'ਪਿਤਾ' ਸ਼ਬਦ ਆਪਣੇ ਆਪ ਵਿੱਚ ਪਰਿਵਾਰ ਦੀ ਜ਼ਿੰਮੇਵਾਰੀ ਦਾ ਕਰਤਾ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਮੈਂ ਆਪਣੇ ਆਪ ਨੂੰ ਬੇਹੱਦ ਸੁਭਾਗਾ ਸਮਝਦਾ ਹਾਂ ਕਿ ਸਾਡੇ ਪਿਤਾ ਸ. ਬਲਦੇਵ ਸਿੰਘ 'ਕਟਾਰੀਆ' ਨੇ ਆਪਣੇ ਸੰਘਰਸ਼ਮਈ ਜੀਵਨ ਤੋਂ ਸਬਕ ਲੈਂਦਿਆਂ ਪੜ੍ਹਾਈ ਦੀ ਕੀਮਤ ਨੂੰ ਪਛਾਣਿਆਂ। ਦਾਦਾ ਜੀ ਦੀ ਮੌਤ ਉਪਰੰਤ ਸੱਤਵੀਂ ਜਮਾਤ ਵਿੱਚੋਂ ਪੜ੍ਹਨੋਂ ਹਟਣਾ ਅਤੇ ਫਿਰ ਤੰਗੀਆਂ ਤੁਰਸ਼ੀਆਂ ਅਤੇ ਥੁੜ੍ਹਾਂ ਦੇ ਚੱਲਦਿਆਂ ਆਪਣੇ ਆਪ ਨੂੰ ਪੈਰਾਂ ਸਿਰ ਕਰਨਾ ਸੌਖਾ ਨਹੀਂ ਹੁੰਦਾ। ਆਪਣੀ ਔਲਾਦ ਨੂੰ ਹਰ ਸੁੱਖ ਸਹੂਲਤ ਪ੍ਰਦਾਨ ਕਰਨ ਹਿੱਤ ਦਿਨ ਰਾਤ ਮਿਹਨਤ ਕਰਨ ਦਾ ਜਜ਼ਬਾ ਅਸੀਂ ਉਨ੍ਹਾਂ ਤੋਂ ਸਿੱਖਿਆ ਹੈ। ਬੇਈਮਾਨੀ ਅਤੇ ਠੱਗੀ ਠੋਰੀ ਤੋਂ ਰਹਿਤ ਕਿੱਤੇ ਰਾਹੀਂ ਪਿੰਡ ਦੀ ਇੱਕ ਨਿੱਕੀ ਪਰਚੂਨ ਦੀ ਦੁਕਾਨ ਤੋਂ ਸਫ਼ਰ ਸ਼ੁਰੂ ਕਰਦਿਆਂ ਆਪਣੇ ਤਿੰਨ ਬੱਚਿਆਂ ਨੂੰ ਐੱਮ. ਏ., ਬੀ. ਐੱਡ ਤੱਕ ਪੜ੍ਹਾਈ ਕਰਵਾਉਣੀ ਖਾਲਾ ਜੀ ਦਾ ਵਾੜਾ ਨਹੀਂ।
ਅੱਜ ਸਾਡੇ ਪਿਤਾ ਸ. ਬਲਦੇਵ ਸਿੰਘ ਦੁਆਰਾ ਕੀਤੇ ਯਤਨਾਂ ਸਦਕਾ ਹੀ ਅਸੀਂ ਤਿੰਨੇ ਭੈਣ ਭਰਾ ਸਰਕਾਰੀ ਨੌਕਰੀ ਕਰ ਰਹੇ ਹਾਂ। ਛੋਟੀ ਭੈਣ ਸੁਮਨ ਬੀ. ਐਂਡ ਆਰ. ਵਿੱਚ ਬਤੌਰ ਕਲਰਕ, ਵਿਚਕਾਰਲੀ ਭੈਣ ਨੀਤੂ ਈ. ਟੀ. ਟੀ. ਟੀਚਰ ਅਤੇ ਮੈਂ ਕਟਾਰੀਆ ਕੁਲਵਿੰਦਰ ਬਤੌਰ ਹੈੱਡਮਾਸਟਰ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾ ਰਿਹਾ ਹਾਂ। ਸਾਡੇ ਮਾਤਾ ਪਿਤਾ ਸਾਡੇ ਆਦਰਸ਼ ਬਣਕੇ ਸਾਡਾ ਮਾਰਗਦਰਸ਼ਨ ਕਰਦੇ ਰਹੇ। ਸਾਡਾ ਪਿਓ ਭਾਵੇਂ ਆਪ ਪੜ੍ਹਾਈ ਪੱਖੋਂ ਊਣਾ ਰਿਹਾ ਪਰ ਉਹਨੇ ਸਾਨੂੰ ਪੜ੍ਹਾਈ ਵਿੱਚ ਨੱਕੋ ਨੱਕ ਭਰਿਆ ਬਣਾ ਦਿੱਤਾ। ਪ੍ਰਮਾਤਮਾ ਅਜਿਹਾ ਮਿਹਨਤੀ ਅਤੇ ਸਿਰੜੀ ਪਿਓ ਹਰ ਕਿਸੇ ਨੂੰ ਦੇਵੇ।
-
ਕੁਲਵਿੰਦਰ ਕਟਾਰੀਆ , ਹੈਡਮਾਸਟਰ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ
*******
9646131311
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.