ਪਿਛਲੇ ਵਰ੍ਹੇ ਪੰਜਾਬ ਗਿਆ ਤਾਂ ਮਨ ਪੰਜਾਬ ਨੂੰ ਨਸ਼ੇ ਵਿੱਚ ਗਲਤਾਨ ਦੇਖ ਕੇ ਭਰ ਆਇਆ। ਬਿਨਾਂ ਸ਼ੱਕ ਨਸ਼ਾ ਅੱਜ ਸਾਡੇ ਸਮਾਜ ਅਤੇ ਖਾਸ ਕਰ ਪੰਜਾਬ ਦੇ ਲੋਕਾਂ 'ਤੇ ਕਿਸੇ ਅਣ-ਕਿਆਸੀ ਮੌਤ ਦੇ ਬੱਦਲਾਂ ਦੀ ਤਰ੍ਹਾਂ ਮੰਡਰਾ ਰਿਹਾ ਏ। ਪਤਾ ਨੀਂ ਕਿੰਨੀਆਂ ਮਾਂਵਾਂ ਦੇ ਬਲੀ ਪੁੱਤ ਇਸ ਦੀ ਭੇਂਟ ਚੜ੍ਹ ਚੁੱਕੇ ਨੇ। ਬਹੁਤ ਸਾਰੇ ਮੌਤ ਦੀ ਆਗੋਸ਼ ਵਿੱਚ ਜਾਣ ਲਈ ਤਿਆਰ ਨੇ। ਨਸ਼ਾ ਛੁਡਾਊ ਕੇਂਦਰਾਂ 'ਤੇ ਬੁਰਸ਼ਿਆਂ ਵਰਗੇ ਜਵਾਨ ਉਸ ਵੇਲੇ ਨੂੰ ਕੋਸ ਅੱਖਾਂ ਭਰ ਲੈਂਦੇ ਨੇ ਕਿ ਪਤਾ ਨੀ ਉਹ ਕਿਹੜੀ ਮਾੜੀ ਘੜੀ ਸੀ ਜਦ ਉਹ ਇਸ ਮੌਤ ਦੇ ਰਸਤੇ ਦੇ ਪਾਂਧੀ ਬਣੇ।
ਅੱਜ ਤੋਂ ਲੱਗਭੱਗ ਢਾਈ ਦਹਾਕੇ ਪਹਿਲਾਂ ਇੱਕ ਕਲਾਕਾਰ ਵੀਰ ਨੇ ਆਖਿਆ ਸੀ ਕਿ 'ਮੁੱਕਗੀ ਫੀਮ ਡੱਬੀ 'ਚੋਂ ਯਾਰੋ, ਅੱਜ ਕੋਈ ਅਮਲੀ ਦਾ ਡੰਗ ਸਾਰੋ, ਹਾਏ ਜਿੰਦ ਮੁੱਕ ਚੱਲੀ ਤੋੜ ਸਰੀਰ ਨੂੰ' ਇਹ ਸਤਰਾਂ ਉਸ ਸਮੇਂ ਵੀ ਇੱਕ ਨਸ਼ੇ ਦੇ ਆਦੀ ਦੀ ਹਾਲਤ ਬਿਆਨ ਕਰਦੀਆਂ ਸਨ ਤੇ ਅੱਜ ਵੀ ਉਸ ਦੀ ਤਰਸਯੋਗ ਹਾਲਤ 'ਤੇ ਹੂ-ਬ-ਹੂ ਢੁਕਦੀਆਂ ਨੇ। ਪਤਾ ਨੀਂ ਕਿਸ ਚੰਦਰੇ ਦੀ ਨ॥ਰ ਮੇਰੇ ਰੰਗਲੇ ਪੰਜਾਬ 'ਤੇ ਪਈ ਕਿ ਸਾਡੀ ਜੁਆਨੀ ਨਸ਼ੇ ਨੂੰ ਇੱਕ ਨਿਆਮਤ ਸਮਝਣ ਲੱਗੀ।
ਸਮਾਂ ਬੀਤਦਾ ਗਿਆ, ਖਾੜਕੂਵਾਦ ਦੇ ਦੌਰ ਤੋਂ ਬਾਅਦ ਨਸ਼ੇ ਦਾ ਦੌਰ ਕੁਝ ਘਟਦਾ ਦਿਖਾਈ ਦਿੱਤਾ ਜਾਂ ਕਹਿ ਲਓ ਧਿਆਨ ਹੀ ਅੱਲੇ ॥ਖਮਾਂ ਤੋਂ ਨਹੀਂ ਸੀ ਹਟਦਾ ਕਿਉਂਕਿ ਪੰਜਾਬ ਨੂੰ ਸਮੇਂ ਨੇ ਅਜਿਹੇ ॥ਖ਼ਮ ਦਿੱਤੇ ਸਨ ਜਿਨ੍ਹਾਂ ਦੇ ਮੁਕਾਬਲੇ ਹੋਰ ॥ਖ਼ਮ ਬਹੁਤ ਛੋਟੇ ਜਾਪਦੇ ਸਨ। ਪਰ ਬੀਤੇ ਕੁਝ ਸਾਲਾਂ ਤੋਂ ਪੰਜਾਬ ਅੰਦਰ ਨਸ਼ੇ ਨੇ ਕੁਝ ਅਜਿਹੇ ਪੈਰ ਪਸਾਰੇ ਕਿ ਪੰਜਾਬ ਦੀ ਜੁਆਨੀ ਨੂੰ ਘੁਣ ਵਾਂਗ ਖੋਖਲਾ ਕਰ, ਹਨ੍ਹੇਰੇ ਭਰੇ ਖੂਹ ਦੀ ਮੌਣ 'ਤੇ ਲਿਆ ਖੜ੍ਹਾ ਕੀਤਾ ਕਿ ਪਿੱਛੇ ਮੁੜ ਨਹੀਂ ਹੁੰਦਾ ਸਾਹਮਣੇ ਮੌਤ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੀ ਸਰਕਾਰ ਦੀ ਨਸ਼ਾ ਮੁਹਿੰਮ ਵਿੱਚ ਤੇ॥ੀ ਨੇ ਇਸ ਪੰਜਾਬ ਅੰਦਰਲੇ ਨਸ਼ੇ ਦੇ ਆਦੀਆਂ ਵਿੱਚ ਕਾਫ਼ੀ ਹਲਚਲ ਛੇੜੀ ਹੈ। ਪਿੰਡਾਂ ਅੰਦਰ ਪੈਂਦੇ ਛਾਪਿਆਂ ਨੇ ਨਸ਼ੇ ਦੇ ਸੁਦਾਗਰਾਂ ਨੂੰ ਇੱਕ ਵਾਰ ਤਾਂ ਸੋਚਣ ਲਈ ਮਜਬੂਰ ਕੀਤਾ ਕਿ ਹੁਣ ਇਹ ਗਲਤ ਕੰਮ ਛੱਡਣਾ ਹੀ ਪਊ, ਇਸ ਨੂੰ ਇੱਕ ਸ਼ੁਭ ਕੰਮ ॥ਰੂਰ ਮੰਨਿਆ ਜਾਣਾ ਚਾਹੀਦਾ ਹੈ ਪਰ ਨਾਲ ਹੀ ਸਵਾਲ ਇਹ ਹੈ ਕਿ ਪੰਜਾਬ ਦੀ ਧਰਤੀ 'ਤੇ ਉਹ ਲੋਕ ਵੀ ਨੇ ਜਿਹੜੇ ਨਸ਼ੇ ਦੀ ਲਤ ਦੇ ਪੱਕੇ ਆਦੀ ਹੋ ਚੁੱਕੇ ਨੇ। ਉਨ੍ਹਾਂ ਦੀ ਗਿਣਤੀ ਤਕਰੀਬਨ ਲੱਖਾਂ ਵਿੱਚ ਹੈ, ਉਹ ਕਿੱਧਰ ਜਾਣਗੇ ?
ਜੇਕਰ ਪੋਸਤ ਦੀ ਗੱਲ ਕਰੀਏ ਤਾਂ ਇਸ ਦਾ ਰੇਟ ਹੀ ਸਰਕਾਰ ਦੀ ਸਖ਼ਤੀ ਤੋਂ ਬਾਅਦ ਦੁੱਗਣਾ ਹੋ ਚੁੱਕਿਆ ਹੈ। ਪੱਕੇ ਨਸ਼ੇ ਦੇ ਆਦੀ ਵਿਚਾਰੇ, ਕਰਮਾਂ ਦੇ ਮਾਰੇ ਸਰਕਾਰ ਨੂੰ ਕੋਸ ਦੁੱਗਣੇ ਜਾਂ ਤਿੱਗਣੇ ਮੁੱਲ 'ਤੇ ਉਹ ਵੀ ਬਹੁਤ ਔਖੀ ਭੁੱਕੀ ਹਾਸਲ ਤਾਂ ਕਰਦੇ ਨੇ ਪਰ ਅਗਲੇ ਦਿਨ ਦੀ ਸੋਚ ਫੇਰ ਅੱਖਾਂ ਉਨ੍ਹਾਂ ਦੀਆਂ ਅੱਖਾਂ ਮੂਹਰੇ ਹਨ੍ਹੇਰਾ ਆ ਜਾਂਦਾ ਹੈ।
ਅੱਜ ਪੰਜਾਬ ਅੰਦਰ ਹਰ ਵਰਗ ਦੇ ਲੋਕ ਨਸ਼ੇ ਦੇ ਆਦੀ ਨੇ। ਕੁਝ ਅਮੀਰ ਵਰਗ ਨਾਲ ਸਬੰਧਤ ਲੋਕ ਤਾਂ ਕਿਸੇ ਨਾ ਕਿਸੇ ਤਰ੍ਹਾਂ ਜੁਗਾੜ ਕਰ ਹੀ ਲੈਂਦੇ ਨੇ ਪਰ ਨਸ਼ੇ ਦੇ ਆਦੀ ਚਾਰ-ਚਾਰ ਕੁੜੀਆਂ ਦੇ ਬਾਪ ਅਤੇ ਘਰ ਤੋਂ ਬੇਹੱਦ ਗਰੀਬ ਵੀ ਨੇ, ਜੋ ਦਿਹਾੜੀਦਾਰ ਨੇ, ਉਨ੍ਹਾਂ ਲੋਕਾਂ ਦੀ ਕੀ ਬਣੂ ? ਇੱਕ ਸੜਕ ਕਿਨਾਰੇ ਬੈਠੇ ਨਸ਼ੇੜੀ ਦੀ ਇਹ ਟਿੱਪਣੀ ਕਿ ਪੁੱਤ ਜੇ ਨਸ਼ਾ ਛੱਡਦੇ ਹਾਂ ਤਾਂ ਪਤਾ ਨੀਂ ਨਸ਼ਾ ਛੁਡਾਊ ਕੇਂਦਰਾਂ 'ਤੇ ਕਿੰਨੇ ਦਿਨ ਰਹਿਣਾ ਪਊ ਜਾਂ ਸਾਡਾ ਹਾਲ ਕੀ ਹੋਊ, ਉਸ ਦਾ ਖ਼ਰਚਾ ਕੌਣ ਝੱਲੂ, ਸਾਡਾ ਪਾਲਣ ਪੋਸ਼ਣ ਕੌਣ ਕਰੂ ? ਇਹ ਵੀ ਧਿਆਨ ਦੇਣ ਯੋਗ ਗੱਲਾਂ ਨੇ।
ਬਾਕੀ ਜੋ ਦੋਸ਼ ਸਰਕਾਰ ਦੀ ਸ਼ਹਿ ਹੇਠ ਚੱਲ ਰਹੇ ਨਸ਼ੇ ਦੇ ਵਪਾਰੀਆਂ 'ਤੇ ਲੱਗਦੇ ਨੇ, ਉਹ ਵੀ ਕਿਸੇ ਨਾ ਕਿਤੇ ਆਪਣਾ ਧਿਆਨ ਮੰਗਦੇ ਨੇ, ਕਿਉਂਕਿ ਸਰਕਾਰ ਦੀ ਸ਼ਹਿ ਤੋਂ ਬਿਨਾਂ ਕੋਈ ਵੀ ਸੌਦਾਗਰ ਇਸ ਤਰ੍ਹਾਂ ਦੇ ਗਲਤ ਕੰਮ ਨਹੀਂ ਕਰਦਾ। ਨਾਲੇ ਹੁਣ ਲੱਗਦੇ ਧਰਨਿਆਂ ਵਰਗੇ ਕਦਮ ਕਾਫ਼ੀ ਚਿਰ ਪਹਿਲਾਂ ਸਰਕਾਰਾਂ ਨੂੰ ਅਤੇ ਪਾਰਟੀਆਂ ਨੂੰ ਚੁੱਕਣੇ ਚਾਹੀਦੇ ਸੀ।
ਸੋ ਆਓ, ਇੱਕ ਵਾਰ ਰੰਗਲੇ ਪੰਜਾਬ ਨੂੰ ਮੁੜ ਤੋਂ ਨਸ਼ਾ ਮੁਕਤ ਕਰਨ ਲਈ ਸ਼ੁਰੂ ਹੋਈ ਇਸ ਮੁਹਿੰਮ ਵਿੱਚ ਆਪਾਂ ਵੀ ਸ਼ਰੀਕ ਬਣੀਏ ਤਾਂ ਕਿ ਆਉਣ ਵਾਲੀ ਜੁਆਨੀ ਇਸ ਕੋੜ੍ਹ ਤੋਂ ਮੁਕਤ ਹੋ ਸਕੇ।
ਰੱਬ ਰਾਖਾ।
-
ਮਨਜਿੰਦਰ ਸਿੰਘ, ਲੇਖਕ
manjindersinghkalasaroud@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.