ਭਾਰਤ ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਨੇ ਅਜਿਹਾ ਕਰ ਵਿਖਾਇਆ ੧ੋ ਕਿਸੇ ਹੋਰ ਪ੍ਰਾਂਤ ਦੇ ਹਿੱਸਾ ਨਾ ਆ ਸਕਿਆ। ਨੋਟਾਂ ਨੇ ਕਮਾਲ ਕਰ ਵਿਖਾਈ ਜਿਹੜੀ ਕਾਂਗਰਸ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਸ੍ਰੋਮਣੀ ਅਕਾਲੀ ਦਲ(ਬਾਦਲ) ਤੇ ਮਾਨ, ਬਹੁਜਨ ਸਮਾਜ ਪਾਰਟੀ, 2 ਅਜ਼ਾਦ ਉਮੀਦਵਾਰ (ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ) ਤੋ ਬਾਅਦ ਦਾ ਸਥਾਨ ਹਾਸਲ ਕਰ ਗਈ ਅਰਥਾਤ ਨੋਟਾਂ ਹੁਣ ਬਲਵਾਨ (ਗੱਭਰੂ) ਹੋ ਰਿਹਾ ਜਾਂ ਇਹ ਕਹਿ ਲਿਆ ਜਾਵੇ ਕਿ ਲੋਕ ਜਾਗਰੂਕ ਹੋ ਰਹੇ ਹਨ ਅਤੇ ਸਿਆਸੀ ਜੁਮਲਿਆਂ, ਵਾਅਦਿਆਂ, ਦਲਬਦਲੂਆਂ ਤੋ ਦੁੱਖੀ ਹੋ ਗਏ ਹਨ। ਨੋਟਾਂ ਦਾ ਬਟਨ ਫਤਿਹਗੜ੍ਹ ਸਾਹਿਬ ਸਭ ਤੋਂ ਵੱਧ ਦਬਾਇਆ ਗਿਆ ਜੋ ਪਾਈਆਂ ਗਈਆਂ ਵੋਟਾਂ ਦਾ 0੍ਹ.94 ਫੀਸਦ ਸੀ ਯਾਨਕਿ 9188 ਵੋਟਾਂ ਪਾਈਆਂ ਗਈਆਂ। ਦੂਜੇ ਸਥਾਨ ਉਤੇ ਹੁਸ਼ਿਆਰਪੁਰ ਅਤੇ ਅਨੰਦਪੁਰ ਸਾਹਿਬ ਰਹੇ ਜਿਨਾ 0.59 ਫੀਸਦੀ ਵੋਟਾਂ ਭੁਗਤਾਈਆਂ । ਸਭ ਤੋ ਘੱਟ ਵੋਟਾਂ ਗੁਰਦਾਸਪੁਰ ਤੋ ਪਈਆਂ ੧ੋ ਪੋਲ ਹੋਈਆਂ ਵੋਟਾਂ ਦਾ 031 ਫੀਸਦ ਸਨ।
ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ 26 ਉਮੀਦਵਾਰ ਸਨ ਪਰ ਮੇਘ ਦੇਸ਼ਮ ਪਾਰਟੀ, ਭਾਰਤੀਯ ਜਵਾਨ ਕਿਸਾਨ ਪਾਰਟੀ, ਜਨ ਸੇਵਾ ਡਰਾਇਵਰ ਪਾਰਟੀ, ਨੈਸ਼ਨਲ ਰਿਪਬਲਿਕ ਪਾਰਟੀ ਆਫ ਇੰਡੀਆ, ਭਾਰਤੀਯ ਰਾਸ਼ਟਰੀਆ ਦਲ ਅਤੇ ਨੈਸ਼ਨਲ ਜ਼ਸਟਿਸ ਪਾਰਟੀ ਆਦਿ ਤੋਂ ਵੀ ਨੋਟਾਂ ਅੱਗੇ ਲੰਘ 10 ਵੇ ਨੰਬਰ ਉਤੇ ਰਿਹਾ। ਅੰਮ੍ਰਿਤਸਰ ਤੋ 30 ਉਮੀਦਵਾਰ ਮੈਦਾਨ ਵਿੱਚ ਸਨ ਪਰ ਨੋਟਾਂ 24 ਉਮੀਦਵਾਰਾਂ ਨੂੰ ਪਛਾੜ ਕੇ 6ਵਾਂ ਸਥਾਨ ਮੱਲ ਗਿਆ। ਖਡੂਰ ਸਾਹਿਬ ਤੋ 27 ਉਮੀਦਵਾਰ ਕਿਸਮਤ ਅਜ਼ਮਾ ਰਹੇ ਸਨ ਪਰ ਨੋਟਾਂ ਨੇ ਇਥੇ ਵੀ 11ਵਾਂ ਨੰਬਰ ਆਪਣੇ ਨਾਂ ਲਵਾ ਲਿਆ। ਜਲੰਧਰ ਲੋਕ ਸਭਾ ਹਲਕੇ ਵਿੱਚ 20 ਉਮੀਦਵਾਰ ਲੜ ਰਹੇ ਸੀ ਪਰ ਨੋਟਾਂ ਪੀਪਲਜ. ਪਾਰਟੀ ਆਫ. ਇੰਡੀਆ(ਡੈਮਕਰੇਟਿਕ), ਰੀਪਲਬਿਕਨ ਪਾਰਟੀ ਆਫ. ਇੰਡੀਆ(ਅਠਵਾਲ), ਅਪਨਾ ਸਮਾਜ ਪਾਰਟੀ, ਡੈਮਕਰੇਟਿਕ ਭਾਰਤੀਯ ਸਮਾਜ ਪਾਰਟੀ, ਗਲੋਬਲ ਰੀਪਬਲਿਕਨ ਪਾਰਟੀ, ਲੋਕਤੰਤਰਿਕ ਲੋਕ ਰਾਜਯਮ ਪਾਰਟੀ ਨੂੰ ਵੀ ਫਾਡੀ ਛੱਡ ਗਿਆ। ਹੁਸ਼ਿਆਰਪੁਰ ਵਿੱਚ 16 ਨੇ ਆਪਣੀ ਕਿਸਮਤ ਅਜ਼ਮਾਈ ਪਰ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਅਕਾਲੀ ਦਲ(ਬ), ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ (ਮਾਨ) ਹੀ ਅੱਗੇ ਲੰਘ ਸਕੇ ਜਦੋਂ ਕਿ ਬਹੁਜਨ ਦਰਾਵੜ ਪਾਰਟੀ, ਡੈਮੋਕਰੇਟਿਕ ਭਾਰਤੀਯ ਸਮਾਜ ਪਾਰਟੀ, ਨੈਸ਼ਨਲ ਜ਼ਸਟਿਸ ਪਾਰਟੀ, ਬਹੁਜਨ ਮੁਕਤੀ ਮੋਰਚਾ, ਗਲੋਬਲ ਰੀਪਬਲਿਕਨ ਪਾਰਟੀ, ਸਮਾਜ ਭਲਾਈ ਮੋਰਚਾ ਫਾਡੀ ਰਹੇ। ਐਵੇਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ 28 ਉਮੀਦਵਾਰ ਸਨ ਪਰ ਨੋਟਾਂ ਬਟਨ 7ਵੇ ਸਥਾਨ ਉਤੇ ਰਿਹਾ। ਚੋਣ ਮੈਦਾਨ ਵਿੱਚ ਦਿਲਚਸਪ ਰਹੀ ਲੁਧਿਆਣਾ ਸੀਟ ਉਤੇ ਸਭ ਤੋ ਵੱਧ 43 ਉਮੀਦਵਾਰ ਸਨ ਪਰ ਨੋਟਾਂ ਨੇ 8 ਸਥਾਨ ਹਾਸਲ ਕਰ ਲਿਆ ਜੋ ਇਹ ਵਿਸ਼ਵਾਸ ਬੰਨਦਾ ਹੈ ਕਿ ਇਹ ਸਿਆਸੀ ਲੋਕ ਰਾਜ ਨਹੀਂ ਸੇਵਾ ਤੋਂ ਦੂਰ ਹਨ ।
ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਉਤੇ ਭਾਵੇ 14 ਉਮੀਦਵਾਰ ਚੋਣ ਲੜ ਰਹੇ ਸਨ ਪਰ 6 ਪ੍ਰਮੁੱਖ ਪਾਰਟੀਆਂ ਨੂੰ ਛੱਡ ਨੋਟਾਂ 7 ਵੇ ਸਥਾਨ ਉਤੇ ਰਿਹਾ। ਫਰੀਦਕੋਟ ਹਲਕੇ ਤੋ 28 ਉਮੀਦਵਾਰ ਲੜ ਰਹੇ ਸਨ ਪਰ 2 ਅਜ਼ਾਦ, ਕਾਂਗਰਸ, ਆਪ, ਅਕਾਲੀ ਦਲ (ਬ), ਭਾਜਪਾ, ਸੀ ਪੀ ਆਈ ਹੀ ਅੱਗੇ ਲੰਘ ਸਕੀ। ਸਰਹੱਦੀ ਹਲਕੇ ਫਿਜ਼ਰੋਜਪੁਰ ਵਿੱਚ 29 ਉਮੀਦਵਾਰ ਸਨ ਪਰ ਨੋਟਾਂ ਤੋ ਸਿਰਫ. 8 ਹੀ ਅੱਗੇ ਲੰਘ ਸਕੇ ਜਦ ਕਿ 21 ਉਮੀਦਵਾਰ ਨੋਟਾਂ ਨੇ ਪਛਾੜ ਦਿੱਤੇ । ਅਕਾਲੀ ਦਲ(ਬ) ਦੀ ਸ਼ਾਖ ਬਚਾਉਣ ਵਾਲੀ ਸੀਟ ਬਠਿੰਡਾ ਵਿੱਚ 18 ਉਮੀਦਵਾਰਾਂ ਨੇ ਕਿਸਮਤ ਦਾਅ ਉਤੇ ਲੱਗੀ ਪਰ 7 ਹੀ ਅੱਗੇ ਲੰਘ ਸਕੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਸੰਗਰੂਰ ਵਿੱਚ ਵੀ 23 ਉਮੀਦਵਾਰ ਮੈਦਾਨ ਵਿੱਚ ਸਨ ਪਰ ਨੋਟਾਂ ਨੂੰ ਕੇਵਲ 7 ਵੀ ਉਲੰਘ ਸਕੇ ਫਾਡੀ ਰਹਿਣ ਵਾਲਿਆਂ ਵਿੱਚ ਅਜ਼ਾਦ ਸਮਾਜ ਪਾਰਟੀ(ਕਾਂਸੀ ਰਾਮ), ਪੰਜਾਬ ਨੈਸ.ਨਲ ਪਾਰਟੀ, ਆਮ ਜਨਤਾ ਪਾਰਟੀ(ਇੰਡੀਆ), ਭਾਰਤੀਯ ਜਨ ਸਮਾਨ ਪਾਰਟੀ, ਅਦਰਸ. ਜਨਤਾ ਪਾਰਟੀ, ਨੈਸ.ਲਿਸਟ ਜ਼ਸਟਿਸ ਪਾਰਟੀ, ਇੰਡੀਆ ਗਰੀਨਜ. ਪਾਰਟੀ ਤੋ ਇਲਾਵਾ ਅਜ਼ਾਦ ਉਮੀਦਵਾਰ ਸ਼ਾਮਲ ਸਨ।
ਪ੍ਰਮੁੱਖ ਦਲਬਦਲੂਆਂ ਦੇ ਹਲਕੇ ਪਟਿਆਲਾ ਵਿੱਚ 26 ਉਮੀਦਵਾਰ ਸਨ ਜਿਸ ਵਿੱਚ 20 ਉਮੀਦਵਾਰਾਂ ਨੂੰ ਨੋਟਾਂ ਦੇ ਵਧ ਰਹੇ ਗਰਾਫ ਨੇ ਪਛਾੜ ਕੇ ਰੱਖ ਦਿੱਤਾ। ਨੋਟਾਂ ਬਟਨ ਸ਼ਹਿਰੀ ਖੇਤਰ ਵਿੱਚ ਤਾਂ ਦਬਾਇਆ ਹੀ ਗਿਆ ਬਲਕਿ ਪਿੰਡਾਂ ਵਿਚ ਵੀ ਜਾਗਰੁਕ ਵੋਟਰਾਂ ਨੇ ਇਸ ਦਾ ਇਸਤੇਮਾਲ ਕੀਤਾ। ਇੱਕ ਡਾਕਟਰ ਮਿਨਹਾਸ ਨੇ ਦੱਸਿਆ ਕਿ ਖੁਦ, ਪਤਨੀ ਅਤੇ ਪੁੱਤਰ ਤਿੰਨਾਂ ਨੇ ਨੋਟਾਂ ਬਟਨ ਦਬਾਇਆ ਕਿਉਕਿ ਤਿੰਨ ਪੋਸਟ ਗਰੈਜੁਏਟ ਹਨ। ਮੁਕਦੀ ਗੱਲ ਇਹ ਆ ਕਿ ਜੇਕਰ ਭੇਜੇ ਗਏ ਮੈਬਰ ਲੋਕ ਸਭਾ ਵਿੱਚ ਮਨੁੱਖਤਾ ਦੀ ਸੇਵਾ ਹਿੱਤ ਆਪਣੀ ਪਾਵਰ ਨੂੰ ਨਹੀ ਵਰਤਦੇ ਤਦ ਉਹ ਦਿਨ ਦੂਰ ਨਹੀ ਜਦੋ ਨੋਟਾਂ ਹੋਰ ਬਲਵਾਨ ਹੋ ਕੇ ਸਭ ਨੂੰ ਹੀ ਹਰਾ ਨਾ ਦੇਵੇ।
-
ਸਰਬੰਸਪ੍ਰਤੀਕ ਸਿੰਘ, ਲੇਖਕ
abrawan.sardul@gmail.com
8570996633
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.