ਸ਼੍ਰੋਮਣੀ ਕਵੀਸ਼ਰ ਬਾਪੂ ਰਣਜੀਤ ਸਿੰਘ ਸਿੱਧਵਾਂ
ਸਤਿੱਦਰਪਾਲ ਸਿੰਘ ਸਿੱਧਵਾਂ, ਕਨੇਡਾ
ਮੇਰਾ ਬਾਪੂ ਸ਼ਰੋਮਣੀ ਕਵੀਸ਼ਰ ਬੁਲੰਦ ਸੁਰੀਲੀ ਦਮਦਾਰ ਅਵਾਜ਼ ਦਾ ਮਾਲਕ ਰਣਜੀਤ ਸਿੰਘ ਸਿੱਧਵਾਂ ਜਿਸ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਲੱਗੀ । ਮੇਰੇ ਪਾਪਾ ਜੀ ਨੂੰ ਆਪਣੇ ਪਿਤਾ ਮੇਰੇ ਦਾਦਾ ਬਦਨ ਸਿੰਘ ਨਾਲ ਬਹੁਤਾ ਸਮਾਂ ਬਿਤਾਉਣ ਲਈ ਨਹੀਂ ਮਿਲ ਸਕਿਆ ਪਰ ਮੈ ਆਪਣੇ ਪਿਤਾ ਨਾਲ ਪੈਦਲ ਤੁਰਨ ਤੋਂ ਹਵਾਈ ਜਹਾਜ਼ਾਂ ਰਾਹੀਂ ਦੇਸ ਅਤੇ ਵਿਦੇਸ਼ ਵਿੱਚ ਖ਼ੂਬ ਝੂਟੇ ਮਾਟੇ ਲਏ ਲੋਹੜੇ ਦੇ ਪੈਸੇ ਵੀ ਕਮਾਏ ਅਤੇ ਦੇਸ ਦੇਸ਼ ਬਦੇਸ਼ ਦੀ ਸੈਰ ਵੀ ਕੀਤੀ ।ਮੇਰੀ ਮਾਤਾ ਸਰਦਾਰਨੀ ਗੁਰਦੇਵ ਕੌਰ ਹੈਡਮਿਸਟਰਸ ਮੇਰੇ ਪਾਪਾ ਦੀ ਜ਼ਿੰਦਗੀ ਰੇਖਾ ਸੀ। ਮੇਰੇ ਦਾਦਾ ਸ. ਬਦਨ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਤੋ ਕਵੀਸ਼ਰੀ ਦਾ ਲਾਲ ਰਣਜੀਤ ਸਿੰਘ 25 ਦਸੰਬਰ 1925 ਨੂੰ ਕ੍ਰਿਸਮਸ ਵਾਲੇ ਵੱਡੇ ਦਿਨ ਸਿੱਧਵਾਂ ਖ਼ੁਰਦ ਵਿੱਚ ਪੈਦਾ ਹੋਇਆ।
ਪਾਪਾ ਜੀ ਦੇ ਭਰਾ ਜ਼ੋਰਾ ਸਿੰਘ ਜੀ ਦੂਜੀ ਦੁਨੀਆ ਜੰਗ ਵਿੱਚ ਸ਼ਹੀਦ ਹੋਏ । ਇੱਕ ਭਰਾ ਕੈਪਟਨ ਰਣਧੀਰ ਸਿੰਘ ਫ਼ੌਜ ਦੇ ਮਾਣਮੱਤੇ ਅਫ਼ਸਰ ਬਣੇ . ਮੇਰੇ ਪਿਤਾ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਵਿੱਦਿਆ ਵਿਚਾਰੀ ਤਾਂ ਪਰਉਕਾਰੀ ਦੇ ਕਦਰਦਾਨ ਸੰਨ ਉੱਨਾਂ ਆਪਣੀਆਂ ਤਿੰਨ ਭੈਣਾਂ ਨੂੰ ਸਵੈ ਰੁਜ਼ਗਾਰ ਬਣਾਇਆ . ਭਰਣਜੀਤ ਕੌਰ ਸਟਾਫ਼ ਨਰਸ , ਕੁਲਦੀਪ ਕੌਰ ਹੈਡਮਿਸਟਰਸ , ਅਮਰਜੀਤ ਕੌਰ ਅਧਿਆਪਕ ਸਨ ਅਤੇ ਮੇਰੇ ਮਾਤਾ ਸਰਦਾਰਨੀ ਗੁਰਦੇਵ ਕੌਰ ਵੀ ਪਹਿਲੀ ਅਧਿਆਪਕ ਸਾਡੇ ਪਿੰਡ ਦੀ ਨੂੰਹ ਬਣੀ ਬਾਪੂ ਪਾਰਸ ਤੋਂ ਵੱਧ ਮੇਰੇ ਬਾਪ ਦਾ ਨਾਂ ਕੋਈ ਨਜ਼ਦੀਕੀ , ਨਾਂ ਕੋਈ ਸਾਕ , ਨਾਂ ਕੋਈ ਪ੍ਰਸੰਸਕ ਨਾਂ ਕੋਈ ਰਾਜ਼ਦਾਰ , ਨਾਂ ਹੋਰ ਕੋਈ ਉਸਦੀ ਕਲਾ ਦਾ ਪਾਰਖੂ ਤੇ ਦਰਖ਼ਤਾਂ ਦੇ ਪੱਤੇ ਝਾੜਦੀ ਆਵਾਜ਼ ਦਾ ਕਦਰਦਾਨ ਹੋ ਸਕਦਾ ਹੈ, ਤਾਂ ਹੀ ਤਾਂ ਪਾਰਸ ਨੇ ਲਿਖਿਆਂ ਗਲੀ ਗਲ਼ੀ ਦੇ ਵਿੱਚ ਰਣਜੀਤ ਗੂੰਜੇ ਤੇ ਉਸਦੇ ਸ਼ਬਦਾਂ ਦੇ ਵਿੱਚ ਕਰਨੈਲ ਬੋਲੇ । ਉਸਨੇ ਇਹ ਵੀ ਦਰਜ ਕੀਤਾ ਕਿ ਰਣਜੀਤ ਕਲਾ ਵਿੱਚ ਸਵਾ ਰੁਪਈਆ ਹੁੰਦਾ ਆਪਣਾ ਮੁੱਲ ਕੇਵਲ 25 ਪੈਸੇ ਪਾਉਂਦਾ ਹੈ ਬਾਪੂ ਪਾਰਸ ਦੀ ਰਚੀ ਕਵੀਸ਼ਰੀ ਤੇਪਾਪਾ ਜੀ ਰਣਜੀਤ ਸਿੰਘ ਸਿੰਘ ਸਿਧਵਾਂ ਦੀ ਬੁੱਲੰਦ ਆਵਾਜ਼ ਕਵੀਸ਼ਰੀ ਸਿੱਕੇ ਦੇ ਸਿੱਧ ਤੇ ਪੁੱਠ ( Head and tail ) ਪਾਸੇ ਸਨ ।
ਬਾਪੂ ਪਾਰਸ ਨੇ ਰਣਜੀਤ ਸਿਧਵਾਂ ਦੀ ਖੜਕਵੀ , ਰਸੀਲ਼ੀ , ਸੁਰੀਲੀ , ਬੁਲੰਦ ਅਤੇ ਦਿਲਕਸ਼ ਅਵਾਜ਼ ਨੂੰ ਸਦਾ ਲਈ ਆਪਣੀ ਲੋਕਾਂ ਦੇ ਦਿਲਾਂ ਨੂੰ ਧੂਹ ਪਾਉਣ ਵਾਲੀ ਕਵੀਸ਼ਰੀ ਰਚਨਾਵਾਂ ਨਾਲ ਸ਼ਿੰਗਾਰ ਕੇ ਗੁਲਦਸਤੇ ਦੀ ਤਰਾਂ ਪੇਸ਼ ਕਰਕੇ ਕਵੀਸ਼ਰੀ ਦੇ ਮੁਹਾਂਦਰੇ ਨੂੰ ਨਵਾਂ ਸਿਰਨਾਵਾਂ ਦਿੱਤਾ ।ਪਾਰਸ ਤੇ ਰਣਜੀਤ ਨੇ ਆਪਣੇ ਕੁਦਰਤ ਵੱਲੋਂਦਿੱਤੇ ਗੁਣਾ ਦਾ ਵਟਾਂਦਰਾ ਕਰ ਲਿਆ । ਪਾਰਸ ਨੇ ਕਿਹਾ ਰਣਜੀਤ ਤੇਰਾ ਗਲਾ ਮੇਰਾ ਤੇ ਮੇਰੀ ਕਵੀਸ਼ਰੀ ਸਦਾ ਲਈ ਤੇਰੀ ਅਤੇ ਇਸ ਪ੍ਰਣ ਨੂੰ ਦੋਵਾਂ ਨੇ ਅੰਤਲੇ ਦਮ ਤੱਕ ਨਿਭਇਆ । ਪਾਰਸ ਤੇ ਰਣਜੀਤ ਨੇ ਇਕ ਦੂਜੇ ਦੇ ਗੁਣਾ ਦੀ ਕਦਰ ਅਤੇ ਜ਼ਰੂਰਤ ਦੀ ਕਦਰ ਕਰਦਿਆਂ 35 ਸਾਲ ਦੇ ਕਵੀਸ਼ਰੀ ਤੇ ਢਾਡੀ ਇਤਿਹਾਸ ਵਿੱਚ ਵੱਡੀਆਂ ਪੈੜਾਂ ਪੈਦਾ ਕੀਤੀਆਂ ਤੇ ਬਿਨਾ ਸਪੀਕਰਾਂ ਤੇ ਸਾਉਡ ਸਿਸਟਮ ਤੋਂ ਪਾਕਿਸਤਾਨ ਵਿੱਚ ਰਹਿ ਗਈਆਂ ਬਾਰਾਂ ਤੋ ਲੈ ਕੇ ਯੂ ਪੀ , ਸੀਪੀ ਕਲਕੱਤੇ , ਬੰਬੇ ਤੇ ਭਾਰਤ ਦੇ ਹਰ ਹਿੱਸੇ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਤੇ ਕਵੀਸ਼ਰੀ ਦੇ ਡੰਕੇ ਵਜਾਏ ਅਤੇ HMV ਕੰਪਨੀ ਵਿੱਚ 32 ਤੋਂ ਵੱਧ ਤਵੇ ਰਿਕਾਰਡ ਕਰਵਾਏ । ਸਭ ਤੋਂ ਪਹਿਲਾ ਸੀ ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ , ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ ਅਤੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ। ਬਾਪੂ ਪਾਰਸ ਦੇ ਕਵੀਸ਼ਰੀ ਖੇਤਰ ਤੋਂ ਰਿਟਾਇਰ ਹੋ ਕੇ ਪੱਕੇ ਤੌਰ ਤੇ ਕੈਨੇਡਾ ਪ੍ਰੀਵਾਰ ਕੋਲ ਆ ਵੱਸਣ ਤੇ ਪਾਰਸ ਦਾ ਜਿਗਰੀ ਯਾਰ ਅਤੇ ਸੱਜੀ ਖੱਬੀ ਬਾਂਹ ਰਣਜੀਤ ਸਿੱਧਵਾ ਉਸਤੋਂ ਬਿਨਾ ਅਧੂਰਾ ਹੋ ਗਿਆ ।
ਜਿਵੇਂ ਹਰ ਖਾਲ਼ੀ ਥਾਂ ਨੇ ਆਖਰ ਭਰ ਜਾਣਾ ਹੁੰਦਾ ਹੈ ਪਿੰਡ ਸ਼ੇਰਪੁਰਾ ਵਿਖੇ ਜੋ ਬਾਬਾ ਨੰਦ ਸਿੰਘ ਨਾਨਾਕਸਰ ਦੀ ਜਨਮ ਭੂਮੀ ਹੈ ਕਿ ਧਾਰਮਿਕ ਦੀਵਾਨ ਵਿੱਚ ਰਣਜੀਤ ਸਿੰਘ ਸਿਧਵਾਂ , ਬੂਟਾ ਸਿੰਘ ਬਿਲਾਸਪੁਰੀ ਸਾਰੰਗੀ ਮਾਸਟਰ ਤੇ ਚਮਕੌਰ ਸਿੰਘ ਸਿੱਧੂ ਦੇ ਜੱਥੇ ਦੇ ਨਾਲ ਕੋਟ ਪੈਂਟ ਪਹਿਰਾਵੇ ਵਿੱਚ ਇਕ ਕਾਲਜੀਏਟ ਮੁੰਡੇ ਸਤਿੰਦਰ ਪਾਲ ਸਿੰਘ ਸਿੱਧਵਾ ਨੇ ਢਾਡੀ ਲੈਕਚਰ ਦਿੱਤਾ ਕਿ ਸ੍ਰੋਤਿਆਂ ਨੇ ਰੁਪਈਆਂ ਦਾਂ ਮੀਂਹ ਵਰ੍ਹਾ ਦਿੱਤਾ ਤੇ ਹੱਲਾ ਸ਼ੇਰੀਆਂ ਦਾ ਹੜ੍ਹ ਲਿਆ ਦਿੱਤਾ । ਇਸ ਬੱਲੇ ਬੱਲੇ ਨਾਲ ਮੈਂ ਇਲੈਕਟਰੀਕਲ ਇੰਜਨੀਅਰਿੰਗ ਪਾਸ ਢਾਡੀ ਲੈਕਚਰਾਰ ਬਣ ਗਿਆ । ਬੱਸ ਫਿਰ ਕੀ ਸੀ ਸਿੱਧਵਾਂ ਕਾਲਜ ਵਾਲੇ ਸਾਡੇ ਢਾਡੀ ਜੱਥੇ ਨੂੰ ਮਾਨੋ ਸੁਰਖ਼ਾਬ ਦੇ ਪਰ ਲੱਗ ਗਏ । ਸਰਸਾ ਨਦੀ ਕਿਨਾਰਿਓ ਦੋ ਜਂਝਾਂ ਚੜੀਆਂ , ਬੀਬੀ ਹਰਸ਼ਰਨ ਕੌਰ , ਪੰਥ ਤੇਰੇ ਦੀਆਂ ਗੂੰਜਾਂ , ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਰੀਕਾਰਡਾਂ ਨੇ ਪੰਜਾਬ ਦੇ ਹਰ ਪਿੰਡ ਸ਼ਹਿਰ ਦੇ ਬਨੇਰਿਆਂ ਤੇ ਸਿੱਧਵਾ ਕਾਲਜ ਵਾਲੇ ਸਾਡੇ ਢਾਡੀ ਜੱਥੇ ਦੀਆਂ ਗੁੱਡੀਆਂ ਚੜ੍ਹਾ ਦਿੱਤੀਆਂ ।
ਪੰਜਾਬ ਦੇ ਪਿੰਡਾਂ , ਪੰਥਕ ਸਟੇਜਾਂ,ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਸਾਡੇ ਪ੍ਰੋਗਰਾਮਾਂ ਦੀਆਂ ਲੜੀਆਂ ਲੱਗ ਗਈਆਂ । ਜੱਥੇ ਦੇ ਸਾਰੇ ਮੈਂਬਰ ਆਪਣੀ ਥਾਂ ਬਾ ਕਮਾਲ ਸਨ ।ਜਿੱਥੇ ਪਾਪਾ ਜੀ ਰਣਜੀਤ ਸਿੰਘ ਸਿੱਧਵਾ ਅਵਾਜ਼ ਦੇ ਧਨੀ ਅਤੇ ਤਜਰਬੇ ਵਿੱਚ ਕਵੀਸ਼ਰੀ ਤੇ ਢਾਡੀ ਵਾਰਾਂ ਵਿੱਚ ਲੋਹੜੇ ਦਾ ਅਸਰ ਛੱਡਦੇ ਸਨ । ਚਮਕੌਰ ਸਿੱਧੂ ਦੀ ਟੱਲੀ ਵਾਂਗ ਟਣਕਦੀ ਅਵਾਜ਼ ਤੇ ਢੱਡ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦੀ ਸੀ । ਬੂਟਾ ਸਿੰਘ ਬਿਲਾਸਪੁਰੀ ਸਰੰਗੀ ਵਜਾਉਣ ਦਾ ਧੁਨੰਤਰ ਸੀ ਅਤੇ ਉਸਦੀ ਵਜਾਈ ਸਾਰੰਗੀ ਦੀਆਂ ਗੱਲਾਂ ਅੱਜ ਵੀ ਮਾਣ ਨਾਲ ਹੁੰਦੀਆਂ ਹਨ ਵਾਹ ਬਈ ਵਾਹ ਬੂਟਾ ਸਿੰਘ ਬਿਲਾਸਪੁਰੀਆ ਅਤੇ ਫਿਰ ਭਰ ਜਵਾਨੀ ਵਿੱਚ ਮੇਰੇ ਵਲੌ ਇਤਹਾਸ ਨੂੰ ਰੌਚਿਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਾ ਸੰਗਤਾਂ ਸੁੱਤੇ ਜਾਦੂ ਮਈ ਅਸਰ ਕਰਦਾ ਸੀ । ਢਾਡੀ ਦੁਨੀਆ ਵਿੱਚ ਕੋਟ ਪੈਂਟ ਪਾਕੇ ਅੰਗਰੇਜ਼ੀ ਵਿੱਚ ਮਿਸਲਾਂ ਦੇਣਾ ਹੋਰ ਵੀ ਸੋਨੇ ਤੇ ਸੁਹਾਗਾ ਹੁੰਦਾ ਸੀ ।ਸਿੱਧਵਾਂ ਕਾਲਜ ਵਾਲੇ ਜੱਥੇ ਦੀਆਂ ਧੁੰਮਾਂ ਹਰ ਵੱਡੇ ਧਾਰਮਿਕ ਦੀਵਾਨ ਅਕਾਲੀ ਕਾਨਫ੍ਰੰਸਾਂ ਵਿੱਚ ਹੋਣ ਲਗੀਆਂ ਅਤੇ ਪੰਜਾਬ ਦੀਆ ਸਰਹੱਦਾਂ ਤੋਂ ਯੂ. ਪੀ , ਰਾਜਸਥਾਨ ,ਦਿਲੀ, ਕਲਕੱਤਾ ਬੰਬਈ ਅਤੇ ਪੂਰੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਦੀਆਂ ਵੱਡੀਆਂ ਸਟੇਜਾਂ ਦੇ ਨਾਲ ਮਿਲਟਰੀ ਦੇ ਵੱਡੇ ਸੈਂਟਰਾਂ ਵਿੱਚ ਵੀ ਪੈਣ ਲਗੀਆਂ । ਵਿਦੇਸ਼ਾ ਵਿੱਚ ਥਾਈਲੈਡ , ਮਲੇਸ਼ੀਆ ,ਸਿੰਘਾਪੁਰ ਹਾਂਗਕਾਂਗ ਦੀਆਂ ਸਿੰਘ ਸਭਾਵਾਂ ਵਿੱਚ ਢਾਡੀ ਜੱਥੇ ਦੀਆਂ ਵਾਰਾਂ ਨੇ ਪੰਜਾਬੀ ਭਾਈਚਾਰੇ ਵੱਲੋਂ ਅਥਾਹ ਪਿਆਰ ਸਤਿਕਾਰ ਮਿਲਿਆ ।
ਸ਼ਾਇਦ ਮੈਂ ਪਹਿਲਾ ਪੰਜਾਬੀ ਪੁੱਤ ਹੋਵਾਂਗਾ ਜਿਸਨੇ ਆਪਣੇ ਬਾਪ ਨੂੰ ਰਿਕਾਰਡਾਂ ਵਿੱਚ ਅਤੇ ਸਟੇਜਾਂ ਉਪਰ ਉਸਦਾ ਨਾਮ ਲੈ ਕੇ ਹੱਲਾ ਸ਼ੇਰੀ ਦਿੱਤੀ ਹੋਵੇਗੀ ( ਵਾਹ ਬਈ ਵਾਹ ਰਣਜੀਤ ਸਿੰਘ ਸਿੱਧਵਾਂ ਵਾਲਿਆ ) ਕਿਉਂਕਿ ਪੁੱਤ ਬਾਪ ਦਾ ਨਾ ਲੈਕੇ ਬੁਲਾਵੇ ਸਾਡੇ ਸਮਾਜ ਵਿੱਚ ਅਵੱਗਿਆ ਮੰਨਿਆਂ ਜਾਂਦਾ ਹੈ ਪਰ ਪੁੱਤ ਜਦੋਂ ਬਾਪ ਦੇ ਪੈਰ ਚ ਪੈਰ ਧਰਨ ਲੱਗ ਪਵੇ ਤੇ ਦੋਹਾਂ ਦੀ ਜੁੱਤੀ ਇਕ ਦੂਜੇ ਦੇ ਮੇਚ ਆਉਣ ਲੱਗ ਪਵੇ ਤਾਂ ਵਾਰੇ ਨਿਆਰੇ ਵੀ ਹੋ ਜਾਂਦੇ ਹਨ ਇਕ ਪੁੱਤਰ ਗਾਉਣ ਵੇਲੇ ਨਾਲ ਖੜਕੇ ਕਹੇ ਵਾਹ ਬਈ ਵਾਹ ਰਣਜੀਤ ਸਿੰਘ ਸਿਧਵਾਂ ਵਾਲਿਆ ਪੁੱਤ ਵਲੌ ਮਿਲੀ ਇਸ ਹੱਲਾ ਸ਼ੇਰੀ ਨੇ ਪਾਪਾ ਜੀ ਵਿੱਚ ਨਵੀਂ ਊਰਜਾ ਭਰ ਦਿੱਤੀ । ਦੁਨੀਆ ਭਰ ਦੀ ਮਸ਼ਹੂਰ HMV ਰੀਕਾਰਡਿੰਗ ਕੰਪਨੀ ਨੇ ਸਾਡੀ ਰੀਕਾਰਡਿੰਗ ਕੀਤੀ ਜਿਸ ਢਾਡੀ ਵਾਰਾਂ ਦੀ ਲੇਖਣੀ ਵੀ ਰਣਜੀਤ ਸਿੰਘ ਸਿੱਧਵਾ ਦੀ ਸੀ ।
ਕਵਿਤਾ ਲਿਖਣ ਦੀ ਸਿਖਲਾਈ ਪਿੰਗਲ ਦੀ ਪੜ੍ਹਾਈ ਉਨ੍ਹਾ ਦੌਧਰ ਨਗਰ ਦੇ ਸੰਤਾਂ ਤੋਂ ਲਈ । ਵਿੱਚ ਬਾਪੂ ਪਾਰਸ ਦੀ ਲਿਖੀ ਕਵੀਸ਼ਰੀ ਜੋ ਰਣਜੀਤ ਸਿੱਧਵਾਂ ਦੀ ਬੁਲੰਦ ਆਵਾਜ਼ ਨਾਲ ਸੋਨੇ ਤੇ ਸੁਹਾਗਾ ਬਣ ਕੇ ਪੰਜਾਬੀ ਸ੍ਰੋਤਿਆਂ ਦੇ ਦਿਲੋ ਦਿਮਾਗ ਤੱਕ ਪਹੁੰਚੀ ਸੀ ਕਿਉਂਕਿ ਉਂਨਾਂ ਸਮਿਆਂ ਵਿੱਚ ਸਪੀਕਰ ,ਸਾਂਉਡ ਸਿਸਟੱਮ ਤਾਂ ਹੁੰਦਾ ਨਹੀਂ ਸੀ ਬਿਨਾ ਸਪੀਕਰ ਤੋਂ ਗੜਕਵੀ ਆਵਾਜ਼ ਦਾ ਜਾਦੂ ਕਵੀਸ਼ਰੀ ਨੂੰ ਕਿਸ ਬੁਲੰਦੀ ਤੇ ਲੈ ਜਾ ਸਕਦਾ ਹੈ ਇਸ ਸਮੇ ਦੀ ਲੋੜ ਦੂਰ ਅੰਦੇਸ਼ ਬਾਪੂ ਪਾਰਸ ਜਾਣ ਗਿਆ ਸੀ ਤੇ ਰਣਜੀਤ ਸਿੰਘ ਸਿੱਧਵਾਂ ਨੂੰ ਵੀ ਪਤਾ ਸੀ ਕਿ ਕਰਨੈਲ ਪਾਰਸ ਦੀ ਕਵਿਤਾ ਹੀ ਹੈ ਮੈਨੂੰ ਸ੍ਰੋਤਿਆਂ ਵਿੱਚ ਮਕਬੂਲ ਕਰ ਸਕਦੀ ਹੈ।
-
ਸਤਿੱਦਰਪਾਲ ਸਿੰਘ ਸਿੱਧਵਾਂ, ਕਨੇਡਾ, ਲੇਖਕ
............
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.