ਸਿਆਸਤ ਦੇ ਵੀ ਰੰਗਾਂ ਨੂੰ ਸਮਝ ਪਾਉਣਾ ਬਹੁਤ ਹੀ ਔਖਾ ਹੈ। ਸਿਆਸਤ ਦੇ ਨਾਲ ਨਾਲ ਸਿਆਸੀ ਬੰਦਿਆਂ ਦਾ ਵੀ ਰੰਗ ਵਿਖਾਉਣਾ ਜਾਂ ਰੰਗ ਬਦਲਣਾ, ਆਪਣੇ ਆਪ ਹੀ ਵਿੱਚ ਇੱਕ ਸਿਆਸੀ ਅਖਾੜਾ ਹੈ। ਹੁਣ ਇਹ ਸਿਆਸੀ ਅਖਾੜਾ ਵੀ ਆਪਣਾ ਜੋਰ ਪੜਦਾ ਜਾ ਰਿਹਾ ਹੈ ਜਾਂ ਅਸਲੀ ਨਕਲੀ ਦੀ ਪਰਖ ਕਰਨ ਅਤੇ ਕਰਵਾਉਣ ਲਈ ਇਹ ਚੋਣਾਂ ਆਪਣੀ ਬਣਦੀ ਭੂਮਿਕਾ ਜਰੂਰ ਨਿਭਾਉਣਗੀਆਂ। ਇਸ ਸਾਲ ਜੋ ਸਿਆਸਤ ਅਤੇ ਸਿਆਸੀ ਪਾਰਟੀਆਂ ਵਿੱਚ ਹੇਰ- ਫੇਰ ਭਾਵ ਦਲ ਬਦਲੂਆਂ ਵੱਲੋਂ ਕਲਾਕਾਰੀਆਂ ਵਿਖਾਈਆਂ ਗਈਆਂ। ਉਹ ਆਪ ਸਭ ਦੇ ਸਾਹਮਣੇ ਹੀ ਹਨ।
ਇਹ ਸਿਆਸਤ ਵਿੱਚ ਨਵੇਂ ਪੁਰਾਣੇ ਹੋਣ ਦੀ ਰਵਾਇਤ ਭਾਵੇਂ ਪੁਰਾਣੀ ਹੈ। ਪਰ ਇਸ ਬਾਰ ਕੁਝ ਜਿਆਦਾ ਹੀ ਹੱਦ ਪਾਰ ਹੋ ਗਈ। ਪਿਆਰੇ ਵੋਟਰਾਂ ਲਈ ਇਹ ਚੋਣਾਂ ਕਿਸੇ ਪਰਖ ਤੋਂ ਘੱਟ ਨਹੀਂ ਹੋਣਗੀਆਂ। ਕਿਉਂਕਿ ਸਿਆਸੀ ਲੀਡਰਾਂ ਵੱਲੋਂ ਪਾਰਟੀਆਂ ਹੀ ਬਦਲੀਆਂ ਹਨ। ਪਰ ਚਿਹਰੇ ਤਾਂ ਉਹੀ ਹਨ। ਉਹਨਾਂ ਦੀਆਂ ਗੱਲਾਂ ਵੀ ਉਹੀ ਹਨ ਅਤੇ ਪਿਛਲੇ ਪੁਰਾਣੇ ਕਿੱਤੇ ਵਿਕਾਸ ਅਤੇ ਕੰਮਕਾਰ ਵੀ ਉਹੀ ਹਨ ।ਪਰ ਅੱਜ ਦੇ ਵੋਟਰਾਂ ਲਈ ਦਲ ਬਦਲੂ ਸਿਆਸੀ ਲੋਕ ਕੀ ਨਵਾਂ ਲੈ ਕੇ ਆਉਣਗੇ ਕਿਹੜੇ ਨਵੇਂ ਲਾਰੇ ਜਾਂ ਝੂਠੇ ਵਾਅਦੇ ਕਰਕੇ ਵੋਟਰਾਂ ਨੂੰ ਮੂਰਖ ਬਣਾਇਆ ਜਾਣਾ ਹੈ।
ਕਈ ਸਿਆਸੀ ਲੋਕ ਤਾਂ ਪਹਿਲਾਂ ਅਕਾਲੀ ਫਿਰ ਕਾਂਗਰਸੀ ਹੁਣ ਆਮ ਆਦਮੀ ਪਾਰਟੀ ਦਾ ਝੰਡਾ ਚੁੱਕੀ ਫਿਰਦੇ ਹਨ। ਪਰ ਆਪ ਪਾਰਟੀ ਨੂੰ ਸਮਝਣਾ ਚਾਹੀਦਾ ਹੈ। ਕਿ ਜੋ ਪਿਛਲੀਆਂ ਸਰਕਾਰਾਂ ਜਾਂ ਪਾਰਟੀਆਂ ਦੇ ਵਫਾਦਾਰ ਨਹੀਂ ਹੋਏ। ਤੁਸੀਂ ਉਹਨਾਂ ਦੁੱਧ ਧੋਤਿਆਂ ਤੋਂ ਵਫਾਦਾਰੀ ਦੀ ਉਮੀਦ ਨਾ ਰੱਖਿਓ । ਦਲ ਬਦਲੂਆਂ ਤੇ ਵਿਸ਼ਵਾਸ ਕਰਨਾ ਸੱਪਾਂ ਨੂੰ ਦੁੱਧ ਪਿਲਾਉਣ ਦੇ ਬਰਾਬਰ ਹੈ। ਇਸ ਬਾਰ ਦੇ ਵੋਟਰਾਂ ਕੋਲ ਸਵਾਲ ਤੇ ਮੁੱਦੇ ਬੇਸ਼ੁਮਾਰ ਹੋਣਗੇ । ਜਿਵੇਂ ਮਹਿੰਗਾਈ, ਬੇਰੁਜ਼ਗਾਰੀ, ਬਲੈਕਮੇਲੀ, ਚਿੱਟੇ ਦਾ ਵਪਾਰ,ਨਸ਼ਿਆਂ ਦੀ ਸੌਦੇਬਾਜ਼ੀ ਦਿਨ ਦਿਹਾੜੇ ਵਾਰਦਾਤਾਂ, ਲੁੱਟਾਂ ਖੋਹਾਂ, ਧੱਕੇ ਸਾਹੀ, ਬਲਾਤਕਾਰ, ਰਿਸ਼ਵਤ ਖੋਰੀ, ਲਾਰੇਬਾਜੀ,ਬੇਈਮਾਨੀ।
ਜੇਕਰ ਦੂਰ ਸੰਦੇਸ਼ੀ ਨਿਗਾਹ ਮਾਰੀ ਜਾਵੇ ਤਾਂ ਇਹ ਗੱਲ ਕਹਿ ਸਕਦੇ ਹਾਂ। ਕਿ ਜਿੰਨੇ ਵੀ ਅਪਰਾਧ ਵਾਰਦਾਤਾਂ ਲੁੱਟਾਂ ਖੋਹਾਂ, ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਹੋਰ ਵੀ ਅਣਸੋਹੇ ਮੁੱਦੇ ਸਾਰੇ ਹੀ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰੇਰਿਤ ਜਰੂਰ ਹਨ। ਪਰ ਇਹ ਘੱਟ ਹੋਣ ਦੀ ਬਜਾਏ, ਦਿਨੋ ਦਿਨ ਵੱਧਦੇ ਹੀ ਜਾ ਰਹੇ ਹਨ। ਪਰ ਸਾਡੇ ਵਿਧਾਇਕ, ਮੰਤਰੀ, ਸੰਤਰੀ, ਪ੍ਰਸ਼ਾਸਨ ਸਭ ਚੁੱਪ ਵੱਟੀ ਬੈਠੇ ਹਨ। ਕਿਉਂਕਿ ਸਭ ਰਲੇ ਮਿਲੇ ਹੀ ਲੱਗਦੇ ਹਨ। ਕਿਤੇ ਵੀ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਹਾਂ ਨਜ਼ਰ ਆ ਰਿਹਾ ਹੈ ਉਹ ਹੈ। ਪਾਰਟੀਆਂ ਬਦਲਣ ਦਾ ਰਿਵਾਜ, ਜੋ ਕਿ ਵੋਟਰਾਂ ਦੀ ਸੋਚ ਅਤੇ ਵੋਂਟ ਨਾਲ ਲੋਕਤੰਤਰ ਦੇ ਨਾਮ ਉੱਤੇ ਵਿਸ਼ਵਾਸਘਾਤ ਹੈ। ਜੋ ਕਿ ਵੋਟਰਾਂ ਲਈ ਪਛਾਨਣਾ ਅਤੇ ਜਾਨਣਾ ਬਹੁਤ ਹੀ ਜਰੂਰੀ ਹੈ। ਨਾਲ ਹੀ ਪੁੱਛਣਾ ਬਣਦਾ ਹੈ।
ਕਿ ਦਲ ਬਦਲਣ ਨਾਲ ਤੁਹਾਡੀ ਸੋਚ ਕਿਸ ਲਈ ਕੰਮ ਕਰੇਗੀ। ਇੱਕ ਵੋਟਰ ਲਈ ਜਾਂ ਪਾਰਟੀ ਲਈ। ਪਰ ਅਫ਼ਸੋਸ ਵੋਟਰ ਘੋਂਰ ਨਿਰਾਸ਼ਾ ਦੇ ਆਲਮ ਵਿੱਚ ਹੈ। ਕਿਉਂਕਿ ਉਹਨਾਂ ਦੇ ਲੀਡਰ ਬਦਲਣ ਲਈ ਸਮਾਂ ਨਹੀਂ ਲਾਉਂਦੇ। ਸਿਆਣੇ ਕਹਿੰਦੇ ਨੇ ਕਿ ਸਾਈਕਲ ਦਾ ਸਟੈਂਡ ਹੁੰਦਾ ਹੈ। ਪਰ ਸਿਆਸੀ ਲੋਕਾਂ ਦਾ ਕੋਈ ਸਟੈਂਡ ਨਹੀਂ ਰਹਿ ਗਿਆ। ਵੋਟਰੋ ਸਿਆਣੇ ਬਣੋ ਸੋਂ ਇਸ ਵਾਰ ਸਟੈਂਡ ਵੇਖ ਕੇ ਵੋਟ ਪਾਉਣਾ ਅਤੀ ਜਰੂਰੀ ਹੈ ।ਬਿਨਾਂ ਸਟੈਂਡ ਵਾਲੇ ਬੰਦਿਆਂ ਨੂੰ ਚੁਣਨਾ ਖੂਹ ਵਿੱਚ ਗਿਰਨ ਦੇ ਬਰਾਬਰ ਹੈ।
-
ਗੁਰਪ੍ਰੀਤ ਸਿੰਘ ਜਖ਼ਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.