ਜਿਸ ਨੂੰ ਈਦੀ ਕਹਿੰਦੇ ਨੇ। ਇਹ ਲਾਸ਼ ਛੱਡਣ ਜਾ ਰਿਹਾ ਸਾਂ ਕਿ ਰਸਤਾ ਭੁੱਲ ਗਿਆ। ਡਾਕੂ ਨੇ ਕਿਹਾ- ਕਿਧਰ ਜਾਣੈ? ਪਿੰਡ ਦਾ ਰਾਹ ਦੱਸਦਿਆਂ ਕਿਹਾ ਬੜਾ ਖਤਰਨਾਕ ਇਲਾਕਾ ਹੈ। ਰਾਤ ਨੂੰ ਕਾਹਨੂੰ ਸਫਰ ਕਰਨਾ ਸੀ। ਤੁਰਨ ਲੱਗਿਆਂ ਈਦੀ ਨੇ ਸਲਾਮ ਵਜੋਂ ਸੱਜਾ ਹੱਥ ਮੱਥੇ ਨੂੰ ਛੁਹਾਇਆ। ਚਾਰੇ ਡਾਕੂਆਂ ਨੇ ਛਾਤੀ ਤੇ ਹੱਥ ਰੱਖਕੇ ਝੁਕਕੇ ਸਲਾਮ ਦਾ ਜਵਾਬ ਦਿੱਤਾ। ਬਿਲਕੀਸ ਅਤੇ ਬੱਚਿਆਂ ਦਾ ਸਾਹ ਵਿਚ ਸਾਹ ਆਇਆ। ਈਦੀ ਨੇ ਬਿਲਕੀਸ ਦੀ ਝਾੜ ਝੰਬ ਕੀਤੀ, ਬੱਚਿਆਂ ਨੂੰ ਖਤਰੇ ਵਿਚ ਪਾ ਦਿੱਤਾ ਸੀ।
ਬਾਈ ਸਾਲ ਦਾ ਇਕ ਕੈਦੀ ਜੇਲ੍ਹ ਵਿਚ ਮਰ ਗਿਆ ਤੇ ਸਥਾਨਕ ਕਬਰਸਤਾਨ ਵਿਚ ਦਫਨਾ ਦਿੱਤਾ। ਉਸ ਦੇ ਦੋਸਤ ਆਏ, ਕਹਿਣ ਲੱਗੇ - ਇਹ ਪੰਜਾਬ ਦਾ ਸੀ। ਮਾਪੇ ਬੇਗਾਨੀ ਥਾਂ ਦਫਨ ਕਰਨ ਦੇ ਹੱਕ ਵਿਚ ਨਹੀਂ ਪਰ ਉਨ੍ਹਾਂ ਕੋਲ ਲਾਸ਼ ਲਿਜਾਣ ਜੋਗੇ ਪੈਸੇ ਨਹੀਂ। ਤੁਸੀਂ ਛੱਡ ਆਉ। ਈਦੀ ਨੇ ਹਾਂ ਕਰ ਦਿਤੀ ਤਾਂ ਬਿਲਕੀਸ ਨੇ ਕਿਹਾ ਮੈਂ ਵੀ ਜਾਵਾਂਗੀ, ਫੈਸਲ ਬੇਟਾ ਵੀ ਜਾਏਗਾ। ਈਦੀ ਨੇ ਕਿਹਾ- ਲੰਮਾ ਸਫਰ ਹੈ, ਪਰ ਤਾਂ ਕੀ? ਸਵੇਰ ਸਾਰ ਚੱਲਣ ਦਾ ਫੈਸਲਾ ਹੋਇਆ। ਤੁਰਨ ਤੋਂ ਪਹਿਲਾਂ ਪਾਗਲਖਾਨੇ ਦਾ ਦੌਰਾ ਕਰਨ ਗਿਆ। ਨਿਗਰਾਨ ਨੇ ਕਿਹਾ - ਜੀ ਅਹੁ ਕੁੜੀ ਪੌੜੀਆਂ ਵਿਚ ਬੈਠੀ ਹੈ। ਉਤਰਨ ਚੜ੍ਹਨ ਵਾਲੇ ਨੂੰ ਗਾਲਾਂ ਦਿੰਦੀ ਹੈ, ਦੰਦੀਆ ਵਢਦੀ ਹੈ। ਈਦੀ ਉਸ ਕੋਲ ਗਿਆ, ਉਠਣ ਲਈ ਕਿਹਾ, ਉਹ ਟੱਸ ਤੋਂ ਮੱਸ ਨਾ ਹੋਈ। ਈਦੀ ਨੇ ਚਪੇੜ ਜੜ ਦਿੱਤੀ। ਫਿਰ ਪਰੇ ਗਈ।
ਰਸਤੇ ਵਿਚ ਇਕ ਢਲਾਣ ਤੇ ਮੋੜ ਕੱਟਦੀ ਵੈਨ ਉਲਟ ਗਈ। ਸਾਰੇ ਬਚ ਗਏ ਪਰ ਈਦੀ ਦਾ ਜਬਾੜਾ ਟੁੱਟ ਗਿਆ। ਲਾਗੇ ਕੋਈ ਹਸਪਤਾਲ ਨਹੀਂ, ਮੀਠਾਦਾਰ ਫੋਨ ਮਿਲਾਇਆ ਤਾਂ ਉਥੋਂ ਗੱਡੀਆਂ ਚੱਲ ਪਈਆ। ਰੌਲਾ ਪੈ ਗਿਆ ਕਿ ਈਦੀ ਐਕਸੀਡੈਂਟ ਵਿਚ ਮਾਰਿਆ ਗਿਆ। ਬ॥ਾਰ ਬੰਦ ਹੋ ਗਏ। ਭੁੱਟੋ ਮਲਬੇ ਵਾਲੀ ਹਵੇਲੀ ਦੀ ਥਾਂ ਉਸਰਨ ਵਾਲੀ ਬਹੁਮੰ॥ਲੀ ਇਮਾਰਤ ਦੇ ਪਲਾਟ ਅਲਾਟ ਕਰਨ ਮੀਠਾਦਾਰ ਆਇਆ ਹੋਇਆ ਸੀ। ਪੁੱਛਿਆ- ਈਦੀ ਕਿਥੇ ਹੈ? ਦੱਸਿਆ ਗਿਆ। ਉਸਨੇ ਤੁਰੰਤ ਆਪਣਾ ਹੈਲੀਕਾਪਟਰ ਭੇਜ ਦਿੱਤਾ। ਹਸਪਤਾਲੋਂ ਛੁੱਟੀ ਮਿਲੀ ਤਾਂ ਭੁੱਟੋ ਨੂੰ ਕਿਰਾਇਆ ਦੇਣਾ ਚਾਹਿਆ, ਉਸਨੇ ਨਾ ਲਿਆ। ਬਿਲਕੀਸ ਨੂੰ ਕਹਿਣ ਲੱਗਾ - ਬਿਮਾਰ ਕੁੜੀ ਨੂੰ ਚਪੇੜ ਮਾਰ ਕੇ ਤੁਰਿਆ ਸਾਂ। ਅੱਲਾਹ ਨੂੰ ਇਹ ਮਨ॥ੂਰ ਨਹੀਂ ਸੀ। ਦੇਖ ਲਿਆ? ਮਿਲੀ ਨਾ ਸਹੀ ਸ॥ਾ?
ਇਕ ਮਿਹਨਤੀ ਵਿਦਿਆਰਥੀ ਕੈਂਸਰ ਦੀ ਪਹਿਲੀ ਸਟੇਜ ਵਿਚ ਸੀ। ਉਸ ਨੂੰ ਇਲਾਜ ਲਈ ਪੈਸੇ ਚਾਹੀਦੇ ਸਨ। ਠੂਠਾ ਹਿਲਾ ਕੇ ਈਦੀ ਕਰਾਚੀ ਦੇ ਚੌਂਕ ਵਿਚ ਬੈਠ ਗਿਆ। ਬਾਕੀ ਮੰਗਤੇ ਗੱਡੀਆਂ ਦੇ ਅੱਗੇ ਪਿਛੇ ਭੱਜ ਭੱਜ ਮੰਗਦੇ ਫਿਰ ਰਹੇ ਸਨ। ਈਦੀ ਬੁੱਤ ਵਾਂਗ ਜਮ ਗਿਆ। ਲੋਕ ਈਦੀ ਨੂੰ ਦੇਖਦੇ, ਰੁਕਦੇ, ਜੇਬਾਂ ਖਾਲੀ ਕਰਦੇ ਤੇ ਚਲੇ ਜਾਂਦੇ। ਤਿੰਨ ਦਿਨਾਂ ਵਿਚ ਢਾਈ ਲੱਖ ਰੁਪਏ ਮਿਲੇ। ਮੰਗਤੇ ਬੁੜ ਬੁੜ ਕਰਨ ਲੱਗੇ - ਇਹਨੇ ਸਾਡਾ ਖੂਹ ਸੁਕਾ ਦਿਤਾ ਹੈ, ਭੁੱਖੇ ਮਰੀਏ ਕਿ ਕਿਤੇ ਹੋਰ ਚਲੇ ਜਾਈਏ? ਬਿਲਕੀਸ ਹੱਸੀ - ਹੋਰ ਕਿਤੇ ਕਿਉਂ ਜਾਣਾ? ਵੱਡੇ ਮੰਗਤੇ ਨਾਲ ਕੰਮ ਤੇ ਆ ਜਾਉ।
1977 ਵਿਚ ॥ਿਆ ਉਲ ਹੱਕ ਨੇ ਸੱਤਾ ਹਥਿਆ ਲਈ, ਭੁੱਟੋ ਨੂੰ ਕੈਦ ਵਿਚ ਸੁੱਟ ਦਿੱਤਾ ਤੇ ਬਾਦ ਵਿਚ ਫਾਹੇ ਲਾ ਦਿਤਾ। ਪਾਕਿਸਤਾਨ ਵਿਚ ਕੋਈ ਕੁਸਕਿਆ ਤੱਕ ਨਾ। ਬਿਲਕੀਸ ਨੇ ਕਿਹਾ - ਈਦੀ, ਇਹ ਬੁਰੀ ਘਟਨਾ ਹੋਈ ਤੇ ਲੋਕ ਖਾਮੋਸ਼ ਹੋ ਗਏ। ਈਦੀ ਨੇ ਕਿਹਾ - ਪਾਕਿਸਤਾਨੀ ਹਕੂਮਤਾਂ ਨੇ ਲੋਕਾਂ ਨੂੰ ਸੁੰਨ ਕਰ ਦਿੱਤਾ ਹੈ, ਦਿਮਾਗ ਕਾਠ ਮਾਰੇ ਗਏ। ਭੁੱਟੋ ਨੇ ਸਬ॥ਬਾਗ ਦਿਖਾਏ, ਲੋਕਾਂ ਨੇ ਵੋਟਾਂ ਨਾਲ ਪੇਟੀਆਂ ਭਰ ਦਿਤੀਆਂ। ਮਿਲਿਆ ਕੱਖ ਨਾ। ਉਹ ਸੜਕਾਂ ਤੇ ਆ ਕੇ ਮੁ॥ਾਰੇ ਕਰਨ ਲੱਗੇ ਤਾਂ ॥ਿਆ ਨੇ ਮੌਕੇ ਦਾ ਫਾਇਦਾ ਉਠਾ ਲਿਆ ਤੇ ਲੋਕਾਂ ਨੂੰ ਕਿਹਾ - ਆਪੋ ਆਪਣੀਆਂ ਝੌਂਪੜੀਆਂ ਵਿਚ ਵੜ ਜਾਉ। ਲੋਕ ਝੁੱਗੀਆਂ ਵਿਚ ਵੜ ਗਏ।
॥ਿਆ ਉਲ ਹੱਕ ਨੇ ਈਦੀ ਨੂੰ ਮਾਣ ਪੱਤਰ ਅਤੇ ਪੰਜ ਲੱਖ ਰੁਪਿਆ ਭੇਜਿਆ। ਮਾਣਪੱਤਰ ਰੱ
-
ਹਰਪਾਲ ਸਿੰਘ ਪੰਨੂ,
harpalsinghpannu@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.