ਦਿਲਜੀਤ ਦੋਸਾਂਝ ਦੀ ਅਮਰ ਸਿੰਘ ਸਿੰਘ ਚਮਕੀਲਾ ਦੇਖ ਲਈ ਹੈ Netflix ਤੇ । ਬਹੁਤ ਅੱਛੀ ਫ਼ਿਲਮ ਬਣਾਈ ਹੈ । ਦਿਲਜੀਤ ਤੇ ਪਰਨੀਤੀ ਚੋਪੜਾ ਨੇ ਚਮਕੀਲੇ ਦੇ ਗੀਤ ਤਾਂ ਕਾਫੀ ਗਾਏ ਨੇ ਪਰ Documentary ਵਾਲਾ ਪ੍ਰਭਾਵ ਵੀ ਦਿੰਦੀ ਹੈ । ਅਸਲੀਅਤ ਦੇ ਕਾਫੀ ਨੇੜੇ ਹੈ । ਚਮਕੀਲੇ ਦੀ ਗਾਇਕੀ ਬਾਰੇ ਚੰਗੀ ਮਾੜੀ ਰਾਏ ਹੋ ਸਕਦੀ ਹੈ ਪਰ ਸਾਡੇ ਵਰਗੇ ਲੋਕ ਜਿਨ੍ਹਾਂ ਨੇ ਪੰਜਾਬ ਦੇ ਉਹ ਸੰਤਾਪ ਭਰੇ ਦਿਨ ਹੰਢਾਏ ਨੇ, ਓਹੀ ਸਮਝ ਸਕਦੇ ਨੇ ਕਿ ਉਸ ਵੇਲੇ ਲੱਗਭਗ ਇਹੀ ਕੁਝ ਵਾਪਰਦਾ ਸੀ । ਸਰਕਾਰ ਅਤੇ ਗ਼ੈਰਸਰਕਾਰੀ ਦੋਹਾਂ ਤਰ੍ਹਾਂ ਦੀ ਦਹਿਸ਼ਤ ਦਾ ਸ਼ਿਕਾਰ ਹੁੰਦੇ ਸਨ ਲੋਕ .ਜਿੱਥੋਂ ਤਕ ਲੱਚਰਪੁਣੇ ਦਾ ਸਬੰਧ ਹੈ , ਇਸ ਬਾਰੇ ਲੋਕਾਂ ਦਾ ਦੋਗਲਾ ਚਰਿੱਤਰ ਵੀ ਖ਼ੂਬ ਦਿਖਾਇਆ ਹੈ । ਉਂਜ ਅਸ਼ਲੀਲਤਾ ਅਤੇ ਲੱਚਰਪੁਣੇ ਅਤੇ ਨੰਗੇਜ ਬਾਰੇ ਵੀ ਸਮੇਂ ਅਤੇ ਸਥਾਨ ਦੇ ਨਾਲ ਲੋਕਾਂ ਦਾ ਸੰਕਲਪ ਅਤੇ ਵਤੀਰਾ ਬਦਲਦਾ ਰਹਿੰਦਾ ਹੈ । ਜੋ ਕੁਝ ਅੱਜ music ਵੀਡੀਓਜ਼, ਫ਼ਿਲਮਾਂ ਅਤੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਅਤੇ ਲੋਕ ਦੇਖ ਰਹੇ ਹਨ , ਓਹ ਚਮਕੀਲੇ ਨਾਲੋਂ ਕਈ ਗੁਣਾ ਵੱਧ ਲੱਚਰ ਅਤੇ ਅਸ਼ਲੀਲ ਹੁੰਦਾ ਹੈ । ਸਾਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਸਾਡੇ ਪੱਤਰਕਾਰ ਮਿੱਤਰ ਗੁਰਪ੍ਰੀਤ ਮੰਡਿਆਣੀ ਦੇ ਪੁੱਤ ਤੇ ਸਾਡੇ ਭਤੀਜ ਯਾਦਵਿੰਦਰ ( Robbie Johal ) ਨੇ ਇਸ ਫ਼ਿਲਮ ਵਿੱਚ ਦਿਲਜੀਤ ਦੁਸਾਂਝ ਦੇ ਸਾਥੀ ਦੀ ਅਹਿਮ ਭੂਮਿਕਾ ਬਖ਼ੂਬੀ ਨਿਭਾਈ ਹੈ .ਦਿਲਜੀਤ ਦੋਸਾਂਝ ਦੇ ਨਾਲ ਉਸਨੂੰ ਵੀ ਬਹੁਤ ਮੁਬਾਰਕਾਂ
https://www.facebook.com/watch/?v=790532139255561&ref=sharing
https://www.facebook.com/watch/?v=393905983559974&ref=sharing
https://www.facebook.com/watch/?v=399375956374702&ref=sharing
https://www.facebook.com/watch/?v=1382115006519304&ref=sharing
-
ਬਲਜੀਤ ਬੱਲੀ, ਸੰਪਾਦਕ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.