ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈ ਰਹੇ ਭਾਰਤੀ ਖਿਡਾਰੀਆਂ ਨੂੰ ਸਲਾਮ ਹੈ ਜਿਹੜੇ ਹੁਣ ਤੱਕ ਆਪਣੀ ਰਿਹਾਇਸ਼ ਥਾਂ (ਗੇਮਜ਼ ਵਿਲੇਜ) ਵਿੱਚ ਹੁੰਮਸ ਤੇ ਗਰਮੀ ਦੇ ਮਾਹੌਲ ਵਿੱਚ ਬਿਨਾਂ ਏਸੀ ਤੋਂ ਰੁਕੇ ਹੋਏ ਸਨ। ਹੁਣ ਭਾਰਤ ਵੱਲੋਂ ਆਪਣੇ ਪੱਧਰ ਉੱਤੇ ਕਮਰਿਆਂ ਵਿੱਚ ਏਸੀ ਦਾ ਪ੍ਰਬੰਧ ਕੀਤਾ ਗਿਆ ਹੈ। 40 ਏਸੀ ਲਿਆਂਦੇ ਗਏ।
…ਤੇ ਸਾਡੇ ਚੋਂ ਬਹੁਤ ਜਣੇ ਘਰੇ ਏਸੀ ਕਮਰੇ ਵਿੱਚ ਬੈਡ ਉੱਤੇ ਬੈਠੇ ਖਿਡਾਰੀਆਂ ਦੇ ਥੋੜੇ ਜਿਹੇ ਮਾੜੇ ਪ੍ਰਦਰਸ਼ਨ ਉੱਤੇ ਉਨ੍ਹਾਂ ਦੀ ਖੇਡ ਉਤੇ ਟਿੱਪਣੀਆਂ/ਆਲੋਚਨਾਵਾਂ ਕਰਦੇ ਰਹਿੰਦੇ ਹਨ।
ਖੇਡ ਰਹੇ ਖਿਡਾਰੀਆਂ ਦੇ ਪਸੀਨੇ ਚ ਭਿੱਜੇ ਕੱਪੜੇ ਹੀ ਦੇਖ ਲਿਆ ਕਰੋ ਕਿਵੇਂ ਉਹ ਪਸੀਨਾ ਵਹਾ ਰਹੇ ਹੁੰਦੇ ਹਨ। ਉੱਪਰੋਂ ਕਈ ਵਾਰ ਤਾਂ ਸੱਟ-ਫੇਟ ਕਾਰਨ ਖੂਨ ਵੀ ਵਹਾਉਂਦੇ ਨੇ।
ਡੇਢ ਸੌ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਉਂਦੀ ਡਰੈਗ ਫਲਿੱਕ ਉੱਪਰ ਹਾਕੀ ਦੀ ਸਖ਼ਤ ਬਾਲ ਦਾ ਸਾਹਮਣਾ ਕਰਨ ਲਈ ਵੀ ਜਿਗਰਾ ਚਾਹੀਦਾ। ਅਸੀਂ ਦੇਖਿਆ ਹੀ ਹੈ ਕਿਵੇਂ ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਕਿਵੇਂ ਗੋਲਚੀ ਸ੍ਰੀਜੇਸ਼ ਦੇ ਨਾਲ ਕੰਧ ਬਣ ਕੇ ਹਮਲੇ ਰੋਕਦੇ ਨੇ।
ਬਹੁਤੇ ਦੋਸਤ ਖਿਡਾਰੀਆਂ ਨੂੰ ਸਮਝਦੇ ਹਨ ਤੇ ਕਦਰ ਵੀ ਕਰਦੇ ਹਨ। ਉਨ੍ਹਾਂ ਨੂੰ ਸਲਾਮ ਹੈ। ਆਓ ਸਾਰੇ ਜਣੇ ਖੇਡਾਂ ਤੇ ਖਿਡਾਰੀਆਂ ਦੀ ਸਪੋਰਟ ਕਰੀਏ ਕਿਉਂਕਿ ਇਨ੍ਹਾਂ ਦੇ ਐਕਸ਼ਨ ਲਈ ਕੋਈ ਡੁਪਲੀਕੇਟ ਸਟੰਟਮੈਨ ਨਹੀਂ ਰੱਖਿਆ ਹੁੰਦਾ। ਇਹ ਆਪ ਹੀ ਮੈਦਾਨ ਚ ਨਿੱਤਰਦੇ ਨੇ।
-
ਨਵਦੀਪ ਸਿੰਘ ਗਿੱਲ ,ਖੇਡ ਮਾਹਰ, writer
asd
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.