ਸਮਾਂ ਸਾਰਣੀ ਸਕੂਲ ਦੀ ਰੂਪ ਰੇਖਾ ਦਾ ਮਹੱਤਵਪੂਰਨ ਅੰਗ ਹੈ।ਇੱਕ ਵਧੀਆ ਸਕੂਲ ਦਾ ਸੰਚਾਲਨ ਸੂਤਰਧਾਰ ਸਕੂਲ ਦੀ ਵਧੀਆ ਸਮਾਂ-ਸਾਰਣੀ ਹੁੰਦੀ ਹੈ। ਜਿਸ ਅਨੁਸਾਰ ਸਾਰਾ ਸਕੂਲ ਪੂਰਾ ਸਾਲ ਸੁਚਾਰੂ ਢੰਗ ਨਾਲ ਚਲਦਾ ਹੈ। ਸਕੂਲ ਦੀ ਸਫ਼ਲਤਾ ਅਤੇ ਸ਼ਾਨਦਾਰ ਨਤੀਜਾ ਵੀ ਕਾਫ਼ੀ ਹੱਦ ਤੱਕ ਸਕੂਲ ਦੀ ਸਮਾਂ ਸਾਰਣੀ ਤੇ ਨਿਰਭਰ ਕਰਦਾ ਹੈ। ਇਸ ਲਈ ਸਕੂਲੀ ਸਿੱਖਿਆ ਦੇ ਇਸ ਅਹਿਮ ਅੰਗ ਨੂੰ ਉਕਰਦੇ ਸਮੇਂ ਹੇਠ ਲਿਖੇ ਕੁਝ ਨੁਕਤਿਆਂ ਦਾ ਧਿਆਨ ਰੱਖਿਆ ਜਾਣਾ ਲਾਜ਼ਮੀ ਹੈ।
ਪਹਿਲੇ ਪੀਰੀਅਡ ਨੂੰ ਵੱਧ ਸਮਾਂ ਦਿੱਤਾ ਜਾਵੇ : ਸਮਾਂ ਸਾਰਣੀ ਬਣਾਉਣ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਕਿ ਪਹਿਲੇ ਪੀਰੀਅਡ ਨੂੰ ਦੂਜੇ ਪੀਰੀਅਡ ਨਾਲੋਂ ਥੋੜਾ ਜਿਹਾ ਵੱਧ ਸਮਾਂ ਦਿੱਤਾ ਜਾਵੇ । ਕਿਉਂਕਿ ਪਹਿਲੇ ਪੀਰੀਅਡ ਵਿੱਚੋਂ ਹੀ ਕੁਝ ਸਮਾਂ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਵਿਸ਼ੇ ਤੋਂ ਬਿਨ੍ਹਾਂ ਹੋਰ ਮਹੱਤਵਪੂਰਨ ਗੱਲਾਂ ਵਿਦਿਆਰਥੀਆਂ ਨਾਲ ਸਾਂਝੀਆਂ ਕਰਨ ਵਿੱਚ ਲਗਦਾ ਹੈ।
* ਔਖੇ ਵਿਸ਼ਿਆਂ ਬਾਰੇ :* ਸਮਾਂ ਸਾਰਣੀ ਬਣਾਉਣ ਸਮੇਂ ਬਹੁਤ ਹੀ ਜ਼ਰੂਰੀ ਹੈ ਕਿ ਪਹਿਲੇ, ਦੂਜੇ ਅਤੇ ਅੱਧੀ ਛੁੱਟੀ ਤੋਂ ਬਾਅਦ ਛੇਂਵੇਂ ਪੀਰੀਅਡ ਔਖੇ ਵਿਸ਼ਿਆਂ ਲਈ ਰੱਖੇ ਜਾਣ , ਜਿਸ ਨਾਲ ਸਕਾਰਾਤਮਕ ਨਤੀਜਾ ਪ੍ਰਾਪਤ ਹੁੰਦਾ ਹੈ। ਕਿਉਂਕਿ ਵਿਦਿਆਰਥੀ ਦਾ ਦਿਮਾਗ ਇਹਨਾਂ ਪੀਰੀਅਡਾ ਵਿੱਚ ਤਰੋਤਾਜ਼ ਹੁੰਦਾ ਹੈ।
*• ਪੀਰੀਅਡ ਵਿੱਚ ਲਗਾਤਾਰਤਾ :* ਸਮਾਂ ਸਾਰਣੀ ਬਣਾਉਣ ਸਮੇਂ ਬਹੁਤ ਹੀ ਜ਼ਰੂਰੀ ਹੈ ਕਿ ਅਧਿਆਪਕਾਂ ਦੀ ਲਗਾਤਾਰਤਾ ਵੀ ਦੇਖਣੀ ਜਰੂਰੀ ਹੈ , ਜਿਸ ਵਿੱਚ ਲਗਾਤਾਰ ਤਿੰਨ ਜਾਂ ਚਾਰ ਪੀਰੀਅਡ ਤੋਂ ਬਾਅਦ ਇੱਕ ਅਧਿਆਪਕ ਨੂੰ ਇੱਕ ਖਾਲੀ ਪੀਰੀਅਡ ਕਾਪੀਆਂ ਦੀ ਚੈਕਿੰਗ ਤੇ ਸਬਜੈਕਟ ਪਲਾਨਿੰਗ ਲਈ ਦਿੱਤਾ ਜਾਵੇ।
*• ਐਡਜਸਟਮੈਂਟ ਸੰਬੰਧੀ :* ਸਮਾਂ ਸਾਰਣੀ ਬਣਾਉਣ ਸਮੇਂ ਬਹੁਤ ਹੀ ਜ਼ਰੂਰੀ ਹੈ ਕਿ ਛੁੱਟੀ ਤੇ ਗਏ ਅਧਿਆਪਕ ਦੀ ਐਡਜਸਟਮੈਂਟ ਕਰਨ ਵੇਲੇ ਧਿਆਨ ਵਿੱਚ ਰੱਖਿਆ ਜਾਵੇ ਕਿ ਜਿਹੜਾ ਅਧਿਆਪਕ ਜਿਸ ਜਮਾਤ ਨੂੰ ਪੜ੍ਹਾਉਂਦਾ ਹੈ, ਉਸਦੀ ਐਡਜਸਟਮੈਂਟ ਉਸ ਜਮਾਤ ਵਿੱਚ ਹੀ ਲਗਾਈ ਜਾਵੇ। ਤਾਂ ਜੋ ਉਹ ਉਸ ਜਮਾਤ ਨੂੰ ਆਪਣਾ ਵਿਸ਼ਾ ਪੜ੍ਹਾ ਸਕੇ ਇੱਕ ਹੀ ਅਧਿਆਪਕ ਦੀ ਲਗਾਤਾਰ ਜਾਂ ਵਾਰ-ਵਾਰ ਇੱਕੋ ਜਮਾਤ ਵਿੱਚ ਐਡਜਸਟਮੈਂਟ ਲਗਾਉਣ ਤੋਂ ਗੁਰੇਜ਼ ਕਰਨਾ ਜਰੂਰੀ ਹੈ।
*• ਸਮਾਂ ਸਾਰਣੀ ਵਿੱਚ ਵੱਡੇ ਬਦਲਾਅ :* ਜਿੱਥੋਂ ਤੱਕ ਸੰਭਵ ਹੋਵੇ, ਸਮਾਂ-ਸਾਰਣੀ ਇਸ ਤਰ੍ਹਾਂ ਉਲੀਕੀ ਜਾਵੇ ਕਿ ਬਦਲੀ ਜਾਂ ਰਿਟਾਇਰ ਹੋਏ ਅਧਿਆਪਕ ਦੇ ਜਾਣ ਤੇ ਸਮਾਂ ਸਾਰਣੀ ਵਿੱਚ ਵੱਡੇ ਬਦਲਾਅ ਨਾ ਕਰਨੇ ਪੈਣ।
*ਟੁੱਟਵੇਂ ਪੀਰੀਅਡ :* ਸਮਾਂ ਸਾਰਣੀ ਬਣਾਉਣ ਸਮੇਂ ਬਹੁਤ ਜਰੂਰੀ ਹੈ ਕਿ ਜਿੱਥੋਂ ਤੱਕ ਸੰਭਵ ਹੋਵੇ, ਵਿਸ਼ਿਆਂ ਦੇ ਹਫ਼ਤਾਵਾਰ ਪੀਰੀਅਡ ਟੁੱਟਵੇਂ ਨਾ ਹੋਣ। ਅਰਥਾਤ ਹਰ ਹਫ਼ਤੇ ਵਿੱਚ ਹਰ ਰੋਜ਼ ਪੀਰੀਅਡ ਲਗਣਾ ਜਰੂਰੀ ਹੈ।
• *ਖਾਲੀ ਪੀਰੀਅਡ ਸੰਬੰਧੀ :* ਅਧਿਆਪਕਾਂ ਨੂੰ ਖਾਲੀ ਪੀਰੀਅਡ ਇਸ ਢੰਗ ਨਾਲ ਦਿੱਤੇ ਜਾਣ ਕਿ ਵਿਹਲਾ ਸਮਾਂ ਵੱਧ ਤੋਂ ਵੱਧ ਵਿਦਿਆਰਥੀ ਦੀ ਪੜ੍ਹਾਈ ਤੇ ਇਸ ਨਾਲ ਸਬੰਧਤ ਕਿਰਿਆਂਵਾਂ ਵਿੱਚ ਹੀ ਲੱਗੇ ਨਾ ਕਿ ਆਸ-ਪਾਸ ਫਾਲਤੂ ਵਿਚਾਰ ਵਟਾਂਦਰੇ ਵਿੱਚ।
• *ਸਮਾਂ ਸਾਰਣੀ ਨੂੰ ਯਾਦ ਸੰਬੰਧੀ :* ਸਕੂਲ ਦੀ ਸਮਾਂ ਸਾਰਣੀ ਇਸ ਤਰ੍ਹਾਂ ਦੀ ਹੋਵੇ ਕਿ ਵਿਦਿਆਰਥੀ ਤੇ ਅਧਿਆਪਕ ਅਸਾਨੀ ਨਾਲ ਯਾਦ ਰੱਖ ਸਕਣ।
• *ਮਾਨਸਿਕ ਤਣਾਅ ਨੂੰ ਦੂਰ ਕਰਨ ਸੰਬੰਧੀ:* ਸਰੀਰਿਕ ਸਿੱਖਿਆ, ਕੰਪਿਊਟਰ ਸਾਇੰਸ ਅਤੇ ਡਰਾਇੰਗ ਵਰਗੇ ਵਿਸ਼ੇ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਤੋਂ ਦੂਰ ਰੱਖਦੇ ਹਨ। ਇਹਨਾਂ ਨੂੰ ਔਖੇ ਵਿਸ਼ਿਆਂ ਦੇ ਵਿਚਕਾਰ ਰੱਖਿਆ ਜਾਵੇ।
• *ਸਮਾਂ ਸਾਰਣੀ ਨੂੰ ਸਿਲੇਬਸ ਸੰਬੰਧੀ :* ਸਮਾਂ ਸਾਰਣੀ ਸਿਲੇਬਸ ਨੂੰ ਧਿਆਨ ਵਿੱਚ ਰੱਖਕੇ ਬਣਾਈ ਜਾਵੇ। ਤਾਂ ਜੋ ਸਿਲੇਬਸ ਜਲਦੀ ਪੂਰਾ ਹੋਵੇ।
• *ਸਮਾਂ ਸਾਰਣੀ ਦਾ ਰਿਕਾਰਡ ਸੰਬੰਧੀ :* ਸਮਾਂ ਸਾਰਣੀ ਦਾ ਰਿਕਾਰਡ ਸਕੂਲ ਵਿੱਚ ਰੱਖਣਾ ਜ਼ਰੂਰੀ ਹੈ ਤਾਂ ਜੋ ਪਿਛਲੀਆਂ ਗਲਤੀਆਂ ਸੁਧਾਰੀਆਂ ਜਾ ਸਕਣ। ਸਮਾਂ ਸਾਰਣੀ ਦੀ ਕਾਪੀ ਪ੍ਰਿੰਸੀਪਲ ਦਫ਼ਤਰ, ਜਮਾਤ ਦੇ ਕਮਰਿਆਂ ਤੇ ਐਡਜਸਟਮੈਂਟ ਵਾਲੇ ਅਧਿਆਪਕ ਕੋਲ ਹੋਵੇ।
• *ਸਮਾਂ ਸਾਰਣੀ ਦਾ ਕੇਂਦਰ ਬਿੰਦੂ :* ਸਮਾਂ ਸਾਰਣੀ ਦਾ ਕੇਂਦਰ ਬਿੰਦੂ ਵਿਦਿਆਰਥੀ ਹੋਣ, ਨਾ ਕਿ ਅਧਿਆਪਕ, ਇਸ ਤਰ੍ਹਾਂ ਵਿਦਿਆਰਥੀ ਦੀ ਕੇਂਦਰ ਬਿੰਦੂ ਵਾਲੀ ਸਮਾਂ ਸਾਰਣੀ ਨਾਲ ਫਾਇਦਾ ਸਕੂਲ ਅਤੇ ਵਿਦਿਆਰਥੀਆਂ ਨੂੰ ਜ਼ਰੂਰ ਮਿਲਦਾ ਹੈ।
• *ਪ੍ਰੈਕਟੀਕਲ ਵਿਸ਼ਿਆਂ ਸੰਬੰਧੀ :* ਪ੍ਰੈਕਟੀਕਲ ਵਿਸ਼ਿਆਂ ਲਈ ਹਫ਼ਤੇ ਵਿੱਚ ਕੁਝ ਦਿਨ ਜੁੜਵੇਂ ਪੀਰੀਅਡ ਹੋਣ ਤਾਂ ਜੋ ਥਿਊਰੀ ਅਤੇ ਪ੍ਰੈਕਟੀਕਲ ਦੋਂਵਾਂ ਲਈ ਪੂਰਾ ਸਮਾਂ ਮਿਲ ਸਕੇ।
ਸਕੂਲ ਦੀ ਸਮਾਂ ਸਾਰਣੀ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇੱਕ ਵਧੀਆ ਸਮਾਂ ਸਾਰਣੀ ਵਿਦਿਆਰਥੀਆਂ ਅੰਦਰ ਚੰਗੇ ਗੁਣ ਅਤੇ ਸਕਿੱਲ ਵਿਕਸਿਤ ਕਰਨ ਵਿੱਚ ਵਿਸ਼ੇਸ਼ ਰੋਲ ਅਦਾ ਕਰਦੀ ਹੈ। ਇਸ ਲਈ ਇਸਨੂੰ ਸਕੂਲ ਦੀ ਸਮਾਂ ਸਾਰਣੀ ਬਣਾਉਣਾ ਕਿੱਧਰੇ ਵੀ ਕਿਸੇ ਔਖੀ ਕਲਾ ਤੋਂ ਘੱਟ ਨਹੀਂ ਹੈ।
-
ਪ੍ਰਿੰਸੀਪਲ ਰੰਧਾਵਾ ਸਿੰਘ , ਪ੍ਰਿੰਸੀਪਲ
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.