ਅੱਜ ਅਸੀਂ ਸਾਰੇ ਹੀ ਸਮਾਜ ਵਿੱਚ ਵਿਚਰਦੇ ਹੋਇਆਂ। ਸਮਾਜ ਲਈ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਬਹੁਤ ਹੀ ਘਾਤਕ ਸਮਾਜ ਅਤੇ ਸਮਾਂ ਦੇ ਕੇ ਜਾਵਾਂਗੇ। ਤੁਸੀਂ ਸੋਚੋਗੇ ਇਹ ਕਿਵੇਂ ਹੋ ਸਕਦਾ ਹੈ । ਅਸਲ ਵਿੱਚ ਅੱਜ ਦੇ ਸਮਾਜਿਕ ਲੋਕਾਂ ਨੂੰ ਪੜ ਲਿਖ ਕੇ ਵੀ ਅਸਲੀਅਤ ਵਿੱਚ ਅਕਲ ਨਹੀਂ ਆਈ। ਅਸੀਂ ਸਾਰੇ ਹੀ ਜਾਣਦੇ ਹਾਂ , ਕਿ ਸਾਡੀ ਅਤੇ ਸਮਾਜ ਦੇ ਸਭ ਤੋਂ ਕੀਮਤੀ ਸੌਗਾਤ ਅਤੇ ਮੁੱਖ ਲੋੜ ਪਾਣੀ ਹੈ। ਪਰ ਤੁਸੀਂ ਆਪ ਹੀ ਸੋਚੋ, ਕਿ ਅਸੀਂ ਤੁਸੀਂ ਸਾਰੇ ਹੀ ਦੁਨਿਆਵੀ ਲੋਕ ਪਾਣੀ ਬਚਾਉਣ ਪ੍ਰਤੀ ਕਿੰਨੇ ਕੁ ਸੁਚੇਤ ਹਾਂ। ਕਿੰਨਾ ਕੁ ਅਸੀਂ ਹੁਣ ਤੱਕ ਪਾਣੀ ਬਚਾਉਣ ਲਈ ਸਮਾਜਿਕ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਪਰ ਸਾਨੂੰ ਮੰਨਣਾ ਪੈਣਾ ਹੈ। ਕਿ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ? ਪਾਣੀ ਦੀ ਬਰਬਾਦੀ ਕਿਵੇਂ ਕਰਨੀ ਹੈ? ਅਨਮੋਲ ਜਲ ਕਿਹਾ ਜਾਣ ਵਾਲਾ ਪੀਣ ਯੋਗ ਪਾਣੀ ਕਿਵੇਂ ਨਾਲੀਆਂ ਵਿੱਚ ਵਹਾਉਣਾ ਹੈ। ਕਿਵੇਂ ਅਸੀਂ ਹਰ ਰੋਜ਼ ਪਾਣੀ ਦੀ ਬਰਬਾਦੀ ਕਰਦੇ ਹਾਂ। ਕਿਵੇਂ ਅਸੀਂ ਸਵੇਰੇ ਸ਼ਾਮ ਸਰਕਾਰੀ ਟੂਟੀਆਂ ਤੋਂ ਆਉਣ ਵਾਲੇ ਪਾਣੀ ਦੀ ਬਰਬਾਦੀ ਕਰਦੇ ਹਾਂ। ਇਸ ਲਈ ਵੀ ਸਾਡੇ ਸਮਾਜਿਕ ਲੋਕ ਵਧਾਈ ਤੇ ਸਲਾਂਘਾ ਦੇ ਕਾਬਲ ਹਨ। ਤੁਸੀਂ ਪਿਛਲੇ ਕੁਝ ਮਹੀਨੇ ਪਹਿਲਾਂ ਵੇਖਿਆ ਹੋਣਾ। ਕਿ ਇਕ ਦੋ ਦਿਨਾਂ ਲਈ ਪੈਟਰੋਲ ਦੀ ਦਿੱਕਤ ਆ ਗਈ ਸੀ। ਲੋਕੀ ਪਾਗਲਾਂ ਦੇ ਵਾਂਗੂ ਭੱਜੇ ਫਿਰਦੇ ਸੀ।ਲਾਈਨਾਂ ਵਿੱਚ ਲੱਗ ਕੇ ਤੇਲ ਪਵਾਉਣ ਲਈ ਲਾਇਨਾਂ ਵਿੱਚ ਲੱਗਕੇ ,ਤੇਲ ਭਰਵਾਇਆ। ਪਰ ਕਈਆਂ ਨੇ ਤੇਲ ਮਿਲਿਆ ਵੀ ਨਹੀਂ ਅਤੇ ਆਪਣਾ ਰਹਿੰਦਾ ਤੇਲ ਵੀ ਫੂਕ ਕੇ ਬੈਠ ਗਏ। ਤੁਸੀਂ ਸੋਚਣਾ ! ਜਿਆਦਾ ਨਹੀਂ, ਲੋੜ ਹੈ । ਦਿਮਾਗ ਲਗਾਉਣਾ ਦੀ ,ਅਸੀਂ ਸਾਰੇ ਤੇਲ ਤੋਂ ਬਗੈਰ ਜਿੰਦਗੀ ਬਿਤਾ ਸਕਦੇ ਹਾਂ। ਪਰ ਪਾਣੀ ਤੋਂ ਬਿਨਾਂ ਨਹੀਂ ਬਿਤਾ ਸਕਦੇ। ਸਾਡੇ ਲੋਕਾਂ ਦਾ ਵਿਰਤਾਂਤ ਵੇਖੋ। ਜਿਸ ਤੇਲ ਬਿਨਾ ਅਸੀਂ ਸਾਰ ਸਕਦੇ ਹਾਂ। ਉਹਦੇ ਮਗਰ ਪਾਗਲ ਹੋਏ ਫਿਰਦੇ ਸੀ। ਪਰ ਜਿਸ ਅਨਮੋਲ ਜਲ ਪਾਣੀ ਬਿਨਾਂ ਅਸੀਂ ਇੱਕ ਪਲ ਵੀ ਨਹੀਂ ਸਾਰ ਸਕਦੇ। ਉਸ ਦੀ ਅਸੀਂ ਕਦੇ ਵੀ ਕਦਰ ਨਹੀਂ ਕਰਦੇ। ਅਸਲ ਵਿੱਚ ਸਾਡੇ ਲੋਕਾਂ ਦੇ ਮਾਨਸਿਕਤਾ ਏਦਾਂ ਦੀ ਬਣ ਗਈ ਹੈ। ਕਿ ਅਸੀਂ ਮੁੱਲ ਦੀ ਵਸਤੂ ਦੀ ਕਦਰ ਕਰਦੇ ਹਾਂ। ਪਰ ਕੁਦਰਤ ਵਲੋ ਦਿੱਤੀ ਗਈ। ਵਿਸ਼ਾਲ ਦਾਤ ਪਾਣੀ ਦੀ ਅਸੀਂ ਕਦਰ ਨਹੀਂ ਕਰਦੇ। ਅਸਲ ਵਿੱਚ ਸਾਨੂੰ ਪਾਣੀ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ। ਗੁਰਬਾਣੀ ਦਾ ਫੁਰਮਾਨ ਹੈ। ਪਵਨ ਗੁਰੂ ਪਾਣੀ ਪਿਤਾ । ਪਰ ਅਸੀਂ ਇਹ ਸਮਝਣ ਵਿੱਚ ਵੀ ਨਾਦਾਨ ਹਾਂ। ਕਿ ਪਾਣੀ ਪਿਤਾ ਹੈ ਸਾਡਾ। ਤੁਸੀਂ ਸੋਚੋ ਜਿਸਦੇ ਸਿਰ ਉੱਤੇ ਪਿਤਾ ਨਾ ਹੋਵੇ ਜਾਂ ਪਿਤਾ ਨਿਰਮਲ ਵਰਗਾ ਦਿਨੋ ਦਿਨ ਪ੍ਰਦੂਸ਼ਿਤ ਅਤੇ ਖਰਾਬ ਬਰਬਾਦ ਹੁੰਦਾ ਜਾਵੇ ਤਾਂ ਸੋਚਣਾ ਕਿ ਪਿਤਾ ਬਾਜੋਂ ਸਾਡਾ ਕੌਣ ਸਹਾਰਾ ਬਣੇਗਾ ? ਕੌਣ ਔਖੇ ਸਮੇਂ ਨਾਲ ਖੜੇਗਾ ? ਇਸ ਲਈ ਪਿਆਰੇ ਪਾਠਕੋ ਪਾਣੀ ਦੀ ਕਦਰ ਕਰੋ। ਪਵਨ ਗੁਰੂ ਪਾਣੀ ਪਿਤਾ ਦੀ ਸੰਭਾਲ ਕਰੋ। ਜਿਸ ਪਾਣੀ ਹਵਾ ਨੂੰ ਗੁਰਬਾਣੀ ਵਿੱਚ ਇੰਨਾ ਸਤਿਕਾਰ ਅਤੇ ਪਿਆਰ ਮਿਲਿਆ ਹੋਵੇ। ਸਾਡੇ ਗੁਰੂਆਂ ਵੱਲੋਂ ਸਰਾਇਆ ਗਿਆ ਹੋਵੇ। ਅਸੀਂ ਅੱਜ ਦੇ ਇਨਸਾਨ ਪਾਣੀ ਬਚਾਉਣ ਲਈ ਕੀ ਕਰ ਰਹੇ ਹਾਂ। ਸੋਚੋ ਪਾਣੀ ਹੈ ਤਾਂ ਸਾਡੇ ਜਿੰਦਗੀ ਅਤੇ ਧਰਤੀ ਉੱਤੇ ਜੀਵਨ ਹੈ। ਪਰ ਜੇਕਰ ਪਾਣੀ ਖਤਮ ਤਾਂ ਸਾਡੀ ਜ਼ਿੰਦਗੀ ਦੀ ਕਹਾਣੀ ਵੀ ਖਤਮ, ਸੋ ਆਓ ਦੋਸਤੋ ਗੁਰਬਾਣੀ ਦੇ ਇਸ ਸੁੱਚੇ ਅਤੇ ਮਹਾਨ ਵਾਕ ਪਵਨ ਗੁਰੂ ਪਾਣੀ ਪਿਤਾ, ਉੱਤੇ ਪੂਰੀ ਇਮਾਨਦਾਰੀ ਨਾਲ ਪਹਿਰਾ ਦਈਏ। ਕੁਦਰਤ ਬਚਾਈਏ ਪਾਣੀ ਬਚਾਈਏ । ਤਾਂ ਹੀ ਅਸੀਂ ਜੀਵਨ ਬਚਾ ਸਕਦੇ ਹਾਂ। ਪਾਣੀ ਬਿਨਾਂ ਅਸੀਂ ਮਰ ਜਾਵਾਂਗੇ। ਪਰ ਜੇਕਰ ਪਾਣੀ ਬਚਾਵਾਂਗੇ ਤਾਂ ਪੂਰੀ ਦੁਨੀਆ ਅਤੇ ਦੁਨਿਆਵੀ ਜੀਵ ਜੰਤੂ ਬਚਾ ਲਵਾਂਗੇ। ਸੋ ਆਓ ਸਾਰੇ ਹੀ ਪਾਣੀ ਦੀ ਬੱਚਤ ਕਰੀਏ। ਲੋੜ ਅਨੁਸਾਰ ਹੀ ਪਾਣੀ ਦੀ ਵਰਤੋਂ ਕਰੀਏ। ਧਰਤੀ ਉੱਤੇ ਜਲ ਹੈ ਤਾਂ ਜੀਵਨ ਕੱਲ ਹੈ।
-
ਨੌਰੰਗ ਸਿੰਘ ਖਰੋਡ, ਸਟੇਟ ਅਵਾਰਡੀ
jakhwali89@gmail.com
88724 00939
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.