ਮਿੰਨੀ ਕਹਾਣੀ :-ਰੌਸ਼ਨੀ
ਪਤਾ ਨੀ ਓਹ ਕੀ ਸੋਚ ਰਹੀ ਸੀ ਮਨ ਹੀ ਮਨ ਵਿਚ... ਬੁੱਲਾ ਤੇ ਚੁੱਪੀ, ਮਨ ਅੰਦਰ ਭੂਚਾਲ... ਮੈ ਸਮਝ ਨਹੀ ਪਾ ਰਹੀ ਸੀ। ਇਸ ਚੁੱਪੀ ਦਾ ਰਾਜ਼, ਇੰਝ ਲੱਗ ਰਿਹਾ ਸੀ। ਕਿ ਸ਼ਾਇਦ ਓਹ ਅੰਦਰ ਹੀ ਅੰਦਰ ਭੁੱਬਾ ਮਾਰ ਰੋ ਰਹੀ ਸੀ....... ਮੈ ਉਸ ਨਾਲ ਗੱਲ ਕਰਨੀ ਚਾਹੀ ਤਾਂ ਕਿ ਉਸ ਦਾ ਦਰਦ ਘੱਟ ਹੋ ਸਕੇ ਤੇ ਜਾਣ ਸਕਾ..? ਉਹ ਦੇ ਮਨ ਦੀ ਪੀੜ ਜੋ ਉਹ ਨੂੰ ਅੰਦਰੋ ਖਾਈ ਜਾ ਰਹੀ ਸੀ . .. ਪਰ ਸ਼ਾਇਦ ਓਹ ਆਪਣੇ ਅਤੀਤ ਦੀਆ ਯਾਦਾਂ ਵਿਚ ਗਵਾਚੀ, ਆਪਣੇ ਆਪ ਨੂੰ ਅੰਦਰੋ ਸਮੇਟ ਰਹੀ ਸੀ।
ਸਵੇਰ ਦਾ ਸਮਾਂ ਸੀ, ਸੂਰਜ ਨਿਕਲਣ ਦੀ ਤਿਆਰੀ ਵਿਚ ਸੀ। ਪੰਛੀਆ ਦੇ ਚਹਿਕਣ ਦੀ ਅਵਾਜ਼ ਕੰਨਾਂ ਵਿੱਚ ਰਸ ਘੋਲ ਰਹੀ ਸੀ। ਅੱਜ ਦੀ ਸਵੇਰ ਸੱਜਣ ਸਿੰਘ ਤੇ ਬਸੰਤ ਕੌਰ ਦੇ ਘਰ ਬਹੁਤ ਸਾਰੀਆ ਖੁਸ਼ੀਆ ਲੈ ਕੇ ਆਈ ਹੈ। ਅੱਜ ਸੱਜਣ ਸਿੰਘ ਦੇ ਘਰ ਸੱਤ ਸਾਲਾਂ ਬਾਦ ਇੱਕ ਨੰਨੀ ਪਰੀ ਨੇ ਜਨਮ ਲਿਆ। ਪੂਰੇ ਪਰਿਵਾਰ ਤੋ ਖੁਸ਼ੀ ਸਾਂਭੀ ਨਈ ਜਾ ਰਹੀ ਸੀ।
ਉਸਦੀ ਦਾਦੀ, ਨਾਨੀ, ਭੂਆ ਦੇ ਧਰਤੀ ਤੇ ਪੈਰ ਨਈ ਲੱਗ ਰਹੇ ਸੀ। ਸੱਜਣ ਸਿੰਘ ਨੂੰ ਜਾਪ ਰਿਹਾ ਸੀ। ਜਿਵੇਂ ਉਸਦੇ ਘਰ ਵਿਚ ਪਿਆ ਹਨੇਰਾ ਦੂਰ ਹੋ ਗਿਆ ਤੇ ਹਰ ਪਾਸੇ ਖੁਸ਼ੀ ਦੀ ਰੋਸ਼ਨੀ ਛਾ ਗਈ। ਉਸ ਬੱਚੀ ਦਾ ਨਾਮ ਰੌਸ਼ਨੀ ਰੱਖਿਆ ਗਿਆ। ਰੌਸ਼ਨੀ ਦੇ ਪਿਤਾ ਲਈ ਓਹ ਇਕ ਦੀਵੇ ਵਰਗੀ ਸੀ। ਜਿਸ ਤਰਾਂ ਦੀਵਾ ਪੂਰੇ ਘਰ ਨੂੰ ਚਾਨਣ ਨਾਲ ਭਰ ਦਿੰਦਾ। ਇਸ ਤਰਾਂ ਰੌਸ਼ਨੀ ਦੇ ਆਉਣ ਨਾਲ ਸਾਰਾ ਘਰ ਖੁਸ਼ੀ ਨਾਲ ਭਰ ਗਿਆ ਸੀ।..... ਬੜੇ ਮਿੱਠੇ ਮਾਹੌਲ ਵਿਚ ਉਸਦਾ ਪਾਲਣ ਹੋਇਆ। ..ਰੌਸ਼ਨੀ ਆਪਣੇ ਮੰਮੀ ਪਾਪਾ ਦੀ ਲਾਡਲੀ ਧੀ ਸੀ। ਵਾਹਿਗੁਰੂ ਜੀ ਦੀ ਕਿਰਪਾ ਨਾਲ ਸਮਾਂ ਖੁਸ਼ੀ ਨਾਲ ਲੰਘ ਰਿਹਾ ਸੀ। ਇੱਕ ਦਿਨ ਅਚਾਨਕ ਉਸਦੇ ਪਾਪਾ ਜੀ ਰੱਬ ਨੂੰ ਪਿਆਰੇ ਹੋ ਗਏ। ਬਸੰਤ ਕੌਰ ਇਸ ਘਟਨਾ ਤੋ ਬਾਅਦ ਪੂਰੀ ਤਰਾਂ ਬਿਖਰ ਗਈ ਸੀ। ਪਰ ਆਪਣੀ ਬੱਚੀ ਖਾਤਿਰ਼ ਉਸਨੇ ਆਪਣੇ ਆਪ ਨੂੰ ਮਜ਼ਬੂਤ ਬਣਾਇਆ। ਤਾਂ ਜੋ ਰੌਸ਼ਨੀ ਦੀ ਜਿੰਦਗੀ ਦੇ ਵਿੱਚ ਆਈ ਪਿਤਾ ਦੀ ਕਮੀ ਪੂਰੀ ਕਰ ਸਕੇ।
ਰੌਸ਼ਨੀ ਦੀ ਕਾਲਜ ਦੀ ਪੜਾਈ ਪੂਰੀ ਹੋਈ। ਚੰਗਾ ਘਰ ਪਰਿਵਾਰ ਵੇਖ ਕੇ ਉਸਦਾ ਰਿਸ਼ਤਾ ਕਰ ਦਿੱਤਾ ਗਿਆ। .
ਬਸੰਤ ਕੌਰ ਬਹੁਤ ਖੁਸ਼ ਸੀ। ਕਿਉਂਕਿ ਉਸਦੀ ਲਾਡਲੀ ਧੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੁਆਤ ਕਰਨ ਜਾ ਰਹੀ ਸੀ। ਸ਼ੁਰੂ ਵਿੱਚ ਰੋਸ਼ਨੀ ਦੇ ਸਹੁਰੇ ਪਰਿਵਾਰ ਅਤੇ ਪਤੀ ਦਾ ਵਤੀਰਾ ਵਧੀਆ ਰਿਹਾ। ਪਰ ਕੁਝ ਸਮੇਂ ਬਾਦ ਉਸਦੇ ਪਤੀ ਦੀਆ ਹਰਕਤਾਂ ਸਾਹਮਣੇ ਆਉਣ ਲੱਗੀਆ। ਉਹ ਨਸ਼ੇ ਕਰਦਾ ਸੀ ਤੇ ਸਾਰਾ ਦਿਨ ਸ਼ਰਾਬ ਨਾਲ ਧੁੱਤ ਰਹਿੰਦਾ। ਇੱਕ ਦੋ ਬਾਰ ਰੌਸ਼ਨੀ ਨੇ ਟਾਲ ਦਿੱਤਾ । ਪਰ ਹਰ ਰੋਜ਼ ਇਸ ਤਰਾਂ ਹੀ ਹੁੰਦਾ। ਉਸਦਾ ਪਤੀ ਵਿਚੋਲੇ ਦੇ ਕਹੇ ਅਨੁਸਾਰ ਬਿਲਕੁਲ ਉੱਲਟ ਸੀ। ਉਸਦੇ ਘਰ ਵਿਚ ਦਿਨੋ-ਦਿਨ ਕਲੇਸ਼ ਵੱਧਦਾ ਜਾ ਰਿਹਾ ਸੀ...... ਵਿਆਹ ਨੂੰ ਹੁਣ ਛੇ ਮਹੀਨੇ ਹੋ ਗਏ ਸੀ। ਪਰ ਉਸਦੇ ਪਤੀ ਦੀਆ ਹਰਕਤਾਂ ਵਿਚ ਕੋਈ ਸੁਧਾਰ ਨਹੀ ਸੀ। ਹੁਣ ਰੌਸ਼ਨੀ ਦੇ ਸੱਸ ਸਹੁਰਾ ਘਰ ਕਲੇਸ਼ ਹੋਣ ਦਾ ਕਾਰਨ ਉਸਨੂੰ ਹੀ ਸਮਝਦੇ ਸੀ। ਕਿਉਂਕਿ ਉਹ ਆਪਣੇ ਪਤੀ ਨੂੰ ਨਸ਼ਾ ਕਰਨ ਤੋਂ ਰੋਕਦੀ ਸੀ। ਹੁਣ ਰੌਸ਼ਨੀ ਦਾ ਸਹੁਰਾ ਪਰਿਵਾਰ ਵੀ ਆਪਣੇ ਪੁੱਤ ਦਾ ਪੱਖ ਪੂਰਦਾ ਤੇ ਰੌਸ਼ਨੀ ਨੂੰ ਅਕਸਰ ਉਹਨਾ ਦੇ ਤਿੱਖੇ ਬੋਲ ਜ਼ਰਨੇ ਪੇਦੈਂ ਸੀ। ਰੌਸ਼ਨੀ ਦੇ ਹੱਥੋਂ ਗੱਲ ਨਿਕਲਦੀ ਜਾ ਰਹੀ ਸੀ। ਪਰ ਆਪਣੇ ਪੇਕੇ ਘਰ ਉਸਨੇ ਇਸ ਗੱਲ ਦਾ ਕੋਈ ਜ਼ਿਕਰ ਨਹੀ ਕੀਤਾ। ਹੁਣ ਉਸਦਾ ਪਤੀ ਮਾਰ ਕੁਟਾਈ ਤੇ ਉਤਰ ਆਇਆ ਸੀ। ਇੱਕ ਸਾਲ ਤੱਕ ਉਹ ਇਹ ਸਭ ਸਹਿਣ ਕਰਦੀ ਰਹੀ। ਅਖੀਰ ਉਸਨੇ ਆਪਣੇ ਆਪ ਨੂੰ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ..................
ਸੱਜਣ ਸਿੰਘ ਦੇ ਘਰ ਦੀ ਰੌਸ਼ਨੀ ਹਮੇਸ਼ਾ ਲਈ ਹਨੇਰੀ ਵਿੱਚ ਚਲੀ ਗਈ । ਬਸੰਤ ਕੌਰ ਨੂੰ ਬਹੁਤ ਗਹਿਰਾ ਸਦਮਾ ਲੱਗਾ। ਓਹ ਸੁੰਨ ਜਹੀ ਹੋ ਗਈ ਸੀ।ਰੌਸ਼ਨੀ ਦੀ ਭੂਆ ਨੇ ਬਸੰਤ ਕੌਰ ਨੂੰ ਹਲੂਣਾ ਦਿੱਤਾ ਤੇ ਉਹ ਆਪਣੇ ਅਤੀਤ ਵਿਚੋ ਬਾਹਰ ਆ ਉੱਚੀ- ਉਚੀ ਰੋਣ ਲੱਗ ਪਈ।...... ਉਸਦੀ ਜ਼ਿੰਦਗੀ ਦੀ ਆਖਰੀ ਉਮੀਦ ਵੀ ਖ਼ਤਮ ਹੋ ਗਈ ਸੀ।.. ਇਸ ਤਰਾਂ ਪਤਾ ਨੀ ਕਿੰਨੇ ਹੀ ਘਰਾਂ ਦੀਆ ਰੌਸ਼ਨੀਆ ਹਮੇਸ਼ਾ ਹਮੇਸ਼ਾ ਲਈ ਚਲੀਆ ਜਾਦੀਆਂ ਨੇ।....
-
ਦਿਲਪ੍ਰੀਤ ਕੌਰ ਢਿੱਲੋਂ, Writer
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.