ਪਿੰਡ ਕੋਠਾ ਗੁਰੂ, ਬਠਿੰਡਾ ਮੰਡੀ ਦਾ ਫੜ ਛੋਟਾ (ਮੰਡੀ ਛੋਟੀ) ਹੋਣ ਕਾਰਨ ਪਿੰਡ ਦੇ ਅਤੇ ਆਲੇ- ਦੁਆਲੇ ਪਿੰਡਾਂ ਦੇ ਕਿਸਾਨ ਕਣਕ ਜਾਂ ਝੋਨਾ ਅਕਸਰ ਸਕੂਲ ਦੇ ਅੰਦਰ ਵੀ ਢੇਰੀ ਲਗਾ ਦਿੰਦੇ ਸਨ । ਗਰਾਉਂਡ ਦੇ ਨਾਲ ਜਮਾਤਾਂ ਤੱਕ ਅਨਾਜ ਦੀਆਂ ਢੇਰੀਆਂ ਪਹੁੰਚ ਜਾਂਦੀਆਂ। ਇੰਝ ਲੱਗਦਾ ਸਕੂਲ ਨਾ ਹੋ ਕੇ ਕੋਈ ਅਨਾਜ ਮੰਡੀ ਹੋਵੇ ।ਸਕੂਲ ਸੀਨੀਅਰ ਸੈਕੰਡਰੀ ਹੋਣ ਕਰਕੇ ਸਾਰੇ ਵੱਡੇ ਮੁੰਡੇ ਤੇ ਕੁੜੀਆਂ ਇਸੇ ਸਕੂਲ ਵਿੱਚ ਹੀ ਪੜ੍ਹਦੇ ਸਨ । ਇਸ ਸਮੇਂ ਸਕੂਲ ਦੇ ਇੰਚਾਰਜ ਅਮਰਜੀਤ ਸਿੰਘ ਸਨ।
ਜੋ ਕਿ ਬਠਿੰਡਾ ਤੋਂ ਆਉਂਦੇ ਸਨ ।ਜ਼ਿਆਦਾਤਰ ਅਧਿਆਪਕ ਭਗਤਾ ਭਾਈਕਾ ਜਾ ਨੇੜੇ ਦੇ ਪਿੰਡਾਂ ਤੋਂ ਹੀ ਆਉਂਦੇ ਸਨ। ਜਦੋਂ ਕਿ ਕੁਝ ਕੁ ਨਥਾਣੇ ਜਾ ਕੁਝ ਬਠਿੰਡਾ ਸ਼ਹਿਰ ਤੋਂ ਆਉਂਦੇ ਸਨ । ਕਿੰਨੇ ਸਾਲਾਂ ਤੋਂ ਹੀ ਇਸ ਸਕੂਲ ਦੇ ਵਿੱਚ ਦਾਣਾ ਮੰਡੀ ਵੀ ਲਗਦੀ ਆ ਰਹੀ ਸੀ । ਸਾਰੇ ਅਧਿਆਪਕ ਅਤੇ ਵਿਦਿਆਰਥੀ ਇਹੋ ਸੋਚਦੇ ਸਨ। ਕਿ ਲੱਗੇ ਹੋਏ ਸਕੂਲ ਵਿੱਚ ਫਸਲ ਦੀ ਬੋਲੀ ਨਹੀਂ ਲੱਗਣੀ ਚਾਹੀਦੀ । ਜੀਰੀ ਜਾ ਕਣਕ ਨੂੰ ਸਾਫ ਕਰਨ ਲਈ ਸਾਰਾ ਦਿਨ ਪੱਖੇ ਚਲਦੇ ਰਹਿੰਦੇ ਤੇ ਧੂੜ ਮਿੱਟੀ ਉੱਡ-ਉੱਡ ਬੱਚਿਆਂ ਤੇ ਅਧਿਆਪਕਾਂ ਦਾ ਬੁਰਾ ਹਾਲ ਕਰੀ ਰੱਖਦੀ। ਖਾਂਸੀ ਜ਼ੁਖਾਮ ਦੀ ਸੱਮਸਿਆ ਵੱਖਰੀ ਸੀ । ਫ਼ਸਲ ਦੀ ਰਾਖੀ ਤੇ ਬੈਠੇ ਹੋਏ, ਕਿਸਾਨਾਂ ਦਾ ਪਹਿਰਾਵਾ ਵੀ ਸਕੂਲ ਦੇ ਮਾਹੌਲ਼ ਅਨੁਸਾਰ ਬਹੁਤ ਓਪਰਾ ਜਿਹਾ ਹੀ ਹੁੰਦਾ ਸੀ। ਉਹ ਮੰਜੀਆਂ ਢਾਹ ਕੇ ਬਿਨ੍ਹਾਂ ਆਸੇ- ਪਾਸੇ ਦਾ ਧਿਆਨ ਕਰੇ ਸੁੱਤੇ ਰਹਿੰਦੇ ਸੀ। ਤਾਂ ਅਜੀਬ ਜਿਹਾ ਮਾਹੌਲ਼ ਪੈਦਾ ਹੋ ਜਾਂਦਾ ਸੀ । ਜਦੋਂ ਕੋਈ ਟਰੱਕ ਅਨਾਜ ਲੋਡਿੰਗ ਕਰਕੇ ਸਕੂਲ ਚੋਂ ਬਾਹਰ ਨਿਕਲਦਾ ਸੀ। ਉਹ ਕਦੀ ਸਕੂਲ ਗੇਟ ਦੇ ਥੰਮਾਂ ਨੂੰ ਤੋੜ ਦਿੰਦਾ ਤੇ ਕਦੀ ਗਰਾਉਂਡ ਦੀ ਮਿੱਟੀ ਪੁੱਟ ਦਿੰਦਾ। ਪ੍ਰਿੰਸੀਪਲ ਸਮੇਤ ਸਾਰੇ ਅਧਿਆਪਕ ਇਸ ਗੱਲੋਂ ਤੰਗ ਸਨ। ਕਿ ਸਕੂਲ ਨੂੰ ਦਾਣਾ ਮੰਡੀ ਕਿਉਂ ਬਣਾਇਆ ਹੋਇਆ ਹੈ। ਪਰੰਤੂ ਕਿਸਾਨਾਂ ਦੀ ਬੇਵੱਸੀ ਅੱਗੇ ਉਹ ਵੀ ਹਾਰ ਜਾਂਦੇ ਸਨ। ਕਿ ਏਨੀ ਮਿਹਨਤ ਨਾਲ ਤਿਆਰ ਕਰੀ ਫ਼ਸਲ ਨੂੰ ਬੇਚਾਰੇ ਕਿਸਾਨ ਕਿੱਧਰ ਲੈ ਕੇ ਜਾਣ। ਜਿਸ ਕਰਕੇ ਪਿੰਡ ਦੇ ਕਿਸਾਨਾਂ ਨਾਲ ਸਾਰੇ ਸਟਾਫ ਦੀ ਹਮਦਰਦੀ ਵੀ ਹੁੰਦੀ ਸੀ। ਸਾਰੇ ਅਧਿਆਪਕਾਂ ਨੇ ਇਸ ਔਖੇ ਕੰਮ ਨੂੰ ਸਫ਼ਲ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ। ਪਰ ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਜੀ, ਮਾਸਟਰ ਮਨੋਹਰ ਲਾਲ ਜੀ ਦੀ ਅਣਥੱਕ ਮਿਹਨਤ ਨੂੰ ਸਲਾਮ, ਜਿਨ੍ਹਾਂ ਨੇ ਪੂਰੀ ਹਿੰਮਤ ਵਿਖਾਉਂਦਿਆਂ ਪਿੰਡ ਦੀ ਪੰਚਾਇਤ,ਪੇਂਡੂ ਸਕੂਲ ਵਿਕਾਸ ਕਮੇਟੀ ਤੇ ਮੋਹਤਬਰ ਸੱਜਣਾਂ ਨੂੰ ਨਾਲ ਲੈ ਕੇ ਬਹੁਤ ਮੀਟਿੰਗਾਂ ਕੀਤੀਆਂ। ਅਖੀਰ ਇਹ ਫੈਸਲਾ ਕੀਤਾ ਗਿਆ । ਕਿ ਇਸ ਸੰਬੰਧੀ ਪਿੰਡ ਦੇ ਸਾਰੇ ਕਿਸਾਨਾਂ ਅਤੇ ਸਾਰੇ ਆੜ੍ਹਤੀਆਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ । ਅਖੀਰ ਹੰਗਾਮੀ ਮੀਟਿੰਗ ਬੁਲਾਈ ਗਈ। ਤਾਂ ਸਕੂਲ ਵਿੱਚ ਅਨਾਜ ਮੰਡੀ ਤੇ ਕਾਫ਼ੀ ਵਿਚਾਰ ਵਟਾਂਦਰਾ ਹੋਇਆ । ਅੰਤ ਸਰਬਸੰਮਤੀ ਨਾਲ ਸਕੂਲ ਅਤੇ ਵਿਦਿਆਰਥੀ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ। ਇਹ ਫੈਸਲਾ ਲਿਆ ਕਿ ਅਗਲੇ ਸਾਲ ਤੋਂ ਕਿਸੇ ਵੀ ਹਾਲਤ ਵਿੱਚ ਅਨਾਜ ਮੰਡੀ ਸਕੂਲ ਵਿੱਚ ਨਹੀਂ ਲੱਗੇਗੀ। ਇਸ ਦਾ ਕੋਈ ਹੋਰ ਬਦਲਵਾਂ ਪ੍ਰਬੰਧ ਕੀਤਾ ਜਾਵੇਗਾ। ਇਸ ਗੱਲ ਤੇ ਪ੍ਰਿੰਸੀਪਲ , ਸਾਰੇ ਅਧਿਆਪਕਾਂ ਤੇ ਸਾਰੇ ਬੱਚਿਆਂ ਨੇ ਸੁਖ ਦਾ ਸਾਹ ਲਿਆ। ਅਗਲੀ ਵਾਢੀ ਦੀ ਫ਼ਸਲ ਵੇਲੇ ਸਾਰੇ ਅਧਿਆਪਕ ਇਸ ਗੱਲ ਵੱਲ ਧਿਆਨ ਦਿੰਦੇ ਰਹੇ।ਕਿ ਕੋਈ ਦਾਣਿਆਂ ਵਾਲੀ ਟਰਾਲੀ ਸਕੂਲ ਦੇ ਅੰਦਰ ਨਾ ਆ ਜਾਵੇ। ਅੱਜ ਵੀ ਜਦੋਂ ਮੈਂ ਕਿਸੇ ਦਾਣਾ ਮੰਡੀ ਕੋਲ ਲੰਘਦਾ ਹਾਂ। ਤਾਂ ਮੈਨੂੰ ਕੋਠਾ ਗੁਰੂ ਦੇ ਸਕੂਲ ਵਾਲੀ ਦਾਣਾ ਮੰਡੀ ਦੀ ਯਾਦ ਆ ਜਾਂਦੀ ਹੈ। ਹਿੰਮਤ ਅਤੇ ਦੇਲਰੀ ਨਾਲ ਸਾਰੇ ਸਕੂਲ ਸਟਾਫ ਮੈਂਬਰਾਂ ਨੇ ਸਕੂਲ ਵਿੱਚੋਂ ਦਾਣਾ ਮੰਡੀ ਬੰਦ ਕਰਵਾਈ ਸੀ ।
ਵਲੋਂ: ਪਿ੍ੰਸੀਪਲ ਰੰਧਾਵਾ ਸਿੰਘ ਪਟਿਆਲਾ 9417131332
-
ਰੰਧਾਵਾ ਸਿੰਘ ਪਟਿਆਲਾ, ਪਿ੍ੰਸੀਪਲ
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.