-ਸ਼ਰਨਦੀਪ ਸਿੰਘ ਉਰਫ ਬਰਗਰ ਚਾਚਾ ਨੇ 112 ਕਿਲੋ ਬਰਗਰ ਤਿਆਰ ਕਰਕੇ ਹੁਸ਼ਿਆਰਪੁਰ ਦਾ ਨਾਂ ਵਰਲਡ ਪੱਧਰ ’ਤੇ ਚਮਕਾਇਆ ਨਾਂ
-ਬਰਗਰ ਨੂੰ ਜੰਕ ਫੂਡ ਦੀ ਲਾਇਨ ਚੋਂ ਕੱਢ ਕੇ ਸਿਹਤਮੰਦ ਖਾਣੇ ’ਚ ਨਾਂ ਬਰਗਰ ਦਾ ਸ਼ਾਮਲ
- ਬਰਗਰ ਨੂੰ ਜੰਕ ਫੂਡ ਦੀ ਲਾਇਨ ਚੋਂ ਕੱਢ ਕੇ ਸਿਹਤਮੰਦ ਖਾਣੇ ਦੇ ਰੂਪ ਵਿਚ ਲਿਆਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ
2016’ਚ ਸਰੀਏ ਸੀਮੈਂਟ ਦੀ ਦੁਕਾਨ ’ਤੇ ਲੇਬਰ ਦਾ ਕੰਮ ਕਰਨ ਵਾਲਾ ਸ਼ਰਨਜੀਤ ਸਿੰਘ ਅੱਜ ਆਪਣੀ ਮਿਹਨਤ ਅਤੇ ਬੁਲੰਦ ਹੌਂਸਲੇ ਦੇ ਨਾਲ ਬਰਗਰ ਚਾਚਾ ਦੇ ਨਾਂ ਦੇ ਨਾਲ ਨਾਲ 112 ਕਿਲੋ ਦਾ ਬਰਗਰ ਤਿਆਰ ਕਰਕੇ ਹੁਸ਼ਿਆਰਪੁਰ ਦਾ ਨਾਂ ਪੂਰੇ ਵਰਲਡ’ਚ ਚਮਕਾ ਚੁੱਕਾ ਹੈ। ਇਥੋਂ ਤੱਕ ਪਹੁੰਚਣ’ਦੇ ਪਿਛੇ ਜੇਕਰ ਸ਼ਰਨਜੀਤ ਸਿੰਘ ਉਰਫ ਬਰਗਰ ਚਾਚਾ ਦੀ ਕਹਾਣੀ ਦੇਖੀ ਜਾਵੇ ਤਾਂ ਕਿਸੇ ਫਿਲਮੀ ਜਾਂ ਪੁਰਾਣੇ ਸਮੇਂ ’ਚ ਸੁਣੀਆਂ ਕਹਾਣੀਆਂ ਤੋਂ ਘੱਟ ਨਹੀਂ ਕਿਹਾ ਜਾ ਸਕਦਾ। ਸ਼ਰਨਜੀਤ ਸਿੰਘ ਨੇ 2011 ’ਚ ਆਗਰਾ ’ਚ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਫਿਰ ਹੈਦਰਾਬਾਦ ਗੋਲਕੁੰਢਾ ਰਿਜੋਰਟ ’ਚ ਕੰਮ ਕਰਨ ਲਈ ਚਲਾ ਗਿਆ। 2 ਅਕਤੂਬਰ 2011 ਨੂੰ ਪਿਤਾ ਦਾ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਇਕ ਸਾਲ ਤੋਂ ਬਾਅਦ ਘਰ ’ਚ ਚੋਰੀ ਹੋ ਗਈ, ਜਿਸ ਵਿਚ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ।
ਫਿਰ ਮਾਤਾ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲਿਆ। ਇਸ ਤੋਂ ਬਾਅਦ ਹੁਸ਼ਿਆਰਪੁਰ ’ਚ ਸ਼ਿਫਟ ਹੋ ਗਿਆ। ਇਥੇ ਆ ਸ਼ਰਨਜੀਤ ਨੇ ਕਾਫੀ ਕੰਮ ਕਾਰ ਕੀਤੇ। 2016 ’ਚ ਇਕ ਸੀਮੇਂਟ ਸਰੀਏ ਦੀ ਦੁਕਾਨ ’ਚ ਲੇਬਰ ਦਾ ਕੰਮ ਕਰਨ ਲਗ ਪਿਆ। ਇਸ ਦੌਰਾਨ ਹੀ ਦੁਕਾਨਦਾਰ ਨੇ ਸ਼ਰਨਜੀਤ ਸਿੰਘ ਨੂੰ ਉਸਦੇ ਸਿਖੇ ਹੋਏ ਕੰਮ ਦੀ ਲਾਈਨ ’ਚ ਹੀ ਕੰਮ ਕਰਨ ਲਈ ਪੇ੍ਰਰਿਤ ਕੀਤਾ। ਜਿਸ ਤੋਂ ਬਾਅਦ ਸ਼ਰਨਜੀਤ ਨੇ ਇਕ ਰੇਹੜੀ ਲਗਾ ਕੇ ਕੰਮ ਸ਼ੁਰੂਆਤ ਕੀਤਾ। ਇਸ ਦੌਰਾਨ ਸ਼ਰਨਜੀਤ ਸਿੰਘ ਨੇ ਬਰਗਰ ਨੂੰ ਜੰਕ ਫੂਡ ਦੀ ਲਾਇਨ ਚੋਂ ਕੱਢ ਕੇ ਸਿਹਤਮੰਦ ਖਾਣੇ ਦੇ ਰੂਪ ਵਿਚ ਲਿਆਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ। ਸ਼ਰਨਜੀਤ ਸਿੰਘ ਉਰਫ ਬਰਗਰ ਚਾਚਾ ਨੇ ਆਪਣੀ ਰੇਹੜੀ’ਤੇ ਬਣਾਏ ਜਾਣ ਵਾਲਾ ਬਰਗਰ ਤੇਲ ਤੋਂ ਬਗੈਰ ਤਿਆਰ ਕੀਤੇ ਸ਼ੁਰੂ ਕੀਤੇ। ਇਸੇ ਦੌਰਾਨ 17 ਜੁਲਾਈ 2017 ਨੂੰ ਸ਼ਾਮ ਨੂੰ 7 ਕਿਲੋ ਦਾ ਬਰਗਰ ਤਿਆਰ ਕੀਤਾ।
ਇਸ ਤੋਂ ਬਾਅਦ 2018 ’ਚ 11 ਕਿਲੋ , 2019 ’ਚ 7 ਕਿਲੋ ਸੈਂਡਵਿਚ, ਜਨਵਰੀ 2020 ’ਚ 25 ਕਿਲੋ ਬਰਗਰ, 2020 ਚ ਹੀ ਅਗਸਤ ਮਹੀਨੇ ’ਚ ਕ੍ਰਿਕੇਟਰ ਹਰਭਜਨ ਸਿੰਘ ਦੇ ਪ੍ਰੋਗਰਾਮ ਦਾਦਾਗਿਰੀ ’ਚ 35 ਕਿਲੋ ਬਰਗਰ, 2022 ’ਚ 11 ਕਿਲੋ ਦਾ ਸੈਂਡਵਿਚ, ਦਸੰਬਰ 2022’ਚ ਭਾਰਤ ਦਾ ਰਿਕਾਰਡ ਬਣਾਉਂਦੇ ਹੋਏ 48 ਕਿਲੋ ਦਾ ਬਰਗਰ ਤਿਆਰ ਕੀਤਾ। ਇਸ ਤੋਂ ਬਾਅਦ 2023 ’ਚ ਦੁਨੀਆਂ ਦਾ ਸਭ ਤੋਂ ਵੱਡਾ ਗੋਲਡ ਬਰਗਰ 112 ਕਿਲੋ ਜੋ ਕਿ ਆਗਰਾ ’ਚ ਤਿਆਰ ਕੀਤਾ ਗਿਆ ਬਣਾ ਕੇ ਹੁਸ਼ਿਆਰਪੁਰ ਦਾ ਨਾਂ ਪੂਰੀ ਦੁਨੀਆਂ ’ਚ ਰੋਸ਼ਨ ਕਰ ਦਿੱਤਾ।
-
ਮਨਪ੍ਰੀਤ ਸਿੰਘ ਮੰਨਾ, ਲੇਖਕ
mandeep17095@gmail.com
09417717095
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.