ਖਾਲਸਾ ਸਿਰਜਣਾ ਦਸਮ ਪਾਤਸ਼ਾਹ ਜੀ ਦਾ ਅਲੌਕਿਕ ਕ੍ਰਿਸ਼ਮਾ ਹੈ, ਜਿਸ ਦੁਆਰਾ ਸਤਿਗੁਰੂ ਜੀ ਨੇ ਮਨੁੱਖਤਾ ਨੂੰ ਸਵੈ-ਰੱਖਿਆ, ਆਤਮ ਵਿਸ਼ਵਾਸ, ਹਿੰਮਤ, ਅਣਖ ਅਤੇ ਦਲੇਰੀ ਦੇ ਰੂਬਰੂ ਕਰਾਇਆ। ਦਸਮ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ `ਤੇ ਸਜੇ ਪੰਡਾਲ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਵਿਚ ਸਿਰਾਂ ਦੀ ਮੰਗ ਕੀਤੀ,ਜਿਸ ’ਤੇ ਪਹਿਰਾ ਦਿੰਦਿਆਂ ਪੰਜ ਗੁਰੂ ਪਿਆਰਿਆਂ ਨੇ ਸਿਰ ਵਾਰਨ ਦਾ ਸੰਕਲਪ ਲਿਆ ਤੇ ਇਨ੍ਹਾਂ ਪੰਜ ਪਿਆਰਿਆਂ ਦੀ ਗੁਰੂ ਨੂੰ ਸਮਰਪਿਤ ਹੋਣ ਦੀ ਸ਼ਰਧਾ ਅਤੇ ਸਮਰਪਣ ਭਾਵਨਾ ਨੇ ਖਾਲਸਾ ਪੰਥ ਨੂੰ ਜਨਮ ਦਿੱਤਾ। ਦਸਵੇਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਲਈ 1699 ਈਸਵੀ ਨੂੰ ਵਿਸਾਖੀ ਵਾਲਾ ਦਿਨ ਚੁਣਿਆ। ਖਾਲਸੇ ਦੀ ਸਿਰਜਣਾ ਸਬੰਧੀ ਕਵੀ ਸੈਨਾਪਤਿ `ਸ੍ਰੀ ਗੁਰ ਸੋਭਾ` ਵਿਚ ਲਿਖਦਾ ਹੈ:
ਪੁਰ ਆਨੰਦ ਗੋਬਿੰਦ ਸਿੰਘ ਗੁਰ ਅਬਿ ਕਬਿ ਕਰਤ ਬਖਾਨ।
ਗਿਰਦ ਪਹਾਰ ਅਪਾਰ ਅਤਿ ਸਤਿਲੁੱਦ੍ਰ ਤਟਿ ਸੁਭ ਥਾਨ।
ਚੇਤ ਮਾਸ ਬੀਤਿਉ ਸਕਲ ਮੇਲਾ ਭਯੋ ਅਪਾਰ।
ਬੈਸਾਖੀ ਕੇ ਦਰਸ ਪੈ ਸਤਿਗੁਰ ਕੀਯੋ ਬਿਚਾਰ।...
ਗੋਬਿੰਦ ਸਿੰਘ ਕਰੀ ਖੁਸ਼ੀ ਸੰਗਤਿ ਕਰੀ ਨਿਹਾਲ।
ਕੀਉ ਪ੍ਰਗਟ ਤਬ ਖਾਲਸਾ ਚੁਕਿਓ ਸਕਲ ਜੰਜਾਲ।
ਖ਼ਾਲਸਾ ਪੰਥ ਦੀ ਸਾਜਨਾ ਨਾਲ ਭਾਰਤ ਦੇ ਧਾਰਮਿਕ ਅਤੇ ਰਾਜਨੀਤਿਕ ਇਤਿਹਾਸ ਵਿਚ ਵਿਲੱਖਣ ਸਿਧਾਂਤ ਅਤੇ ਵਿਚਾਰਧਾਰਾ ਦਾ ਜਨਮ ਹੋਇਆ। ਇਸ ਵਿਚਾਰਧਾਰਾ ਵਿਚ ਭਗਤੀ ਅਤੇ ਸ਼ਕਤੀ ਦਾ ਉਹ ਸੁਮੇਲ ਹੈ, ਜਿਸ ਨੇ ਮਨੁੱਖੀ ਆਜ਼ਾਦੀ ਅਤੇ ਨਿਆਂਸ਼ੀਲ
-
ਦਿਲਜੀਤ ਸਿੰਘ ਬੇਦੀ, ਸਕੱਤਰ ਸ਼੍ਰੋਮਣੀ ਪੰਥ ਅਕਾਲੀ, ਬੁੱਢਾ ਦਲ
dsbedisgpc@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.