ਖੂਬਸੂਰਤ ਜਿੰਦਗੀ ਵਿੱਚ ਸਫਲਤਾ ਦਾ ਅਹਿਮ ਸਥਾਨ ਹੈ ।ਇਸ ਦੇ ਰਾਹ ਅਸਫਲਤਾ ਦੇ ਵਲੇਵੇ 'ਚ ਨਿਕਲ ਕੇ ਸਫਲਤਾ ਵੱਲ ਲੈ ਜਾਂਦੇ ਹਨ। ਨਾਕਾਮੀ ਡਰੋ ਮਨ ਦੇ ਬਲਵਲੇ ਦਬਾਉਣੇ ਨਹੀ ਚਾਹੀਦੇ। ਜਦੋਂ ਮੁਸ਼ਕਲਾ ਆਵਣ ਤਾਂ ਸਮਝ ਜਾਣਾ ਜਿੰਦਗੀ ਕੁਝ ਨਵਾਂ ਸਿਖਾਉਣ ਵਾਲੀ ਹੈ। ਉਹ ਸਾਨੂੰ ਪਰਖਣ ਅਤੇ ਕੋਸ਼ਿਸ਼ਾ ਕਰਨ ਲਈ ਉਤਸਾਹਤ ਕਰਦੇ ਹਨ । ਵਿਸ਼ਵ ਪ੍ਰਸਿੱਧ ਦੌੜਾਕ ਉਸੈਨ ਬੋਲਟ ਲਿਖਦੇ ਹਨ ਕਿ ਮੈਨੂੰ ਨਹੀਂ ਲੱਗਦਾ ਜੀਵਨ ਵਿੱਚ ਸੀਮਾਵਾਂ ਹਨ ਪਰ ਅਸਫਲਤਾ ਦਾ ਡਰ ਕੁਝ ਲੋਕਾਂ ਨੂੰ ਸੀਮਿਤ ਕਰ ਦਿੰਦਾ ਹੈ ਜੇਕਰ ਉਹ ਕੋਸਿਸ ਕਰਦੇ ਤਾ ਸਫਲ ਹੋ ਸਕਦੇ ਸਨ। ਟੀਚੇ ਲਈ ਚੁਣੌਤੀਆ ਦਾ ਸਾਹਮਣਾ ਕਰਨਾ ਜਰੂਰੀ ਹੈ । ਜਦੋ ਇਸ ਕਾਰਜ ਨੂੰ ਜਰੂਰੀ ਹਿੱਸੇ ਦੇ ਵਜੋਂ ਸਵੀਕਾਰ ਕਰਦੇ ਹੋ, ਤਾਂ ਕਦੇ ਵੀ ਹਾਰ ਮੰਨਣ ਲਈ ਰਾਜੀ ਨਹੀ ਹੋਵੋਗੇ । ਕਈ ਵਾਰ ਸਾਰੇ ਰਾਹ ਸਫਲਤਾ ਵੱਲ ਨਹੀਂ ਜਾਂਦੇ। ਆਪਣੇ ਇੱਛਕ ਨਤੀਜੇ ਲਈ ਅਣਥੱਕ ਕੋਸ਼ਿਸ਼ ਕਰਨੀ ਪੈ ਸਕਦੀ ਹੈ।
ਜੇ ਕਦੇ ਅਸਫਲ ਨਹੀਂ ਹੋਏ, ਤਾਂ ਤੁਸੀਂ ਕੁਝ ਕੀਤਾ ਹੀ ਨਹੀ ।ਲੋਕ ਅਸਫਲ ਹੋਣ ਜਾ ਇਸ ਬਾਰੇ ਗੱਲ ਕਰਨ ਤੋਂ ਵੀ ਡਰਦੇ ਹਨ। ਪਰੰਤੂ ਜਦੋਂ ਅਸਫਲ ਹੋ ਜਾਂਦੇ ਹੋ ਤਾ ਬਿਹਤਰ ਬਣਨਾ ਸਿੱਖੋ। ਹਵਾ ਵਿੱਚ ਹੱਥ ਨਾ ਮਾਰੋ। ਇਸ ਦੀ ਬਜਾਏ ਆਪਣੇ ਹੁਨਰ ਨੂੰ ਤਰਾਸੋ ਜਦੋਂ ਤੱਕ ਟੀਚਿਆਂ ਨੂੰ ਪ੍ਰਾਪਤ ਨਹੀਂ ਕਰ ਲੈਦੇ। ਵਿਸਵਾਸ, ਮੇਹਨਤ ਤੇ ਦ੍ਰਿੜ ਇਰਾਦੇ ਨਾਲ ਦੁਬਾਰਾ ਸਫਲ ਹੋਣਾ ਸੰਭਵ ਹੈ। ਇਹ ਤਿੰਨੇ ਗੁਣ ਉਸ ਸੀਸੇ ਦੀ ਸ਼ਕਤੀ ਵਾਗ ਹਨ ਜੋ ਸੂਰਜ ਦੀਆ ਕਿਰਨਾ ਨੂੰ ਇਕੱਤਰ ਕਰ ਕਾਗਜ ਨੂੰ ਸਾੜ ਦਿੰਦਾ ਹੈ, ਖਿੰਡੀਆ ਕਿਰਨਾ ਲਈ ਸੰਭਵ ਨਹੀ। ਅਸਫਲਤਾ ਲੋੜੀਂਦੇ ਨਤੀਜੇ ਨਾ ਮਿਲਣ ਦੀ ਸਥਿਤੀ ਹੈ, ਸਫਲਤਾ ਇੱਕ ਟੀਚਾ, ਉਦੇਸ਼ ਜਾਂ ਇੱਛਕ ਨਤੀਜੇ ਤੱਕ ਪਹੁੰਚਣ ਦੀ ਪ੍ਰਾਪਤੀ ਹੈ। ਇਸ ਵਿੱਚ ਦੌਲਤ,ਖੁਸ਼ੀ, ਨੌਕਰੀ ,ਤੰਦਰੁਸਤੀ ਅਤੇ ਸੰਤੁਸ਼ਟੀ ਸ਼ਾਮਲ ਹੋ ਸਕਦੀ ਹੈ। ਇਹ ਹਰੇਕ ਲਈ ਵੱਖਰੀ ਹੁੰਦੀ ਹੈ।
ਅਸਫਲਤਾ ਤੋਂ ਬਾਅਦ ਰੁਕਣਾ ਨਹੀ ਬਲਕਿ ਆਪਣੀ ਕਾਬਲੀਅਤ ਤੇ ਵਿਸ਼ਵਾਸ ਰੱਖੋ । ਇਹ ਵੱਡੇ ਫੈਸਲੇ ਲੈਣ ਦੇ ਕਾਬਿਲ ਬਣਾਉਦੀ ਹੈ । ਇਹ ਮੌਕਾ ਸਕਾਤਮਿਕ ਸੋਚ ਦੇ ਨਾਲ ਮਾਨਸਿਕ ਸੁਤੰਲਨ ਬਣਾਉਣ ਦਾ ਹੈ। ਕੰਮ ਪ੍ਰਤੀ ਰੁਚੀ ਅਤੇ ਜਿੱਤ ਦੇ ਲਾਵੇ ਅੰਦਰੋ ਹੀ ਫੁੱਟਦੇ ਹਨ। ਅਜਿਹਾ ਵਖਤ ਜ਼ਿੰਮੇਵਾਰ ਕਾਰਨਾ ਅਤੇ ਨਿਯਮਾਂ ਬਾਰੇ ਸ਼ਿਕਾਇਤ ਕਰਨ ਦਾ ਨਹੀਂ । ਇਸ ਨੂੰ ਸਵੀਕਾਰ ਕਰ ਅਤੇ ਅੱਗੇ ਵਧਣ ਦਾ ਹੈ “ ਹਾਰਨ ਦਾ ਮਤਲਬ ਅਸਫਲ ਵਿਅਕਤੀ ਜਾਣਦਾ ਹੈ ਜੋ ਇਸ ਵਿਚੋ ਜਿੱਤ ਲਈ ਪ੍ਰੇਰਣਾ ਲੱਭਦਾ ਹੈ ” ਹਰ ਸੱਚਾ ਜੇਤੂ ਜ਼ਿੰਦਗੀ ਦੇ ਇੱਕ ਬਿੰਦੂ ਤੇ ਹਾਰਿਆ ਹੈ। ਵਰਤਮਾਨ ਦੇ ਫੈਸਲੇ ਭਵਿੱਖ ਦੀ ਤਰੱਕੀ ਤੈਅ ਕਰਦੇ ਹਨ । ਅਸਫਲਤਾ ਪ੍ਰਤੀ ਪ੍ਰਤੀਕਿਰਿਆ ਦਾ ਪ੍ਰਭਾਵ ਤੁਹਾਡੇ ਭਵਿੱਖੀ ਨਤੀਜੇ ਨਿਰਧਾਰਤ ਕਰੇਗਾ। ਇਸ ਦਾ ਨਵੇ ਸਬਕ ਦ੍ਰਿਸ਼ਟੀਕੋਣ ਉਪਰ ਜੰਮੀ ਧੂੜ ਨੂੰ ਸਾਫ ਕਰਦਾ ਹੈ। ਆਪਣੇ ਆਲੇ -ਦੁਆਲੇ ਦੇ ਲੋਕਾਂ ਦੀ ਕਦਰ ਕਰੋ। ਜੇ ਕਿਸੇ ਟੀਮ ਨਾਲ ਕੰਮ ਕਰਦੇ ਹੋ ਤਾਂ ਉਸ ਦੀ ਸ਼ਲਾਘਾ ਕਰੋ । ਇਹ ਸਮਝਣਾ, ਸੋਚਣਾ ਤੇ ਮੰਨਣਾ ਜਰੂਰੀ ਹੈ ਕਿ ਅਸੀ ਇੱਕ ਟੀਮ ਦੇ ਰੂਪ ਵਿੱਚ ਜਿੱਤਦੇ ਅਤੇ ਹਾਰਦੇ ਹਾ। ਟੀਮ ਦੀ ਲੋੜ ਅਟਲ ਹੈ, ਅਸਫਲਤਾ ਅਸਥਾਈ ਝਟਕਾ ਹੈ । ਜਿੱਤਣ ਲਈ ਕੁਝ ਬਦਲਾਅ ਜਰੂਰੀ ਹਨ ।ਕਈ ਵਾਰ ਟੀਮ ਦੇ ਮੈਬਰ ਜਾ ਟੀਮ ਬਦਲਣੀ ਪੈ ਸਕਦੀ ਹੈ । ਇਹ ਸਭ ਬੜੀ ਸਿਆਣਪ ਨਾਲ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਦੇ ਵਿਸ਼ਵਾਸ ਨੂੰ ਨੁਕਸਾਨ ਨਾ ਪਹੁੰਚੇ।
ਆਪਣੀਆਂ ਗਲਤੀਆਂ ਦੀ ਪਹਿਚਾਣ ਕਰ ਵਧੀਆ ਸਿੱਖ ਸਕਦੇ ਹਾ। ਉਹਨਾਂ ਨੂੰ ਦੂਰ ਕਰਨ ਲਈ ਇਕਾਗਰਤਾ ਜਰੂਰੀ ਹੈ।ਜਿਸ ਨਾਲ ਆਉਣ ਵਾਲੀ ਤਿਲਕਣਬਾਜੀ ਵੀ ਘਟ ਜਾਵੇਗੀ । ਜਦੋਂ ਤੁਸੀਂ ਗਲਤੀਆਂ ਕਰਨ ਤੋਂ ਡਰੋਗੇ, ਤਾਂ ਤੁਸੀਂ ਵੱਖਰਾ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ। ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਲਈ ਡੂੰਘਾਈ ਨਾਲ ਵਿਚਾਰ ਕਰੋ। ਇਸ ਨੂੰ ਸਵੀਕਾਰ ਕਰ ਕਦਰ ਕਰਨੀ ਚਾਹੀਦੀ ਹੈ। ਜਿਉਂ ਜਿਉਂ ਤੁਸੀਂ ਕਰੀਅਰ ਵਿੱਚ ਅੱਗੇ ਵਧਦੇ ਹੋ, ਇਹਨਾ ਦੀਆ ਪਰਿਭਾਸ਼ਾਵਾਂ ਬਦਲਦੀਆਂ ਰਹਿੰਦੀ ਹਨ। ਸਥਿਤੀ ਦੀ ਪੜਚੋਲ ਨਾਲ ਗਲਤੀਆਂ ਦੂਰ ਹੁੰਦੀਆ ਹਨ । ਭਾਵੇਂ ਇਹ ਕਾਰੋਬਾਰ ਜਾਂ ਨਿੱਜੀ ਜੀਵਨ ਵਿੱਚ ਹੋਵਣ, ਇਹਨਾ ਨੂੰ ਸਲਝਾਉਣ ਲਈ ਸਮਾਂ ਕੱਢਣਾ ਲਾਜਮੀ ਹੈ।
ਕਈ ਬਾਰ ਵੱਡੇ ਬ੍ਰਾਂਡ ਵੀ ਅਸਫਲ ਹੋ ਜਾਦੇ ਹਨ । ਵਪਾਰੀ ਕਾਰੋਬਾਰ ਨੂੰ ਪ੍ਰਭਾਵਿਤ ਨਹੀ ਹੋਣ ਦਿੰਦੇ । ਉਨ੍ਹਾਂ ਦਾ ਸਹੀ ਮੁਲਾਕਣ ਕਰ ਮੁਨਾਫੇ ਵੱਲ ਧੱਕਦੇ ਹਨ । ਕੋਸ਼ਿਸ਼ ਨਾ ਕਰਨ ਨਾਲੋਂ ਕੋਸ਼ਿਸ਼ ਕਰ ਅਸਫਲ ਹੋਣਾ ਬਿਹਤਰ ਹੈ। ਇਸੇ ਤਰ੍ਹਾਂ ਬਹੁਤ ਉੱਦਮੀ ਸਫਲਤਾ ਦੇ ਮਾਹਿਰ ਬਣਦੇ ਹਨ। ਜੋ ਕਈ ਵਾਰ ਫੇਲ ਹੋਏ ਹੁੰਦੇ ਹਨ। ਉਂਜ ਅਸੀਂ ਸਿਰਫ਼ ਪ੍ਰਾਪਤੀਆਂ ਹੀ ਦੇਖਦੇ ਹਾ । ਉਹਨਾ ਆਪਣੀ ਅਦ੍ਰਿਸ ਚੇਤਨਾ ਸਦਕੇ ਗਲਤੀਆਂ ਤੋਂ ਸਿੱਖਿਆ ਪ੍ਰਪਤ ਕੀਤੀ ਹੈ। ਭਾਂਵੇ ਸੰਭਾਵਤ ਟੀਚੇ ਖੁੰਝ ਗਏ ਸਨ ਪਰ ਉਹ ਸਮਾਂ ਰਿਹ ਦਿਆ ਸਫਲਤਾ ਦੀ ਬੇੜੀ ਦੁਵਾਰਾ ਮੁਸੀਬਤਾ ਦਾ ਮਸੁੰਦਰ ਪਾਰ ਕਰ ਗਏ ।
ਹਰ ਕੰਮ ਲਈ ਵਿਉਤਬੰਦੀ ਜਰੂਰੀ ਹੈ । ਉਸ ਨੂੰ ਨੇਪਰੇ ਲਾਉਣ ਦੀ ਜਿੱਦ ਜਿੱਤਣ ਦੀ ਭਾਵਨਾ ਪੈਦਾ ਕਰਦੀ ਹੈ। ਤਜੁਰਬਾ ਸਾਡੀ ਮਨੋਦਸ਼ਾਾ ਨੂੰ ਮਜਬੂਤ ਕਰਦਾ ਹੈ । ਹੋ ਸਕਦਾ ਹੈ ਕਿ ਸਫਲਤਾ ਇੱਕ ਵਾਰ ਵਿੱਚ ਨਾ ਮਿਲੇ, ਪਰ ਤੁਸੀਂ ਉਸ ਕੰਮ ਲਈ ਚੋਖਾ ਤਜੁਰਬਾ ਪ੍ਰਪਤ ਕਰ ਲੈਦੇ ਹੋ। ਦ੍ਰਿੜਤਾ ਅਕਸਰ ਉਲਝਣਾ ਨਜਿੱਠਣ ਨਾਲ ਹੀ ਵਧਦੀ ਹੈ ਜਿਹੜੇ ਲੋਕ ਔਕੜਾ ਨਾਲ ਜੂਝਦੇ ਹਨ । ਉਹਨਾਂ ਵਿੱਚ ਵਧੇਰੇ ਕਾਬਲੀਅਤਾਂ, ਲਚਕਤਾ, ਦ੍ਰਿੜਤਾ ਅਤੇ ਹਿੰਮਤ ਵਿਕਸਿਤ ਹੁੰਦੀ ਹੈ ।ਥਾਮਸ ਐਡੀਸਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਾਰ ਨਾ ਮੰਨ ਕਿ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਉਹ ਆਖਦਾ ਹੈ ਕਿ " ਮੈਂ 10,000 ਵਾਰ ਅਸਫਲ ਨਹੀਂ ਹੋਇਆ,ਸਗੋ ਮੈਂ ਸਫਲਤਾਪੂਰਵਕ 10,000 ਤਰੀਕੇ ਲੱਭੇ ਹਨ ਜੋ ਕੰਮ ਨਹੀਂ ਕਰਦੇ "
ਅਸਫਲ ਕੋਸ਼ਿਸ਼ ਵਿਚਾਰ ਪੈਦਾ ਕਰਦਾ ਹੈ ਕਿ ਕਿਹੜਾ ਕੰਮ ਕਰਨਾ ਜਾ ਨਹੀ ਕਰਨਾ ਚਾਹੀਦਾ ਹੈ। ਇਹ ਨਾ ਸੋਚੋ ਕਿ ਹਰ ਸਫਲ ਵਿਅਕਤੀ ਦੀ ਕਿਸਮਤ ਉਸ ਦੇ ਨਾਲ ਸੀ। ਜੁਝਾਰੂ ਲੋਕ ਸਫਲਤਾ ਲਈ ਹੰਬਲਾ ਮਾਰਦੇ ਹਨ । ਉਹ ਸਾਲਾਂਬੰਧੀ ਦੇ ਸੰਘਰਸ਼ ਜਾ ਨਾਕਾਮਯਾਬੀ ਦਾ ਗੁਣਗਾਨ ਨਹੀ ਹੁੰਦਾ। ਸਿਰਫ ਸਫਲਤਾ ਦੀ ਇੱਛਾ ਰੱਖਦੇ ਹਨ ।ਇਸ ਲਈ ਅਸਫਲ ਹੋਣ ਤੋਂ ਨਾ ਡਰੋ। ਇਹ ਸਫਲਤਾ ਦੇ ਰਾਹ ਦਾ ਹਿੱਸਾ ਹੈ । ਮੁੱਕੇਬਾਜ਼ ਐਂਥਨੀ ਜੋਸ਼ੂਆ ਇੱਕ ਲੜਾਈ ਵਿੱਚ ਓਲੇਕਸੈਂਡਰ ਯੂਸਿਕ ਤੋਂ ਹਾਰਨ ਲਿਖਿਆ ਕਿ "ਮੈਂ ਲੜਾਈ ਦੇਖੀ ਹੈ, ਆਪਣੀਆਂ ਤਿਆਰੀਆਂ ਅਤੇ ਗਲਤੀਆਂ ਦੀ ਪੜਚੋਲ ਕੀਤੀ ਹੁਣ ਮੈਂ ਜਿੱਤ ਲਈ ਸਬਕ ਸਿੱਖ ਲਿਆ ਹੈ । ਜਦੋ ਕੰਮ ਲਈ ਕੋਸ਼ਿਸ਼ ਕਰਦੇ ਹੋ ਤਾਂ ਨਵਾ ਸਿੱਖਣਾ ਸਧਾਰਨ ਗੱਲ ਹੈ। ਇਸ ਲਈ ਅਸਫਲਤਾ ਦੇ ਅਭਿਆਸ ਤੋਂ ਬਾਅਦ ਵੀ ਇੱਕ ਹੋਰ ਮੌਕਾ ਲੈਣ ਲਈ ਤਿਆਰ ਰਹੋ। ਸੰਘਰਸ਼ ਵਿਆਕਤੀ ਨੂੰ ਮਜ਼ਬੂਤ ਬਣਾਉਦਾ ਹੈ, ਚਾਹੇ ਉਹ ਕਮਜ਼ੋਰ ਕਿਉਂ ਨਾ ਹੋਵੇ ।ਕਿਉ ਸੰਘਰਸ ਬਿਨਾ ਜਿੰਦਗੀ ਨਹੀ , ਉਤਮ ਕਰਨ ਦੀ ਤਾਂਘ ਵਿਆਕਤੀ ਨੂੰ ਥੱਕਣ ਨਹੀ ਦਿੰਦੀ । ਨਵੇ ਟੀਚੇ ਦੀ ਠੋਸ ਯੋਜਨਾ ਘੜਕੇ ਖੁਦ ਨੂੰ ਸੰਗਠਿਤ ਕਰੋ ਅਤੇ ਇਛੁੱਕ ਨਤੀਜਿਆ ਦੀ ਲੜੀ ਲਈ ਜਿੱਤ ਦੇ ਘੋੜੇ ਤੇ ਸਵਾਰ ਹੋ ਜਾਵੋ ਤਾ ਜੋ ਆਉਣ ਵਾਲੇ ਸੁਨਹਿਰੀ ਸਮਾ ਖੁਸੀ ਖੇੜਿਆ ਤੇ ਰੌਸਨਮਈ ਤਾਰਿਆ ਵਾਗ ਚਰਮਕਦਾ ਹੋਵੇ ।
-
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ, ਪੰਜਾਬ ਹਰਿਆਣ ਹਾਈ ਕੋਰਟ ਚੰਡੀਗੜ੍ਹ
Adv.dhaliwal@gmail.com
78374-90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.