9 ਮਈ ਨੂੰ ਬਰਸੀ ‘ਤੇ ਵਿਸ਼ੇਸ਼ -
ਸਿੰਘ ਸਾਹਿਬ ਬਾਬਾ ਚੇਤ ਸਿੰਘ ਬੁੱਢਾ ਦਲ ਦੇ ਨਿਧੜਕ ਜਰਨੈਲ, ਸੇਵਾ ਦੇ ਪੁੰਜ, ਕਥਨੀ ਕਰਨੀ ਦੇ ਸੂਰੇ, ਦੂਰਅੰਦੇਸ਼, ਸੂਝਵਾਨ ਬੁੱਢਾ ਦਲ ਦੇ 12ਵੇਂ ਜਥੇਦਾਰ ਹੋਏ ਹਨ । ਇਨ੍ਹਾਂ ਦਾ ਜਨਮ ਸੰਨ 1903 ਵਿੱਚ ਪਿੰਡ ਤਲਵੰਡੀ ਸਾਬੋ ਕੀ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸੀ ਜ਼ਿਲ੍ਹਾ ਬਠਿੰਡਾ ਦੇ ਸਰਦੇ ਪੁਜਦੇ ਕਿਸਾਨ ਸ. ਰਾਮਦਿੱਤਾ ਸਿੰਘ ਦੇ ਗ੍ਰਹਿ ਅਤੇ ਮਾਤਾ ਪ੍ਰਧਾਨ ਕੌਰ ਦੀ ਕੁੱਖੋ ਹੋਇਆ। ਬਾਬਾ ਚੇਤ ਸਿੰਘ 13 ਸਾਲ ਦੀ ਆਯੂ ਦੇ ਸਨ ਜਦ ਉਹ ਬੁੱਢਾ ਦਲ ਵਿੱਚ ਭਰਤੀ ਹੋਏ ਤਾਂ ਉਹਨਾਂ ਦੇ ਪਿਤਾ ਨੇ ਪਿਆਰ ਭਰੇ ਲਹਿਜੇ ਤੇ ਵਿਅੰਗ ਨਾਲ ਕਿਹਾ, ਜਿਹੜੇ ਆਪ ਪਿੰਡ ਪਿੰਡ ਤੁਰੇ ਫਿਰਦੇ ਹਨ ਤੂੰ ਉਹਨਾਂ ਵਿੱਚ ਜਾ ਕੇ ਕੀ ਕਰੇਂਗਾ? ਬਾਬਾ ਚੇਤ ਸਿੰਘ ਨੇ ਬਹੁਤ ਹੀ ਨਿਮਰਤਾ, ਤਲੀਮ ਤੇ ਠਰੰਮੇ ਨਾਲ ਉੱਤਰ ਦੇਂਦਿਆਂ ਕਿਹਾ ਕਿ ਇਹੀ ਘਰ ਹੈ ਜਿਥੋਂ ਘਾਹ ਖੋਤਣ ਵਾਲਿਆਂ, ਘੋੜਿਆਂ ਦੀ ਸੇਵਾ ਕਰਨ ਵਾਲਿਆਂ ਨੂੰ ਪਾਤਸ਼ਾਹੀਆਂ ਤੇ ਨਵਾਬੀਆਂ ਮਿਲਦੀਆਂ ਹਨ ।
ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਛਾਉਣੀ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਵਿਖੇ ਬੁੱਢਾ ਦਲ ਦਾ ਪੜਾਓ ਸੀ । ਬਾਬਾ ਚੇਤ ਸਿੰਘ ਉਸ ਸਮੇਂ ਨਿਗਾਰਚੀ ਸਿੰਘ ਦਾ ਪਹਿਰਾ ਦਿਆ ਕਰਦੇ ਸਨ, ਸਾਰੇ ਦਲ ਨੂੰ ਅੰਗਰੇਜ਼ ਸਰਕਾਰ ਨੇ ਘੇਰੇ ਵਿੱਚ ਲੈ ਲਿਆ
-
ਦਿਲਜੀਤ ਸਿੰਘ ਬੇਦੀ, writer
budhadalamritsar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.