ਅੱਜ ਅਸੀਂ ਵਿਸ਼ਵ ਏਡਜ਼ ਟੀਕਾ ਦਿਵਸ ਹਰ ਦੇਸ਼ ਵਿੱਚ ਮਨਾ ਰਹੇ ਹਾਂ, ਜੋ ਕਿ ਹਰ ਸਾਲ 18 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਏਚ.ਆਈ.ਵੀ. ਦੇ ਖਿਲਾਫ ਟੀਕਾ ਵਿਕਸਿਤ ਕਰਨ ਵਿੱਚ ਲੱਗੇ ਵਿਗਿਆਨਿਕਾਂ, ਸਿਹਤ ਕਰਮਚਾਰੀਆਂ, ਅਤੇ ਸਮਾਜ ਦੀਆ ਸਾਰਿਆ NGO ਦੇ Workers ਤੇ ਮੈਂਬਰਾਂ ਦੀ ਮਿਹਨਤ ਅਤੇ ਯੋਗਦਾਨ ਨੂੰ ਸਲਾਮ ਕਰਨਾ ਹੈ।
ਅਸੀਂ ਇਸ ਦਿਨ ਨੂੰ ਇਸ ਲਈ ਵੀ ਮਨਾਉਂਦੇ ਹਾਂ ਕਿ ਸਾਨੂੰ ਏਚ.ਆਈ.ਵੀ. ਦੇ ਖਿਲਾਫ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ ਅਤੇ ਇਸ ਦੇ ਨਾਲ ਨਾਲ ਇਸ ਬਿਮਾਰੀ ਦੇ ਖਿਲਾਫ ਟੀਕਾ ਵਿਕਸਿਤ ਕਰਨ ਦੀ ਮਹੱਤਤਾ ਨੂੰ ਵੀ ਸਮਝਣਾ ਹੈ। ਇਸ ਦਿਨ ਦੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਮਹਾਮਾਰੀ ਦੇ ਖਿਲਾਫ ਲੜਾਈ ਵਿੱਚ ਸਾਥ ਦੇਣ ਦਾ ਸੰਕਲਪ ਲਈਏ।
ਏਡਜ਼ ਸ਼ਬਦ ਦਾ ਅਰਥ ਹੈ ਗ੍ਰਹਿਣ ਕੀਤੀ ਕੋਈ ਸਰੀਰਕ ਰੱਖਿਆ ਪ੍ਰਣਾਲੀ ਦੀ ਕਮਜ਼ੋਰੀ (Acquired Immuno Deficiency Syndrome) ਇਹ ਰੋਗ ਐੱਚ.ਆਈ.ਵੀ. ਵਾਇਰਸ ਰਾਹੀਂ ਹੁੰਦਾ ਹੈ ਅਤੇ ਇੱਕ ਤੋਂ ਦੂਜੇ ਮਨੁੱਖ ਤਕ ਫੈਲਦਾ ਹੈ। ਭਾਰਤ ਵਿੱਚ ਹੀ ਨਹੀਂ ਬਲਕਿ ਪੰਜਾਬ ਵਿੱਚ ਵੀ ਏਡਜ਼ ਦੇ ਰੋਗੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਸਰਕਾਰੀ ਅੰਕੜਿਆਂ ਦੀ ਰਿਪੋਰਟ ਦੇ ਮੁਕਾਬਲੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ ਕਿਉਂਕਿ ਏਡਜ਼ ਦੀ ਬੀਮਾਰੀ ਤੋਂ ਪੀੜਤ ਰੋਗੀ ਅਤੇ ਉਸ ਦੇ ਵਾਰਿਸ ਸ਼ਰਮ ਦੇ ਮਾਰੇ ਹੀ ਇਸ ਰੋਗ ਬਾਰੇ ਦੱਸਣ ਤੋਂ ਚੁੱਪ ਵੱਟੀ ਰੱਖਦੇ ਹਨ।
ਏਡਜ਼ ਜਿੱਥੇ ਇੱਕ ਜਾਨਲੇਵਾ ਬੀਮਾਰੀ ਹੈ, ਉੱਥੇ ਇਹ ਇੱਕ ਸਮਾਜਿਕ ਸਮੱਸਿਆ ਵੀ ਹੈ ਕਿਉਂਕਿ ਇਸ ਦੇ ਕਾਰਨਾਂ ਤੋਂ ਹੁਣ ਲੋਕ ਭਲੀ—ਭਾਂਤ ਜਾਣੂ ਹਨ।
ਕਿਉਂ ਹੁੰਦੀ ਹੈ ਏਡਜ਼ ?
ਏਡਜ਼ ਦਾ ਵਾਇਰਸ ਇੱਕ ਤੋਂ ਦੂਜੇ ਮਨੁੱਖ ਤਕ ਖੂਨ ਰਾਹੀਂ ਜਾਂ ਯੌਨ ਸਬੰਧਾਂ ਰਾਹੀਂ ਫੈਲਦਾ ਹੈ। ਬਿਨਾਂ ਜਾਂਚ ਕੀਤਿਆਂ ਖੂਨ ਚੜਾਏ ਜਾਣ, ਅਨਡਿਸਪੋਜ਼ੇਬਲ ਸੂਈਆਂ ਦੀ ਵਰਤੋਂ, ਗਰਭਵਤੀ ਮਾਂ ਤੋਂ ਉਸ ਦੇ ਬੱਚੇ ਨੂੰ ਏਡਜ਼ ਦਾ ਵਾਇਰਸ ਬੜੀ ਤੇਜ਼ੀ ਨਾਲ ਫੈਲਦਾ ਹੈ। ਇਹ ਵਾਇਰਸ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਖ਼ਤਮ ਕਰ ਦਿੰਦਾ ਹੈ। ਸਰੀਰ ਵਿੱਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ। ਸ਼ੁਰੂਆਤ ਬੁਖ਼ਾਰ ਜਾਂ ਪੇਟ ਦੀ ਖ਼ਰਾਬੀ ਤੋਂ ਹੁੰਦੀ ਹੈ। ਰੋਗੀ ਸੁੱਕ ਕੇ ਤੀਲਾ ਹੋ ਜਾਂਦਾ ਹੈ। ਏਡਜ਼ ਵਿੱਚ ਭੁੱਖ ਘੱਟ ਲੱਗਣ ਕਰਕੇ ਸਰੀਰ ਦੀ ਤਾਕਤ ਘੱਟ ਜਾਂਦੀ ਹੈ। ਜਿਸ ਮਰੀਜ਼ ਨੂੰ ਪਤਾ ਹੁੰਦਾ ਕਿ ਉਸ ਨੂੰ ਏਡਜ਼ ਨੇ ਆਪਣੀ ਗ੍ਰਰਿਫ਼ਤ ਵਿੱਚ ਲੈ ਲਿਆ ਹੈ, ਉਹ ਮਾਨਸਿਕ ਤੌਰ ਤੇ ਦਿਨ—ਬ—ਦਿਨ ਕਮਜ਼ੋਰ ਹੁੰਦਾ ਜਾਂਦਾ ਹੈ ਕਿਉਂਕਿ ਉਸਦੇ ਮਨ ਅੰਦਰ ਡਰ ਪੈਦਾ ਹੋ ਜਾਂਦਾ ਹੈ ! ਇਸ ਬੀਮਾਰੀ ਦਾ ਹੱਲ ਹੀ ਨਹੀਂ ਇਸ ਕਰਕੇ ਏਡਜ਼ ਦੇ ਰੋਗੀ ਨੂੰ ਮਨੋਬਲ ਦੀ ਵਧੇਰੇ ਜ਼ਰੂਰਤ ਹੁੰਦੀ ਹੈ।
ਏਡਜ਼ ਦਾ ਇਲਾਜ ਏਡਜ਼ ਦੀ ਤੀਬਰਤਾ ਤੇ ਨਿਰਭਰ ਕਰਦਾ ਹੈ। ਇਹ ਕਹਿਣਾ ਬਿਲਕੁਲ ਗ਼ਲਤ ਹੋਵੇਗਾ ਕਿ ਏਡਜ਼ ਦਾ ਮਤਲਬ ਸਿਰਫ਼ ਮੌਤ ਹੈ, ਕਿਉਂਕਿ ਵਿਗਿਆਨਕ ਖੋਜਾਂ ਨੇ ਏਡਜ਼ ਉਪਰ ਵੀ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਬੇਸ਼ੱਕ ਏਡਜ਼ ਦੇ ਵਾਇਰਸ ਨੂੰ ਖੂਨ ਵਿੱਚੋਂ ਨੈਗੇਟਿਵ ਕਰਨ ਵਾਲੀ ਦਵਾਈ ਬਾਰੇ ਤਾਂ ਹਾਲੇ ਤੱਕ ਅਟਕਲਾਂ ਹੀ ਹਨ ਪਰ ਏਡਜ਼ ਕਰਕੇ ਸਰੀਰ ਵਿੱਚ ਪੈਦਾ ਹੋਣ ਵਾਲੀਆਂ ਸੈਕੰਡਰੀ ਇਨਫੈਕਸ਼ਨਜ਼ ਨੂੰ ਦਵਾਈਆਂ ਦੀ ਵਰਤੋਂ ਨਾਲ ਰੋਕਿਆ ਜਾ ਸਕਦਾ ਹੈ। ਕਈ ਕੇਸਾਂ ਵਿੱਚ ਏਡਜ਼ ਦਾ ਵਾਇਰਸ ਸਾਈਲੈਂਟ ਰਹਿੰਦਾ ਹੈ।
ਏਡਜ਼ ਹੋਣ ਤੇ ਕੀ ਕੀਤਾ ਜਾਵੇ?
ਜਦੋਂ ਕਿਸੇ ਔਰਤ ਜਾਂ ਆਦਮੀ ਨੂੰ ਆਪਣੇ—ਆਪ ਨੂੰ ਏਡਜ਼ ਹੋਣ ਦਾ ਪਤਾ ਲੱਗਦਾ ਹੈ ਤਾਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਚੰਗੇ ਡਾਕਟਰ ਤੇ ART Center ਦੀ ਸਲਾਹ ਨਾਲ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ।ਲੱਛਣਾਂ ਮੁਤਾਬਿਕ ਇੱਕ ਤੋਂ ਵੱਧ ਦਵਾਈਆਂ ਏਡਜ਼ ਦੇ ਰੋਗੀ ਨੂੰ ਕੁਝ ਆਸ ਦੀ ਕਿਰਨ ਦਿਖਾਉਂਦੀਆਂ ਹਨ ਅਤੇ ਵਧੀਆ ਕੌਸਲਰ ਤੋ ਕੌਸਲਿਗ ਲੈਣੀ ਚਾਹਿਦੀ ਹੈ।
ਏਡਜ਼ ਰੋਗ ਬਾਰੇ ਆਮ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਏਡਜ਼ ਦਾ ਰੋਗੀ ਸਰੀਰਕ ਅਤੇ ਮਾਨਸਿਕ ਤੌਰ ਤੇ ਪ੍ਰਰੇਸ਼ਾਨ ਹੁੰਦਾ ਹੈ ਤੇ ਦੂਜਾ ਆਮ ਜਾਣਕਾਰੀ ਦੀ ਘਾਟ ਕਾਰਨ ਘਰਵਾਲੇ, ਰਿਸ਼ਤੇਦਾਰ ਤੇ ਦੋਸਤ— ਮਿੱਤਰ ਉਸ ਤੋਂ ਘਿਰਣਾ ਕਰਨ ਲੱਗ ਜਾਂਦੇ ਹਨ। ਇਸ ਤਰਾਂ ਕੀਤਿਆਂ ਏਡਜ਼ ਦਾ ਰੋਗੀ ਛੇਤੀ ਮੌਤ ਦੇ ਮੂੰਹ ਚਲਾ ਜਾਂਦਾ ਹੈ।
ਲੋਕ ਮਨਾਂ ਵਿੱਚ ਘਰ ਕਰ ਚੁੱਕੀਆਂ ਗੱਲਾਂ ਨੂੰ ਮਨ ਵਿਚੋਂ ਕੱਢਣਾ ਜ਼ਰੂਰੀ ਹੈ ਜਿਵੇਂ ਕਿ ਏਡਜ਼ ਦਾ ਰੋਗ ਨਾ ਤਾਂ ਕਿਸੇ ਨੂੰ ਹੱਥ ਲਾਉਣ ਨਾਲ ਫੈਲਦਾ ਹੈ ਅਤੇ ਨਾ ਹੀ ਸਾਹ ਦੁਆਰਾ ਜਾਂ ਕਿਸੇ ਏਡਜ਼ ਰੋਗੀ ਦੇ ਕੱਪੜੇ ਬਦਲਣ ਨਾਲ ਨਹੀ ਫੈਲਦਾ। •
ਆਓ ਸਾਰੇ ਮਿਲ ਕੇ ਇਸ ਦਿਨ ਨੂੰ ਇਸ ਉਮੀਦ ਨਾਲ ਮਨਾਈਏ ਕਿ ਅਸੀਂ ਇਸ ਮਹਾਮਾਰੀ ਨੂੰ ਖਤਮ ਕਰਨ ਦੇ ਰਾਹ ਵਿੱਚ ਇਕ ਕਦਮ ਹੋਰ ਅੱਗੇ ਵਧਾਵਾਂਗੇ।
Red Cross Integrated Rehabilitation Centre for Addicts
ਸਾਕੇਤ ਹਸਪਤਾਲ, ਪਟਿਆਲਾ।
(M) 9501900576
-
ਪਰਸਿੰਦਰ ਕੌਰ ਮਨਚੰਦਾ, ਪਰੋਜੇਕਟ ਕੋਆਰਡੀਨੇਟਰ,
jakhwali89@gmail.com
9501900576
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.