ਪਿਆਰੇ ਬੱਚਿਓ ਜਿਸ ਤਰਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਨਵੇਂ ਸਾਲ ਦਾ ਪਹਿਲਾ ਦਿਨ ਸਾਡੇ ਲਈ ਬਹੁਤ ਅਹਿਮੀਅਤ ਰੱਖਦਾ ਹੈ।ਪਰ ਵਿਦਿਆਰਥੀ ਜੀਵਨ ਵਿੱਚ ਇੱਕ ਅਪ੍ਰੈਲ ਦਾ ਦਿਨ ਨਵੇਂ ਸੈਸ਼ਨ ਦਾ ਪਹਿਲਾ ਦਿਨ ਮੰਨਿਆ ਜਾਂਦਾ ਹੈ। ਕਿਉਂਕਿ ਛੋਟੇ ਬੱਚਿਆਂ ਦਾ ਨਤੀਜਾ 31 ਮਾਰਚ ਨੂੰ ਆ ਜਾਂਦਾ ਹੈ ਭਾਵੇਂ ਕਿ ਇਸ ਵਾਰ 31 ਮਾਰਚ ਨੂੰ ਐਤਵਾਰ ਆ ਜਾਣ ਕਰਕੇ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ 28 ਮਾਰਚ ਨੂੰ ਐਲਾਨ ਕਰ ਦਿੱਤਾ ਗਿਆ ਸੀ ।
ਬੱਚਿਆਂ ਨੂੰ ਨਵੇਂ ਸੈਸ਼ਨ ਦੇ ਪਹਿਲੇ ਦਿਨ ਦਾ ਬਹੁਤ ਚਾਅ ਹੁੰਦਾ ਹੈ ,ਕਿਉਂਕਿ ਕਈ ਬੱਚਿਆਂ ਦਾ ਸਕੂਲ ਵਿੱਚ ਪਹਿਲਾ ਦਿਨ ਹੁੰਦਾ ਹੈ। ਉਹਨਾਂ ਨੂੰ ਸਕੂਲ ਦੀ ਹਰੇਕ ਚੀਜ਼ ਨਵੀਂ ਲੱਗਦੀ ਹੈ। ਸਕੂਲ ਦੀ ਟਿਨ-ਟਿਨ ਕਰਦੀ ਘੰਟੀ, ਸਕੂਲ ਦੀ ਸਵੇਰ ਦੀ ਸਭਾ, ਸਕੂਲ ਵਿੱਚ ਲੱਗੇ ਹੋਏ ਝੂਲੇ ਤੇ ਸਭ ਤੋਂ ਵੱਡੀ ਗੱਲ ਕਿ ਉਹ ਸਕੂਲ ਦੇ ਅਧਿਆਪਕਾਂ ਦੇ ਰੂਬਰੂ ਹੁੰਦੇ ਹਨ| ਅਧਿਆਪਕ ਵੀ ਬੱਚੇ ਦੇ ਸਕੂਲ ਆਉਣ ਤੇ ਉਸ ਦਾ ਸਵਾਗਤ ਕਰਦੇ ਹਨ ਤੇ ਉਸ ਨੂੰ ਇੱਕ ਵਧੀਆ ਵਾਤਾਵਰਣ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਮਾਂ- ਬਾਪ ਤੋਂ ਬਾਅਦ ਉਸ ਦਾ ਅਸਲੀ ਗੁਰੂ ਅਧਿਆਪਕ ਨੂੰ ਮੰਨਿਆ ਜਾਂਦਾ ਹੈ।
ਕੁਝ ਲਾਈਨਾਂ ਅਧਿਆਪਕ ਦੇ ਸਨਮਾਨ ਵਿੱਚ:-
ਇਹ ਗਿਆਨ ਦਾ ਸਾਗਰ ਹੈ
ਇਸ ਦੀ ਬੋਲੀ ਮਿੱਠੀ ਹੈ।
ਬੱਚਿਆਂ ਦੀਆਂ ਕਲਮਾਂ ਵਿੱਚ ਵੀ
ਇਹਦੀ ਰੂਹ ਵੀ ਡਿੱਠੀ ਹੈ।
ਬੱਚਿਆਂ ਦੀ ਅੰਬਰੀ ਉਡਾਰੀ ਲਗਾਉਣ ਲਈ।
ਇਸ ਨੇ ਆਪਣੀ ਜ਼ਿੰਦਗੀ ਲਾ ਰੱਖੀ ਹੈ।
ਕਈ ਅਧਿਆਪਕ ਸਾਹਿਬਾਨਾਂ ਵੱਲੋਂ ਇਕ ਅਪ੍ਰੈਲ ਨੂੰ ਉਸ ਮਾਲਕ ਦਾ ਓਟ ਆਸਰਾ ਵੀ ਲਿਆ ਜਾਂਦਾ ਹੈ|
ਇਸ ਤੋਂ ਬਾਅਦ ਨਵੇਂ ਬੱਚੇ ਆਪਣੀ ਜਮਾਤ ਦੇ ਬੱਚਿਆਂ ਨਾਲ ਮਿਲਦੇ ਹਨ ਤੇ ਹੌਲੀ ਹੌਲੀ ਆਪਸ ਵਿੱਚ ਘੁਲ-ਮਿਲ ਜਾਂਦੇ ਹਨ|
ਹੁਣ ਵਿਗਿਆਨ ਦਾ ਯੁੱਗ ਹੋਣ ਕਰਕੇ| ਬੱਚਿਆਂ ਲਈ ਪੜ੍ਹਾਈ ਦੇ ਢੰਗਾਂ ਵਿੱਚ ਵੀ ਤਬਦੀਲੀ ਆਈ ਹੈ। ਹੁਣ ਪੜ੍ਹਾਈ| ਕੰਪਿਊਟਰ,ਐਲ.ਈ.ਡੀ., ਪ੍ਰੋਜੈਕਟਰ, ਟੱਚ ਪੈਨਲਾਂ ਤੇ ਟੀਚਿੰਗ ਏਡਜ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ।ਇਹਨਾਂ ਤਕਨੀਕਾਂ
ਦੇ ਰਾਹੀਂ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨਾ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਹੈ|
ਜਦੋਂ ਮੈਂ ਬੱਚਿਆਂ ਦੇ ਸੈਸ਼ਨ ਦੇ ਪਹਿਲੇ ਦਿਨ ਬਾਰੇ ਲਿਖਣ ਲੱਗਿਆ ਤਾਂ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਕਿ ਕਿਸ ਤਰ੍ਹਾਂ ਉਸ ਦਿਨ ਦਾ ਇੰਤਜ਼ਾਰ ਕੀਤਾ ਜਾਂਦਾ ਸੀ। ਕਿ ਕਦੋਂ ਨਵੀਆਂ ਕਿਤਾਬਾਂ,ਨਵੀਆਂ ਕਾਪੀਆਂ ਮੇਰੇ ਹੱਥਾਂ ਵਿੱਚ ਹੋਣਗੀਆਂ ਜਿੰਨ੍ਹਾਂ ਨੂੰ ਵੇਖਦਿਆਂ ਹੀ ਵਿਆਹ ਵਾਂਗ ਚਾਅ ਚੜ੍ਹ ਜਾਂਦਾ ਸੀ।ਜਦੋਂ ਤੱਕ ਕਿਤਾਬ ਦੇ ਪਹਿਲੇ ਪੰਨੇ ਤੋਂ ਲੈ ਕੇ ਅਖੀਰਲੇ ਪੰਨੇ ਤੱਕ ਉਸ ਨੂੰ ਪੜ੍ਹ ਨਹੀਂ ਲਿਆ ਜਾਂਦਾ ਸੀ ਤਾਂ ਉਸ ਸਮੇਂ ਤੱਕ ਮਨ ਨੂੰ ਚੈਨ ਨਹੀਂ ਆਉਂਦੀ ਸੀ।
ਪਰਮਾਤਮਾ ਕਰੇ ਕਿ ਨਵਾਂ ਸੈਸ਼ਨ ਹਰੇਕ ਬੱਚੇ ਨੂੰ ਵਧੀਆ ਸਿੱਖਿਆ ਦੇ ਕੇ ਤੇ ਉਸ ਨੂੰ ਸਮੇਂ ਦਾ ਹਾਣੀ ਬਣਾ ਕੇ ਤੇ ਆਪਣੇ ਅਧਿਆਪਕ ਦੀ ਅਗਵਾਈ ਹੇਠ ਉਸ ਨੂੰ ਆਪਣੀ ਮੰਜ਼ਿਲ ਦਾ ਪਹਿਲਾ ਕਦਮ ਚੁੱਕਣ ਵਿੱਚ ਉਸ ਦੀ ਮਦਦ ਕਰੇ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੁੜਕਾ।
ਸੈਂਟਰ ਮਹਿਬੂਬਪੁਰਾ ,ਬਲਾਕ ਮਲੇਕੁਲਾ -2
(ਮਾਲੇਰਕੋਟਲਾ)
ਮੋਬਾਇਲ ਨੰਬਰ :-98516-62000
-
ਕਮਲਜੀਤ ਸਿੰਘ ਮਤੋਈ, (ਸਕੂਲ ਇੰਚਾਰਜ )
asia.ajitmalerkotla@gmail.com
98516-62000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.