ਸਵੇਰ ਉੱਠਣ ਸਾਰ ਜਦ ਫੇਸਬੁੱਕ ਤੇ ਪਟਿਆਲ਼ਾ ਸਾਈਕਲ ਰਾਈਡਰਸ ਦੇ ਪੇਜ ਦੇਖਿਆ ਤਾਂ ਬਾਈ ਭਵਜੀਤ ਸਿੱਧੂ ਦੇ ਜਾਣ ਦੀ ਖ਼ਬਰ ਨੇ ਕੰਬਣੀ ਛੇੜ ਦਿੱਤੀ ।ਉਸੇ ਵਕਤ ਨਵਨੀਤ ਸੇਖਾ ਨੂੰ ਮੋਗੇ ਫੋਨ ਮਿਲਾਇਆ ਤਾਂ ਉਹਨਾਂ ਨਾਲ ਬੈਠੇ ਸਰਬਜੀਤ ਬਰਾੜ ਵੈਰੋਕੇ ਹੁਰਾਂ ਸ਼ੋਗੀ ਆਵਾਜ਼ ਵਿੱਚ ਦੱਸਿਆ ਕਿ ਭਵਜੀਤ ਸਿੱਧੂ ਤੁਰ ਗਏ ਹਨ ।ਫਿਰ ਹਾਂਗਕਾਂਗ ਮਾਸਟਰ ਜਗਤਾਰ ਢੁੱਡੀਕੇ ਨੂੰ ਸੁਨੇਹਾ ਦਿੱਤਾ ਤਾਂ ਵਾਪਸੀ ਕਾਲ ਤੇ ਜਗਤਾਰ ਢੁੱਡੀ ਨੇ ਟੁੱਟਵੀਂ ਅਵਾਜ ਵਿੱਚ ਦੱਸਿਆ ਤੇ ਪੁਰਾਣੀਆਂ ਗੱਲਾਂ ਸੁਰੂ ਕਰ ਲਈਆਂ।ਚਾਰ ਕੁ ਦਹਾਕੇ ਪਹਿਲਾਂ ਭਵਜੀਤ ਸਿੱਧੂ ,ਨਵਨੀਤ ਸੇਖਾ ,ਜਗਤਾਰ ਢੁੱਡੀਕੇ ,ਨਰਿੰਦਰ ਸਿੱਧੂ ,ਸਰਬਜੀਤ ਬਰਾੜ ਸਰਪੰਚ ਵੈਰੋਕੇ , ਸਰਬਜੀਤ (ਜੀਤ ਚੰਡੀਗੜ੍ਹੀਆ) ਚੰਡੀਗੜ੍ਹ ਆਰਟਸ਼ ਕਾਲਜ ਵਿੱਚ ਜਮਾਤੀ ਸਨ ।ਸ਼ਕੇ ਭਰਾਵਾਂ ਤੋ ਵੀ ਵੱਧ ਪਿਆਰ ਸੀ ਹਰ ਗੱਲ ਸਾਂਝੀ ਤੇ ਭੰਗੜੇ ਦੇ ਸਾਰੇ ਹੀ ਕੈਪਟਨ ਸਨ ।ਨਵੇਂ ਨਵੇਂ ਚੁਟਕਲਿਆਂ ਦੀ ਖਾਨ ਸਨ ।ਯਾਦ ਏ ਜਦ ਭਾਅ “ਜੀਤ ਚੰਡੀਗੜੀਏ “ਨੇ ਲੈਂਡ ਲਾਈਨ ਤੇ ਭਵਜੀਤ ਸਿੱਧੂ ਨੂੰ ਪਟਿਆਲ਼ੇ ਕਾਲ ਕਰਨੀ ਤੇ ਨਵਾਂ ਚੁਟਕਲਾ ਸੁਨਾਉਣਾ ਬਹੁਤ ਹੱਸਣਾ ।“ਮੈਂਨੂੰ ਕਹਿਣਾ ਚੁਟਕਲਾ ਸੁਨਾਉਣ ਦਾ ਸ਼ਵਾਦ ਤਾਂ ਤੁਹਾਡੇ ਨਵਨੀਤ ਨੂੰ ਆਉਦਾਂ ਉਹ ਅੱਖਾਂ ਮੀਚ ਕੇ ਉੱਚੀ ਉੱਚੀ ਹੱਸਦਾ “
ਹੁਣ ਸੋਚਦਾਂ ਇਸ ਗਰੁੱਪ ਵਿੱਚੋ ਮੁੱਢ ਤਾਂ ਸਿਹਤਯਾਬ ਹੋਣ ਦੇ ਬਾਵਜੂਦ ਮਿੰਟਾਂ ਵਿੱਚ ਤੁਰ ਗਿਆ ।ਜਦ ਕਿਸੇ ਨੇ ਭਵਜੀਤ ਨੂੰ ਕੋਈ ਕੰਮ ਕਹਿਣਾ ਤਾਂ ਉਸਨੇ ਪੂਰੀ ਜਿੰਮੇਵਾਰੀ ਨਾਲ ਕਰ ਦੇਣਾ ।ਸ਼ਿਵਲ ਸ਼ਰਜਨ ਦਫ਼ਤਰ ਵਿੱਚ ਜਿਲੇ ਦਾ ਮਾਸ਼ ਮੀਡੀਏ ਦਾ ਇੰਚਾਰਜ ਹੋਣ ਦੇ ਬਾਵਜੂਦ ਨਿਮਰ ਸੁਭਾਅ ਦਾ ਸੀ ।ਸ਼ਹਿਰ ਵਿੱਚ ਪੂਰਾ ਸਤਿਕਾਰ ਸੀ ।
ਸਿੱਧੂ ਬਾਈ ਸਮੇਂ ਤੋਂ ਪਹਿਲਾ, ਤੇਰੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਪਿਆਰ ਵੱਡਾ ਘਾਟਾ, ਦੋਸਤਾਂ ਦੇ ਘੇਰੇ ਚ ਤੇਰੀ ਗੈਰਹਾਜ਼ਰੀ ਕਦੇ ਵੀ ਪੂਰੀ ਨਹੀਂ ਹੋਣੀ ਹਮੇਸ਼ਾਂ ਰੜਕਦੀ ਰਹੇਗੀ, ਉਹ ਬਹੁਤ ਨੌਜਵਾਨਾਂ ਲਈ ਸਾਈਕਲਿੰਗ ਤੇ ਵੱਡਿਆਂ ਲਈ ਮਾਸਟਰ ਰੇਸ ਲਈ ਰੋਲ ਮਾਡਲ ਵੀ ਬਣਿਆ ।ਪਹਿਲਾਂ ਤਾਂ ਤੇਰੇ ਸਾਈਕਲ ਦੀ ਚੈਨ ਟੁੱਟ ਜਾਣੀ ਤਾਂ ਉਹ ਜੋੜ ਲੈਣੀ ਪਰ ਹੁਣ ਸਾਹਾਂ ਦੀ ਟੁੱਟੀ ਤੰਦ ਨੂੰ ਨਹੀ ਜੋੜ ਸਕਦੇ।ਭਾਣਾ ਹੀ ਮੰਨਣਾ ਪੈਣਾ ਤੇਰੇ ਜਾਣ ਦੇ ਨਾਲ ਪਰੀਵਾਰ ਦੇ ਨਾਲ ਨਾਲ ਕਰੀਬੀ ਵੀ ਦਿਲੋਂ ਰੋਅ ਰਹੇ ਹਨ ।ਉਹਨਾਂ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਦਾ ਵੇਰਵਾ ਨਾਲ ਦੇ ਪੋਸਟਰ ਵਿੱਚ ਦਰਜ ਹੈ ।
-
ਬਲਜਿੰਦਰ ਸੇਖਾ ਕੈਨੇਡਾ, ਲੇਖਕ
*******
4165096200
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.