ਕਲਾਕਾਰੀ ਨੂੰ ਰੂਹ ਦੀ ਖੁਰਾਕ ਮੰਨਦੀ ਹੈ ਵੈਸ਼ਾਨੀ ਭਾਰਦਵਾਜ
ਮਨਪ੍ਰੀਤ ਸਿੰਘ ਮੰਨਾ
ਦਾਦੀ ਕੇਲਾਸ਼ਵਤੀ ਦੀ ਲਾਡਲੀ ਵੈਸ਼ਾਨੀ ਭਾਰਦਵਾਜ ਜਿਸਦੀ ਰੂਹ ਦੀ ਖੁਰਾਕ ਕਲਾਕਾਰੀ ਹੈ। 25 ਅਗਸਤ 1997 ਨੂੰ ਪਿਤਾ ਕੁਲਵੰਤ ਸਿੰਘ ਤੇ ਮਾਤਾ ਆਸ਼ਾ ਰਾਣੀ ਦੇ ਘਰ ਇਕ ਕੁੜੀ ਨੇ ਜਨਮ ਲਿਆ, ਜਿਸਨੂੰ ਬਚਪਨ ਤੋਂ ਹੀ ਸਟੇਜ ’ਤੇ ਕੰਮ ਕਰਨ ਦਾ ਸ਼ੋਕ ਪੈਦਾ ਹੋ ਗਿਆ, ਜਿਸ ਤੋਂ ਬਾਅਦ ਕਲਾਕਾਰੀ ਉਸਦੀ ਰੂਹ ਦੀ ਖੁਰਾਕ ਬਣ ਗਈ, ਚਾਹੇ ਉਹ ਮਾਡਲਿੰਗ ਹੋਵੇ ਜਾਂ ਐਕਟਿੰਗ । ਫਗਵਾੜਾ ਪੰਜਾਬ ਦੇ ਇਕ ਪਿੰਡ ਭੁਲਾਰਾਈ ਦੀ ਰਹਿਣ ਵਾਲੀ ਵੈਸ਼ਾਨੀ ਭਾਰਦਵਾਜ ਮਾਤਾ ਪਿਤਾ ਦੀ ਪੂਰੀ ਸਪੋਰਟ ਦੇ ਚਲਦਿਆਂ ਇਸ ਵੇਲੇ ਇਸ ਫੀਲਿਡ ਦੇ ਵਿਚ ਕਾਫੀ ਕੰਮ ਕਰ ਚੁੱਕੀ ਹੈ ਅਤੇ ਲਗਾਤਾਰ ਕੰਮ ਕਰਦੀ ਜਾ ਰਹੀ ਹੈ। ਜਦੋਂ ਵੈਸ਼ਾਨੀ ਭਾਰਦਵਾਜ ਦਸਵੀਂ ਜਮਾਤ ਦੇ ਵਿਚ ਪੜ੍ਹ ਰਹੀ ਸੀ ਉਸੇ ਸਮੇਂ ਹੀ ਸੰਗੀਤ ਦੀ ਦੁਨੀਆਂ ਵਿਚ ਪ੍ਰਸਿੱਧ ਨਾਮ ਰਣਜੀਤ ਰਾਣਾ ਦੇ ਗੀਤ ਵਿਚ ਕੰਮ ਕਰ ਲਿਆ ਸੀ। ਇਸ ਤੋਂ ਬਾਅਦ ਲਗਾਤਾਰ ਕੰਮ ਜਾਰੀ ਹੈ। ਮਾਡਲਿੰਗ ਤੇ ਐਕਟਿੰਗ ਦੇ ਪ੍ਰਫੈਸ਼ਨ ਨੂੰ ਕੁੜੀਆਂ ਲਈ ਬਹੁਤ ਮੁਸ਼ਿਕਲਾਂ ਨਾਲ ਭਰਿਆ ਰਿਹਾ ਹੈ ਪਰ ਵੈਸ਼ਾਨੀ ਨੇ ਆਪਣੀ ਮਿਹਨਤ ਤੇ ਸ਼ੰਘਰਸ਼ ਜਾਰੀ ਰੱਖਿਆ। ਵੈਸ਼ਾਨੀ ਹੁਣ ਤੱਕ ਕਲਰਜ਼ ਟੀਵੀ ਤੇ ਉਡਾਰੀਆਂ ਤੇ ਜਨੂਨੀਅਤ ਸੀਰੀਅਲ ਦੇ ਵਿਚ ਕੰਮ ਕਰ ਚੁੱਕੀ ਹੈ ਅਤੇ ਕਈ ਗਾਣਿਆਂ ਤੇ ਸ਼ਾਰਟ ਫਿਲਮਾਂ ਦੇ ਵਿਚ ਕਰ ਰਹੀ ਹੈ। ਵੈਸ਼ਾਨੀ ਭਾਰਦਵਾਜ ਨੇ ਦੱਸਿਆ ਕਿ ਉਸਦੀ ਵੱਡੀ ਭੂਆ ਤੇ ਰਮਨੇਸ਼ ਕੌਰ ਨੇ ਇਸ ਫੀਲਡ ਵਿਚ ਬਹੁਤ ਵੱਡਾ ਸਹਿਯੋਗ ਦਿੱਤਾ, ਜਿਸਦੇ ਲਈ ਉਹ ਉਨ੍ਹਾਂ ਦੀ ਬਹੁਤ ਹੀ ਧੰਨਵਾਦੀ ਹੈ। ਇਸਦੇ ਨਾਲ ਸਾਰੇ ਦੋਸਤਾਂ, ਕਲਾਕਾਰਾਂ ਦਾ ਵੀ ਰਿਣੀ ਰਹੇਗੀ ਜਿਨ੍ਹਾਂ ਨੇ ਕੰਮ ਦੌਰਾਨ ਕਿਸੇ ਨਾ ਕਿਸੇ ਤਰੀਕੇ ਨਾਲ ਉਸਦੀ ਸਪੋਰਟ ਕੀਤੀ।
-
ਮਨਪ੍ਰੀਤ ਸਿੰਘ ਮੰਨਾ, ਲੇਖਕ
mandeep17095@gmail.com
09417717095
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.