ਸਮਾਂ ਬੀਤਣ ਨਾਲ ਸਭਿਆਚਾਰਕ ਜਾਂ ਸਮਾਜਿਕ ਰਚਨਾ/ਬਣਤਰ ਵਿੱਚ ਤਬਦੀਲੀਆਂ। ਪਰਿਵਰਤਨ ਸਮਾਜੀ ਸੱਭਿਆਚਾਰਿਕ ਵਰਤਾਰਾ ਹੁੰਦਾ ਹੈ।
ਨਵੀਂ ਕਥਾ ਕਹਾਣੀ ਦੀ ਸ਼ੁਰੂਆਤ।
ਕੱਚ ਕੁਆਰੀ ਕੁੜੀ ਦਾ ਵਹੁਟੀ ਬਣਨਾ।
ਮਹਿੰਦੀ ਦੀ ਛੁਹ ਮਹਿਕ ਨੂੰ ਜਾਨਣਾ।
ਸਖੀਆਂ ਦੀ ਕਿੱਕਲੀ ਨੂੰ ਛੱਡ ਕਿਸੇ ਸੁਪਨਿਆਂ ਦੇ ਰਾਂਝਣ ਦਾ ਹੋ ਜਾਣਾ।
ਹਰ ਥਾਂ ਹਰ ਰੁੱਖ ਲਗਰ ਹਰ ਪੈੜ। ਹਰ ਪਹਿਰ ਸਮੇਂ ਵਿੱਚ ਪਰਿਵਰਤਨ ਆਉਂਦਾ ਹੈ।
ਆਰਥਿਕ, ਰਾਜਨੀਤਿਕ ਜਾਂ ਵਿਗਿਆਨਕ ਤਬਦੀਲੀਆਂ ਸਿੱਧੇ ਜਾਂ ਅਸਿੱਧੇ ਤੌਰ ਤੇ ਸੱਭਿਆਚਾਰ ਨੂੰ ਬਦਲਦਾ ਰੱਖਦੀਆਂ ਹਨ। ਪੰਜਾਬੀ ਸੱਭਿਆਚਾਰ ਵਿਚ ਪਿਛਲੀ ਸਦੀ ਦੌਰਾਨ ਤੇਜ਼ੀ ਨਾਲ ਪਰਿਵਰਤਨ ਆਇਆ ਹੈ। ਇਹ ਤਬਦੀਲੀਆਂ ਨਾ ਸਿਰਫ ਸਾਡੇ ਕੰਮ ਕਰਨ ਦੇ ਢੰਗਾਂ ਤਰੀਕਿਆਂ ਅਤੇ ਸਾਡੀਆਂ ਜ਼ਰੂਰਤਾਂ, ਬਲਕਿ ਸਾਡੇ ਇਰਾਦੇ ਅਤੇ ਸਾਡੀ ਮਾਨਸਿਕਤਾ ਦੀਆਂ ਹੋਰ ਜ਼ਰੂਰਤਾਂ ਵਿੱਚ ਵੀ ਤਬਦੀਲੀਆਂ ਹੋਈਆਂ ਹਨ।
ਇਨ੍ਹਾਂ ਤਬਦੀਲੀਆਂ ਨੇ ਪੰਜਾਬੀਆਂ ਲਈ ਨਵੀਆਂ ਚੁਣੌਤੀਆਂ ਖੜੀਆਂ ਕੀਤੀਆਂ ਹਨ।
ਸਭਿਆਚਾਰ ਦੇ ਸੰਬੰਧ ਵਿਚ ਇਕ ਨਿਰਪੇਖ ਸੱਚਾਈ ਇਹ ਹੈ ਕਿ ਇਹ ਬਦਲਦਾ ਰਹਿੰਦਾ ਹੈ। ਜਦੋਂ ਅਸੀਂ ਖੜੋਤ ਦਾ ਸ਼ਿਕਾਰ ਹੋਏ ਸਭਿਆਚਾਰਾਂ ਦੀ ਗੱਲ ਕਰਦੇ ਹਾਂ, ਤਾਂ ਅਸੀਂ ਉਹਨਾਂ ਸਭਿਆਚਾਰਾਂ ਦੇ ਸੰਬੰਧ ਵਿਚ ਇਕ ਸਾਪੇਖਕ ਸੱਚ ਕਹਿ ਰਹੇ ਹੁੰਦੇ ਹਾਂ।
ਇਹਨਾਂ ਦੀ ਤਬਦੀਲੀ ਬਹੁਤ ਹੌਲੀ ਹੁੰਦੀ ਹੈ। ਇਹ ਸੱਭਿਆਚਾਰ ਖੜੋਤ ਦਾ ਸ਼ਿਕਾਰ ਹੋਏ ਦਿਸਦੇ ਹਨ।
ਸਭਿਆਚਾਰਕ ਤਬਦੀਲੀ ਆਪਣੇ ਆਪ ਨਹੀ ਆਉਂਦੀ ਸਗੋ ਕਿਸੇ ਨਾ ਕਿਸੇ ਸੰਘਰਸ਼ ਦਾ ਸਿੱਟਾ ਹੁੰਦੀ ਹੈ। ਕਈ ਵਾਰ ਚੰਗੀ ਤਬਦੀਲੀ ਨੂੰ ਵੀ ਵਿਅਕਤੀਗਤ ਤੇ ਸਮਾਜਿਕ ਪੱਧਰ ਉੱਤੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਇਹ ਤਬਦੀਲੀ ਵਿਅਕਤੀ ਜਾ ਫਿਰ ਸਮਾਜ ਦੀ ਇੱਛਾ ਉੱਤੇ ਨਿਰਭਰ ਨਹੀਂ ਕਰਦੀ ਸਗੋਂ ਇਹ ਪ੍ਰਕਿਰਤੀ ਦਾ ਨਿਯਮ ਹੁੰਦਾ ਹੈ,ਅਤੇ ਪ੍ਰਕਿਰਤੀ ਮਨੁੱਖੀ ਸਮਾਜ ਦਾ ਹੋਂਦ ਚੌਖਟਾ ਹੁੰਦਾ ਹੈ।
ਮਨੁੱਖੀ ਸਮਾਜ ਲਈ ਅਨੁਕੂਲਣ ਸਮੱਸਿਆਵਾਂ ਪੈਦਾ ਕਰਨ ਲਈ ਪ੍ਰਕਿਰਤੀ ਵਿੱਚ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ ਤੇ ਸਦਾ ਰਹਿਣਗੀਆਂ ਵੀ। ਤੇ ਮਨੁੱਖ ਇਹਨਾਂ ਦਾ ਹੱਲ ਲੱਭਦਾ ਰਹਿੰਦਾ ਹੈ। ਇਹ ਹੱਲ ਮਨੁੱਖ ਅਤੇ ਪ੍ਰਕਿਰਤੀ ਨੂੰ ਬਦਲਦੇ ਅਤੇ ਕਈ ਹੋਰ ਸਮੱਸਿਆਵਾਂ ਨੂੰ ਵੀ ਜਨਮ ਦਿੰਦੇ ਰਹਿੰਦੇ ਹਨ।
ਫਿਰ ਉਹੀ ਸਭਿਆਚਾਰ ਆਦਤ ਬਣ ਜਾਂਦਾ ਹੈ ਜਿਸ ਨੂੰ ਬਦਲਣਾ ਹਮੇਸ਼ਾਂ ਹੀ ਦੁਖਦਾਈ ਤੇ ਔਖਾ ਹੁੰਦਾ ਹੈ।
ਸਮਾਜ ਵਿਗਿਆਨੀ ਪਰਿਵਰਤਨ ਦੇ ਵਿਰੋਧ ਦੇ ਕਈ ਹੋਰ ਕਾਰਨ ਵੀ ਹੁੰਦੇ ਹਨ, ਜਿਵੇਂ ਬਜੁਰਗਾਂ ਦੀ ਪੁਰਾਤਨਤਾ। ਇਸ ਦੀ ਅਨਿਸਚਿਤਤਾ ਅਤੇ ਇਸ ਦਾ ਡਰ , ਨਵੇਂ ਨੂੰ ਲਾਗੂ ਕਰਨ ਵਿੱਚ ਆਉਂਦੇ ਖਰਚੇ, ਔਕੜਾਂ, ਬੀਤੇ ਦਾ ਸਤਿਕਾਰ। ਸਥਿਰਤਾ ਵਿਚ ਖਾਸ ਵਰਗਾਂ ਦੀ ਦਿਲਚਸਪੀ ਹੋਣਾ ,ਇਹ ਸਾਰੀਆਂ ਗੱਲਾਂ ਪਰਿਵਰਤਨ ਨੂੰ ਹੌਲੀ ਤੋਰ ਸਕਦੀਆਂ ਹਨ, ਜਾਂ ਕਹੋ ਕਿ ਪਿੱਛੇ ਪਾ ਸਕਦੀਆਂ ਹਨ, ਪਰ ਰੋਕ ਬਿਲਕੁਲ ਨਹੀਂ ਸਕਦੀਆਂ।
ਸਮਾਜਿਕ ਤੇ ਮਾਨਵ ਵਿਗਿਆਨੀ ਸਭਿਆਚਾਰਕ ਪਰਿਵਰਤਨ ਦੇ ਕਾਰਨਾਂ ਨੂੰ ਤਿੰਨ ਹਿੱਸਿਆਂ ਵਿਚ ਵੰਡਦੇ ਹਨ: ਪ੍ਰਕਿਰਤਕ ਮਾਹੌਲ ਵਿੱਚ ਆਏ ਪਰਿਵਰਤਨ, ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ ਅਤੇ ਸਮਾਜ ਦੇ ਬਾਹਰੋਂ ਉੱਠੇ ਕਾਰਨ।
ਪ੍ਰਕਿਰਤਕ ਪਰਿਵਰਤਨ ਹੌਲੀ ਅਤੇ ਹਜ਼ਾਰਾਂ ਸਾਲਾਂ ਦੇ ਸਮੇਂ ਵਿੱਚ ਵਾਪਰਦੇ ਹਨ। ਇਹ ਤਬਦੀਲੀਆਂ ਅਚਾਨਕ ਅਚਨਚੇਤ ਅਤੇ ਤਬਾਹਕੁਨ ਹੁੰਦੀਆਂ ਹਨ। ਜਦੋਂ ਕਿਸੇ ਕੁਦਰਤੀ ਵਰਤਾਰੇ ਕਾਰਨ ਮਨੁੱਖੀ ਸਮੂਹ ਨੂੰ ਆਪਣਾ ਰਿਹਾਇਸ਼ੀ ਸਥਾਨ ਬਦਲਣਾ ਪੈਂਦਾ ਹੈ। ਜਿਵੇਂ ਸੋਕਾ ਪੈਣ ਕਾਰਨ, ਕਾਲ ਦੀ ਹਾਲਤ ਵਿੱਚ। ਇਸ ਹਾਲਤ ਵਿਚ ਇਕ ਪੂਰਾ ਸਭਿਆਚਾਰਕ ਜੁੱਟ ਨਵੇ ਪ੍ਰਕਿਰਤਕ ਮਾਹੌਲ ਨੂੰ ਅਪਣਾ ਲੈਂਦਾ ਹੈ।
ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ ਕਾਢ ਜਾਂ ਕਿਸੇ ਲੱਭਤ ਤੋਂ ਹੁੰਦੇ ਹਨ। ਜਦੋਂ ਵਸਤ ਪ੍ਰਕਿਰਤੀ ਹੋਵੇ ਪਰ ਮਨੁੱਖੀ ਗਿਆਨ ਅਜੇ ਵਰਤਨ ਜੋਗਾ ਨਾ ਹੋਇਆ ਹੋਵੇ।
ਜਾਂ ਜਦੋਂ ਕੋਈ ਵਸਤੂ ਮਨੁੱਖੀ ਗਿਆਨ ਅਤੇ ਵਰਤੋਂ ਦਾ ਹਿੱਸਾ ਤਾਂ ਪਹਿਲਾਂ ਹੀ ਹੋਵੇ ਪਰ ਇਸਦੇ ਸਮੁੱਚੇ ਅੰਸ਼ਾਂ ਨੂੰ ਨਵੀਂ ਤਰਾਂ ਸੁਮੇਲ ਕੇ ਨਵੀ ਵਰਤੋਂ ਵਿੱਚ ਲਿਆਂਦਾ ਗਿਆ ਹੋਵੇ।
ਸਮਾਜ ਦੇ ਬਾਹਰੋਂ ਆਏ ਕਾਰਨਾਂ ਵਿੱਚ ਅੰਸ਼ ਪਾਸਾਰ ਨੂੰ ਪਹਿਲ ਦਿਤੀ ਗਈ ਹੈ। ਇਕ ਸਮਾਜ ਵੱਲੋਂ ਕੀਤੀ ਕਾਢ ਨੂੰ ਦੂਜੇ ਸਮਾਜ ਦੁਆਰਾ ਅਪਣਾ ਲੈਣ ਨੂੰ ਅਮਲ ਖਿਡਾਉ ਜਾਂ ਅੰਸ਼ ਪਾਸਾਰ ਆਖਦੇ ਹਨ।
ਸਮਾਜ ਤੋਂ ਬਾਹਰ ਆਏ ਕਾਰਨਾਂ ਵਿੱਚ ਮਹੱਤਵਪੂਰਨ ਅਮਲ ‘ਸਭਿਆਚਾਰੀਕਰਨ` ਨੂੰ ਕਹਿੰਦੇ ਹਨ। ਸੱਭਿਆਚਾਰੀਕਰਨ ਦੂਜੇ ਸਭਿਆਚਾਰ ਨਾਲ ਸਿੱਧਾ, ਵਿਸ਼ਾਲ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤੱਕ ਸੰਪਰਕ ਵਿੱਚ ਆਉਣ ਦੇ ਅਮਲ ਨੂੰ ਆਖਦੇ ਹਨ। ਸਭਿਆਚਾਰੀਕਰਨ ਵਿੱਚ ਦੋ ਸਭਿਆਚਾਰਾਂ ਦਾ ਆਪਸੀ ਸੰਪਰਕ ਵਿੱਚ ਲੰਮੇ ਸਮੇਂ ਤੋਂ ਰਹਿਣਾ ਵਸਣਾ ਜ਼ਰੂਰੀ ਹੁੰਦਾ ਹੈ।
ਦੋ ਵੱਖ-ਵੱਖ ਸੱਭਿਆਚਾਰਾਂ ਦੇ ਜਨ-ਸਮੂਹਾਂ ਦੇ ਸਿੱਧੇ, ਵੱਡੇ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤੱਕ ਸੰਪਰਕ ਵਸੇਵੇ ਵਰਤਾਰੇ ਨੂੰ ਅਤੇ ਇਹਨਾਂ ਸਥਿਤੀਆਂ ਚੋਂ ਨਿਕਲਦੇ ਸਿੱਟਿਆਂ ਨੂੰ ਨਵਸੱਭਿਆਚਾਰੀਕਰਨ ਦਾ ਨਾਂ ਦਿੱਤਾ ਜਾ ਸਕਦਾ ਹੈ।
ਇਸ ਨਵਸੱਭਿਆਚਾਰੀਕਰਨ ਪਰਿਵਰਤਨ ਦੀ ਵਿਲੱਖਣਤਾ ਇਹ ਹੋਵੇਗੀ ਕਿ ਜਦੋਂ ਦੋ ਸਭਿਆਚਾਰ ਇੱਕ ਦੂਜੇ ਦੇ ਸਿਧੇ ਸੰਪਰਕ ਵਿੱਚ ਆਉਣ ਤੇ ਅਨੁਕੂਲਤਾ ਪ੍ਰਤਿਕਰਮ ਜਾਂ ਟਕਰਾਅ ਪੈਦਾ ਹੁੰਦਾ ਹੈ। ਉਸ ਨੂੰ ਹੀ ਨਵਸੱਭਿਆਚਾਰੀਕਰਨ ਕਹਿੰਦੇ ਹਨ।
ਇਹੀ ਪਰਿਵਰਤਨ ਫਿਰ ਸਹੇਲੀਆਂ ਨੂੰ ਵੀ ਨਹੀਂ ਪਛਾਣਦਾ। ਕਿਉਂਕਿ ਪਿਆਰ ਵਿੱਚ ਗੜੁੱਚ ਘੜੀਆਂ ਕੋਲ ਵਿਹਲ ਹੀ ਨਹੀਂ ਬਚਦੀ।
ਨਵਸੱਭਿਆਚਾਰੀਕਰਨ ਦਾ ਮੁੱਖ ਆਧਾਰ ਇੱਕ ਸੱਭਿਆਚਾਰ ਦੀ ਦੂਸਰੇ ਉੱਤੇ ਰਾਜਸੀ ਜਿੱਤ, ਰੋਅਬ ਦਬਾਉ ਅਤੇ ਦਮਨ ਦਾ ਰਾਗ ਵੀ ਹੋ ਸਕਦਾ ਹੈ। ਇਹ ਪਰਿਵਰਤਨ ਸਹਿਜ ਆਰੋਪਿਤ ਜਾਂ ਦਬਾਉਪੂਰਣ ਦੋਹਾਂ ਤਰ੍ਹਾਂ ਦਾ ਹੋ ਸਕਦਾ ਹੈ। ਜਿਸ ਵਿੱਚ ਪ੍ਰਕਿਰਿਆ ਸੁਖਾਵੀਂ, ਸੁਭਾਵਕ ਅਤੇ ਸੰਤੁਲਿਤ ਹੋਣ ਦੀ ਥਾਂ ਕਈ ਵਾਰੀ ਵਿਨਾਸ਼ ਮੂਲਕ, ਦਬਾਉ ਮੂਲਕ ਅਤੇ ਦਮਨ ਦਾ ਰੂਪ ਵੀ ਧਾਰ ਸਕਦੀ ਹੈ। ਜਿਸ ਤੋਂ ਵਿਭਿੰਨ ਵਿਪਰੀਤ ਪ੍ਰਭਾਵ, ਪ੍ਰਤਿਕਰਮ, ਵਿਰੋਧ ਟਕਰਾਉ, ਅਸੁੰਤਲਨ ਅਤੇ ਵਿਰੂਪਣ ਵੀ ਪੈਦਾ ਹੋ ਸਕਦੇ ਹਨ।
ਜਦੋਂ ਦੋਵੇ ਸਭਿਆਚਾਰ ਮਿਲ ਕੇ ਇੱਕ ਤੀਜੇ ਸਭਿਆਚਾਰ ਨੂੰ ਜਨਮ ਦੇ ਦੇਂਦੇ ਹਨ ਜਿਸ ਵਿੱਚ ਦੋਹਾਂ ਸੱਭਿਆਚਾਰਾਂ ਦੇ ਅੰਸ਼ ਪਾਏ ਜਾਂਦੇ ਹਨ ਅਤੇ ਜਿਸ ਦੀ ਆਪਣੀ ਨਿਵੇਕਲੀ ਹਸਤੀ ਵੀ ਹੁੰਦਾ ਹੈ। ਭਾਰਤ ਵਿਚਲੀ ਭਗਤੀ ਲਹਿਰ ਨੂੰ ਇਸ ਤਰ੍ਹਾਂ ਦੇ ਸੰਸਲਿਸ਼ਤ ਸੱਭਿਆਚਾਰ ਵੱਲ ਨੂੰ ਪਤਨ ਕਿਹਾ ਗਿਆ ਹੈ।
ਉਡੀਕਦਿਆਂ ਉਡੀਕਦਿਆਂ ਅੰਤ ਨੂੰ ਸਾਰਾ ਸਮਾਂ ਕਿਸੇ ਦੇ ਪਿਆਰ ਵਿੱਚ ਡੁੱਬ ਜਾਂਦਾ ਹੈ ਸਾਰਾ।
ਜੇ ਇਹੋ ਜਿਹੀਆਂ ਪ੍ਰਸਥਿਤੀਆਂ ਉੱਸਰਦੀਆਂ ਬਣਦੀਆਂ ਰਹਿਣ ਤਾਂ ਜੱਗ ਨੂੰ ਜਿਊਣਾ ਆ ਸਕਦਾ ਹੈ।
ਲੜਾਈ ਝਗੜੇ ਕਿਤੇ ਨਹੀਂ ਦਿਸਣਗੇ।
ਪਿਆਰ ਦੀਆਂ ਪੀਂਘਾਂ ਹਰ ਅੰਬਰ ਤੇ ਪਈਆਂ ਦਿਸਣਗੀਆਂ।
?
ਜਦ ਤੱਕ ਫੁੱਲਾਂ ਨੂੰ--ਡਾ ਅਮਰਜੀਤ ਟਾਂਡਾ
ਜਦ ਤੱਕ ਫੁੱਲਾਂ ਨੂੰ
ਯਕੀਨ ਰਹੇਗਾ ਖ਼ੁਸ਼ਬੂਆਂ ਵਿਚ
ਓਦੋਂ ਤੱਕ ਸਾਹਾਂ ਚ
ਜ਼ਖ਼ਮੀ ਹਾਦਸੇ ਰਹਿਣਗੇ ਰੂਹਾਂ ਵਿੱਚ
ਨਰਾਜ਼ਗੀ ਕੀ ਕਰਨੀ
ਤੇਰੀ ਬੇਵਫ਼ਾਈ ਤੇ
ਚੰਨ ਤਾਰਿਆਂ ਦੇ ਕਿੰਨੇ
ਅਕਸ ਦਿਸਦੇ ਖੂਹਾਂ ਵਿੱਚ
ਭੁੱਲ ਹੀ ਜਾਂਦੇ ਨੇ
ਲੋਕ ਸਾਰੇ ਗੀਤਾਂ ਲੋਕਾਂ ਨੂੰ
ਕਿਹਦੀ ਉਡੀਕ ਕਰੇਂਗੀ ਫਿਰ
ਖੜ੍ਹੀ ਕੱਲੀ ਬੂਹਾਂ ਵਿੱਚ
ਤੂੰ ਨਹੀਂ ਆਉਣਾ
ਤੇ ਨਾ ਆਵੀਂ
ਹਜ਼ਾਰ ਪੱਤਿਆਂ ਦੇ ਨਗ਼ਮੇ
ਗਾਉਂਦੇ ਖੜ੍ਹੇ ਮੇਰੀਆਂ ਬਰੂਹਾਂ ਵਿੱਚ
????❤️??
ਅਜੇ ਤਾਂ ਮੈਂ-ਡਾ ਅਮਰਜੀਤ ਟਾਂਡਾ
ਅਜੇ ਤਾਂ ਮੈਂ
ਤੇਰੀ ਫ਼ਸੁਰਦ ਯਾਦ ਹੋ ਕੇ ਆਉਣਾ ਹੈ
ਫਿਰ ਕਦੇ ਤਿਸ਼ਨਾਕਾਮ ਸੁਪਨਾ ਬਣ ਗਿਆ ਤਾਂ
ਤੇਰੀ ਫਰਿਆਦ ਹੋ ਕੇ ਆਉਣਾ ਹੈ
ਤੂੰ ਐਵੇਂ
ਗੁਆਇਆ ਨਾ ਕਰ ਸਿਜਦਾ-ਏ-ਨਿਯਾਜ਼ ਮੈਨੂੰ
ਅੰਗੜਾਈਆਂ ਲੈਂਦੀ ਰਾਤ ਚੋਂ
ਅਜੇ ਤਾਂ ਮੈਂ ਤੇਰੀ ਗਲੀ ਚ
ਖਿੜ੍ਹਨਾ ਤੇ ਆਬਾਦ ਹੋ ਕੇ ਆਉਣਾ ਹੈ
ਐਵੇਂ ਲਬਰੇਜ਼ ਜੁਲਫਾਂ ਨੂੰ
ਹਵਾਵਾਂ ਚ ਖਿਡਾਇਆ ਨਾ ਕਰ
ਇਸੇ ਤਰ੍ਹਾਂ ਖੁਸ਼ਬੂਆਂ ਵਾਂਗ ਉੜਦਾ ਮੈਂ
ਕਿਸੇ ਦਿਨ ਆਜ਼ਾਦ ਹੋ ਕੇ ਆਉਣਾ ਹੈ
ਮੈਂ ਤੇਰੇ ਵਰਗਾ ਨਹੀਂ ਸੀ
ਮਿੱਟੀ ਦਾ ਇੱਕ ਪਰਬਤ ਸੀ
ਪਰ ਹੁਣ ਮੈਂ ਕਿਸੇ ਟਹਿਣੀ ਤੇ
ਮਹਿਕਾਂ ਚ ਗੁਲਾਬ ਹੋ ਕੇ ਆਉਣਾ ਹੈ
ਦਾਸਤਾਨ -ਏ -ਪੰਜਾਬ ????❤️??
ਪੰਜਾਬੀਆਂ ਦੇ ਨਾਇਕ ਹਨ ਗੁਰੂ, ਨਾਥ ਜੋਗੀ, ਯੋਧੇ ਅਤੇ ਆਸ਼ਕ -5- ਡਾ ਅਮਰਜੀਤ ਟਾਂਡਾ ????❤️??
ਪੰਜਾਬ ਸਦਾ ਹੀ ਨਵਾਂ ਇਤਿਹਾਸ ਸਿਰਜਣ ਦਾ ਆਸ਼ਕ ਰਿਹਾ ਹੈ।
ਨਵੇਂ ਸਫ਼ੇ ਲਿਖੇ ਵੀ ਜਾਣੇ ਚਾਹੀਦੇ ਹਨ।
ਨਵੀਨਤਮਕਾਰੀ ਵਿੱਚ ਹੀ ਨਵੇਂ ਰਾਹ ਅਤੇ ਪੈੜਾਂ ਹੁੰਦੀਆਂ ਹਨ।
ਪੰਜਾਬੀਆਂ ਨੂੰ ਤਾਂ ਰੋਜ਼ ਪੂਰਬ ਵੱਲੋਂ ਸੂਰਜ ਚੜਦਾ ਵੀ ਨਹੀਂ ਚੰਗਾ ਲੱਗਦਾ।
ਉਹ ਤਾਂ ਸੂਰਜ ਨੂੰ ਹੁਣ ਹੋਰ ਦਿਸ਼ਾ ਤੋਂ ਚੜਦਾ ਡੁੱਬਦਾ ਦੇਖਣਾ ਚਾਹੁੰਦੇ ਹਨ।
ਉਹ ਤਾਂ ਉਡੀਕਦੇ ਰਹਿੰਦੇ ਹਨ ਤੂਫਾਨਾਂ ਨੂੰ ਤਾਂ ਕਿ ਬਾਂਹਾਂ ਦਾ ਜ਼ੋਰ ਇੱਕ ਵਾਰ ਫਿਰ ਪਰਖ ਲਿਆ ਜਾਵੇ।
ਤਾਰੀਖ਼ ਤੇ ਜ਼ਿੰਦਗੀ ਨੇ ਪੰਜਾਬ ਨੂੰ ਕਈ ਸਬਕ ਸਿਖਾਏ ਹਨ। ਉਹ ਨਿਰੰਤਰ ਬਾਹਰੀ ਹਮਲਿਆਂ ਦਾ ਸ਼ਿਕਾਰ ਹੁੰਦਾ ਰਿਹਾ ਹੈ।
ਪੰਜਾਬੀਆਂ ਨੇ ਇੱਕ ਟਿਕਾਓ ਵਾਲੀ ਜ਼ਿੰਦਗੀ ਜਿਊਣ ਤੋਂ ਸਦਾ ਹੀ ਇਨਕਾਰ ਕੀਤਾ ਹੈ। ਜਾਂ ਕਹੋ ਕਿ ਉਹ ਅਰਾਮ ਨਾਲ ਟਿਕ ਕੇ ਬੈਠਣਾ ਹੀ ਨਹੀਂ ਜਾਣਦੇ
ਤੇ ਇਹਨਾਂ ਦਾ ਦੂਜਾ ਰੁਝਾਨ ਬਹੁਤ ਉੱਚੀ ਉੱਚੀ ਪੁਕਾਰਨਾ ਤੇ ਲਲਕਾਰਨਾ।
ਪੰਜਾਬੀਆਂ ਦਾ ਸੁਭਾਅ ਕੁੱਝ ਕੁ ਗਰਮ ਜੇਹਾ ਹੈ। ਛੇਤੀ ਹੀ ਉਬਾਲਾ ਖਾਣ ਲੱਗ ਜਾਂਦਾ ਹੈ। ਫਿਰ ਨਹੀਂ ਇਹ ਕਾਬੂ ਆਉਂਦੇ ਜਿੰਨੇ ਮਰਜ਼ੀ ਇਹਨਾਂ ਨੂੰ ਕੰਟਰੋਲ ਕਰ ਲਓ।
ਪੰਜਾਬੀਆਂ ਦਾ ਭਾਸ਼ਣ ਉੱਚਾ ਹੁੰਦਾ ਹੈ।
ਸੰਗੀਤ ਤਿੱਖਾ ਜੇਹਾ ਉੱਚਾ ਅਤੇ ਤੇਜ਼।
ਸ਼ੋਅ ਕਰਨ ਵਿੱਚ ਪੰਜਾਬੀਆਂ ਦੀ ਰੁਚੀ ਬਹੁਤ ਰਹਿੰਦੀ ਹੈ। ਨਿਰੰਤਰ ਦਬਾਅ ਅਤੇ ਕਲੇਸ਼ਾਂ ਵਿੱਚ ਪੰਜਾਬੀ ਸਮੂਹਕ ਅਵਚੇਤਨ ਦੀ ਇੱਕ ਅਨੌਖੀ ਮਿਸਾਲ ਹਨ।
ਇੱਕ ਪੰਜਾਬੀ ਨਾਇਕਾ ਦਾ ਚਿਹਰਾ ਵੀ ਉਸ ਵਿਅਕਤੀ ਵਰਗਾ ਹੁੰਦਾ ਹੈ ਜੋ ਪੂਰੀ ਸਰਗਰਮੀ, ਤੀਬਰਤਾ ਅਤੇ ਜੋਸ਼ ਨਾਲ ਉਸਦੀਆਂ ਪੈੜਾਂ ਤੇ ਟੁਰਦਾ ਹੈ।
ਪੰਜਾਬੀਆਂ ਦੇ ਨਾਇਕ ਹਨ ਗੁਰੂ ਨਾਥ ਜੋਗੀ, ਯੋਧੇ ਆਸ਼ਕ ਅਤੇ ਪ੍ਰੇਮੀ। ਪੰਜਾਬੀ ਰਾਜਾ ਸੱਭਿਆਚਾਰ ਦਾ ਲੋਕ ਨਾਇਕ ਨਹੀਂ ਹੈ, ਬਲਕਿ ਰਾਜਾ ਸ਼ਾਸਕ ਨਫ਼ਰਤ ਦਾ ਪਾਤਰ ਹੱਕਦਾਰ ਹੈ। ਪੰਜਾਬੀਆਂ ਨੇ ਸਦਾ ਪਾਤਸ਼ਾਹ ਦੀ ਤਾਕਤ ਅਤੇ ਸ਼ਾਨ ਦੀ ਬਜਾਏ, ਫ਼ਕੀਰ ਫ਼ੱਕਰ ਦੀ ਉੱਤਮਤਾ ਦਾ ਸਨਮਾਨ ਕੀਤਾ ਹੈ। ਇਹ ਉਹ ਉੱਡਦੀ ਮਿੱਟੀ ਰੰਗਦਾਰ ਧਰਤੀ ਹੈ ਜਿੱਥੇ ਫਕੀਰ ਰਾਜੇ ਨੂੰ ਵੀ ਸਾਹਮਣੇ ਖੜੇ ਹੋ ਕੇ ਸੂਰਜ ਛੱਡਣ ਲਈ ਨਿਡਰ ਹੋ ਕੇ ਪੁਕਾਰਦੇ ਬੋਲਦੇ ਹਨ।
ਪੰਜਾਬੀਆਂ ਨੇ ਰਾਜਾ ਦਰਵੇਸ਼ ਨੂੰ ਹੀ ਸਦਾ ਲੋਕ ਨਾਇਕ ਮੰਨਿਆ ਹੈ।
ਪੰਜਾਬੀ ਮਿੱਟੀ ਜੀਵਨ-ਤਿਆਗ ਦੇ ਫ਼ਲਸਫ਼ੇ ਨੂੰ ਅਸਵੀਕਾਰ ਕਰਦੀ ਹੈ। ਇਹ ਜੀਵਨ ਵਿੱਚ ਮਨੁੱਖੀ ਵਿਕਾਸ ਪੈਦਾ ਕਰਨ ਦੀ ਬੁੱਧੀ ਦੀ ਪੇਸ਼ਕਸ਼ ਕਰਦਾ ਹੈ। ਜ਼ਿੰਦਗੀ, ਮਨੁੱਖ ਅਤੇ ਸੰਸਾਰ ਵਿਚਲੇ ਵਿਸ਼ਵਾਸ਼ ਸਦਕਾ, ਪੰਜਾਬੀਆਂ ਦੀਆਂ ਸਾਰੀਆਂ ਗੱਲਾਂ, ਆਦਰਸ਼ ਅਤੇ ਇੱਛਾਵਾਂ ਮਨੁੱਖ-ਕੇਂਦਰਤ ਹੋ ਗਈਆਂ ਹਨ। ਇਸੇ ਲਈ ਜ਼ਿੰਦਗੀ ਜਿਊਣ ਦੀ ਇੱਛਾ ਅਤੇ ਸ਼ਕਤੀ ਦਾ ਪੰਜਾਬੀ ਸੱਭਿਆਚਾਰ ਵਿਚ ਇਕ ਕੇਂਦਰੀ ਸਥਾਨ ਬਣ ਗਿਆ ਹੈ। ਸਿਰਤੋੜ ਮਿਹਨਤ ਸੰਘਰਸ਼ ਪੂਰੀ ਜਿੰਦਗੀ ਲਈ ਪੰਜਾਬੀਆਂ ਦਾ ਨਿਚੋੜ ਹੈ।
‘ਖਾਧਾ ਪਿਤਾ ਲਾਹੇ ਦਾ’ ਦੀ ਧਾਰਣਾ ਪੰਜਾਬੀ ਜੀਵਨ ਤਜ਼ਰਬੇ ਦੀ ਸੁਰਤਾਲ ਤੇ ਹਾਸਲ ਹੈ।
ਪੰਜਾਬੀਆਂ ਦੇ ਪਹਿਰਾਵੇ, ਰਿਵਾਜ਼, ਸਜਾਵਟ ਅਤੇ ਲੋਕ ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਨ ਤਸਵੀਰ ਚਿਤਰਦੇ ਹਨ।
ਜ਼ਿੰਦਗੀ ਦੇ ਹਰ ਮੌਕੇ ਦੀਆਂ ਦਿਲਚਸਪ ਰਸਮਾਂ ਦੀ ਲੜੀ ਹਰ ਪੰਜਾਬੀ ਧਰਤੀ ਅਤੇ ਇਸ ਦੇ ਭਾਈਚਾਰੇ ਨੂੰ ਕਾਇਮ ਕਰਕੇ ਰੱਖਦੀ ਹੈ।
ਉਸਾਰਦੀ ਹੈ।
ਨਵੀਆਂ ਪੈੜਾਂ ਲੱਭਦੀ ਰਹਿੰਦੀ ਹੈ।
-
ਡਾ. ਅਮਰਜੀਤ ਟਾਂਡਾ, ਲੇਖਕ
drtanda193@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.