ਪੰਜਾਬ ਸਰਕਾਰ ਵੱਲੋਂ 2 ਸਾਲਾਂ ਦੇ ਦੌਰਾਨ ਬਿਜਲੀ ਖੇਤਰ ਵਿੱਚ ਨਵੇਂ ਮਿੱਲ ਪੱਥਰ ਸਥਾਪਤ
ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਕਾਰਜਕਾਲ ਦੇ 2 ਸਾਲ ਪੂਰੇ ਕਰ ਲਏ ਹਨ ਅਤੇ ਅੱਜ ਤੀਜੇ ਸਾਲ ਵਿੱਚ ਕਦਮ ਰੱਖ ਰਹੀ ਹੈ। ਅੱਜ ਤੋਂ 2 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਨਾਗਰਿਕਾਂ ਦੀ ਭਲਾਈ ਲਈ ਕਈ ਨਵੀਆਂ ਸਕੀਮਾਂ ਅਤੇ ਯੋਜਨਾਵਾਂ ਲਾਗੂ ਕੀਤੀਆਂ ਸਨ। ਬਿਜਲੀ, ਸਿੱਖਿਆ, ਸਿਹਤ, ਵਪਾਰ ਅਤੇ ਉਦਯੋਗ, ਰੁਜ਼ਗਾਰ, ਭ੍ਰਿਸ਼ਟਾਚਾਰ ਵਿਰੋਧੀ, ਖੇਡਾਂ, ਸੱਭਿਆਚਾਰਕ, ਆਦਿ ਖੇਤਰਾਂ ਵਿੱਚ। ਸੂਬਾ ਸਰਕਾਰ ਵੱਲੋਂ ਆਮ ਆਦਮੀ ਲਈ ਕੀਤੀਆਂ ਗਈਆਂ ਵੱਖ-ਵੱਖ ਲੋਕ-ਪੱਖੀ ਪਹਿਲਕਦਮੀਆਂ ਦੇ ਪ੍ਰਤੱਖ ਨਤੀਜੇ ਸਾਹਮਣੇ ਆ ਰਹੇ ਹਨ।
ਸ੍ਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਇਮਾਨਦਾਰ,ਦ੍ਰਿੜ ਇਰਾਦੇ ਵਾਲੀ ਰਾਜਨੀਤਕ ਇੱਛਾ ਸ਼ਕਤੀ ਨਾਲ ਪਹਿਲ ਕਦਮੀ ਕਰਦਿਆਂ ਕੁਝ ਵਿਸ਼ੇਸ਼ ਫੈਸਲਿਆਂ ਨੂੰ ਲਾਗੂ ਕਰਕੇ ਪੰਜਾਬ ਦਾ ਨਾਮ ਬਿਜਲੀ ਖੇਤਰ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ਼ ਕਰ ਦਿੱਤਾ ਹੈ। ਪੰਜਾਬ ਸਰਕਾਰ ਦੀਆਂ ਦੋ ਕਾਰਪੋਰੇਸ਼ਨਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਸਦਕਾ ਬਿਜਲੀ ਖੇਤਰ ਵਿੱਚ ਪਿਛਲੇ 2 ਸਾਲਾਂ ਦੌਰਾਨ ਕੀਤੇ ਉਪਰਾਲਿਆਂ ਦੇ ਨਤੀਜਿਆਂ ਸਦਕਾ ਵੱਡੀਆਂ ਪ੍ਰਾਪਤੀਆਂ ਸਦਕਾ ਨਵੇਂ ਮਿੱਲ ਪੱਥਰ ਸਥਾਪਤ ਕੀਤੇ ਹਨ ।
ਸਾਲ 2022 ਅਤੇ 2023 ਦੇ ਝੋਨੇ ਦੇ ਮੌਸਮ ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਈ ਇਕ ਉਲਪਿੰਕ ਦੇ ਬਰਾਬਰ ਹੁੰਦਾ ਹੈ ਵਿੱਚ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਜਿਨ੍ਹਾਂ ਵਿੱਚ ਘਰੇਲੂ, ਵਪਾਰਕ, ਉਦਯੋਗਿਕ ਅਤੇ ਹੋਰ ਖਪਤਕਾਰਾਂ ਤੇ ਬਿਜਲੀ ਕੱਟ ਲਗਾਏ ਬਿਨਾਂ ਖੇਤੀਬਾੜੀ ਖਪਤਕਾਰਾਂ ਨੂੰ ,8 ਘੰਟੇ ਤੋਂ ਵਾਧੂ ਬਿਜਲੀ ਸਪਲਾਈ ਕੀਤੀ ਗਈ। ਸਾਰੇ ਖਪਤਕਾਰਾਂ ਲਈ ਸਵੈ-ਇਛਕ ਲੋਡ ਪ੍ਹਗਟਾਵਾ ਸਕੀਮ, ਪੰਜਾਬ ਸਰਕਾਰ ਵੱਲੋਂ ਨਿੱਜੀ ਖੇਤਰ ਦਾ 540 ਮੈਗਾਵਾਟ ਸਮਰੱਥਾ ਦਾ ਥਰਮਲ ਪਲਾਂਟ ਖਰੀਦਣ ਤੋਂ ਇਲਾਵਾ,ਬਿਜਲੀ ਦੀ ਪੈਦਾਵਾਰ ਨੂੰ ਵਧਾਉਣ, ਬਿਜਲੀ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਕਰਾਉਣ ਲਈ ਸਕੀਮਾਂ ਨੂੰ ਲਾਗੂ ਕਰਨ,ਠੇਕੇਦਾਰਾਂ/ਆਊਟਸੋਰਸਡ ਏਜੰਸੀਆਂ ਵੱਲੋਂ ਰੱਖੇ ਗਏ ਕਾਮਿਆਂ ਲਈ ਦੁਰਘਟਨਾ ਮੁਆਵਜ਼ਾ ਨੀਤੀ ਅਤੇ ਰੋਜਗਾਰ ਮੁੱਹਈਆ ਆਦਿ ਕਰਵਾਉਣਾ ਸ਼ਾਮਲ ਹੈ।
ਦਿੱਲੀ ਤੋਂ ਬਾਅਦ ਪੰਜਾਬ ਦੇਸ਼ ਦਾ ਦੂਸਰਾ ਸੂਬਾ ਹੈ ਜਿੱਥੇ ਸਾਰੇ ਘਰੇਲੂ ਖਪਤਕਾਰਾਂ ਨੂੰ 1 ਜੁਲਾਈ, 2023 ਤੋਂ 600 ਯੂਨਿਟ 2 ਮਹੀਨਿਆਂ/ 1 ਮਹੀਨੇ ਲਈ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪਿਛਲੇ 18 ਮਹੀਨਿਆਂ ਵਿੱਚ ਪੰਜਾਬ ਵਿੱਚ ਲਗਭਗ 83 % ਤੋਂ 90% ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਇਹਨਾਂ 18 ਮਹੀਨਿਆਂ ਵਿੱਚ ਘਰੇਲੂ ਖਪਤਕਾਰਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਲਈ ਸਾਲ 2022 ਵਿੱਚ ਸਵੈ-ਇਛਕ ਲੋਡ ਪ੍ਹਗਟਾਵਾ ਸਕੀਮ ਅਤੇ ਸਾਲ 2023 ਵਿੱਚ ਡਿਫਾਲਟਰ ਬਿਜਲੀ ਖਪਤਕਾਰਾਂ ਲਈ ਵਨ ਟਾਈਮ ਸੈਂਟਲਮੈਂਟ ਸਕੀਮ ਚਲਾਈ ਗਈ।ਹਾਲ ਹੀ ਵਿੱਚ ਪੰਜਾਬ ਦੇ ਸਾਰੇ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਲਈ ਸਵੈ ਇੱਛਤ ਲੋਡ ਪ੍ਰਗਟਾਵਾ ਸਕੀਮ ਸੁਰੂ ਕੀਤੀ ਗਈ ਹੈ। ਪੰਜਾਬ ਦੇ ਉਦਯੋਗਿਕ ਖਪਤਕਾਰਾਂ ਦੀਆਂ ਮੁਸਕਲਾਂ ਦੇ ਹੱਲ ਲਈ ਇਕ ਉਦਯੋਗਿਕ ਸਹੂਲਤ ਸੈਲ ਦੀ ਸਥਾਪਨਾ ਕੀਤੀ ਗਈ ਜਿਸ ਦੀ ਨਿਗਰਾਨੀ ਸੀਐਮਡੀ ਪਾਵਰਕਾਮ ਦਫਤਰ ਵੱਲੋਂ ਕੀਤੀ ਜਾਂਦੀ ਹੈ। ਉਦਯੋਗਿਕ ਖਪਤਕਾਰ ਮੋਬਾਈਲ 9646119141 ਤੇ ਆਪਣੀਆਂ ਮੁਸ਼ਕਿਲਾਂ ਲਈ ਟੈਲੀਫੋਨ ਕਰ ਸਕਦੇ ਹਨ
ਉਪਲਬਧ ਟਰਾਂਸਮਿਸ਼ਨ ਸਮਰੱਥਾ (ਏ.ਟੀ.ਸੀ.): ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਨੇ ਰਾਜ ਦੇ ਬਾਹਰੋਂ ਵਧੇਰੇ ਬਿਜਲੀ ਦਰਾਮਦ ਲਈ ਕਰਨ ਲਈ ਉਪਲਬਧ ਟਰਾਂਸਮਿਸ਼ਨ ਸਮਰੱਥਾ (ਏ.ਟੀ.ਸੀ. ਸੀਮਾ,) ਨੂੰ 7100 ਮੈਗਾਵਾਟ ਤੋਂ ਵਧਾਕੇ 9000 ਮੈਗਾਵਾਟ ਕਰ ਦਿੱਤਾ ਹੈ।ਜਿਸ ਸਦਕਾ ਪੰਜਾਬ ਵਿੱਚ ਸਾਲ 2022 ਅਤੇ 2023 ਦੇ ਝੋਨੇ ਦੇ ਮੌਸਮ ਅਤੇ ਗਰਮੀਆਂ ਵਿੱਚ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਜਿਨ੍ਹਾਂ ਵਿੱਚ ਘਰੇਲੂ, ਵਪਾਰਕ, ਉਦਯੋਗਿਕ ਅਤੇ ਹੋਰ ਖਪਤਕਾਰਾਂ ਤੇ ਬਿਜਲੀ ਕੱਟ ਲਗਾਏ ਬਿਨਾਂ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਤੋਂ ਵਾਧੂ ਬਿਜਲੀ ਸਪਲਾਈ ਕੀਤੀ ਗਈ।
ਆਰਡੀਐਸਐਸ ਸਕੀਮ:ਪੁਨਰਗਠਿਤ ਵੰਡ ਖੇਤਰ ਯੋਜਨਾ (ਆਰ.ਡੀ.ਐਸ.ਐਸ.) ਇੱਕ ਅਭਿਲਾਸ਼ੀ ਫਲੈਗਸ਼ਿਪ ਸਕੀਮ ਹੈ ਜਿਸਦਾ ਉਦੇਸ਼ ਇੱਕ ਮਜ਼ਬੂਤ ਅਤੇ ਟਿਕਾਊ ਵੰਡ ਨੈਟਵਰਕ ਰਾਹੀਂ ਡਿਸਕਾਮ ਦੀ ਸੰਚਾਲਨ ਕੁਸ਼ਲਤਾ ਅਤੇ ਵਿੱਤੀ ਸਥਿਰਤਾ ਵਿੱਚ ਸੁਧਾਰ ਕਰਨਾ ਹੈ।ਇਸ ਸਕੀਮ ਨੂੰ ਡਿਸਟਰੀਬਿਊਸ਼ਨ ਬੁਨਿਆਦੀ ਢਾਂਚਾ ਜਿਵੇਂ ਕਿ 66 ਕੇਵੀ ਲਾਈਨਾਂ ਅਤੇ 66 ਕੇਵੀ ਪਾਵਰ ਟਰਾਂਸਫਾਰਮਰ, 11 ਕੇ.ਵੀ. ਫੀਡਰ, 11 ਕੇਵੀ ਡੀਟੀਆਰ ਆਗੂਮੈਂਟ ਸੁਧਾਰ ਲਈ 3,873 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ ।ਇਸ ਤੋਂ ਇਲਾਵਾ, ਲਗਭਗ 6000 ਕਰੋੜ ਰੁਪਏ ਦੇ ਆਧੁਨਿਕੀਕਰਨ ਕਾਰਜਾਂ ਲਈ ਡੀਪੀਆਰ ਨੂੰ ਮਾਰਚ 2024 ਤੱਕ ਭਾਰਤ ਸਰਕਾਰ ਦੁਆਰਾ ਪਰਵਾਨਗੀ ਦਿੱਤੇ ਜਾਣ ਦੀ ਉਮੀਦ ਹੈ।
ਕੇਂਦਰੀ ਪਛਵਾੜਾ ਕੋਲ ਖਾਣ :ਕੇਂਦਰੀ ਪਛਵਾੜਾ ਕੋਲ ਖਾਣ ਜੋ ਕਿ ਪੰਜਾਬ ਰਾਜ ਲਈ ਵਰਦਾਨ ਸਾਬਿਤ ਹੋਈ ਹੈ, ਪਾਵਰਕਾਮ ਨੂੰ ਕੋਲਾ ਮੁੱਹਈਆ ਵਾਲੇ ਹੋਰ ਸਾਰੇ ਸਰੋਤਾਂ ਦੇ ਮੁਕਾਬਲੇ ਪਛਵਾੜਾ ਕੇਂਦਰੀ ਕੋਲਾ ਖਾਣ ਦੇ ਕੋਲੇ ਦੀ ਗੁਣਵੱਤਾ ਬਹੁਤ ਵਧੀਆ ਹੈ। ਕੇਂਦਰੀ ਪਛਵਾੜਾ ਕੋਲ ਖਾਣ ਤੋਂ ਕੋਲੇ ਦੀ ਸਪਲਾਈ ਪਾਵਰਕਾਮ ਨੂੰ ਪੰਜਾਬ ਵਿੱਚ ਸਾਲ 2023 ਦੌਰਾਨ ਗਰਮੀਆਂ ਅਤੇ ਝੋਨੇ ਦੇ ਮੌਸਮ ਦੌਰਾਨ ਪੰਜਾਬ ਦੇ ਬਿਜਲੀ ਤਾਪ ਘਰਾਂ ਦੀ ਵੱਧੀ ਹੋਈ ਕੋਲੇ ਦੀ ਲੋੜ ਨੂੰ ਪੂਰਾ ਕਰਨ ਵਿੱਚ ਮਦਦ ਮਿਲੀ ਹੈ ਅਤੇ ਇਸ ਦੇ ਉੱਚ ਗੁਣਵੱਤਾ ਵਾਲੇ ਕੋਲੇ ਨਾਲ ਪਾਵਰਕਾਮ ਨੂੰ ਅੰਦਾਜ਼ਨ 500 ਕਰੋੜ ਰੁਪਏ ਸਲਾਨਾ ਦੀ ਲਗਭਗ ਬੱਚਤ ਹੋਵੇਗੀ। ਕੇਂਦਰੀ ਪਛਵਾੜਾ ਕੋਲ ਖਾਣ ਨਾਲ ਪਾਵਰਕਾਮ ਨੂੰ ਗਰਮੀਆਂ ਦੇ ਮੋਸਮ ਵਿੱਚ ਕੋਲੇ ਦੀਆਂ ਵੱਧੀਆਂ ਲੋੜਾਂ ਨੂੰ ਪੂਰਾ ਕਰਨ ਲਈ ਮਹਿੰਗੇ ਵਿਦੇਸ਼ੀ ਕੋਲੇ ਦੀ ਖਰੀਦ ਨਹੀ ਕਰਨੀ ਪਈ ਜਿਸ ਨਾਲ ਪਾਵਰਕਾਮ ਨੂੰ ਹੋਰ ਸੈਂਕੜੇ ਕਰੋੜ ਰੁਪਏ ਦੀ ਵਾਧੂ ਬੱਚਤ ਨਾਲ ਲਾਭ ਹੋਇਆ।ਪਛਵਾੜਾ ਕੇਂਦਰੀ ਕੋਲਾ ਖਾਣ ਸਦਕਾ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੇ ਭੰਡਾਰ ਵਿੱਚ ਵੀ ਵਾਧਾ ਹੋਇਆ ਹੈ,ਜਿਸ ਨਾਲ ਥਰਮਲ ਬਿਜਲੀ ਦੀ ਪੈਦਾਵਾਰ ਦੀ ਪ੍ਰਤੀਸ਼ਤ ਵੱਧੀ ਹੈ।
ਪੰਜਾਬ ਸਰਕਾਰ ਨੇ ਨਿੱਜੀ ਖੇਤਰ ਦੇ ਥਰਮਲ ਪਲਾਂਟ ਖਰੀਦ ਕੇ ਨਵਾਂ ਇਤਿਹਾਸ ਸਿਰਜਿਆ : ਪੰਜਾਬ ਸਰਕਾਰ ਨੇ ਸਾਲ 2024 ਵਿੱਚ ਨਿੱਜੀ ਖੇਤਰ ਦੇ ਜੀ.ਵੀ.ਕੇ. ਥਰਮਲ ਪਲਾਂਟ ਗੋਇੰਦਵਾਲ ਸਾਹਿਬ ਨੂੰ 1080 ਕਰੋੜ ਰੁਪਏ ਵਿੱਚ ਖਰੀਦ ਕੇ ਨਵਾਂ ਇਤਿਹਾਸ ਸਿਰਜਿਆ ਹੈ। ਇਸ ਥਰਮਲ ਪਲਾਂਟ ਦਾ ਨਾਮ ਤੀਜੇ ਗੁਰੂ ਸਾਹਿਬ ਦੇ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਹੋਵੇਗਾ, ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਨਿੱਜੀ ਖੇਤਰ ਦਾ ਜੀ.ਵੀ.ਕੇ. ਥਰਮਲ ਪਲਾਂਟ ਗੋਇੰਦਵਾਲ ਸਾਹਿਬ ਪੰਜਾਬ ਅਤੇ ਭਾਰਤ ਦੇ ਦੂਜਿਆਂ ਰਾਜਾਂ ਦੇ ਇਤਿਹਾਸ ਵਿੱਚ ਪਹਿਲਾ ਥਰਮਲ ਪਲਾਂਟ ਹੈ ,ਜੋ ਕਿਸੇ ਸੂਬੇ ਦੀ ਸੱਤਾਧਾਰੀ ਸਰਕਾਰ ਵੱਲੋਂ ਨਿੱਜੀ ਖੇਤਰ ਦਾ ਥਰਮਲ ਪਲਾਂਟ ਖਰੀਦਿਆ ਹੋਵੇ । ਪਾਵਰਕਾਮ ਵੱਲੋਂ ਇਹ ਥਰਮਲ ਪਲਾਂਟ ਦਾ ਸਭ ਤੋਂ ਘੱਟ ਕੀਮਤ ਉਤੇ ਕੀਤਾ ਖਰੀਦ ਸਮਝੌਤਾ ਹੈ । ਇਸ ਥਰਮਲ ਪਲਾਂਟ ਦੇ ਖਰੀਦਣ ਨਾਲ ਪੰਜਾਬ ਵਿੱਚ ਬਿਜਲੀ ਦੀ ਦਰ ਵਿੱਚ ਪ੍ਰਤੀ ਯੂਨਿਟ ਇਕ ਰੁਪਏ ਦੀ ਕਟੌਤੀ ਕਰਨ ਵਿੱਚ ਮਦਦ ਮਿਲੇਗੀ, ਜਿਸ ਨਾਲ 300 ਤੋਂ 350 ਕਰੋੜ ਰੁਪਏ ਦੀ ਸਲਾਨਾ ਬੱਚਤ ਹੋਵੇਗੀ। ਪਛਵਾੜਾ ਕੋਲਾ ਖਾਣ ਦਾ ਕੋਲਾ ਸਿਰਫ਼ ਸਰਕਾਰੀ ਬਿਜਲੀ ਪਲਾਂਟਾਂ ਲਈ ਵਰਤਿਆ ਜਾ ਸਕਦਾ ਹੈ। ਪੰਜਾਬ ਵੱਲੋਂ ਇਹ ਥਰਮਲ ਪਲਾਂਟ ਦੀ ਖਰੀਦ ਨਾਲ ਹੁਣ ਪਛਵਾੜਾ ਕੋਲ ਖਾਣ ਦੇ ਕੋਲੇ ਨਾਲ ਇਸ ਥਰਮਲ ਪਲਾਂਟ ਤੋਂ ਬਿਜਲੀ ਦੀ ਪੈਦਾਵਾਰ ਲਈ ਵਰਤਿਆ ਜਾਵੇਗਾ, ਜੀਵੀਕੇ ਥਰਮਲ ਪਲਾਂਟ ਦੀ ਵਰਤੋਂ ਔਸਤਨ 34 ਫੀਸਦੀ ਰਹੀ ਹੈ, ਪਛਵਾੜਾ ਕੋਲੇ ਖਾਣ ਦੇ ਕੋਲੇ ਨਾਲ ਪਾਵਰਕਾਮ ਇਸ ਥਰਮਲ ਪਲਾਂਟ ਦੀ ਸਮਰੱਥਾ ਨੂੰ 75 ਤੋਂ 80 ਫੀਸਦੀ ਵਧਾ ਸਕਦੀ ਹੈ।
ਪਾਵਰਕਾਮ ਤੇ ਟਰਾਂਸਕੋ ਦੇ ਕਾਬਲ ਦੇ ਬਹੁਤ ਕਾਬਲ ਇੰਜੀਨੀਅਰਾਂ ਦੀਆਂ ਟੀਮਾਂ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਬਹੁਤ ਕਾਬਲ ਇੰਜੀਨੀਅਰਾਂ ਦੀਆਂ ਟੀਮਾਂ ਇੱਕ ਵਿਉਂਤ ਅਧੀਨ 365 ਦਿਨ 24 ਘੰਟੇ ਬਿਨਾਂ ਕਿਸੇ ਵਿਘਨ ਦੇ ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ ਤੇ ਬਿਜਲੀ ਦੀ ਪੈਦਾਵਾਰ ਅਤੇ ਬਿਜਲੀ ਦੀ ਟਰਾਂਸਮਿਸ਼ਨ ਨੂੰ ਬਹੁਤ ਦੂਰ ਅੰਦੇਸ਼ੀ ਨਾਲ ਨਿਗਰਾਨੀ ਅਤੇ ਕੰਟਰੋਲ ਕਰਦੇ ਹਨ। ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ ਭਾਰਤ ਵਿੱਚ ਪ੍ਰਮੁੱਖ ਦੇ ਸਟੇਟ ਲੋਡ ਡਿਸਪੈਚ ਸੈਂਟਰਾਂ ਵਿੱਚੋਂ ਇੱਕ ਹੈ।ਐਸ.ਐਲ.ਡੀ.ਸੀ.ਪੰਜਾਬ ਦੀ ਬਿਜਲੀ ਦੀ ਨਿਗਰਾਨੀ ਅਤੇ ਕੰਟਰੋਲ ਕਰਨ ਅਤੇ ਵੱਖ-ਵੱਖ ਮਾਪਦੰਡਾਂ ਜਿਵੇਂ ਕਿ ਬਿਜਲੀ ਦੀ ਪੈਦਾਵਾਰ ਅਤੇ ਬਿਜਲੀ ਦੀ ਟਰਾਂਸਮਿਸ਼ਨ ਨੂੰ ਕੰਟਰੋਲ ਕਰਕੇ ਗਰਿੱਡ ਸੁਰੱਖਿਆ ਨੂੰ ਬਣਾਈ ਰੱਖਣ ਲਈ ਅਧਿਕਾਰਤ ਏਜੰਸੀ ਹੈ। ਸਟੇਟ ਲੋਡ ਡਿਸਪੈਚ ਸੈਂਟਰ ਪੰਜਾਬ ਵਿੱਚ ਬਿਜਲੀ ਦੀ ਟਰਾਂਸਮਿਸ਼ਨ ਦੇ ਨੈੱਟਵਰਕ ਦੀ ਰੀਅਲ ਟਾਈਮ ਆਧਾਰ 'ਤੇ ਨਿਗਰਾਨੀ ਕਰਦਾ ਹੈ ਜੋ ਇਕ ਸਕਰੀਨ ਤੇ ਸੁਪਰਵਾਈਜ਼ਰੀ ਕੰਟਰੋਲ ਐਂਡ ਡਾਟਾ ਐਕਊਜਈਸ਼ਨ ਸਿਸਟਮ ਨਾਲ ਦੇਖਿਆ ਜਾ ਸਕਦਾ ਹੈ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੇਂਦਰਿਤ ਕੋਰੀਡੋਰ ਰਾਹੀਂ ਪੰਜਾਬ ਤੋਂ ਬਾਹਰ ਸੈਂਟਰ ਪੂਲ/ਐਕਸਚੇਂਜ/ਹੋਰ ਜਨਰੇਟਰਾਂ ਤੋਂ ਵੱਧ ਤੋਂ ਵੱਧ ਬਿਜਲੀ ਲੈਣ ਵਿੱਚ ਮਦਦ ਕਰਦਾ ਹੈ। ਇਸ ਦੇ ਅਧਿਐਨ ਦੇ ਆਧਾਰ 'ਤੇ ਪੀ.ਐਸ.ਟੀ.ਸੀ.ਐਲ. ਵੱਖ-ਵੱਖ ਜਨਰੇਟਰਾਂ ਦੀਆਂ ਬਿਜਲੀ ਦਰਾਂ ਦੀ ਵੀ ਨਿਗਰਾਨੀ ਰੱਖਦਾ ਹੈ ਤਾਂ ਜੋ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਘੱਟ ਦਰਾਂ 'ਤੇ ਬਿਜਲੀ ਦੀ ਸਪਲਾਈ ਮਿਲ ਸਕੇ
ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ ਦਾ ਯੋਗਦਾਨ ਬਹੁਤ ਸ਼ਲਾਘਾਯੋਗ : ਪੰਜਾਬ ਵਿੱਚ ਝੋਨੇ ਅਤੇ ਗਰਮੀਆਂ ਦੇ ਸਮੇਂ ਦੌਰਾਨ ਬਿਜਲੀ ਦੇ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਅਤੇ ਖੇਤੀਬਾੜੀ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਲਈ ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ ਦਾ ਯੋਗਦਾਨ ਬਹੁਤ ਸ਼ਲਾਘਾਯੋਗ ਹੁੰਦਾ ਹੈ, ਕਿਉਂਕਿ ਝੋਨੇ ਦਾ ਸੀਜ਼ਨ ਪੰਜਾਬ ਦੇ ਬਿਜਲੀ ਖੇਤਰ ਲਈ ਇਹ ਉਲਪਿੰਕ ਵਾਂਗ ਹੁੰਦਾ ਹੈ। ਕੇਂਦਰੀ ਅੰਨ ਭੰਡਾਰ ਵਿੱਚ ਪੰਜਾਬ ਦੇ ਵਡਮੁੱਲੇ ਯੋਗਦਾਨ ਵਿੱਚ ਬਿਜਲੀ ਦਾ ਪ੍ਰਮੁੱਖ ਯੋਗਦਾਨ ਹੈ।
ਸ਼ਾਹਪੁਰਕੰਡੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ :ਸ਼ਾਹਪੁਰਕੰਡੀ ਬਹੁ-ਮੰਤਵੀ ਡੈਮ ਪ੍ਰੋਜੈਕਟ ਅਧੀਨ 206 ਮੈਗਾਵਾਟ ਹਾਈਡਲ ਪਾਵਰ ਪ੍ਰੋਜੈਕਟ ਅਤੇ ਬੈਰਾਜ ਪ੍ਰੋਜੈਕਟ ਉਸਾਰੀ ਅਧੀਨ ਹਨ । ਸ਼ਾਹਪੁਰਕੰਡੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਤੋਂ ਸਾਲ 2025 ਦੇ ਅੰਤ ਤੱਕ ਬਿਜਲੀ ਦੀ ਪੈਦਾਵਾਰ ਸ਼ੁਰੂ ਹੋਣ ਦੀ ਸੰਭਾਵਨਾ ਹੈ
ਵਾਧੂ ਅਤੇ ਗ੍ਰੀਨ ਹਾਈਡਲ ਬਿਜਲੀ ਲਈ ਯਤਨ: ਪੰਜਾਬ ਵਿੱਚ ਵੱਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਰਾਜ ਦੀਆਂ ਬਿਜਲੀ ਲੋੜਾਂ ਨੂੰ ਪੂਰਾ ਕਰਨ ਲਈ ਸੂਰਜੀ ਊਰਜਾ ਲਈ ਦੋ ਸਭ ਤੋਂ ਵੱਡੇ ਬਿਜਲੀ ਖਰੀਦ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਦੇਸ਼ ਵਿੱਚ ਅਜਿਹੇ ਸਮਝੌਤੇ. ਬੀਕਾਨੇਰ (ਰਾਜਸਥਾਨ) ਵਿੱਚ ਬਾਅਦ ਵਾਲੇ ਦੋ ਪ੍ਰੋਜੈਕਟਾਂ ਤੋਂ 1,200 ਮੈਗਾਵਾਟ ਸੂਰਜੀ ਊਰਜਾ ਦੀ ਸਪਲਾਈ ਲਈ 14 ਅਗਸਤ, 2023 ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੁਆਰਾ SJVN ਗ੍ਰੀਨਜ਼ ਐਨਰਜੀ ਲਿਮਟਿਡ, SJVN ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਨਾਲ ਦੋ ਸਮਝੌਤਿਆਂ 'ਤੇ ਹਸਤਾਖਰ ਕੀਤੇ
ਨੌਕਰੀਆਂ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਿਛਲੇ 2 ਸਾਲਾਂ ਤੱਕ ਕੁਲ 4575 ਯੋਗ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ !
-
ਮਨਮੋਹਨ ਸਿੰਘ, ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ) ਪਾਵਰਕਾਮ
manmohansighpatiala1966@gmail.com
8437725172
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.