ਕਰਾਈਮ ਦਾ ਵਧਣਾ, ਪੁਲਿਸ ਮੁਲਾਜ਼ਮਾਂ ਦੀ ਘਾਟ ਦਾ ਵੀ ਮੁੱਖ ਕਾਰਨ
ਮੂਲੇਪੁਰ ਥਾਣੇ ਕੋਲ 58 ਪਿੰਡ ਅਤੇ ਮੁਲਾਜ਼ਮ 20-25 ਹੋਣ ਉੱਥੇ ਕੰਮ ਦੀ ਰਫਤਾਰ ਕੀ ਹੋਵੇਗੀ
ਆਓ ਅੱਜ ਗੱਲ ਕਰਦੇ ਹਾਂ ਪਿੰਡ ਮੂਲੇਪੁਰ ਜਿਲਾ ਫਤਿਹਗੜ੍ਹ ਸਾਹਿਬ ਦੀ, ਜੋ ਕਿ ਇਹ ਥਾਣਾ ਪਹਿਲਾਂ ਪਿੰਡ ਚਨਾਰਥਲ ਕਲਾਂ ਵਿਖੇ ਹੁੰਦਾ ਸੀ। ਇਸ ਤੋਂ ਬਾਅਦ ਇਹ ਥਾਣਾ ਪਿੰਡ ਮੂਲੇਪੁਰ ਜ਼ਿਲਾ ਫਤਿਹਗੜ੍ਹ ਸਾਹਿਬ ਦੀ ਸ਼ਾਨ ਬਣ ਗਿਆ। ਦੱਸਿਆ ਜਾਂਦਾ ਹੈ, ਕਿ ਇਹ ਪਹਿਲਾਂ ਇੱਕ ਕੱਚਾ ਕਿਲਾ ਹੁੰਦਾ ਸੀ। ਜਿਸ ਵਿੱਚ ਮਹਾਰਾਜਾ ਪਟਿਆਲਾ ਦੀ ਰਾਣੀ ਰਿਹਾ ਕਰਦੀ ਸੀ। ਜਿਸ ਕਾਰਨ ਇਹ ਕਿਲਾ ਰਾਣੀ ਦੇ ਨਾਮ ਤੇ ਰਾਣੀ ਦਾ ਕਿਲਾ ਵੱਜਦਾ ਸੀ। ਇਹ ਥਾਂ ਬਣਨ ਤੋਂ ਪਹਿਲਾਂ ਹੀ ਰਾਣੀ ਇਹ ਕਿਲਾ ਖਾਲੀ ਕਰ ਗਈ ਸੀ। ਇਸ ਥਾਣੇ ਦੀ ਹੱਦ ਵਿੱਚ ਇੱਕ ਪੀਰ ਦੀ ਸਮਾਧ ਹੈ। ਜਿੱਥੇ ਪਿੰਡ ਦੇ ਲੋਕ ਅਤੇ ਬਾਹਰੋਂ ਆਏ ਲੋਕ ਬੜੀ ਸ਼ਰਧਾ ਨਾਲ ਮੱਥਾ ਟੇਕਦੇ ਹਨ। ਇਸ ਕਿਲੇ ਦੀ ਪੁਰਾਣੀ ਦੀਵਾਰ ਤੇ ਪਹਿਲਾਂ 1905 ਤੋਂ 2005 ਤੱਕ ਦਾ ਇੱਕ ਯਾਦਗਾਰ ਸਾਂਝਾ ਕੀਤੀ ਗਈ ਹੈ।
ਉੰਝ ਇਸ ਥਾਣੇ ਨੂੰ ਹੁਣ 58 ਪਿੰਡ ਲੱਗਦੇ ਹਨ। ਪਰ ਜੇਕਰ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਹੀ ਅਫਸਰ ਅਤੇ ਮੁਲਾਜ਼ਮ ਸਿਰਫ ਤੇ ਸਿਰਫ 25 ਮੁਲਾਜ਼ਮ ਸੇਵਾਵਾਂ ਨਿਭਾ ਰਹੇ ਹਨ। ਜਿਨਾਂ ਵਿੱਚੋਂ ਪੰਜ ਮਹਿਲਾਂ ਮੁਲਾਜ਼ਮ ਹਨ । ਪਰ ਤੁਸੀਂ ਸੋਚੋ 58 ਪਿੰਡ ਦੇ ਪਿੱਛੇ ਕੰਮ ਕਰਨ ਵਾਲੇ ਕਿੰਨੇ ਮੁਲਾਜ਼ਮ ਹੋਣਗੇ। ਇਹ ਸਿਰਫ ਇਕੱਲੇ ਮੂਲੇਪੁਰ ਥਾਣੇ ਦੀ ਗੱਲ ਨਹੀਂ ਹੈ। ਹਰੇਕ ਪੰਜਾਬ ਦੇ ਥਾਣੇ ਅਤੇ ਚੌਕੀਆਂ ਮੁਲਾਜ਼ਮਾਂ ਅਤੇ ਸਟਾਫ ਦੀ ਘਾਟ ਨਾਲ ਜੂਝ ਰਹੇ ਹਨ। ਜਿਸ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਫੌਰਨ ਤੌਰ ਤੇ ਨਿਗਾ ਮਾਰਨ ਤੇ ਵਿਚਾਰ ਕਰਨ ਦੀ ਅਤੀ ਜਰੂਰੀ ਹੈ।
ਦੂਸਰੇ ਪਾਸੇ ਭਰੋਸੇਯੋਗ ਸੱਜਣਾਂ ਤੋਂ ਪਤਾ ਲੱਗਾ ਹੈ ਕਿ ਚੋਣਾਂ ਦੇ ਨੇੜੇ ਅਤੇ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ 200 ਤੋਂ 250 ਮੁਲਾਜ਼ਮ ਆਪਣੀ ਡਿਊਟੀ ਕਰ ਰਹੇ ਹਨ। ਜੋ ਕਿ ਤਨਖਾਹਾਂ ਪੰਜਾਬ ਤੋਂ ਲੈ ਰਹੇ ਹਨ ਅਤੇ ਡਿਊਟੀ ਕਿਸੇ ਹੋਰ ਥਾਂ ਕਰ ਰਹੇ ਹਨ। ਜਿਸ ਦਾ ਪੰਜਾਬ ਅਤੇ ਪੰਜਾਬ ਦੀ ਜਨਤਾ ਨੂੰ ਨੁਕਸਾਨ ਹੋ ਰਿਹਾ ਹੈ। ਇਹਨਾਂ ਮੁਲਾਜ਼ਮਾਂ ਨੂੰ ਵਾਪਸ ਪੰਜਾਬ ਦੇ ਥਾਣਿਆਂ ਤੇ ਚੌਂਕੀਆਂ ਵਿੱਚ ਤਬਦੀਲ ਕਰਕੇ ਡਿਊਟੀਆਂ ਲਗਾਈਆਂ ਜਾਣ। ਇਸ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸਾਰੇ ਹੀ ਥਾਣੇ ਮੁਲਾਜ਼ਮਾਂ ਅਤੇ ਸਟਾਫ ਦੀ ਦਿੱਕਤ ਕਾਰਨ ਡਿਊਟੀ ਦੇ ਰਹੇ ਮੁਲਾਜ਼ਮ ਦਿਮਾਗੀ ਤੌਰ ਤੇ ਪਰੇਸ਼ਾਨ ਵੇਖ ਕੇ ਜਾ ਸਕਦੇ ਹਨ।
ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ। ਇਹ ਇੱਕ ਮੂਲੇਪੁਰ ਥਾਣੇ ਦੀ ਗੱਲ ਨਹੀਂ ਹੈ। ਤੁਸੀਂ ਆਪੇ ਵੇਖੋ ਇੱਕ ਥਾਣੇ ਨੂੰ 58 ਪਿੰਡ ਤੇ ਮੁਲਾਜ਼ਮ 25 ਜਿਨਾਂ ਵਿੱਚੋਂ ਪੰਜ ਮਹਿਲਾ ਮੁਲਾਜ਼ਮ ਹੋਣ, ਉੱਥੇ ਕੰਮ ਦੀ ਰਫ਼ਤਾਰ ਅਤੇ ਮੁਲਾਜ਼ਮ ਦਿਮਾਗੀ ਤੌਰ ਤੇ ਕਿਵੇਂ ਕੰਮ ਕਰਨਗੇ। ਵੀਆਈਪੀ ਡਿਊਟੀਆਂ ਅਲੱਗ ਤੋਂ। ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਲਈ ਪੰਜਾਬ ਦੇ ਥਾਣੇ ਅਤੇ ਚੌਂਕੀਆਂ ਨੂੰ ਮੁਲਾਜ਼ਮਾਂ ਅਤੇ ਸਟਾਫ ਨਾਲ ਪੂਰਾ ਕਰੋ। ਵੀਆਈਪੀ ਕਲਚਰ ਘਟਾਓ, ਜੰਨਤਾ ਦੀ ਸੇਵਾ ਵੱਲ ਧਿਆਨ ਦਿਓ। ਚੋਰੀਆਂ ਅਤੇ ਠੱਗੀਆਂ ਦਾ ਵਧਣਾ ਵੀ ਮੁਲਾਜ਼ਮਾਂ ਤੇ ਸਟਾਫ ਵੀ ਘਾਟ ਦਾ ਕਾਰਨ ਹੀ ਇੱਕ ਹੈ। ਰਹੀ ਗੱਲ ਨਸ਼ੇ ਨੂੰ ਠੱਲ ਪਾਉਣ ਦੀ ਜਦੋਂ ਤੱਕ ਥਾਣਿਆਂ ਵਿੱਚ ਮੁਲਾਜ਼ਮ ਅਤੇ ਸਟਾਫ ਪੂਰਾ ਨਹੀਂ ਹੋਏਗਾ। ਲੱਖ ਵਾਰੀ ਤੁਸੀਂ ਬਦਲੀਆਂ ਕਰ ਲਵੋ, ਕੋਈ ਸੁਧਾਰ ਨਹੀਂ ਹੋਵੇਗਾ। ਜੇਕਰ ਸੁਧਾਰ ਕਰਨਾ ਹੈ ਤਾਂ ਪਹਿਲਾਂ ਆਪਣੀ ਫੌਜ ਤਿਆਰ ਕਰੋ। ਫਿਰ ਤੁਸੀਂ ਹਰੇਕ ਨਸ਼ੇ ਤੇ ਹਰੇਕ ਕ੍ਰਾਈਮ ਤੇ ਜਿੱਤ ਪ੍ਰਾਪਤ ਕਰ ਸਕਦੇ ਹੋ।
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ/ ਪੱਤਰਕਾਰ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.