ਬੱਚੇ ਸਾਡਾ ਭਵਿੱਖ ਹਨ ਤੇ ਉਨ੍ਹਾਂ ਦੇ ਮਨਾਂ ਦੇ ਵਿਕਾਸ ਲਈ ਕਹਾਣੀਆਂ ਦਾ ਖ਼ਾਸ ਮਹੱਤਵ ਹੈ। ਕਹਾਣੀਆਂ ਉਨ੍ਹਾਂ ਦੀ ਕਲਪਨਾ ਨੂੰ ਟੁੰਬਦੀਆਂ ਹਨ, ਉਨ੍ਹਾਂ ’ਚ ਕਦਰਾਂ-ਕੀਮਤਾਂ ਦੇ ਪਾਲਣ ਦੀ ਭਾਵਨਾ ਪੈਦਾ ਕਰਦੀਆਂ ਹਨ। ਇੰਝ ਉਹ ਬੱਚਿਆਂ ਨੂੰ ਇਕ ਸੁਖਦ ਤੇ ਸ਼ਾਨਾਮੱਤਾ ਸੰਸਾਰ ਸਿਰਜਣ ’ਚ ਮਾਰਗ-ਦਰਸ਼ਨ ਕਰਦੀਆਂ ਹਨ। ਇਸ ਮੰਜ਼ਰ ਨੂੰ ਪ੍ਰਾਪਤ ਕਰਨ ’ਚ ਵਿਗਿਆਨਕ ਗਲਪ ਤੇ ਵਾਤਾਵਰਨੀ ਕਹਾਣੀਆਂ ਬੱਚਿਆਂ ਲਈ ਪ੍ਰਮੁੱਖ ਭੂਮਿਕਾ ਨਿਭਾਉਂਦੀਆਂ ਹਨ। ਕਹਾਣੀਆਂ ਦੀ ਇਹ ਵਿਧਾ ਬਾਲ ਪਾਠਕਾਂ ਨੂੰ ਅਦਭੁੱਤ ਸੰਸਾਰ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਵਿਗਿਆਨ, ਤਕਨਾਲੋਜੀ ਤੇ ਵਾਤਾਵਰਨੀ ਸੰਭਾਲ ਦੀ ਮਹੱਤਤਾ ਬਾਰੇ ਵੱਡਮੁੱਲੀ ਸੂਝ ਪ੍ਰਦਾਨ ਕਰਦੀ ਹੈ।
ਨੈਤਿਕ ਕਦਰਾਂ-ਕੀਮਤਾਂ ਦੇ ਸੰਚਾਰ ’ਚ ਭੂਮਿਕਾ
ਇਹ ਵੀ ਪੜ੍ਹੋ
ਬਾਲ ਮਨਾਂ ਨੂੰ ਸਿੱਖਣ ਲਈ ਪ੍ਰੇਰਦੀਆਂ ਵਿਗਿਆਨਕ ਕਥਾਵਾਂਬਾਲ ਮਨਾਂ ਨੂੰ ਸਿੱਖਣ ਲਈ ਪ੍ਰੇਰਦੀਆਂ ਵਿਗਿਆਨਕ ਕਥਾਵਾਂ
ਇਨ੍ਹਾਂ ਕਹਾਣੀਆਂ ਵਿਚ ਅਕਸਰ ਅਜਿਹੇ ਪਾਤਰ ਨਜ਼ਰ ਆਉਂਦੇ ਹਨ, ਜੋ ਕੁਦਰਤੀ ਸੰਸਾਰ ਦੀ ਰੱਖਿਆ ਕਰਨ, ਜੀਵਾਂ ਨਾਲ ਹਮਦਰਦੀ ਤੇ ਗ੍ਰਹਿ ਸਬੰਧੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਾਲੇ ਖੋਜ ਕਾਰਜ ਕਰਦੇ ਹਨ। ਬਚਪਨ ’ਚ ਹੀ ਵਾਤਾਵਰਨ ਬਾਰੇ ਉਚਿਤ ਗਿਆਨ ਪ੍ਰਦਾਨ ਕਰਨ ਨਾਲ ਬੱਚਿਆਂ ਦੇ ਵਾਤਾਵਰਨ ਸਬੰਧੀ ਚੇਤੰਨ ਵਿਅਕਤੀ ਦੇ ਰੂਪ ’ਚ ਵਿਕਾਸ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ ਵਿਅਕਤੀ ਕੁਦਰਤੀ ਸਹਿਹੋਂਦ ਤੇ ਜੀਵ-ਵਿਭਿੰਨਤਾ ਦੀ ਸੰਭਾਲ ਦੀ ਲੋੜ ਨੂੰ ਬਹੁਤ ਗੰਭੀਰਤਾ ਨਾਲ ਸਮਝਦੇ ਹਨ ਤੇ ਵਾਤਵਾਰਨੀ ਸਾਂਭ-ਸੰਭਾਲ ਕਾਰਜਾਂ ’ਚ ਸੁਯੋਗ ਰੋਲ ਅਦਾ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਵਿਗਿਆਨਕ ਕਥਾਵਾਂ ਤੇ ਵਾਤਾਵਰਨੀ ਕਹਾਣੀਆਂ ਬੱਚਿਆਂ ’ਚ ਨਾ ਸਿਰਫ਼ ਮਾਨਸਿਕ ਵਿਕਾਸ ਤੇ ਵਾਤਾਵਰਨੀ ਜਾਗਰੂਕਤਾ ਪੈਦਾ ਕਰਦੀਆਂ ਹਨ ਸਗੋਂ ਉਨ੍ਹਾਂ ਵਿਚ ਨੈਤਿਕ ਕਦਰਾਂ-ਕੀਮਤਾਂ ਦੇ ਸੰਚਾਰ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਵਿਚਲੇ ਬਹੁਤ ਸਾਰੇ ਬਿਰਤਾਂਤ ਨਿਆਂ, ਸਮਾਜਿਕ ਸਮਾਨਤਾ ਅਤੇ ਤਕਨਾਲੋਜੀ ਦੀ ਨੈਤਿਕ ਵਰਤੋਂ ਦੇ ਵਿਸ਼ਿਆਂ ਦੀ ਪੜਚੋਲ ਕਰਦੇ ਹਨ। ਕਾਲਪਨਿਕ ਪਾਤਰਾਂ ਦੇ ਤਜਰਬਿਆਂ ਦੁਆਰਾ ਬੱਚੇ ਨੈਤਿਕ ਦੁਬਿਧਾਵਾਂ, ਨੈਤਿਕ ਫ਼ੈਸਲੇ ਲੈਣ ਤੇ ਉਨ੍ਹਾਂ ਦੇ ਕੰਮਾਂ ਦੇ ਨਤੀਜਿਆਂ ਤੋਂ ਸੇਧ ਪ੍ਰਾਪਤ ਕਰ ਸਕਦੇ ਹਨ।
ਰਚਨਾਤਮਿਕ ਸੋਚਣ ਲਈ ਕਰਦੀਆਂ ਉਤਸ਼ਾਹਿਤ
ਵਿਗਿਆਨਕ ਕਥਾਵਾਂ ਤੇ ਵਾਤਾਵਰਨੀ ਕਹਾਣੀਆਂ ਬੱਚਿਆਂ ਦੇ ਮਾਨਸਿਕ ਵਿਕਾਸ, ਨੈਤਿਕ ਸੂਝ-ਬੂਝ ਅਤੇ ਸਾਡੇ ਗ੍ਰਹਿ ਨੂੰ ਦਰਪੇਸ਼ ਵਾਤਾਵਰਨੀ ਚੁਣੌਤੀਆਂ ਬਾਰੇ ਜਾਗਰੂਕਤਾ ਪ੍ਰਦਾਨ ਕਰਦੀਆਂ ਹਨ। ਵਿਗਿਆਨਕ ਕਥਾਵਾਂ ਬੱਚੇ ਦੀ ਕਲਪਨਾ ਦੇ ਵਿਕਾਸ ਤੇ ਉਸ ਵਿਚ ਨਵਾਂ ਜਾਣਨ ਦੀ ਜਗਿਆਸਾ ਨੂੰ ਤੀਬਰ ਕਰਨ ਵਿਚ ਖ਼ਾਸ ਰੋਲ ਅਦਾ ਕਰਦੀਆਂ ਹਨ। ਭਵਿੱਖ ਦੇ ਉੱਨਤ ਤਕਨਾਲੋਜੀ ਵਾਲੇ ਅਦਭੁੱਤ ਸੰਸਾਰ ਤੇ ਬ੍ਰਹਿਮੰਡੀ ਪਸਾਰੇ ’ਚ ਸਾਹਸੀ ਕੌਤਕਾਂ ਦੇ ਬਿਰਤਾਂਤ ਦੁਆਰਾ ਬੱਚਿਆਂ ਨੂੰ ਬਹੁਤ ਹੀ ਰੋਚਕ ਢੰਗ ਨਾਲ ਵਿਗਿਆਨਕ ਧਾਰਨਾਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਵਿਗਿਆਨੀ ਲੇਖਕ ਪੁਲਾੜੀ ਖੋਜ, ਟਾਇਮ ਟ੍ਰੈਵਲ ਅਤੇ ਉੱਨਤ ਸੱਭਿਅਤਾਵਾਂ ਦੀਆਂ ਕਹਾਣੀਆਂ ਰਚਦੇ ਹਨ। ਇਨ੍ਹਾਂ ਕਥਾਵਾਂ ਰਾਹੀਂ ਉਹ ਬਾਲ ਪਾਠਕਾਂ ਦਾ ਮਨੋਰੰਜਨ ਕਰਦੇ ਹੋਏ ਬੁਨਿਆਦੀ ਵਿਗਿਆਨਕ ਸਿਧਾਂਤਾਂ ਨਾਲ ਬਾਲਾਂ ਦੀ ਸਾਂਝ ਪਵਾਉਂਦੇ ਹਨ। ਇਸ ਤੋਂ ਇਲਾਵਾ ਵਿਗਿਆਨ ਕਹਾਣੀਆਂ ਅਕਸਰ ਸਮੱਸਿਆ ਹੱਲ ਕਰਨ ਵਾਲੇ ਦਿ੍ਰਸ਼ਾਂ ਨੂੰ ਸ਼ਾਮਿਲ ਕਰਦੀਆਂ ਹਨ। ਬੱਚਿਆਂ ਨੂੰ ਅਲੋਚਨਾਤਮਿਕ ਤੇ ਰਚਨਾਤਮਿਕ ਸੋਚਣ ਲਈ ਉਤਸ਼ਾਹਿਤ ਕਰਦੀਆਂ ਹਨ। ਵਿਗਿਆਨਕ ਤਰਕ ਦੀ ਵਰਤੋਂ ਕਰ ਕੇ ਚੁਣੌਤੀਆਂ ਦਾ ਮੁਕਾਬਲਾ ਕਰਨ ਵਾਲੇ ਪਾਤਰਾਂ ਨੂੰ ਪੇਸ਼ ਕਰ ਕੇ ਇਹ ਕਹਾਣੀਆਂ ਬਾਲ ਮਨਾਂ ਨੂੰ ਉਤਸੁਕਤਾ, ਤਜਰਬੇ ਕਰਨ ਅਤੇ ਸਿੱਖਣ ਦੀ ਰੁਚੀ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਨਤੀਜੇ ਵਜੋਂ ਬੱਚੇ ਦਾ ਮਾਨਸਿਕ ਵਿਕਾਸ ਹੁੰਦਾ ਹੈ, ਜੋ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਤੇ ਗਣਿਤ ਵਰਗੇ ਖੇਤਰਾਂ ਵਿਚ ਸਫਲਤਾ ਲਈ ਅਤਿ ਜ਼ਰੂਰੀ ਹੈ।
ਨਵਾਂ ਜਾਣਨ ਲਈ ਵਧਾਉਂਦੀਆਂ ਇੱਛਾ
ਬੱਚਿਆਂ ’ਚ ਮਾਨਸਿਕ ਵਿਕਾਸ, ਵਾਤਾਵਰਨ ਸੰਬੰਧੀ ਜਾਗਰੂਕਤਾ ਤੇ ਨੈਤਿਕ ਸਮਝ ਤੋਂ ਇਲਾਵਾ ਵਿਗਿਆਨਕ ਗਲਪ ਅਤੇ ਵਾਤਾਵਰਨੀ ਕਹਾਣੀਆਂ ਭਵਿੱਖ ਦੇ ਖੋਜਕਾਰਾਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰਦੀਆਂ ਹਨ। ਇਨ੍ਹਾਂ ਬਿਰਤਾਂਤਾਂ ’ਚ ਪੇਸ਼ ਕੀਤੇ ਗਏ ਕਲਪਿਤ ਸੰਸਾਰਾਂ ਤੇ ਭਵਿੱਖ ਦੀਆਂ ਤਕਨਾਲੋਜੀਆਂ ਬਾਲ ਮਨਾਂ ’ਚ ਨਵਾਂ ਜਾਣਨ ਦੀ ਇੱਛਾ ਨੂੰ ਵਧਾਉਂਦੀਆਂ ਹਨ। ਉਨ੍ਹਾਂ ਨੂੰ ਅਜਿਹੀ ਦੁਨੀਆ ਦੀ ਕਲਪਨਾ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ, ਜਿੱਥੇ ਵਿਗਿਆਨਕ ਤਰੱਕੀ, ਸਮਾਜ ਤੇ ਵਾਤਾਵਰਨ ਦੀ ਬਿਹਤਰੀ ’ਚ ਯੋਗਦਾਨ ਪਾਉਂਦੀ ਹੈ। ਬੱਚਿਆਂ ਨੂੰ ਵਿਗਿਆਨ ਦੇ ਅਜੂਬਿਆਂ ਤੇ ਵਾਤਾਵਰਨ ਸੰਭਾਲ ਦੇ ਮਹੱਤਵ ਬਾਰੇ ਦੱਸ ਕੇ ਇਹ ਕਹਾਣੀਆਂ ਸਮੱਸਿਆ ਹੱਲ ਕਰਨ ਵਾਲੇ ਚਿੰਤਕਾਂ ਦੀ ਨਵੀਂ ਪੀੜ੍ਹੀ ਨੂੰ ਜਨਮ ਦਿੰਦੀਆਂ ਹਨ। ਅਜਿਹੇ ਚਿੰਤਕ ਉਦੇਸ਼ ਦੀ ਭਾਵਨਾ ਤੇ ਸੁਖਦ ਭਵਿੱਖ ਦੀ ਉਸਾਰੀ ਲਈ ਵਚਨਬੱਧਤਾ ਦੁਆਰਾ ਪ੍ਰੇਰਿਤ ਹੁੰਦੇ ਹਨ।
ਮਨਾਂ ਦੇ ਸਹੀ ਵਿਕਾਸ ਲਈ ਅਨਮੋਲ ਸਾਧਨ
ਸਿੱਟੇ ਵਜੋਂ ਵਿਗਿਆਨਕ ਗਲਪ ਤੇ ਵਾਤਾਵਰਨੀ ਕਹਾਣੀਆਂ ਬੱਚਿਆਂ ਦੇ ਮਨਾਂ ਦੇ ਸਹੀ ਵਿਕਾਸ ਲਈ ਅਨਮੋਲ ਸਾਧਨ ਹਨ। ਇਹ ਕਥਾਵਾਂ ਨਾ ਸਿਰਫ਼ ਮਾਨਸਿਕ ਵਿਕਾਸ, ਵਾਤਾਵਰਨ ਜਾਗਰੂਕਤਾ ਤੇ ਨੈਤਿਕ ਸਮਝ ਨੂੰ ਉਤਸ਼ਾਹਿਤ ਕਰਦੀਆਂ ਹਨ ਸਗੋਂ ਬਾਲ ਪਾਠਕਾਂ ਨੂੰ ਇਕ ਉੱਜਵਲ ਤੇ ਵਧੇਰੇ ਸੁਖਦ ਭਵਿੱਖ ਦੇ ਨਿਰਮਾਤਾ ਬਣਨ ਲਈ ਵੀ ਪ੍ਰੇਰਿਤ ਕਰਦੀਆਂ ਹਨ। ਬੱਚਿਆਂ ਨੂੰ ਕਲਪਨਾ ਤੇ ਸਿੱਖਿਆ ਦੇ ਸੁਮੇਲ ਵਾਲੀਆਂ ਅਜਿਹੀਆਂ ਕਹਾਣੀਆਂ ਮੁਹੱਈਆ ਕਰਵਾ ਕੇ ਅਸੀਂ ਉਨ੍ਹਾਂ ਨੂੰ ਚੰਗੇ ਖੋਜੀ ਬਣਨ, ਹਮਦਰਦੀ ਵਾਲੇ ਸੁਭਾਅ ਦੇ ਧਾਰਨੀ ਬਣਨ ਤੇ ਕੁਦਰਤ ਤੇ ਗ੍ਰਹਿ ਬਾਰੇ ਆਪਣੀ ਜ਼ਿੰਮੇਵਾਰੀ ਸਮਝਣ ਤੇ ਸੰਭਾਲਣ ਦੇ ਸਮਰੱਥ ਬਣਾਉਂਦੇ ਹਾਂ। ਇਸ ਤਰ੍ਹਾਂ ਅਸੀਂ ਅਜਿਹੀ ਦੁਨੀਆ ਦਾ ਆਧਾਰ ਸਿਰਜਦੇ ਹਾਂ, ਜਿੱਥੇ ਨਵੀਂਆਂ ਖੋਜਾਂ, ਪ੍ਰਾਪਤੀਆਂ ਤੇ ਵਾਤਾਵਰਵੀ ਸਾਂਭ-ਸੰਭਾਲ ਕਾਰਜ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਣ।
ਵਾਤਾਵਰਨ ਸਬੰਧੀ ਜ਼ਿੰਮੇਵਾਰੀ ਦੀ ਭਾਵਨਾ
ਵਾਤਾਵਰਨੀ ਸੰਕਟ ਦੇ ਲਗਾਤਾਰ ਵਾਧੇ ਦਾ ਟਾਕਰਾ ਕਰ ਰਹੇ ਸੰਸਾਰ ’ਚ ਬੱਚਿਆਂ ਵਿਚ ਵਾਤਾਵਰਨ ਸਬੰਧੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਮਹੱਤਵਪੂਰਨ ਹੈ। ਵਾਤਾਵਰਨੀ ਕਹਾਣੀਆਂ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ, ਉਨ੍ਹਾਂ ਦੀ ਚਿਰਕਾਲੀ ਹੋਂਦ ਨੂੰ ਬਣਾਈ ਰੱਖਣ ਲਈ ਲੋੜੀਂਦੇ ਕਾਰਜਾਂ ਅਤੇ ਉਨ੍ਹਾਂ ’ਤੇ ਮਨੁੱਖੀ ਨਿਰਭਰਤਾ ਦੇ ਮਹੱਤਵ ਬਾਰੇ ਬੱਚਿਆਂ ’ਚ ਜਾਗਰੂਕਤਾ ਪੈਦਾ ਕਰਨ ਦੇ ਸਮਰੱਥ ਹੁੰਦੀਆਂ ਹਨ। ਵਾਤਾਵਰਨ ’ਤੇ ਮਨੁੱਖੀ ਕਿਰਿਆਵਾਂ ਦੇ ਪ੍ਰਭਾਵ ਨੂੰ ਜ਼ਾਹਿਰ ਕਰਨ ਵਾਲੇ ਬਿਰਤਾਂਤਾਂ ਰਾਹੀਂ ਬਾਲ ਪਾਠਕ ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਤੇ ਜਲਵਾਯੂ ਤਬਦੀਲੀ
ਦੇ ਨਤੀਜਿਆਂ ਨੂੰ ਸਮਝ ਸਕਦੇ ਹਨ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.