ਬੋਲੀ ਜਾਂ ਭਾਸ਼ਾ ਅਨੇਕ ਪ੍ਰਕਾਰ ਦੀ ਹੁੰਦੀ ਹੈ। ਬੋਲ-ਚਾਲ, ਲਿਖਤੀ ਇਸ਼ਾਰੇ ,ਪੱਤੇ, ਕਬੂਤਰ ਅਤੇ ਹੋਰ ਪੰਛੀਆਂ ਦੇ ਸਹਿਯੋਗ ਅਤੇ ਅਨੇਕਾਂ ਪ੍ਰਕਾਰ ਦੇ ਤਰੀਕੇ ਨਾਲ ਵਾਰਤਾਲਾਪ ਦਾ ਮਾਧਿਅਮ ਬਣਦੀ ਹੈ।ਹਰ ਜ਼ੁਬਾਨ ਦੀ ਆਪਣੀ ਚਡ਼੍ਹਤ ਅਤੇ ਆਪਣਾ ਲਹਿਜਾ ਹੁੰਦਾ ਹੈ। ਬੋਲੀ ਜਾਂ ਭਾਸ਼ਾ ਨੂੰ ਸਮੇਂ ਸਮੇਂ ਤੇ ਅਨੇਕਾਂ ਹਨੇਰੀਆਂ,ਝੱਖੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੁਬਾਨ ਦੇ ਦੋਖੀ ਹਰ ਕਾਲ ਵਿਚ ਹੁੰਦੇ ਹਨ। ਪਰ ਜੇਕਰ ਸਪੂਤ ਹੀ ਕਪੂਤ ਬਣ ਜਾਣ ਤਾਂ ਉਸ ਬੋਲੀ ਦੀ ਖ਼ੈਰ ਨਹੀਂ ਰਹਿੰਦੀ।ਪਰ ਪੰਜਾਬੀ ਸੂਰਮੇ ਮਾਂ ਬੋਲ਼ੀ ਪੰਜਬੀ ਦੇ ਸੋਹਲੇ ਗਾਉਂਦੇ ਹਨ ਅਤੇ ਮਾਖਿਓਂ ਮਿੱਠੇ ਸਰੂਰ ਦੀਆਂ ਬਾਤਾਂ ਪਾਉਣ ਵਾਲੀ ਇਹ ਬੋਲੀ "ਪੰਜਾਬੀ"ਨੂੰ ਆਪਣੇ ਸਿਰ ਦਾ ਤਾਜ ਦੱਸਦੇ ਹਨ ।
ਆਓ ਆਪਾਂ ਵੀ ਪ੍ਰਣ ਕਰੀਏ ਕਿ ਮਾਂ ਬੋਲੀ ਦੇ ਦੁਸ਼ਮਣਾਂ ਨੂੰ ਵੰਗਾਰ ਕੇ ਮਾਂ ਬੋਲੀ ਨੂੰ ਬਣਦਾ ਮਾਣ ਦਵਾਈੇਏ। ਸ਼ਿਆਮ ਦੇਵ ਪਰਾਸ਼ਰ ਨੇ ਇਸ ਨੂੰ ਰਿਸ਼ੀਆਂ ਮੁਨੀਆਂ ਦੀ ਭਾਸ਼ਾ ਦੱਸਿਆ ਹੈ ਵੇਦ ਮੰਤਰਾਂ ਦੇ ਉਚਾਰਨ ਵਾਲੀ ਭਾਸ਼ਾ ਕਿਹਾ ਹੈ । ਗੁਰੂਆਂ ਪੀਰਾਂ ਦੀ ਇਹ ਪਿਆਰੀ ਭਾਸ਼ਾ ਹੈ ਗੁਰਮੁਖੀ ਅਰਥਾਤ ਗੁਰੂਾਆ ਦੇ ਮੁੱਖ ਤੋਂ ਉਤਪੰਨ ਹੋਈ ਭਾਸ਼ਾ ਹੈ। ਪਾਣਿਨੀ ਨੇ ਦੁਨੀਆਂ ਦੀ ਪਹਿਲੀ ਵਿਆਕਰਨ ਇਸੇ ਭਾਸ਼ਾ ਵਿੱਚ ਲਿਖੀ ਸੀ। ਮੌਲਵੀ ਕਮਾਲੁਦੀਨ ਸਤਾਰਾਂ ਸੋ ਇੱਕ ਵਿੱਚ ਲਿਖਦਾ ਹੈ ਵੇਖ ਕਿਤਾਬਾਂ ਮਸਲੇ ਜੋੜੇ ਨਾਲ ਜ਼ੁਬਾਨ ਪੰਜਾਬੀ ,ਯਾਦ ਕਰੋ
ਤੁਸੀਂ ਪੜ੍ਹੋ ਹਮੇਸ਼ਾਂ ਨਾਲ ਤਬੀਅਤ ਪੰਜਾਬੀ ਅਤੇ ਗੁਲਾਮ ਮੁਹੱਯਦੀਨ ਕਸੂਰੀ ਕਹਿੰਦਾ ਹੈ। ਇਸ ਆਸੀ ਨੂੰ ਬਹੁਤ ਤਕੀਦਾਂ ਕਰਦੇ ਨਾਲ ਸ਼ਤਾਬੀ ਜ਼ਿਕਰ ਮਨਾਸਕ ਹੱਜ ਦਾ ਕਰ ਤੂੰ ਵਿੱਚ ਜ਼ਬਾਨ ਪੰਜਾਬੀ। ਲਾਲਾ ਧਨੀ ਰਾਮ ਚਾਤ੍ਰਿਕ ਕਹਿੰਦਾ ਹੈ, ਮੇਰੀ ਮਾਂ ਪੰਜਾਬੀ ਬੋਲੀ ਬਚਪਨ ਵਿੱਚ ਮਾਂ ਪਾਸੋਂ ਸਿੱਖੀ,ਇਹੋ ਜਿਹੀ ਮਨੋਹਰ ਮਿੱਠੀ ਹੋਰ ਕੋਈ ਨਾ ਡਿੱਠੀ। ਬਾਬੂ ਫ਼ਿਰੋਜ਼ਦੀਨ ਸ਼ਰਫ਼ ਬੋਲੀ ਦਾ ਸ਼ੈਦਾਈ ਸੀ ਕਹਿੰਦਾ ਹੈ। ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ,ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ,ਰਵ੍ਹਾਂ ਏਥੇ ਮੈਂ ਯੂ ਪੀ ਵਿੱਚ ਕਰਾਂ ਗੱਲਾਂ ਐਸੀ ਗੱਲ ਨੂੰ ਛਿੱਕੇ ਤੇ ਟੰਗਦਾ ਹਾਂ। ਮੈਂ ਪੰਜਾਬੀ ਪੰਜਾਬੀ ਦਾ ਸ਼ਰਫ਼ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ । ਬੋਲੀ ਤੋਂ ਬੰਦਾ ਵੱਖ ਨਹੀਂ ਬੋਲੀ ਨਹੀਂ ਤਾਂ ਕੱਖ ਨਹੀਂ ਦਾਮਨ ਲਾਹੌਰੀ ਲਿਖਦਾ ਹੈ,ਲੱਖ ਹੋਣ ਵੈਰੀ ਭਾਵੇਂ ਇਸਦੇ ਪੈਦਾ,ਇਹ ਦਿਨੋਂ ਦਿਨ ਸ਼ਕਲ ਬਣਦੀ ਰਹੇਗੀ ।
ਉਦੋਂ ਤੀਕ ਪੰਜਾਬੀ ਨਹੀਂ ਮਰ ਸਕਦੀ। ਜਦੋਂ ਤੀਕ ਪੰਜਾਬਣ ਕੋਈ ਜਾਣਦੀ ਰਹੇਗੀ ਮਜ਼੍ਹਬ ਨਾਲ ਬੋਲੀ ਦਾ ਵਾਸਤਾ ਨਹੀਂ ਸਾਂਝੀ ਸਿੱਖ ਹਿੰਦੂ ਮੁਸਲਮਾਨ ਦੀ ਏ ਬੱਚਾ ਬੁੱਢਾ ਪੰਜਾਬ ਦਾ ਬੋਲਦਾ ਏ। ਸਾਂਝੀ ਬੋਲੀ ਏ ਹਰ ਇਨਸਾਨ ਦੀ ਏ। ਮਾਂ ਬੋਲੀ ਪੰਜਾਬੀ ਤੇ ਫ਼ਖ਼ਰ ਸਾਨੂੰ ਦੁਨੀਆਂ ਸਾਰੀ ਇਹ ਗੱਲ ਨੂੰ ਜਾਣਦੀ ਏ। ਸੈਂਤੀ ਸਾਲ ਤੋਂ ਬਣੀ ਇਹ ਰਾਜ ਭਾਸ਼ਾ ਐਪਰ ਇਹਦਿਆਂ ਹੱਥਾਂ ਵਿੱਚ ਰਾਜ ਕੋਈ ਨਾ ਬੈਠੀ ਤਖ਼ਤ ਉੱਪਰ। ਸਿਰ ਤੇ ਤਾਜ ਵੀ ਏ ਚੱਲਦਾ ਹੁਕਮ ਕੋਈ, ਨਾ ਸੁਣਦਾ ਆਵਾਜ਼ ਕੋਈ। ਨਾ ਪੂਰੀ ਤਰ੍ਹਾਂ ਪੰਜਾਬ ਦੇ ਦਫ਼ਤਰਾਂ ਵਿੱਚ, ਇਹਦੇ ਚ ਹੁੰਦਾ ਕੰਮਕਾਜ ਕੋਈ।
ਨਾ ਕੁਝ ਕੁਪੱਤੇ ਕਹਿੰਦੇ ਸਾਡੀ ਮਾਂ ਹੀ ਨਹੀਂ,ਮੁਨਕਰ ਹੋਏ ਦਾ ਹੁੰਦਾ ਇਲਾਜ ਕੋਈ ਨਾ ਮੁਨਕਰ ਹੋਏ ਦਾ ਹੁੰਦਾ ਇਲਾਜ ਕੋਈ ਨਾ।
ਸੋ ਦੋਸਤੋ ਆਓ ਆਪਾਂ ਸਾਰੇ ਰਲ ਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਕੰਮ ਕਰੀਏ ਪੰਜਾਬੀ ਮਾਤ ਭਾਸ਼ਾ ਦਾ ਇਹ ਮਹੀਨਾ ਇਸ ਤਰੀਕੇ ਨਾਲ ਮਨਾਈਏ ਕਿ ਇਹ ਮਹੀਨਾ ਅਮੁੱਕ ਸਦੀਆਂ ਜਿਹਾ ਬਣ ਜਾਵੇ,ਕਦੇ ਖ਼ਤਮ ਹੀ ਨਾ ਹੋਵੇ ਤੇ ਸਾਡੀ ਮਾਤ ਭਾਸ਼ਾ ਪੰਜਾਬੀ ਦੀ ਲੋਕ ਗੀਤਾਂ ਜਿੰਨੀ ਉਮਰ ਕਰੀਏ ਰਹਿੰਦੀ ਦੁਨੀਆਂ ਤਕ ਬਾਬੇ ਨਾਨਕ ਦੀ ਬਾਣੀ ਗੁਰੂਆਂ ਦੀ ਇਸ ਬਾਣੀ ਨੂੰ ਆਪਾਂ ਅਮਰ ਕਰੀਏ ਅਤੇ ਇਸ ਦੇ ਵਿੱਚ ਹੀ ਜੀਵੀੇਏ ਅਤੇ ਮਰੀਏ
ਸ ਐ ਸ ਬਲਬੇੜਾ ਪਟਿਆਲਾ
-
ਸਤੀਸ਼ ਕੁਮਾਰ, ਅਧਿਆਪਕ
jakhwali89@gmail.com
91 98764 96326
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.