ਪਦਮ ਪੁੁਰਸਕਾਰ ਨੂੰ ਵਿਸ਼ੇਸ਼ ਪੁੁਰਸਕਾਰ ਤੋਂ ਲੋਕ ਪੁੁਰਸਕਾਰ `ਚ ਬਦਲਿਆ
ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੇ 10 ਸਾਲਾਂ `ਚ ਪਦਮ ਪੁੁਰਸਕਾਰ ਦੇਣ ਦੀ ਪ੍ਰਕਿਰਿਆ `ਚ ਹੋਇਆ ਇਤਿਹਾਸਕ ਸੁੁਧਾਰ
ਪਦਮ ਪੁੁਰਸਕਾਰ ਸਾਲ 1954 `ਚ ਸ਼ੁਰੂ ਹੋਇਆ, ਜਿਸ ਦਾ ਉਦੇਸ਼ ਗਤੀਵਿਧੀਆਂ ਤੇ ਅਨੁੁਸ਼ਾਸਨ ਦੇ ਖੇਤਰ `ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਮਾਨਤਾ ਦੇਣ ਲਈ ਸਨ, ਪਰ 60 ਸਾਲਾਂ ਤੋਂ ਵੱਧ ਸਮੇਂ ਤੱਕ, ਇਨ੍ਹਾਂ ਪੁੁਰਸਕਾਰਾਂ ਦਾ ਉਦੇਸ਼ ਅਧੂਰਾ ਹੀ ਰਿਹਾ ਕਿਉਂਕਿ ਪਦਮ ਪੁੁਰਸਕਾਰ ਜਿ਼ਆਦਾਤਰ ਵਿਸ਼ੇਸ਼ ਵਰਗ ਦੇ ਮੈਂਬਰਾਂ ਜਾਂ ਸੱਤਾ ਧਿਰਾਂ ਨਾਲ ਜੁੁੜੇ ਹੋਏ ਲੋਕਾਂ ਨੂੰ ਦਿੱਤੇ ਜਾਂਦੇ ਹਨ। ਦੱਸਣਯੋਗ ਹੈ ਕਿ ਭਾਰਤ ਰਤਨ ਤੋਂ ਬਾਅਦ, ਬਹੁੁਤ ਸਾਰੇ ਯੋਗ ਭਾਰਤੀਆਂ ਨੂੰ ਇਨ੍ਹਾਂ ਸਰਵਉੱਚ ਨਾਗਰਿਕ ਪੁੁਰਸਕਾਰਾਂ ਨਾਲ ਨਿਵਾਜਿਆ ਗਿਆ। 2016 ਤੱਕ ਦਿੱਤੇ ਗਏ ਪਦਮ ਪੁੁਰਸਕਾਰਾਂ ਦਾ ਵਿਸ਼ਲੇਸ਼ਣ ਕੁੁਝ ਸੂਬੇ ਜਿਵੇਂ ਕਿ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਦੇ ਪੱਖ ਨੂੰ ਦਰਸਾਉਂਦਾ ਹੈ, ਜੋ ਸਾਰੇ ਦਿੱਤੇ ਗਏ 4329 ਪਦਮ ਪੁੁਰਸਕਾਰਾਂ (2016 ਤੱਕ) ਦੇ 50 ਫੀਸਦ ਤੋਂ ਵੱਧ ਗਿਣਤੀ ਹੈ।
ਜਦਕਿ ਔਸਤਨ 3.58 ਪੁੁਰਸਕਾਰ ਪ੍ਰਤੀ ਮਿਲੀਅਨ ਭਾਰਤੀਆਂ ਨੇ ਪ੍ਰਾਪਤ ਕੀਤੇ ਸਨ, ਦਿੱਲੀ ਨੂੰ 2016 ਤੱਕ ਪ੍ਰਤੀ ਮਿਲੀਅਨ ਲੋਕਾਂ `ਚ 47 ਤੋਂ ਵੱਧ ਪੁੁਰਸਕਾਰ ਮਿਲੇ ਸਨ, ਜੋ ਇਸ ਤੱਥ ਦਾ ਸਪੱਸ਼ਟ ਸੰਕੇਤ ਹੈ ਕਿ ਪਦਮ ਪੁੁਰਸਕਾਰ ਸਿਰਫ਼ ਕੁੁਝ ਲੋਕਾਂ ਨੂੰ ਦਿੱਤੇ ਗਏ ਸਨ ਜੋ ਸਰਕਾਰ ਦੇ ਨੇੜੇ ਰਹਿੰਦੇ ਸਨ। ਹਾਲਾਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਪਦਮ ਪੁੁਰਸਕਾਰ ਦੇਣ ਦੀ ਪ੍ਰਕਿਰਿਆ ਵਿੱਚ ਕਾਫ਼ੀ ਮਹੱਤਵਪੂਰਨ ਤਬਦੀਲੀ ਆਈ ਹੈ, ਜਿਸਦਾ ਮਕਸਦ ਜ਼ਾਹਿਰ ਤੌਰ `ਤੇ ਪਦਮ ਪੁੁਰਸਕਾਰਾਂ ਨੂੰ ਅਲਗ ਤਰੀਕੇ ਨਾਲ ਬਦਲਣਾ ਹੈ।
ਘੱਟ ਗਿਣਤੀ ਭਾਈਚਾਰੇ ਲਈ ਪਦਮ ਪੁੁਰਸਕਾਰ ਦਾ ਰਿਕਾਰਡ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ 2015 ਤੋਂ, ਜਿਸ ਤਰ੍ਹਾ ਨਾਲ ਪਦਮ ਪੁੁਰਸਕਾਰਾਂ ਨੇ ਭਾਰਤੀ ਦੂਰ-ਦੁੁਰਾਡੇ ਦੇ ਅਣਗਿਣਤ ਨਾਇਕਾਂ ਨੂੰ ਮਾਨਤਾ ਦਿੱਤੀ ਹੈ, ਉਹ ਹੁੁਣ ਪਾਰਦਰਸ਼ੀ ਅਤੇ ਸੰਮਲਿਤ ਚੋਣ ਪ੍ਰਕਿਰਿਆ ਦੇ ਨਾਲ ਵਿਸ਼ੇਸ਼ ਪੁਰਸਕਾਰਾਂ ਤੋਂ ਲੋਕ ਪੁਰਸਕਾਰ ਵਿੱਚ ਬਦਲ ਗਈ ਹੈ।
ਸਾਲ 2024 `ਚ 132 ਲੋਕਾਂ ਨੂੰ ਪਦਮ ਪੁੁਰਸਕਾਰ ਤਿੰਨ ਸ਼੍ਰੇਣੀਆਂ (ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ) ਵਿੱਚ ਪ੍ਰਦਾਨ ਕੀਤੇ ਗਏ, ਜੋ ਇਹ ਸਮਝਣ ਲਈ ਕਾਫ਼ੀ ਹੈ ਕਿ 2014 ਤੋਂ ਪਹਿਲਾਂ ਜਿੱਥੇ ਪੁੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਬਹੁੁਗਿਣਤੀ ਵਿਸ਼ੇਸ਼ ਸ਼ਖਸੀਅਤਾਂ ਦੀ ਹੰੁਦੀ ਸੀ ਪਰ ਹੁੁਣ ਦੇ ਸਮੇਂ ਵਿੱਚ ਜਿ਼ਆਦਾਤਰ ਪੁੁਰਸਕਾਰ ਜੇਤੂ ਸਮਾਜ ਦੇ ਮੁੁਕਾਬਲੇ ਵਿਸ਼ੇਸ਼ ਅਧਿਕਾਰ ਵਾਲੇ ਵਰਗਾਂ ਤੋਂ ਅਤੇ ਬਹੁੁਤ ਹੀ ਨਿਮਰ ਪਿਛੋਕੜ ਵਾਲੇ ਹਨ, ਜਦੋਂ ਕਿ ਪਹਿਲਾਂ ਘੱਟ ਗਿਣਤੀ ਸ਼੍ਰੇਣੀਆਂ ਦੇ ਲੋਕਾਂ ਦੀ ਗਿਣਤੀ ਘੱਟ ਨਹੀਂ ਸੀ, 2024 ਵਿੱਚ ਪਦਮ ਪੁੁਰਸਕਾਰਾਂ ਦੀ ਸੂਚੀ ਵਿੱਚ ਘੱਟ ਗਿਣਤੀ ਸ਼੍ਰੇਣੀਆਂ ਦੇ ਲੋਕਾਂ ਦੀ ਰਿਕਾਰਡ ਗਿਣਤੀ ਪਹਿਲਾਂ ਨਾਲੋਂ ਜਿ਼ਆਦਾ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਲਈ ਯੋਗਤਾ ਮੱੁਖ ਮਾਪਦੰਡ ਹੈ ਨਾ ਕਿਸੇ ਵੀ ਵਿਅਕਤੀ ਦਾ ਧਰਮ ਅਹਿਮ ਭੂਮਿਕਾ ਨਿਭਾਉਂਦਾ ਹੈ।
ਇਸ ਸਾਲ ਦੀ ਸੂਚੀ ਵਿੱਚ, ਪੁੁਰਸਕਾਰ ਜੇਤੂਆਂ ਵਿੱਚ ਨੌਂ ਈਸਾਈ, ਅੱਠ ਮੁੁਸਲਮਾਨ, ਪੰਜ ਬੋਧੀ, ਤਿੰਨ ਸਿੱਖ, ਦੋ ਜੈਨ, ਦੋ ਪਾਰਸੀ ਅਤੇ ਦੋ ਆਦਿਵਾਸੀ ਸ਼੍ਰੇਣੀਆਂ ਦੇ ਲੋਕ ਸ਼ਾਮਲ ਹਨ। 2015 ਤੋਂ 2024 ਦਰਮਿਆਨ ਦਿੱਤੇ ਗਏ 1127 ਪਦਮ ਪੁੁਰਸਕਾਰਾਂ ਵਿੱਚੋਂ, 169 ਪੁੁਰਸਕਾਰ ਪੱਛੜੇ ਖੇਤਰਾਂ ਅਤੇ ਗੈਰ ਕੁੁਲੀਨ ਪਿਛੋਕੜ ਵਾਲੇ ਘੱਟ ਗਿਣਤੀ ਸ਼੍ਰੇਣੀਆਂ ਦੇ ਯੋਗ ਮੈਂਬਰਾਂ ਨੂੰ ਦਿੱਤੇ ਗਏ ਹਨ। ਸਾਰੇ ਘੱਟ-ਗਿਣਤੀ ਭਾਈਚਾਰਿਆਂ ਦੇ ਇਨ੍ਹਾਂ 169 ਪੁੁਰਸਕਾਰ ਜੇਤੂਆਂ ਵਿੱਚੋਂ ਸਭ ਤੋਂ ਵੱਧ 63 ਪਦਮ ਪੁੁਰਸਕਾਰ ਮੁੁਸਲਿਮ ਭਾਈਚਾਰੇ ਨੂੰ, 26 ਸਿੱਖ ਭਾਈਚਾਰੇ ਨੂੰ, 22 ਬੋਧੀ ਭਾਈਚਾਰੇ ਨੂੰ, 29 ਈਸਾਈ ਭਾਈਚਾਰੇ ਨੂੰ, 17 ਜੈਨ ਭਾਈਚਾਰੇ ਨੂੰ ਅਤੇ 10 ਪਾਰਸੀ ਭਾਈਚਾਰੇ ਨੂੰ ਦਿੱਤੇ ਗਏ ਹਨ।
ਜਿਵੇਂ ਕਿ ਮੋਦੀ ਸਰਕਾਰ ਹਾਸ਼ੀਆਗ੍ਰਸਤ ਭਾਈਚਾਰਿਆਂ ਅਤੇ ਲੋਕਾਂ ਨੂੰ ਮਾਨਤਾ ਦਿੰਦੀ ਹੈ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 10 ਜਿ਼ਲ੍ਹਿਆਂ ਨੂੰ ਪਦਮ ਪੁੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਵਿੱਚ 32 ਸੂਬਿਆਂ ਦੇ 89 ਜਿ਼ਲ੍ਹੇ ਵੀ ਸ਼ਾਮਲ ਹਨ।ਪੀਐੱਮ ਮੋਦੀ ਦੀ ਸਰਕਾਰ ਵਿੱਚ ਪਦਮ ਪੁੁਰਸਕਾਰਾਂ ਵਿੱਚ ਵਧੇਰੇ ਸ਼ਮੂਲੀਅਤ ਹੋਣ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਾਲ ਦੇ ਪੁੁਰਸਕਾਰ ਜੇਤੂਆਂ ਵਿੱਚ 40 ਵਿਅਕਤੀ ਹੋਰ ਪੱਛੜੀਆਂ ਸ਼੍ਰੇਣੀਆਂ ਦੇ, 11 ਅਨੁੁਸੂਚਿਤ ਜਾਤੀ ਅਤੇ 15 ਅਨੁੁਸੂਚਿਤ ਜਨਜਾਤੀ ਦੇ ਹਨ, ਜਿਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਪਦਮ ਪੁੁਰਸਕਾਰ ਵੀ ਹੁੁਣ ਸਪੱਸ਼ਟ ਤੌਰ `ਤੇ ਲਿੰਗ ਸੰਮਲਿਤ ਹੋ ਗਏ ਹਨ ਕਿਉਂਕਿ ਸਾਲ 2024 ਲਈ ਪੁੁਰਸਕਾਰ ਜੇਤੂਆਂ ਵਿੱਚੋਂ 30 ਔਰਤਾਂ ਸਨ। ਪੁੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ 49 ਸੀਨੀਅਰ ਨਾਗਰਿਕ ਸ਼ਾਮਲ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਜੀਵਨ ਭਰ ਦੇ ਯੋਗਦਾਨ ਲਈ ਮਾਨਤਾ ਦਿੱਤੀ ਗਈ ਹੈ।
ਸਮਾਜ ਦੇ ਹਰ ਪਾਸਿਓਂ ਤੇ ਸਾਰੇ ਵਰਗਾਂ ਦੇ ਪੁੁਰਸਕਾਰ ਜੇਤੂਆਂ ਦੀ ਵਿਭਿੰਨਤਾ
ਅਸਲ ਵਿੱਚ, ਸਮਾਜ ਦੇ ਸਾਰੇ ਵਰਗਾਂ ਅਤੇ ਭਾਰਤ ਦੇ ਵਿਸ਼ਾਲ ਦੇਸ਼ ਦੇ ਸਾਰੇ ਖੇਤਰਾਂ ਦੀ ਨੁੁਮਾਇੰਦਗੀ ਕਰਨ ਵਾਲੇ ਜੇਤੂਆਂ ਦੀ ਵਿਭਿੰਨਤਾ ਨੇ ਲੱਖਾਂ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਹਰੇਕ ਪੁੁਰਸਕਾਰ ਜੇਤੂ ਆਪਣੇ-ਆਪਣੇ ਖੇਤਰਾਂ ਵਿੱਚ ਵਿਲੱਖਣ ਕੰਮ ਕਰਕੇ ਹਰੇਕ ਲਈ ਪ੍ਰੇਰਣਾ ਦਾ ਕੰਮ ਕਰਦਾ ਹੈ। ਉਨ੍ਹਾਂ ਦੇ ਸੰਘਰਸ਼, ਲਗਨ, ਨਿਰਸਵਾਰਥਤਾ, ਸੇਵਾ ਅਤੇ ਉੱਤਮਤਾ ਦੀਆਂ ਕਹਾਣੀਆਂ ਭਾਰਤ ਦੀ ਕਹਾਣੀ ਨੂੰ ਦਰਸਾਉਂਦੀਆਂ ਹਨ।
2024 ਦੇ ਪਦਮ ਪੁੁਰਸਕਾਰਾਂ ਲਈ ਨਾਮਜ਼ਦ ਵਿਅਕਤੀਆਂ ਵਿੱਚ ਅਸਾਮ ਦੀ ਰਹਿਣ ਵਾਲੀ 70 ਸਾਲਾ ਪਸ਼ੂ ਰੱਖਿਆਵਾਦੀ ਪਾਰਬਤੀ ਬਰੂਆ ਦਾ ਨਾਮ ਸ਼ਾਮਲ ਹੈ, ਜਿਸ ਨੇ ਭਾਰਤ ਦੀ ਪਹਿਲੀ ਮਾਦਾ ਹਾਥੀ ਮਹਾਵਤ ਦਾ ਮਾਣ ਹਾਸਲ ਕੀਤਾ ਹੈ। ਇਸ ਸੂਚੀ ਵਿੱਚ ਅਗਲਾ ਨਾਮ ਜਗੇਸ਼ਵਰ ਯਾਦਵ ਦਾ ਸ਼ਾਮਲ ਹੈ, ਜਿਨ੍ਹਾਂ ਨੇ ਆਪਣਾ ਜੀਵਨ ਬਿਰਹੋਰ ਤੇ ਪਹਾੜੀ ਕੋਰਵਾ ਲੋਕਾਂ ਦੇ ਵਿਕਾਸ ਲਈ ਸਮਰਪਿਤ ਕੀਤਾ ਹੈ। ਆਰਥਿਕ ਤੰਗੀ ਦੇ ਬਾਵਜੂਦ ਛੱਤੀਸਗੜ੍ਹ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਵਾਲੇ ਝਾਰਖੰਡ ਦੇ ਚਾਮੀ ਮੁੁਰਮੂ ਨੇ 30 ਲੱਖ ਤੋਂ ਵੱਧ ਬੂਟੇ ਲਗਾ ਕੇ ਜੰਗਲਾਤ ਦੇ ਯਤਨਾਂ ਦੀ ਅਗਵਾਈ ਕੀਤੀ ਹੈ ਅਤੇ ਇਸ ਦੇ ਨਾਲ ਹੀ ਹਰਿਆਣਾ ਦੇ ਯੋਗ ਸਮਾਜ ਸੇਵਕ ਗੁੁਰਵਿੰਦਰ ਸਿੰਘ ਦਾ ਨਾਮ ਸ਼ਾਮਲ ਹੈ ਜਿਨ੍ਹਾਂ ਨੇ ਬੇਘਰੇ, ਬੇਸਹਾਰਾ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ।
ਇਸ ਸਾਲ ਦੇ ਪਦਮ ਪੁੁਰਸਕਾਰ ਦੀ ਸੂਚੀ ਵਿੱਚ ਕੇਰਲ ਦੇ ਕਾਸਾਰਗੋਡ ਦੇ ਇੱਕ ਕਿਸਾਨ ਦਾ ਨਾਮ ਸ਼ਾਮਲ ਹੈ, ਜਿਨ੍ਹਾਂ ਨੇ 650 ਤੋਂ ਵੱਧ ਰਵਾਇਤੀ ਚਾਵਲਾਂ ਦੀਆਂ ਕਿਸਮਾਂ ਨੂੰ ਸੁੁਰੱਖਿਅਤ ਰੱਖਿਆ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੇ ਦੁੁਖੂ ਮਾਝੀ ਨੇ ਹਰ ਰੋਜ਼ ਆਪਣੀ ਸਾਈਕਲ `ਤੇ ਯਾਤਰਾ ਕਰਦੇ ਹੋਏ ਬੰਜਰ ਜ਼ਮੀਨ `ਤੇ 5,000 ਤੋਂ ਵੱਧ ਬੋਹੜ, ਅੰਬ ਅਤੇ ਸ਼ਹਿਤੂਤ ਦੇ ਰੱੁਖ ਲਗਾਏ ਹਨ। ਇਸ ਤੋਂ ਇਲਾਵਾ ਅੰਡੇਮਾਨ ਕੇ ਚੇਲਮਲ, ਇੱਕ ਜੈਵਿਕ ਕਿਸਾਨ ਨੂੰ ਇਸ ਸਾਲ ਪਦਮ ਪੁੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ 6ਵੀਂ ਜਮਾਤ ਤੱਕ ਪੜ੍ਹਾਈ ਕੀਤੀ ਪਰ ਉਨ੍ਹਾਂ ਨੂੰ ਨਾਰੀਅਲ ਅਤੇ ਖਜੂਰ ਦੇ ਦਰੱਖਤਾਂ ਨੂੰ ਨੁੁਕਸਾਨ ਤੋਂ ਬਚਾਉਣ ਲਈ ਨਵੀਨਤਾਕਾਰੀ ਅਤੇ ਆਰਥਿਕ ਹੱਲ ਪ੍ਰਦਾਨ ਕੀਤੇ ਹਨ।
2024 ਦੇ ਪਦਮ ਪੁੁਰਸਕਾਰਾਂ ਲਈ ਚੁੁਣੇ ਗਏ ਹੋਰ ਨਾਇਕਾਂ ਵਿੱਚ ਮਿਜ਼ੋਰਮ ਦੇ ਸਭ ਤੋਂ ਵੱਡੇ ਅਨਾਥ ਆਸ਼ਰਮ ਨੂੰ ਚਲਾਉਣ ਵਾਲੀ ਸੰਗਤਾਕਿਮਾ, ਰਵਾਇਤੀ ਦਵਾਈ ਪ੍ਰੈਕਟੀਸ਼ਨਰ ਹੇਮਚੰਦ ਮਾਂਝੀ, ਯਾਨੰੁਗ ਜਾਮੋਹ ਲੇਗੋ, ਜਿਨ੍ਹਾਂ ਨੇ 10,000 ਤੋਂ ਵੱਧ ਮਰੀਜ਼ਾਂ ਨੂੰ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਹੈ, ਕਰਨਾਟਕ ਦੇ ਕਬਾਇਲੀ ਕਾਰਕੁੁਨ ਸੋਮੰਨਾ, ਸਰਬੇਸ਼ਵਰ ਬਾਸੁੁਮਾਤਰੀ ਸ਼ਾਮਲ ਹਨ, ਜਿਨ੍ਹਾਂ ਨੇ ਇੱਕ ਮਿਸ਼ਰਤ ਏਕੀਕ੍ਰਿਤ ਖੇਤੀ ਪਹੰੁਚ ਵਿਕਸਿਤ ਕੀਤੀ ਹੈ ਅਤੇ ਪ੍ਰੇਮਾ ਧਨਰਾਜ ਜੋ ਅੱਗ ਪੀੜਤਾਂ ਲਈ ਮੁੁਫ਼ਤ ਸਰਜਰੀਆਂ ਪ੍ਰਦਾਨ ਕਰਦੇ ਹਨ।
ਪਦਮ ਪੁੁਰਸਕਾਰਾਂ ਲਈ ਆਨਲਾਈਨ ਪ੍ਰਕਿਰਿਆ ਨਾਲ ਪ੍ਰਭਾਵ ਦੇ ਸੱਭਿਆਚਾਰ ਦਾ ਖ਼ਾਤਮਾ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਲਾਬਿੰਗ ਦੇ ਸੱਭਿਆਚਾਰ ਨੂੰ ਖਤਮ ਕਰ ਕੇ ਪਦਮ ਪੁੁਰਸਕਾਰਾਂ ਦੇ ਇਤਿਹਾਸਕ ਬਦਲਾਅ ਦਾ ਪਹਿਲਾ ਕਦਮ 2016 ਵਿੱਚ ਆਇਆ ਜਦੋਂ ਸਰਕਾਰ ਨੇ ਪਦਮ ਪੁੁਰਸਕਾਰਾਂ ਲਈ ਨਾਮਜ਼ਦਗੀ ਪ੍ਰਕਿਰਿਆ ਨੂੰ ਆਮ ਲੋਕਾਂ ਲਈ ਆਨਲਾਈਨ ਕਰ ਦਿੱਤਾ। ਹੁੁਣ ਕੋਈ ਵੀ ਭਾਰਤੀ ਇਕ ਸਧਾਰਨ ਆਨਲਾਈਨ ਪ੍ਰਕਿਰਿਆ ਦੁੁਆਰਾ ਇਨ੍ਹਾਂ ਵੱਕਾਰੀ ਪੁੁਰਸਕਾਰਾਂ ਲਈ ਕਿਸੇ ਪ੍ਰਾਪਤੀ ਨੂੰ ਜਾਂ ਖੁੁਦ ਨੂੰ ਨਾਮਜ਼ਦ ਕਰ ਸਕਦਾ ਹੈ। ਇਸਦਾ ਉਦੇਸ਼ ਨਾਮਜ਼ਦਗੀ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਪ੍ਰਭਾਵ ਦੇ ਸੱਭਿਆਚਾਰ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਘੱਟ ਜਾਣੇ-ਪਛਾਣੇ ਨਾਇਕਾਂ ਨੂੰ ਪਛਾਣ ਦਿੱਤੀ ਜਾ ਸਕੇ।
ਜ਼ਮੀਨੀ ਪੱਧਰ `ਤੇ ਅਸਲ ਨਾਇਕਾਂ ਦੀ ਪਛਾਣ ਕਰਨਾ
ਪੀਐੱਮ ਮੋਦੀ ਦੀ ਅਗਵਾਈ ਵਿੱਚ ਪਦਮ ਪੁੁਰਸਕਾਰਾਂ ਦੀ ਚੋਣ ਪ੍ਰਕਿਰਿਆ ਵਿੱਚ ਇੱਕ ਵੱਡਾ ਬਦਲਾਅ ਨਜ਼ਰ ਆ ਰਿਹਾ ਹੈ ਕਿਉਂਕਿ ਹੁੁਣ ਨਾਮਜ਼ਦ ਵਿਅਕਤੀਆਂ ਦੀ ਪਛਾਣ ਦੀ ਬਜਾਏ ਉਨ੍ਹਾਂ ਵੱਲੋਂ ਕੀਤੇ ਗਏ ਕੰਮ `ਤੇ ਜਿ਼ਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਪਹਿਲਾ ਜਿੱਥੇ ਚੁੁਣੇ ਹੋਏ ਵਿਅਕਤੀਆਂ ਨੇ ਨਾਮਜ਼ਦਗੀਆਂ ਲਈ ਸਿਫ਼ਾਰਸ਼ ਕੀਤੀ ਜਾਂਦੀ ਸੀ ਹੁੁਣ ਆਨਲਾਇਨ ਸਿਸਮਟ ਨਾਲ ਨਾਮਜ਼ਦਗੀ ਦੀ ਪ੍ਰਕਿਰਿਆ ਤੇਜ਼ੀ ਨਾਲ ਵਿਆਪਕ ਹੋ ਗਈ ਹੈ। ਇਸ ਨਾਲ ਜ਼ਮੀਨੀ ਪੱਧਰ `ਤੇ ਅਸਲ ਨਾਇਕਾਂ ਨੂੰ ਪਛਾਣਨਾ ਸੰੰਭਵ ਹੋ ਗਿਆ ਹੈ, ਜਿਨ੍ਹਾਂ ਦੇ ਅਣਥੱਕ ਯਤਨਾਂ ਅਤੇ ਸ਼ਾਨਦਾਰ ਕਾਰਨਾਮੇ ਨੇ ਉਨ੍ਹਾਂ ਦੇ ਭਾਈਚਾਰਿਆਂ ਅਤੇ ਇਸ ਤੋਂ ਬਾਹਰ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ।
ਨਿਰਸਵਾਰਥ ਅਣਗਿਣਤ ਨਾਇਕਾਂ ਨੂੰ ਮਿਲੀ ਯੋਗਤਾ ਮੁੁਤਾਬਿਕ ਮਾਨਤਾ
ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੇ ਅਧੀਨ, ਪਦਮ ਪੁੁਰਸਕਾਰ ਇੱਕ ਜਨ-ਅੰਦੋਲਨ ਬਣ ਗਏ ਹਨ, ਜੋ ਇੱਕ ਨਵੇਂ ਭਾਰਤ ਦੇ ਨਿਰਮਾਣ ਲਈ ਜਨ-ਭਾਗੀਦਾਰੀ (ਲੋਕ ਭਾਗੀਦਾਰੀ) ਵਿੱਚ ਇੱਕ ਵੱਡੀ ਤਬਦੀਲੀ ਦਾ ਪ੍ਰਤੀਕ ਹੈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ, ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਪਦਮ ਪੁੁਰਸਕਾਰਾਂ ਰਾਹੀਂ ਮੈਰਿਟ-ਅਧਾਰਿਤ ਮਾਨਤਾ ਦੇਣ ਦਾ ਇੱਕ ਤਰੀਕਾ ਲੱਭਿਆ ਹੈ, ਇਸ ਪ੍ਰਕਿਰਿਆ ਨਾਲ ਅਸਲੀ ਅਤੇ ਅਣਗਿਣਤ ਨਾਇਕਾਂ ਨੇ ਜ਼ਮੀਨੀ ਪੱਧਰ `ਤੇ ਪ੍ਰਭਾਵ ਪਾਇਆ ਹੈ ਅਤੇ ਦੇਸ਼ ਭਰ ਵਿੱਚ ਦੂਰ-ਦੁੁਰਾਡੇ ਦੇ ਕਈ ਹਿੱਸਿਆ `ਚ ਵੀ ਆਪਣੇ ਕਾਰਜ਼ ਨਾਲ ਬਦਲਾਅ ਲਿਆ ਰਹੇ ਹਨ।
ਪੀਐੱਮ ਮੋਦੀ ਦੀ ਅਗਵਾਈ ਵਿੱਚ ਪਦਮ ਪੁੁਰਸਕਾਰ ਪ੍ਰਦਾਨ ਕਰਨ ਦੀ ਪ੍ਰਣਾਲੀ ਵਿੱਚ ਭਾਰੀ ਤਬਦੀਲੀਆਂ ਨਾਲ, ਇਹ ਹੁੁਣ ਲੋਕਾਂ ਦਾ ਪਦਮ ਪੁਰਸਕਾਰ ਬਣ ਗਿਆ ਹੈ। ਇਹੀ ਕਾਰਨ ਹੈ ਕਿ 2024 ਵਿੱਚ ਪਦਮ ਪੁੁਰਸਕਾਰਾਂ ਲਈ 62,000 ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜੋ ਕਿ 2014 ਦੇ ਮੁੁਕਾਬਲੇ 28 ਗੁੁਣਾ ਜਿ਼ਆਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਦਮ ਪੁੁਰਸਕਾਰ ਦਾ ਮਾਣ, ਇਸ ਦੀ ਭਰੋਸੇਯੋਗਤਾ ਅਤੇ ਸਤਿਕਾਰ ਹਰ ਸਾਲ ਵਧਦਾ ਜਾ ਰਿਹਾ ਹੈ।
ਆਮ ਲੋਕਾਂ ਦੇ ਅਨੌਖੇ ਕਾਰਨਾਮੇ
ਪ੍ਰਾਪਤਕਰਤਾ ਦੀ ਚੋਣ ਪਦਮ ਪੁੁਰਸਕਾਰ ਕਮੇਟੀ ਦੁੁਆਰਾ ਕੀਤੀਆਂ ਜਾਂਦੀ ਹੈ, ਜੋ ਪ੍ਰਧਾਨ ਮੰਤਰੀ ਦੁੁਆਰਾ ਹਰ ਸਾਲ ਗਠਿਤ ਕੀਤੀ ਜਾਂਦੀ ਹੈ। ਕਈ ਦੌਰ ਦੀ ਪੜਤਾਲ ਅਤੇ 250 ਤੋਂ ਵੱਧ ਮਾਹਿਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ, ਪਦਮ ਪੁੁਰਸਕਾਰਾਂ ਨੂੰ ਸਰਕਾਰੀ ਪੁੁਰਸਕਾਰਾਂ ਤੋਂ ਲੋਕ ਪੁੁਰਸਕਾਰਾਂ ਵਿੱਚ ਬਦਲਿਆ ਗਿਆ ਹੈ। ਪਦਮ ਪੁੁਰਸਕਾਰ ਹੁੁਣ ਆਮ ਨਾਗਰਿਕਾਂ ਦੇ ਅਨੌਖੇ ਕਾਰਨਾਮੇ ਦੀ ਮਾਨਤਾ ਬਣ ਗਏ ਹਨ, ਸੱਭਿਆਚਾਰਾਂ, ਹੁੁਨਰਾਂ, ਵਿਚਾਰਾਂ ਅਤੇ ਕਾਰਵਾਈਆਂ ਦੀ ਹੈਰਾਨੀਜਨਕ ਵਿਭਿੰਨਤਾ ਦਾ ਜਸ਼ਨ ਜੋ ਸਾਡੇ ਦੇਸ਼ ਦੇ ਤਾਣੇ-ਬਾਣੇ ਨੂੰ ਬੁੁਣਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਤਰ੍ਹਾਂ ਇਹ ਸੁੁਨਿਸ਼ਚਿਤ ਕੀਤਾ ਹੈ ਕਿ ਭਾਰਤ ਦੇ ਨਿਰਸਵਾਰਥ ਅਣਗੌਲੇ ਹੀਰੋ ਵੱਖ-ਵੱਖ ਖੇਤਰਾਂ ਵਿੱਚ ਆਪਣੇ ਅਨੌਖੇ ਯੋਗਦਾਨ ਨਾਲ ਰਾਸ਼ਟਰ ਨੂੰ ਪ੍ਰੇਰਿਤ ਕਰਦੇ ਰਹਿਣਗੇ।
ਸਤਨਾਮ ਸਿੰਘ ਸੰਧੂ
ਰਾਜ ਸਭਾ ਮੈਂਬਰ ਚੰਡੀਗੜ੍ਹ
satnam.sandhu@sansad.nic.in
-
ਸਤਨਾਮ ਸਿੰਘ ਸੰਧੂ, ਰਾਜ ਸਭਾ ਮੈਂਬਰ ਚੰਡੀਗੜ੍ਹ
satnam.sandhu@sansad.nic.in
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.