ਜਨਾਬ ਸੁਰਜੀਤ ਪਾਤਰ ਨਾਲ ਮੇਰੀ ਸਾਂਝ ਹੋਰਾਂ ਨਾਲੋਂ ਕਾਫੀ ਵੱਖਰੀ ਹੈ. ਸਾਲ 1981 ਵਿਚ ਅਸ਼ਾਪੁਰੀ ਲੁਧਿਆਣਾ ਵਿਖੇ ਮਕਾਨ ਬਨਾਉਣ ਤੋਂ ਪਹਿਲਾਂ ਜਦੋਂ ਮੈਨੂੰ ਪਤਾ ਲਗਾ ਕਿ ਮੇਰੇ ਨਾਲ ਦਾ ਪਲਾਟ ਸ਼ਾਇਰ ਪਾਤਰ ਸਾਹਿਬ ਦਾ ਹੈ ਤਾਂ ਮੈਂ ਕਰਾਏ ਦੇ ਮਕਾਨ 'ਚ ਰਹਿੰਦੇ ਪਾਤਰ ਸਾਹਿਬ ਦੀ ਭਾਲ ਕਰਕੇ ਬੇਨਤੀ ਕੀਤੀ ਕੇ ਆਓ ਆਪਾਂ ਦੋਵੇਂ ਆਪਣੇ ਮਕਾਨ ਬਣਾਕੇ ਗੁਆਂਢੀ ਬਣਕੇ ਰਹੀਏ ਤਾਂ ਉਹਨਾਂ ਝੱਟ ਮੇਰੀ ਬੇਨਤੀ ਪ੍ਰਵਾਨ ਕਰ ਲਈ। ਸਾਲ 82 ਤੋਂ 84 ਤੱਕ ਕਰੀਬ ਤਿੰਨ ਸਾਲ ਅਸੀਂ ਦੋਵੇਂ ਪਰਿਵਾਰ ਹਮਸਾਏ ਬਣਕੇ ਇਕ ਹੀ ਪਰਿਵਾਰ ਦੀ ਤਰਾਂ ਗੁਆਂਢ 'ਚ ਰਹੇ, ਬਾਹਰੋਂ ਇਕ ਘਰ ਹੀ ਜਾਪਦਾ ਸੀ ਵਿਚਾਲੇ ਸਿਰਫ ਢਾਈ ਫੁੱਟੀ ਨਿੱਕੀ ਜਿਹੀ ਦੀਵਾਰ ਸੀ ਜਿਸ ਨੂੰ ਜਦੋਂ ਮਰਜ਼ੀ ਅਸੀਂ ਟੱਪ ਲਈਦਾ ਸੀ। ਪਾਤਰ ਸਾਹਿਬ ਦੇ ਗੁਆਂਢ ਦਾ ਨਿੱਘ ਮਾਣਦਿਆਂ ਕੁਝ ਮਾਣ ਮੱਤੀਆਂ ਸ਼ਖਸ਼ੀਅਤਾਂ ਨੂੰ ਮਿਲਣ ਦਾ ਅਵਸਰ ਪ੍ਰਾਪਤ ਹੋਇਆ। ਜਿਨ੍ਹਾਂ ਦੀ ਸੰਗਤ ਦਾ ਇਹ ਅਸਰ ਕੇ ਸਾਹਿਤ, ਸੱਭਿਆਚਾਰ ਤੇ ਵਿਰਸੇ ਦੀ ਮੇਰੇ ਅੰਦਰ ਧੁੱਖ ਰਹੀ ਚੰਗਿਆੜੀ ਬਾਅਦ 'ਚ ਭਾਂਬੜ ਬਣ ਕੇ ਮੱਚੀ ਅਤੇ "ਮਿਸ ਵਰਲਡ ਪੰਜਾਬਣ" ਜਿਹੇ ਵਿਲੱਖਣ ਸੱਭਿਆਚਾਰਕ ਸੁੰਦਰਤਾ ਮੁਕਾਬਲੇ ਦਾ ਜਨਮ ਹੋਇਆ ! ਪਾਤਰ ਸਾਹਿਬ ਨਾਲ ਤਿੰਨ ਸਾਲ ਗੁਆਂਢ 'ਚ ਰਹਿੰਦਿਆਂ ਇਕੱਠੀਆਂ ਬਤਾਏ ਯਾਦਗਾਰੀ ਪਲ ਅੱਜ ਵੀ ਮੇਰੀਆਂ ਅੱਖਾਂ ਮੂਹਰੇ ਫ਼ਿਲਮ ਵਾਂਗ ਚੱਲ ਰਹੇ ਨੇ, ਜਿੰਨ੍ਹਾਂ ਚੋ ਕੁਝ ਨਾ ਛੱਪਣਯੋਗ ਅਤੇ ਬਾਕੀ ਛੱਪਣਯੋਗ ਨੇ ਜਿਸਤੇ ਇਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ! ਦੋਸਤਾਂ ਸੰਗ ਰਲ ਜਦੋਂ ਮੈਂ ਸੱਭਿਆਚਾਰਕ ਸੱਥ ਪੰਜਾਬ ਨਾਮ ਦੀ ਸੰਸਥਾ ਬਣਾਈ ਤਾਂ ਸਾਲ 1992 ਵਿਚ ਪਹਿਲਾਂ ਪਲੇਠੀ ਦੇ ਸੱਭਿਆਚਾਰਕ ਸਮਾਗਮ "ਵੰਝਲੀ ਦੀ ਤਾਨ-" ਵਿਚ ਪਾਤਰ ਸਾਹਿਬ ਨੂੰ ਵੱਡਾ ਸਨਮਾਨ ਦੇਕੇ ਨਿਵਾਜ਼ਿਆ। ਉਸੇ ਦਿਨ ਮੇਰੇ ਵਲੋਂ ਪਾਤਰ ਸਾਹਿਬ ਬਾਰੇ ਲਿਖਿਆ ਜਾਣਕਾਰੀ ਭਰਪੂਰ ਇਕ ਲੇਖ "ਜੱਗਬਾਣੀ" ਅਖ਼ਬਾਰ ਦੇ ਪਹਿਲੇ ਸਫ਼ੇ ਤੇ ਰੰਗੀਨ ਫੋਟੋ ਨਾਲ ਛੱਪਿਆ ਸੀ ਜੋ ਅੱਜ ਵੀ ਮੈਂ ਸੰਭਾਲ ਕੇ ਰੱਖਿਆ ਹੋਇਆ ਹੈ. ਬੇਸ਼ਕ 84 ਵਿਚ ਮੈਂ ਪਾਤਰ ਸਾਹਿਬ ਦੇ ਗੁਆਂਢ ਤੋਂ ਦੂਰ ਨਵੇਂ ਮਕਾਨ ਵਿਚ ਚਲਾ ਗਿਆ ਪਰ ਸਾਡੇ ਪਰਿਵਾਰਿਕ ਸੰਬੰਧ ਪਹਿਲਾਂ ਦੀ ਤਰਾਂ ਹਮੇਸ਼ਾ ਕਾਇਮ ਰਹੇ. ਪਾਤਰ ਸਾਹਿਬ ਦੇ ਅਚਾਨਕ ਸਦੀਵੀ ਵਿਛੋੜੇ ਦੀ ਖਬਰ ਮੈਨੂੰ ਉਸ ਸਮੇਂ ਮਿਲੀ ਜਦੋਂ ਮੈਂ ਕੁਝ ਦਿਨਾਂ ਵਾਸਤੇ ਪੰਜਾਬ ਤੋਂ ਬਾਹਰ ਸੀ ਜਿਸਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿਤਾ । ਪਾਤਰ ਸਾਹਿਬ ਦੇ ਸਰੀਰਕ ਤੋਰ ਤੇ ਜਾਣ ਦਾ ਭੁਪਿੰਦਰ ਭੈਣ ਜੀ, ਅੰਕੁਰ ਮਨਰਾਜ ਪੁੱਤਰਾਂ ਅਤੇ ਸਮੁੱਚੇ ਪੰਜਾਬੀ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ ਹੈ, ਪਰ ਆਪਣੀਆਂ ਖ਼ੂਬਸੂਰਤ ਲਿਖਤਾਂ ਰਾਹੀਂ ਪਾਤਰ ਸਾਹਿਬ ਅੱਜ ਵੀ ਹਰ ਪੰਜਾਬੀ ਪਿਆਰੇ ਦੇ ਦਿਲ ਵਿਚ ਜਿੰਦਾ ਹਨ ਤੇ ਹਮੇਸ਼ਾ ਜਿੰਦਾ ਰਹਿਣਗੇ ! - ਜਸਮੇਰ ਢੱਟ 9872545678
ਜਦ ਉਹ ਤੁਰਦਾ
-------------------------
ਜਦੋਂ ਉਹ ਤੁਰਦਾ ਤਾਂ
ਤਕਦੀਰ ਪੈੜਾਂ ਦੀ
ਧੂਲ ਵੀ ਕਲੋਲਾਂ
ਕਰਦੀ
ਧਰਤ ਜਿਸਮ ਤੇ
ਵਿਸ਼ ਕੇ
ਸਹਿਮੀ ਸਹਿਮੀ
ਓਹਦੇ ਨਾਲ ਤੁਰਦੀ
ਹਵਾ ਵੀ ਬਹਾਰ
ਬਣ ਬਣ ਕੇ
ਫਿਜਾਵਾਂ ਦੇ ਨਾਲ ਚੱਲੇ
ਬਿਰਖਾਂ ਦੀਆਂ ਛਾਵਾਂ ਵੀ ਸਿਰ ਤੇ ਛੱਤਰੀ ਕਰਕੇ
ਤਿੱਖੀ ਧੁੱਪ ਵਿੱਚ ਚੁੰਨੀ
ਲੈਕੇ ਨਾਲ ਨਾਲ ਤੁਰਦੀ
ਪਰਿੰਦਿਆਂ ਦੀ
ਚਹਿਕ ਬਣ ਜਾਂਦੀ
ਆਤਮਰਸ ਸੰਗੀਤ
ਜਦ ਇੰਦਰ ਧਨੁਸ਼ ਦੇ
ਅਕਸਾਂ ਦੀ ਤਸਵੀਰ
ਬੂੰਦਾਂ ਬਰਸਾ ਕੇ ਫਿਜਾਵਾਂ
ਦੇ ਨਾਲ ਤੁਰਦੀ
ਮੰਜਲਾਂ ਦੀਆਂ ਰਾਹਾਂ
ਕਰਨ ਸਲਾਮਾਂ
ਅਸੀਸਾਂ ਦੀ ਪੰਡ ਜਦ
ਚੁੱਕੀ ਹੋਵੇ ਸਿਰਾਂ ਤੇ
ਫੇਰ ਮੰਜਲੇ ਮਕਸੂਦ ਵੀ
ਹਮਸਫਰ ਹੋ ਕੇ
ਕਦਮ ਤਾਲ ਤੁਰਦੀ
***************
-
ਤਪੀਆ, writer
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.