ਅੱਜ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਪੂਰੇ ਦੇਸ਼ ਵਿੱਚ ਮਨਾਇਆ ਗਿਆ ਜਾਂ ਕਹਿ ਸਕਦੇ ਹਾਂ ਕਿ ਬਾਬਾ ਸਾਹਿਬ ਜੀ ਨੂੰ ਅੱਜ ਦੇ ਦਿਨ ਹੀ ਯਾਦ ਕੀਤਾ ਗਿਆ ਜਾਂ ਅੱਗੇ ਯਾਦ ਕੀਤਾ ਜਾਵੇਗਾ। ਜਿੱਥੇ ਬਾਬਾ ਸਾਹਿਬ ਜੀ ਵੱਲੋਂ 32 ਡਿਗਰੀਆਂ ਪ੍ਰਾਪਤ ਕੀਤੀਆਂ ਗਈਆਂ ਅਤੇ 9 ਭਾਸ਼ਾਵਾਂ ਬੋਲਣ ਸਮਝਣ ਲਿਖਣ ਵਿੱਚ ਮਾਹਰ ਸਨ। ਪਰ ਜਿੱਥੇ ਬਾਬਾ ਸਾਹਿਬ ਨੂੰ ਬਾਹਰਲੇ ਮੁਲਕਾਂ ਵਿੱਚ ਪੂਜਿਆ ਅਤੇ ਸਤਿਕਾਰਿਆ ਜਾਂਦਾ ਹੈ। ਉਸਦੇ ਉਲਟ ਸਾਡੇ ਦੇਸ਼ ਵਿੱਚ ਕੋਝੀਆਂ ਚਾਲਾਂ ਅਤੇ ਘਟੀਆਂ ਹਰਕਤਾਂ ਸੰਵਿਧਾਨ ਨੂੰ ਬਦਲਣ ਦੀਆਂ ਕੀਤੀਆਂ ਜਾ ਰਹੀਆਂ ਹਨ। ਦੂਸਰੀ ਸਾਡੇ ਸਮਾਜ ਦੀ ਤਰਾਸਦੀ ਹੈ ਜਾਂ ਡਿੱਗਦੀ ਜਾ ਰਹੀ ਮਾਨਸਿਕਤਾ, ਕੀ ਬਾਬਾ ਸਾਹਿਬ ਜੀ ਨੂੰ ਦੇਸ਼ ਦਾ ਮਸੀਹਾ ਮੰਨਣ ਦੀ ਥਾਵੇਂ, ਉਹਨਾਂ ਨੂੰ ਦਲਿਤਾਂ ਦਾ ਦੱਬੇ ਕੁਚਲੇ ਲੋਕਾਂ ਦਾ ਮਸੀਹਾ ਕਿਹਾ ਜਾ ਰਿਹਾ ਹੈ ਅਤੇ ਸਮਝਿਆ ਜਾ ਰਿਹਾ।
ਪਰ ਅਫਸੋਸ ਸਾਡੇ ਲੋਕ ਬਾਬਾ ਸਾਹਿਬ ਜੀ ਦੇ ਨਾਮ ਦਾ ਸਹਾਰਾ ਲੈ ਕੇ ਉਹਨਾਂ ਵੱਲੋਂ ਲਿਖੇ ਸੰਵਿਧਾਨ ਦੇ ਸਦਕਾ ਅਤੇ ਹੱਕਾਂ ਦੀ ਗੱਲ ਕਰਕੇ ਅੱਜ ਵੱਡੇ ਵੱਡੇ ਅਹੁਦਿਆਂ ਅਤੇ ਲੋਕ ਸਭਾ, ਰਾਜ ਸਭਾ ਵਿੱਚ ਆਪਣੀਆਂ ਆਪਣੀਆਂ ਕੁਰਸੀਆਂ ਪੱਕੀਆਂ ਕਰੀ ਬੈਠੇ ਹਨ ਅਤੇ ਸਹੂਲਤਾਂ ਭਰਪੂਰ ਜ਼ਿੰਦਗੀ ਦਾ ਖੂਬ ਆਨੰਦ ਮਾਣ ਰਹੇ ਹਨ। ਇਹਨਾਂ ਵਿੱਚ ਬਹੁਤ ਬੇਗੈਂਰਤ, ਮਰੀ ਜਮੀਰ ਵਾਲੇ ਲੋਕਾਂ ਨੇ ਕਦੇ ਬਾਬਾ ਜੀ ਦਾ ਸ਼ੁਕਰਾਨਾ ਅਤੇ ਆਪਣੇ ਭਾਈਚਾਰੇ ਦਲਿਤ ਸਮਾਜ ਦੀ ਕਦੇ ਵੀ ਗੱਲ ਨਹੀਂ ਕੀਤੀ। ਨਾ ਹੀ ਆਪਣੇ ਦਲਿਤ ਵਰਗ ਪ੍ਰਤੀ ਬਣਦੀ ਕੋਈ ਜਿੰਮੇਵਾਰੀ ਨਿਭਾਈ ਹੈ। ਇਹੋ ਜਿਹੇ ਸਾਡੇ ਸਮਾਜ ਤੇ ਕਲੰਕ ਅਫਸਰਾਂ ,ਰਾਜ ਸਭਾ ,ਲੋਕ ਸਭਾ ਮੈਂਬਰਾਂ ਲਈ ਲੱਖਾਂ ਦੀ ਲਾਹਨਤ।
ਜੋ ਆਪਣੇ ਸਮਾਜ ਅਤੇ ਦਲਿਤ ਵਰਗ ਲਈ ਆਜ਼ਾਦੀ ਤੋਂ ਬਾਅਦ ਹੁਣ ਤੱਕ ਕੁਝ ਨਹੀਂ ਕਰ ਸਕੇ। ਜੇਕਰ ਸੰਵਿਧਾਨ ਦੀ ਬਦੌਲਤ ਦਲਿਤ ਵਰਗ ਦੇ ਲੋਕ ਸਰਕਾਰੀ ਨੌਕਰੀਆਂ ਤੇ ਸਿਆਸਤ ਵਿੱਚ ਪੱਕੇ ਪੈਰੀ ਕਾਮਯਾਬ ਹੋਏ ਜਾਂ ਲੱਗੇ । ਮੈਂ ਉਹਨਾਂ ਤੋਂ ਸਵਾਲ ਪੁੱਛਦਾ ਹਾਂ। ਕਿ ਤੁਸੀਂ ਆਪਣੇ ਸਮਾਜ ਲਈ ਕਿੰਨੇ ਕੁ ਚੰਗੇ ਕੰਮ ਕੀਤੇ। ਕਿੰਨਿਆਂ ਦੇ ਔਖੇ ਵੇਲ਼ੇ ਨਾਲ ਖੜੇ। ਕਿੰਨਿਆਂ ਦੇ ਬੱਚੇ ਪੜਾਉਣ ਵਿੱਚ ਜਾਂ ਮਾਰਗ ਦਰਸ਼ਨ ਕਰਨ ਵਿੱਚ ਆਪਣੀ ਡਿਊਟੀ ਜਾਂ ਫਰਜ਼ ਨਿਭਾਇਆ। ਪਰ ਅਫਸੋਸ ਇਹਨਾਂ ਲੋਕਾਂ ਨੇ ਬਾਬਾ ਸਾਹਿਬ ਜੀ ਨੂੰ ਵੀ ਵਿਸਾਰ ਦਿੱਤਾ। ਫਿਰ ਇਹ ਸਮਾਜ ਅਤੇ ਸਾਡਾ ਭਾਈਚਾਰਾ ਦਲਿਤ ਸਮਾਜ ਕੀ ਹੈ ? ਅਕਸਰ ਹੀ ਗੱਲਾਂ ਸੁਣਦੇ ਹਾਂ, ਕੀ ਸੰਵਿਧਾਨ ਬਦਲਿਆ ਜਾਣਾ ਹੈ ਜਾਂ ਬਦਲ ਦਿੱਤਾ ਅਜਿਹਾ ਕਿਉਂ ..? ਸਾਡੇ ਲੋਕਾਂ ਦਾ ਇਹ ਸੰਵਿਧਾਨ ਨਹੀਂ ਹੈ। ਇਹ ਸਾਡੀ ਮਾਨਵਤਾ ਅਤੇ ਸਮੂਹ ਦੇਸ਼ ਦਾ ਮਾਣ ਅਤੇ ਸਤਿਕਾਰ ਦੇਣ ਵਾਲਾ ਸਵਿਧਾਨ ਹੈ। ਇਸ ਲਈ ਦਲਿਤਾਂ ਦਾ ਮਸੀਹਾ ਕਹਿਣ ਵਾਲਿਓ। ਇਸੇ ਮਸੀਹਾ ਦੀ ਬਦੌਲਤ,ਅਸੀਂ ਕਿੰਤੂ - ਪਰੰਤੂ, ਸਵਾਲ- ਜਵਾਬ ਕਰ ਸਕਦੇ ਹਾਂ। ਆਪਣੀ ਆਜ਼ਾਦੀ ਦੀ ਗੱਲ ਕਰ ਸਕਦੇ ਹਾਂ। ਪਰ ਅਫਸੋਸ ਸਾਡੀ ਕੌਮ ਦੇ ਅਫ਼ਸਰ ਅਤੇ ਲੀਡਰ ਮਰੀ ਜਮੀਰ ਦੇ ਮਾਲਕ ਹਨ।
ਮਰੀ ਜਮੀਰ ਵਾਲੇ ਕਿਸੇ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਹੁੰਦੇ, ਸੋ ਬੇਨਤੀ ਹੈ ਕਿ ਮਰੀ ਜਮੀਰ ਜਗਾਓ, ਨਿਤਾੜੇ ਹੋਏ ਲੋਕਾਂ ਦੇ ਹੱਕਾਂ ਵਿੱਚ ਆਓ। ਉਹਨਾਂ ਦੇ ਸਹਾਰੇ ਬਣੋ। ਵਿਦਿਆਰਥੀ ਵਰਗ ਅਤੇ ਨੌਜਵਾਨ ਵਰਗ ਦੇ ਮਾਰਗਦਰਸ਼ਨ ਬਣੋਂ ਤਾਂ ਕਿ ਅਸੀਂ ਤੁਸੀਂ ਸਾਰੇ ਹੀ ਸਮਾਜਿਕ ਲੋਕਾਂ ਦੀ ਗੱਲ ਕਰ ਸਕੀਏ। ਬਾਬਾ ਸਾਹਿਬ ਨੂੰ ਉਹਨਾਂ ਦੇ ਜਨਮ ਮੌਕੇ ਯਾਦ ਕਰਨ ਦੇ ਨਾਲ ਨਾਲ ਆਪਣੇ ਦੇ ਦਲਿਤ ਵਰਗ ਦੀਆਂ ਮੁਸ਼ਕਲਾਂ ਅਤੇ ਤਕਲੀਫਾਂ ਦਾ ਖਿਆਲ ਵੀ ਰੱਖਿਆ ਕਰੋ ਅਤੇ ਆਪਣੇ ਲੋਕਾਂ ਦੇ ਨਾਲ ਖੜਿਆ ਕਰੋ।ਏਕਤਾ ਵਿੱਚ ਹੀ ਬਲ ਹੈ। ਇਸ ਉੱਤੇ ਅਮਲ ਕਰਿਆ ਕਰੋ। ਤਾਂ ਹੀ ਅਸੀਂ ਆਪਣੇ ਸਮਾਜ ਨੂੰ ਹੋਰ ਉੱਚਾ ਚੁੱਕ ਸਕਦੇ ਹਾਂ ਅਤੇ ਆਪਣਿਆਂ ਦੀ ਗੱਲ ਕਰ ਸਕਦੇ ਹਾਂ। ਆਓ ਮੇਰੇ ਸਮਾਜ ਦੇ ਲੋਕੋਂ ਤੇ ਦਲਿਤ ਵਰਗ ਵੀਰਾਂ ਨੂੰ ਬੇਨਤੀ ਹੈ। ਕਿ ਬਾਬਾ ਸਾਹਿਬ ਜੀ ਦੇ ਵਿਚਾਰਾਂ ਦੇ ਧਾਰਨੀ ਬਣੋ। ਉਹਨਾਂ ਦੀ ਸੋਚ ਤੇ ਪਹਿਰਾ ਦਿਓ। ਜੇਕਰ ਤੁਸੀਂ ਸਮਾਜ ਵਿੱਚ ਆਪਣੇ ਹੱਕ ਲੈਣਾ ਚਾਹੁੰਦੇ ਹੋ ।
-
ਗੁਰਪ੍ਰੀਤ ਸਿੰਘ ਜਖ਼ਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.