ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਬਜ਼ੁਰਗ ਦਾਨਸ਼ਵਰ ਬੇਦੀ ਲਾਲ ਸਿੰਘ ਜੀ ਸਾਹਿਤਕਾਰ 1 ਮਈ 2000 ਦੀ ਅੱਧੀ ਰਾਤ, ਇਸ ਫਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਕਹਿ ਗਏ। ਦਸੰਬਰ 1910 ਵਿੱਚ ਜਨਮੇ ਬੇਦੀ ਲਾਲ ਸਿੰਘ ਨੇ ਗੁਰਬਾਣੀ, ਗੁਰਮਤਿ, ਸਾਹਿਤ ਤੇ ਇਤਿਹਾਸ ਬਾਰੇ ਪੁਸਤਕਾਂ ਰਚਣ ਤੋ ਇਲਾਵਾ ਪੱਤਰਕਾਰੀ, ਸਾਹਿਤਕਾਰੀ ਤੇ ਇਤਿਹਾਸਕਾਰੀ ਲਈ ਬਹੁਤ ਸਾਰਾ ਪ੍ਰਮਾਣਿਕ ਕੰਮ ਕੀਤਾ। ਉਹ ਅੰਗਰੇਜ਼ੀ, ਅਰਬੀ, ਫ਼ਾਰਸੀ, ਸੰਸਕ੍ਰਿਤ, ਬ੍ਰਿਜ, ਪੰਜਾਬੀ, ਹਿੰਦੀ ਤੇ ਉਰਦੂ ਦੇ ਵਿਦਵਾਨ ਸਨ। ਆਪਣੀ ਇਸ ਬਹੁਭਾਸ਼ਾਈ ਯੋਗਤਾ ਦੀ ਵਰਤੋਂ ਕਰਦਿਆਂ ਉਨ੍ਹਾਂ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਦੀਆਂ ਅਮਰ ਰਚਨਾਵਾਂ ਨੂੰ ਭਾਸ਼ਾਈ ਵਿਕਾਸ, ਭਾਸ਼ਾਗਤ ਵਖਰੇਵੇਂ ਅਤੇ ਭਾਸ਼ਾਈ ਸੁਹਜ-ਸ਼ਾਸਤਰੀ ਦ੍ਰਿਸ਼ਟੀ ਤੋਂ ਵਿਚਾਰਦਿਆਂ, ਯਾਦਗਾਰੀ ਪੁਸਤਕਾਂ ਦੀ ਰਚਨਾ ਕੀਤੀ। ਉਨ੍ਹਾਂ ਦੀ ਪ੍ਰਸਿੱਧ ਪੁਸਤਕ ‘ਭਾਰਤ ਦਰਸ਼ਨ’, ਚਾਣਕੀਆਂ ਰਾਜਨੀਤੀ, ਕਾਫ਼ੀ ਚਰਚਾ ਦਾ ਵਿਸ਼ਾ ਰਹੀਆਂ। ਭਾਰਤ ਦਰਸ਼ਨ ਵਿੱਚ ਵੱਖ-ਵੱਖ ਸ਼ਹਿਰਾਂ, ਇਮਾਰਤਾਂ, ਸਭਿਆਚਾਰਾਂ ਤੇ ਵਰਤਾਰਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਵਾਂ-ਥਾਵਾਂ ਦੀ ਵਿਉਂਤਪਤੀ ਬਾਰੇ ਜਿੰਨੀ ਬਾਰੀਕੀ ਨਾਲ ਉਹ ਪਰਖ ਪੜਚੋਲ ਕਰਦੇ ਸਨ, ਉਹ ਆਪਣੇ ਆਪ ਵਿੱਚ ਇਕ ਨਾਦਰ ਨਮੂਨਾ ਅਤੇ ਅਨੂਠਾ ਅਨੁਭਵ ਹੈ। ਛੋਟੇ-ਛੋਟੇ ਟ੍ਰੈਕਟਾਂ ਨੂੰ ਵੱਖ-ਵੱਖ ਇਤਿਹਾਸਕ ਦਿਹਾੜਿਆਂ ਉਤੇ ਛਾਪ ਕੇ ਫ੍ਰੀ ਵੰਡਣ ਦੀ ਪ੍ਰਵਿਰਤੀ ਤਹਿਤ ਉਨ੍ਹਾਂ ਨੇ ਸਾਧਾਰਨ ਮਨ ਵਿੱਚ ਸਮਾਜਕ
-
ਦਿਲਜੀਤ ਸਿੰਘ ਬੇਦੀ, writer
dsbedisgpc@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.