ਔਰਤ ਆਜ਼ਾਦ ਹੈ, ਪਰ ਸੋਚ ਨਹੀਂ
ਔਰਤ ਗ਼ੁਲਾਮ ਨਹੀਂ
ਪਰ ਅਖ਼ਤਿਆਰ ਕਿਸੇ ਹੋਰ ਨੂੰ ਦੇ ਆਈ,
ਦੋਸ਼ ਕਿਸੇ ਹੋਰ ਦਾ ਨਹੀਂ
ਜਿਹਨੀ ਗ਼ੁਲਾਮੀ ਖੁਦ ਬਣਾਈ,
ਗਲ ਮਨਾਉਣੀ ਨਹੀਂ
ਮੰਨ ਜਾਣ ਦੀ ਫਿਤਰਤ ਪਾਈ
ਮਰਦ ਵੱਡਾ, ਇਹ ਸੋਚ ਅਪਣਾਈ,
ਹੁਣ ਔਰਤ ਦੋਸ਼ ਕਿਸ ਨੂੰ ਦਵੇ
ਇਹ ਰੀਤ ਖੁਦ ਹੀ ਤਾਂ ਬਣਾਈ,
ਖ਼ੁਦ ਦਾ ਸਨਮਾਨ ਹੋਵੇ
ਉਮੀਦ ਕਿਸੇ ਹੋਰ 'ਤੇ ਕਿਉਂ ਲਾਈ ?
ਉਚੀ ਸੀ ਔਰਤ ਅਤੇ ਰਹੇਗੀ
ਇਸ ਚੀਜ਼ ਨੂੰ ਮੰਨ ਜਾਣ ਲਈ
ਦੇਰੀ ਬਾਹੁਤੀ ਲਾਈ,
ਸੰਸਾਰ ਔਰਤ ਢਿੱਡੋ ਆਵੇ
ਮਰਤ ਫਿਰ ਵੀ ਅਗਾਂਹ-ਅਗਾਂਹ ਹੋਈ ਜਾਵੇ
ਇਹ ਰੀਤ ਕਿਸੇ ਹੋਰ ਨੇ ਨਹੀਂ
ਔਰਤ ਨੇ ਖੁਦ ਹੀ ਪਾਈ,
ਔਰਤ ਹਮੇਸ਼ਾਂ ਪਹਿਲਾਂ
ਉਸ ਦੀਆਂ ਉਮੀਦਾਂ ਨੂੰ ਪਹਿਲ
ਸੋਚ ਓਸ ਦੀ ਨੂੰ ਨਮਨ
ਭੈਣ-ਮਾਂ-ਪਤਨੀ ਪਹਿਲਾਂ
ਓ ਮਰਦਾਂ ਕਦੇ ਇਹ ਕਰ ਕੇ ਤਾਂ ਵਿਖਾਈ,
ਔਰਤ ਨੂੰ ਪ੍ਰਧਾਨ ਬਣ ਜਾਣ ਦਾ ਪੂਰਾ ਹੱਕ ਹੈ
ਮਰਦਾਂ, ਕਦੇ ਜਾਈ ਬਣ ਕੇ ਤਾਂ ਵਿਖਾਈਂ,
ਸਬਰ ਦਾ ਘੁੱਟ ਔਰਤ ਹੀ ਭਰੇ
ਘਰ ਵੀ ਲੋਕਾਂ ਦੇ ਢਿੱਡ ਪੜਵਾ ਭਰੇ
ਜੀ-ਜੀ ਕਰਦੀ ਫਿਰੇ,
ਤ੍ਰਿਸਕਾਰ ਪੱਲੇ ਫਿਰ ਏਹਦੇ ਹੀ ਪਵੇ
ਇਹ ਹੀ ਸੱਭ ਕੁੱਝ ਕਿਉਂ ਜਰੇ ?
ਕਦੇ ਬੈਠ ਸੋਚ ਤਾਂ ਸਹੀ
ਔਰਤ ਬਿਨ ਮਰਦ ਧਰਤੀ 'ਤੇ ਪੈਰ ਕਿਵੇਂ ਧਰੇ।।
-
ਬਿਕਰਮਜੀਤ ਸਿੰਘ, sub editor
bsgill556@gmail.com
9914256666
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.