ਸਰਦਾਰ ਅਰਬੀ ਭਾਸ਼ਾ ਦਾ ਲਫ਼ਜ਼ ਹੈ। ਸਰਦਾਰ ਸ਼ਬਦ ਦੋ ਸ਼ਬਦਾਂ ਦਾ ਮੇਲ ਹੈ, ਸਰ+ਦਾਰ ਜਿਸ ਦਾ ਮਤਲਬ ਹੈ, ਸਰ ਭਾਵ ਸਿਰ, ਦਾਰ ਦਾ ਮਤਲਬ ਪ੍ਰਬੰਧਕ (Administrator) ਜਿਵੇਂ ਕਿ ਨੰਬਰਦਾਰ, ਤਹਿਸੀਲਦਾਰ, ਥਾਣੇਦਾਰ ਆਦਿ। ਆਦਮੀ ਇਹੋ ਜਿਹੀ ਚੀਜ(ਦਿਮਾਗ)ਦਾ ਪ੍ਰਬੰਧਕ ਹੈ ਜਿਸ ਦਾ ਅੰਤ ਨਾ ਜਾਏ ਲੱਖਿਆ। ਦਿਮਾਗ ਦੇ ਵਿੱਚ ਬੇਅੰਤ ਗੱਲਾਂ ਯਾਦ ਰੱਖਣ ਦੀ ਸ਼ਕਤੀ ਹੈ। 450 ਸਾਲ ਵਿੱਚ ਜੋ ਵੀ ਵਰਤ ਸਕਦਾ ਹੈ, ਦਿਮਾਗ ਪਾਸ ਜਗਾਹ ਹੈ ਇਸ ਨੂੰ ਸਟੋਰ ਕਰਨ ਲਈ। ਇੱਕ ਦਿਨ ਵਿੱਚ ਸਾਨੂੰ 70000 ਖ਼ਿਆਲ ਆਉੰਦੇ ਹਨ। ਇਹ ਸਭ ਦਿਮਾਗ ਵਿੱਚ ਸਮਾ ਜਾਂਦੇ ਹਨ। ਖੱਬਚੂ(Left handed) ਆਦਮੀਆਂ ਪਾਸ ਆਮ ਲੋਕਾਂ ਤੋਂ ਕਿਤੇ ਜ਼ਿਆਦਾ ਯਾਦ ਸ਼ਕਤੀ ਹੁੰਦੀ ਹੈ।
ਸਿਰ ਬਿਲਕੁੱਲ ਨਾਰੀਅਲ ਦੀ ਤਰਾਂ ਹੁੰਦਾ। ਸਿਰ ਦੇ ਵਾਲ਼ਾਂ ਵਾਂਗੂ ਨਾਰੀਅਲ ਉੱਪਰ ਜੱਤ ਹੁੰਦੀ ਹੈ। ਜਿਵੇਂ ਨਾਰੀਅਲ ਦੇ ਵਿਚਕਾਰ ਖਾਲੀ ਥਾਂ ਹੁੰਦਾ ਹੈ, ਜੋ ਕਿ ਦੁੱਧ ਵਰਗੇ ਤਰਲ ਪਦਾਰਥ ਨਾਲ ਭਰਿਆ ਹੁੰਦਾ ਹੈ। ਸਿਰ ਦੇ ਵਿਚਕਾਰ ਵੀ ਖਾਲੀ ਥਾਂ ਹੁੰਦਾ ਹੈ ਜੋ ਤਰਲ ਪਦਾਰਥ ਨਾਲ ਭਰਿਆ ਹੁੰਦਾ ਹੈ, ਜਿਸ ਨੂੰ ਅੰਗਰੇਜ਼ੀ ਵਿੱਚ Cerebrospinal Fluid ਕਿਹਾ ਜਾਂਦਾ ਹੈ। ਸੋ ਨਾਰੀਅਲ ਨੂੰ ਸਿਰ ਦਾ ਪ੍ਰਤੀਕ ਸਮਝਿਆ ਜਾਂਦਾ ਹੈ ਤੇ ਗੁਰੂ ਨੂੰ ਭੇਟ ਕੀਤਾ ਜਾਂਦਾ ਹੈ। ਇਸ ਤਰਾਂ ਗਿਆਨ ਦੀ ਗੱਠੜੀ (ਸਿਰ) ਗੁਰੂ ਦੇ ਹਵਾਲੇ ਕੀਤਾ ਜਾਂਦਾ ਹੈ।
ਗੁਰੂ ਆਪਣੇ ਚੇਲੇ ਪਾਸੋਂ ਕੁੱਝ ਨਹੀਂ ਮੰਗਦਾ ਬੱਸ ਉਹਦਾ ਗਿਆਨ ਮੰਗਦਾ ਹੈ, ਭਾਵ ਮੈਨੂੰ ਆਪਣਾ ਗਿਆਨ ਦੇ ਦੇ ਮੈਂ ਤੈਨੂੰ ਬੰਦਾ ਬਣਾ ਦਿਆਂਗਾ। ਤਾਹੀਏਂ ਅਸੀ ਸਰਦਾਰ ਆਪਣੇ ਗੁਰੂ ਦੇ ਦੁਆਰ ਤੇ ਜਾਂਦੇ ਹਾਂ ਤਾਂ ਆਪਣਾ ਸਿਰ ਗੁਰੂ ਦੇ ਚਰਨਾਂ ਵਿੱਚ ਟੇਕ ਦਿੰਦੇ ਹਾਂ। ਸਾਡਾ ਗੁਰੂ ਸਾਥੋਂ ਮੰਗ ਕਰਦਾ ਹੈ ਕਿ Give me your knowledge(ਸਿਰ) I will give you wisdom.
ਸਾਡਾ ਗੁਰੂ ਸਾਨੂੰ ਕਹਿੰਦਾ ਹੈ,”ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰ ਤਲੀ ਗਲੀ ਮੋਰੀ ਆਉ॥” ਦੋ ਰੂਪ ਹਨ ਇਸ ਲਫਜ ਦੇ, ਪਿਆਰ ਤੇ ਪ੍ਰੇਮ। ਪਿਆਰ ਦੀਆਂ ਪੀਂਘਾਂ ਜਿਸ ਨਾਲ ਮਰਜ਼ੀ ਝੂਟੀ ਜਾਓ, ਪਰ ਪ੍ਰੇਮ ਦੀ ਪੀਂਘ ਸਿਰਫ ਤੇ ਸਿਰਫ ਗੁਰੂ ਨਾਲ ਹੀ ਝੂਟੀ ਜਾ ਸਕਦੀ ਹੈ। ਉਹ ਤਾਂ ਹੀ ਝੂਟੀ ਜਾ ਸਕਦੀ ਹੈ ਜੇ ਸਿਰ(ਗਿਆਨ) ਤਲੀ ਦੇ ਰੱਖ ਕੇ ਗੁਰੂ ਦੀ ਗਲੀ ਭਾਵ ਗੁਰੂ ਦੇ ਦਰਬਾਰ ਵਿੱਚ ਭੇਟ ਕੀਤਾ ਜਾਵੇ, ਉਹ ਵੀ ਤਾਂ, ਜੇ “ਸਿਰੁ ਦੀਜੈ ਕਾਣਿ ਨ ਕੀਜੈ”।
-
ਮਲਕੀਤ ਸਿੰਘ ਸਿੱਧੂ “ਸੇਖਾ” ਰਿਜਾਇਨਾ ਕਨੈਡਾ, ਲੇਖਕ -
malkitsinghsidhu@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.